Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਦਿਲ ਨਾਲ ਚੁਣਦੀ ਹਾਂ ਫਿਲਮਾਂ : ਮਾਲਵਿਕਾ ਮੋਹਨਨ

September 01, 2021 02:53 AM

ਸਾਊਥ ਦੀ ਸਭ ਤੋਂ ਵੱਧ ਗਲੈਮਰਸ ਅਤੇ ਖੂਬਸੂਰਤ ਮੰਨੀ ਜਾਣ ਵਾਲੀ ਅਭਿਨੇਤਰੀ ਮਾਲਵਿਕਾ ਮੋਹਨਨ, ਸਿਧਾਂਤ ਚਤੁਰਵੇਦੀ ਦੇ ਆਪੋਜ਼ਿਟ ਫਿਲਮ ‘ਯੁਧਰਾ’ ਵਿੱਚ ਨਜ਼ਰ ਆਏਗੀ। ਬਾਲੀਵੁੱਡ ਲਈ ਇਹ ਬਿਲਕੁਲ ਫਰੈਸ਼ ਜੋੜੀ ਹੋਵੇਗੀ। ਮਾਲਵਿਕਾ ਮੋਹਨਨ ਜ਼ਬਰਦਸਤ ਗਲੈਮਰਸ ਹੋਣ ਦੇ ਬਾਵਜੂਦ ਫੋਟੋਸ਼ੂਟ ਵਿੱਚ ਪੂਰੀ ਦੇਸੀ ਲੱਗਦੀ ਹੈ। ਭਾਰਤੀ ਪਹਿਰਾਵੇ ਸਾੜ੍ਹੀ ਬਲਾਊਜ ਵਿੱਚ ਉਹ ਜੈਪ੍ਰਦਾ ਵਾਂਗ ਬਹੁਤ ਹੀ ਖੂਬਸੂਰਤ ਅਤੇ ਗਲੈਮਰਸ ਨਜ਼ਰ ਆਉਂਦੀ ਹੈ। ਮੰਨੇ ਪ੍ਰਮੰਨੇ ਫਿਲਮ ਨਿਰਦੇਸ਼ਕ ਮਾਜਿਦ-ਮਜੀਦੀ ਦੀ ਚਰਚਿਤ ਫਿਲਮ ‘ਬਿਆਂਡ ਦ ਕਲਾਊਡਸ’ ਵਿੱਚ ਈਸ਼ਾਨ ਖੱਟਰ ਦੇ ਆਪੋਜ਼ਿਟ ਹਿੰਦੀ ਫਿਲਮਾਂ ਵਿੱਚ ਡੈਬਿਊ ਕਰਨ ਵਾਲੀ ਮਾਲਵਿਕਾ ਮੋਹਨਨ, ਸਾਊਥ ਫਿਲਮਾਂ ਦਾ ਇੱਕ ਵੱਡਾ ਨਾਂਅ ਹੈ, ਪਰ ਅੱਜਕਲ੍ਹ ਸਾਊਥ ਦੇ ਇਲਾਵਾ ਬਾਲੀਵੁੱਡ ਵਿੱਚ ਵੀ ਆਪਣੇ ਕਰੀਅਰ ਬਾਰੇ ਕਾਫੀ ਗੰਭੀਰ ਹੈ। ‘ਬਿਆਂਡ ਦ ਕਲਾਊਂਡਸ’ ਪਿੱਛੋਂ ਮਾਲਵਿਕਾ ਮੋਹਨਨ ਦੋ ਤਮਿਲ ਅਤੇ ਇੱਕ ਮਲਿਆਲਮ ਫਿਲਮਾਂ ਵਿੱਚ ਨਜ਼ਰ ਆਈ, ਪਰ ਉਸ ਦੀ ਕੋਈ ਹਿੰਦੀ ਫਿਲਮ ਨਹੀਂ ਆਈ। ਚਾਰ ਸਾਲ ਬਾਅਦ ਉਹ ਇੱਕ ਵਾਰ ਫਿਰ ਹਿੰਦੀ ਫਿਲਮ ‘ਯੁਧਰਾ' ਕਰ ਰਹੀ ਹੈ। ਇਹ ਇੱਕ ਰੋਮਾਂਟਿਕ ਐਕਸ਼ਨ ਫਿਲਮ ਹੋਵੇਗੀ। ਇਸ ਨੂੰ ਰਿਤੇਸ਼ ਸਿੰਧਵਾਨੀ ਤੇ ਫਰਹਾਨ ਅਖਤਰ ਦੇ ਐਕਸਲ ਇੰਟਰਟੇਨਮੈਂਟ ਦੁਆਰਾ ਬਣਾਇਆ ਜਾ ਰਿਹਾ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। 27 ਸਾਲਾ ਮਾਲਵਿਕਾ ਮੋਹਨਨ ਰਜਨੀਕਾਂਤ ਦੇ ਨਾਲ ਫਿਲਮ ‘ਪੇਟਾ’ ਅਤੇ ‘ਵਿਜੈ ਥਲਪਤੀ’ ਦੇ ਨਾਲ ‘ਮਾਸਟਰ' ਕਰ ਚੁੱਕੀ ਹੈ। ‘ਪੇਟਾ’ ਉਸ ਦੀ ਪਹਿਲੀ ਤਮਿਲ ਫਿਲਮ ਸੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਪੇਟਾ’ ਵਿੱਚ ਤੁਹਾਡਾ ਰੋਲ ਜ਼ਿਆਦਾ ਵੱਡਾ ਨਹੀਂ ਸੀ। ਅਜਿਹੇ ਵਿੱਚ ਇਹ ਫਿਲਮ ਕਰਨ ਦੀ ਵਜ੍ਹਾ ਕੀ ਸੀ?
- ਮੈਂ ਮੰਨਦੀ ਹਾਂ ਕਿ ਉਹ ਰੋਲ ਮੇਰੀ ਖਾਹਿਸ਼ ਅਨੁਸਾਰ ਨਹੀਂ ਸੀ, ਪਰ ਰਜਨੀ ਸਰ ਨਾਲ ਫਿਲਮ ਦਾ ਮੌਕਾ ਮਿਲਣਾ ਹੀ ਮੇਰੇ ਲਈ ਵੱਡੀ ਗੱਲ ਸੀ। ਉਨ੍ਹਾਂ ਨਾਲ ਕੰਮ ਦਾ ਮੌਕਾ ਮਿਲਣਾ ਸੀ। ਮਨ ਦੀ ਇੱਛਾ ਪੂਰੀ ਹੋਣੀ ਸੀ। ਮੈਨੂੰ ਲੱਗਾ ਕਿ ਅੱਗੇ ਪਤਾ ਨਹੀਂ ਉਨ੍ਹਾਂ ਨਾਲ ਕੰਮ ਦਾ ਮੌਕਾ ਮਿਲੇ ਜਾਂ ਨਾ ਵੀ ਮਿਲੇ, ਇਸ ਲਈ ਇਨਕਾਰ ਕਰਨ ਦਾ ਸਵਾਲ ਹੀ ਨਹੀਂ ਸੀ।
* ਰਜਨੀਕਾਂਤ ਨੂੰ ਆਪਣਾ ਆਈਡਲ ਮੰਨਣ ਵਾਲੇ ਵਿਜੈ ਨਾਲ ‘ਮਾਸਟਰ’ ਕਰਨ ਦਾ ਤੁਹਾਡਾ ਅਨੁਭਵ ਕਿਵੇਂ ਰਿਹਾ?
