ਇਰੂਮੇਲੀ (ਕੇਰਲ), 17 ਦਸੰਬਰ (ਪੋਸਟ ਬਿਊਰੋ)- ਸਾਬਰੀਮਾਲਾ ਮੰਦਰ ਵਿੱਚ ਪੂਜਾ ਦੇ ਲਈ ਜਾਂਦੇ ਟ੍ਰਾਂਸਜੈਂਡਰ ਲੋਕਾਂ ਦੇ ਇੱਕ ਗਰੁੱਪ ਨੂੰ ਪੁਲਸ ਨੇ ਮੰਦਰ ਤੋਂ 60 ਕਿਲੋਮੀਟਰ ਦੂਰ ਇਰੂਮੇਲੀ ਵਿੱਚ ਰੋਕ ਕੇ ਵਾਪਸ ਭੇਜ ਦਿੱਤਾ।
ਟ੍ਰਾਂਸਜੈਂਡਰਾਂ ਨੇ ਦੋਸ਼ ਲਾਇਆ ਕਿ ਪੁਲਸ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਦਰਸ਼ਨ 'ਤੇ ਪਾਬੰਦੀ ਨਹੀਂ, ਪਰ ਇਸ ਮੁੱਦੇ 'ਤੇ ਕਾਨੂੰਨੀ ਸਪੱਸ਼ਟਤਾ ਦੀ ਲੋੜ ਹੈ। ਦਰਸ਼ਨਾਂ ਦੇ ਲਈ ਪ੍ਰਾਚੀਨ ਪਹਿਰਾਵਾ ਕਾਲੀ ਸਾੜ੍ਹੀ ਪਹਿਨ ਕੇ ਅਨੰਨਿਆ, ਤਿ੍ਰਪਤੀ, ਰੇਂਜੂਮੋਲ ਅਤੇ ਅਵੰਤਿਕਾ ਮੰਦਿਰ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਪੁਲਸ ਨੇ ਉਨ੍ਹਾਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕੀਤਾ ਅਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਅਨੰਨਿਆ ਨੇ ਕਿਹਾ ਕਿ ਔਰਤਾਂ 'ਤੇ ਲੱਗੀ ਪਾਬੰਦੀ ਸਾਡੇ 'ਤੇ ਲਾਗੂ ਨਹੀਂ ਹੁੰਦੀ। ਅਸੀਂ ਪੁਲਸ ਨੂੰ ਇਹ ਕਿਹਾ ਵੀ, ਪਰ ਉਹ ਸਾਨੂੰ ਅਗੇ ਜਾਣ ਦੇਣ ਦੀ ਖੁੱਲ੍ਹ ਦੇਣ ਨੂੰ ਤਿਆਰ ਨਹੀਂ ਹੋਏ। ਉਨ੍ਹਾਂ ਨੇ ਮਰਦਾਂ ਦਾ ਪਹਿਰਾਵਾ ਪਹਿਨਣ ਨੂੰ ਮਜਬੂਰ ਕੀਤਾ। ਕੋਟਾਯਮ ਦੇ ਪੁਲਸ ਸੁਪਰਡੈਂਟ ਐਸ ਹਰਿਸ਼ੰਕਰ ਨੇ ਮੰਦਰ ਵਿੱਚ ਹਰ ਕਿਸੇ ਨੂੰ ਪੂਜਾ ਕਰਨ ਦਾ ਅਧਿਕਾਰ ਹੈ। ਇਸ ਬਾਰੇ ਸਾਨੂੰ ਕੁਝ ਕਾਨੂੰਨੀ ਸਪੱਸ਼ਟਤਾ ਲੈਣ ਦੀ ਜ਼ਰੂਰਤ ਹੈ, ਇਸ ਲਈ ਅਸੀਂ ਹਾਈ ਕੋਰਟ ਵੱਲੋਂ ਨਿਯੁਕਤ ਕਮੇਟੀ ਦੇ ਸਾਹਮਣੇ ਜਾਵਾਂਗੇ ਅਤੇ ਉਨ੍ਹਾਂ ਦੀ ਸਲਾਹ ਲਵਾਂਗੇ।