Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਅੰਤਰਰਾਸ਼ਟਰੀ

ਮੁਸਲਿਮ ਲੋਕਾਂ ਨੂੰ ਚੀਨ ਸਰਕਾਰ ਪਤਨੀਆਂ ਨੂੰ ਮਿਲਣ ਨਹੀਂ ਦੇਂਦੀ

December 19, 2018 09:01 AM

ਬੀਜਿੰਗ, 18 ਦਸੰਬਰ (ਪੋਸਟ ਬਿਊਰੋ)- ਚੀਨ `ਤੇ ਰਾਜ ਕਰਦੀ ਕਮਿਊਨਿਸਟ ਪਾਰਟੀ ਨੂੰ ਨਾਸਤਿਕ ਮੰਨਿਆ ਜਾਂਦਾ ਹੈ। ਅੱਜ ਕੱਲ੍ਹ ਚੀਨ `ਚ ਵੀ ਧਰਮ ਇਕ ਅਹਿਮ ਮੁੱਦਾ ਬਣ ਗਿਆ ਹੈ। ਚੀਨ ਓਥੇ ਮੁਸਲਿਮ ਕੱਟੜਪੰਥ ਦੇ ਉਭਾਰ ਤੋਂ ਚਿੰਤਤ ਹੈ। ਉਸ ਦਾ ਜਿਸਨਜਿਯਾਂਗ ਸੂਬਾ ਹੀ ਉਈਗਰ ਮੁਸਲਿਮ ਵੱਡੀ ਗਿਣਤੀ ਵਾਲਾ ਹੈ ਤੇ ਓਥੇ ਇਸਲਾਮ ਦਾ ਪ੍ਰਚਾਰ ਰੋਕਣ ਲਈ ਚੀਨ ਸਰਕਾਰ ਨੇ ਕਈ ਪਾਬੰਦੀਆਂ ਲਾਈਆਂ ਹੋਈਆਂ ਹਨ। ਵੱਡੀ ਗਿਣਤੀ ਮੁਸਲਮਾਨਾਂ ਨੂੰ ਨਜ਼ਰਬੰਦੀ ਕੈਂਪਾਂ `ਚ ਰੱਖਿਆ ਗਿਆ ਹੈ, ਜਿਥੇ ਉਨ੍ਹਾਂ ਨੂੰ ਚੀਨ ਸਰਕਾਰ ਵਲੋਂ ਸਿਖਲਾਈ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਦੇ ਲਈ ਚੀਨ ਦੀ ਨਿੰਦਾ ਵੀ ਹੋ ਰਹੀ ਹੈ, ਪਰ ਚੀਨ ਦੀ ਇਸ ਸਮੱਸਿਆ ਨਾਲ ਪਾਕਿਸਤਾਨ ਵੀ ਪ੍ਰਭਾਵਿਤ ਹੋ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਕਈ ਪਾਕਿਸਤਾਨੀ ਨਾਗਰਿਕ ਵਪਾਰ ਦੇ ਸਿਲਸਿਲੇ ਵਿੱਚ ਚੀਨ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਨੇ ਉਥੇ ਚੀਨ ਦੇ ਰਸਮੀ ਉਈਗਰ ਭਾਈਚਾਰੇ ਦੀਆਂ ਔਰਤਾਂ ਨਾਲ ਵਿਆਹ ਕੀਤੇ ਹਨ। ਚੀਨ ਨੇ ਇਨ੍ਹਾਂ ਲੋਕਾਂ ਦੀਆਂ ਪਤਨੀਆਂ ਤੇ ਬੱਚਿਆਂ ਨੂੰ ਹਿਰਾਸਤ `ਚ ਲੈ ਕੇ ਨਜ਼ਰਬੰਦੀ ਕੈਂਪਾਂ `ਚ ਰੱਖਿਆ ਹੈ। ਇਹ ਪਾਕਿਸਤਾਨੀ ਨਾਗਰਿਕ ਚੀਨ ਦੇ ਨਾਲ ਪਾਕਿਸਤਾਨ ਦੀ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਾ ਰਹੇ ਹਨ, ਪਰ ਅਜੇ ਤੱਕ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਨੂੰ ਮਿਲਣ ਦੀ ਆਗਿਆ ਨਹੀਂ ਮਿਲ ਸਕੀ।
ਇਕ ਪਾਕਿਸਤਾਨੀ ਨਾਗਰਿਕ ਨੇ ਪੱਤਰਕਾਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਵਪਾਰ ਦੇ ਸਿਲਸਿਲੇ ਵਿੱਚ ਚੀਨ ਦੇ ਸਿਨਜਿਯਾਂਗ ਸੂਬੇ `ਚ ਰਹਿੰਦੇ ਸਨ। ਕਰੀਬ ਇਕ ਸਾਲ ਪਹਿਲਾਂ ਉਹ ਆਪਣਾ ਵੀਜ਼ਾ ਰੀਨਿਊ ਕਰਵਾਉਣ ਲਈ ਪਾਕਿਸਤਾਨ ਆਏ ਤਾਂ ਇਸੇ ਦੌਰਾਨ ਚੀਨ ਨੇ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਨੂੰ ਹਿਰਾਸਤ `ਚ ਲੈ ਕੇ ਨਜ਼ਰਬੰਦੀ ਕੈਂਪ `ਚ ਭੈਜ ਦਿੱਤਾ। ਉਨ੍ਹਾਂ ਦੇ ਬੱਚਿਆਂ ਨੂੰ ਕੈਂਪਾਂ ਦੇ ਬਾਲ ਸੁਧਾਰ ਕੇਂਦਰ `ਚ ਰੱਖਿਆ ਗਿਆ ਹੈ। ਉਸ ਦੀ ਪਤਨੀ ਨੂੰ ਕੈਂਪ `ਚ ਬੱਚਿਆਂ ਤੋਂ ਵੱਖ ਰੱਖਿਆ ਗਿਆ ਹੈ। ਪਾਕਿਸਤਾਨੀ ਨਾਗਰਿਕ ਨੇ ਦੱਸਿਆ ਕਿ ਉਸੇ ਵਾਂਗ 200 ਤੋਂ ਵਧੇਰੇ ਹੋਰ ਨਾਗਰਿਕਾਂ ਦੀਆਂ ਪਤਨੀਆਂ ਨੂੰ ਵੀ ਕੈਂਪਾਂ `ਚ ਰੱਖਿਆ ਗਿਆ ਹੈ ਤੇ ਕੋਈ ਵੀ ਉਨ੍ਹਾਂ ਨਾਲ ਮਿਲ ਨਹੀਂ ਸਕ ਰਿਹਾ।
ਚੀਨ ਦੀ ਰਸਮੀ ਮੁਸਲਿਮ ਆਬਾਦੀ ਉਈਗਰ ਕਜ਼ਾਖ ਹਨ, ਜੋ ਚੀਨ ਦੇ ਸਿਨਜਿਯਾਂਗ ਸੂਬੇ ਵਿੱਚ ਰਹਿੰਦੇ ਹਨ। ਇਸ ਇਲਾਕੇ ਨੂੰ ਕੁਦਰਤੀ ਸਾਧਨਾਂ ਦੇ ਪੱਖੋਂ ਧਨੀ ਮੰਨਿਆ ਗਿਆ ਹੈ। ਬੀਤੇ ਕੁਝ ਸਾਲਾਂ `ਚ ਇਥੇ ਵੱਖਵਾਦ ਤੇ ਕੱਟੜਪੰਥ ਵਧ ਰਿਹਾ ਹੈ। ਇਸ ਕਾਰਨ ਫਿਰਕੂ ਦੰਗਿਆਂ ਦੀਆਂ ਘਟਨਾਵਾਂ ਵੀ ਹੋਈਆਂ। ਏਸੇ ਲਈ ਚੀਨ ਇਸ ਇਲਾਕੇ `ਚ ਆਪਣੀ ਹਕੂਮਤ ਬਣਾਈ ਰੱਖਣ ਲਈ ਮੁਸਲਮਾਨਾਂ `ਤੇ ਕਈ ਪਾਬੰਦੀਆਂ, ਜਿਵੇਂ ਖੁੱਲੇ ਵਿੱਚ ਨਮਾਜ਼ ਅਦਾ ਕਰਨਾ, ਬੁਰਕੇ `ਤੇ ਰੋਕ ਅਤੇ ਮੁਸਲਿਮ ਨਾਂ ਰੱਖਣਾ ਆਦਿ ਲਾ ਦਿੱਤੀਆਂ ਹਨ। ਇਹ ਖਬਰਾਂ ਮਿਲੀਆਂ ਹਨ ਕਿ ਚੀਨ ਓਥੇ ਰਸਮੀ ਹਾਨ ਭਾਈਚਾਰੇ ਦੇ ਲੋਕਾਂ ਨੂੰ ਵਸਾ ਰਿਹਾ ਹੈ, ਜਿਸ ਨਾਲ ਟਕਰਾਅ ਹੋਰ ਵਧ ਰਿਹਾ ਹੈ। ਚੀਨ ਨੇ ਕਈ ਨਜ਼ਰਬੰਦੀ ਕੈਂਪ ਬਣਾਏ ਹਨ, ਜਿਥੇ ਲੱਖਾਂ ਲੋਕਾਂ ਨੂੰ ਹਿਰਾਸਤ `ਚ ਲੈ ਕੇ ਉਨ੍ਹਾਂ ਨੂੰ ਸਿਖਲਾਈ ਦੇਣ ਦੀ ਗੱਲ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