- ‘ਮਾਸਟਰ’ ਕੋਰੋਨਾ ਮਹਾਮਾਰੀ ਦੌਰਾਨ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਵੱਡੀ ਫਿਲਮ ਸੀ। ਇਸ ਨੇ ਸਫਲਤਾ ਪੂਰਵਕ ਪੰਜਾਹ ਦਿਨ ਪੂਰੇ ਕੀਤੇ। ਇਸ ਵਿੱਚ ਪਹਿਲੀ ਵਾਰ ਮੈਨੂੰ ਤਮਿਲ ਫਿਲਮ ਇੰਡਸਟਰੀ ਦੇ ਆਈਕਾਨ ਵਿਜੈ ਥਲਪਤੀ ਨਾਲ ਕੰਮ ਦਾ ਮੌਕਾ ਮਿਲਿਆ। ਉਨ੍ਹਾਂ ਬਾਰੇ ਕੀ ਕਹਾਂ। ਕੁਝ ਕਹਾਂਗੀ ਤਾਂ ਉਹ, ਨਵਾਂ ਨਹੀਂ ਹੋਵੇਗਾ। ਇੰਨਾ ਹੀ ਕਹਿਣਾ ਚਾਹਾਂਗੀ ਕਿ ਉਨ੍ਹਾਂ ਦੇ ਨਾਲ ਕੰਮ ਕਰਨ ਦੇ ਬਾਵਜੂਦ ਮੈਂ ਇਹ ਤੈਅ ਨਹੀਂ ਕਰ ਸਕੀ ਕਿ ਉਹ ਇੱਕ ਐਕਟਰ ਜਾਂ ਇੱਕ ਇਨਸਾਨ, ਕਿਸ ਰੂਪ ਵਿੱਚ ਜ਼ਿਆਦਾ ਚੰਗੇ ਹਨ।
* ਤੁਹਾਨੂੰ ਪਹਿਲੀ ਹਿੰਦੀ ਫਿਲਮ ‘ਬਿਆਂਡ ਦ ਕਲਾਊਡਸ’ ਦੇ ਬਾਅਦ ਅਗਲੀ ਫਿਲਮ ‘ਯੁਧਰਾ' ਮਿਲਣ ਵਿੱਚ ਚਾਰ ਸਾਲ ਦਾ ਸਮਾਂ ਕਿਉਂ ਲੱਗ ਗਿਆ?
- ਇਸ ਦਰਮਿਆਨ, ਮੈਨੂੰ ਬਹੁਤ ਸਾਰੀਆਂ ਹਿੰਦੀ ਫਿਲਮਾਂ ਦੇ ਆਫਰ ਮਿਲੇ, ਜਿਨ੍ਹਾਂ ਵਿੱਚ ਕੁਝ ਇਥੋਂ ਦੇ ਵੱਡੀ ਹੀਰੋਜ਼ ਦੇ ਨਾਲ ਸਨ, ਪਰ ਉਹ ਸਾਰੇ ਕਿਰਦਾਰ ਅਜਿਹੇ ਸਨ, ਜਿਨ੍ਹਾਂ ਨੂੰ ਕਰਦੇ ਹੋਏ, ਮੈਂ ਖੁਦ ਨੂੰ ਦੇਖਣਾ ਨਹੀਂ ਚਾਹੁੰਦੀ ਸੀ। ਮੈਂ ਹਮੇਸ਼ਾ ਆਪਣੇ ਦਿਲ ਤੋਂ ਆਪਣੀਆਂ ਫਿਲਮਾਂ ਨੂੰ ਚੁਣਦੀ ਹਾਂ।
* ਤੇਲਗੂ, ਮਲਿਆਲਮ, ਤਮਿਲ ਤੇ ਹਿੰਦੀ ਵਿੱਚ, ਤੁਹਾਡੇ ਲਈ ਕਿਸ ਫਿਲਮ ਉਦਯੋਗ ਦਾ ਮਹੱਤਵ ਜ਼ਿਆਦਾ ਹੈ?
-ਮੇਰੇ ਲਈ ਸਭ ਇੱਕੋ ਜਿਹੇ ਹਨ। ਮੈਂ ਅਜਿਹਾ ਕਦੇ ਨਹੀਂ ਸੋਚਿਆ ਕਿ ਇਨ੍ਹਾਂ ਵਿੱਚੋਂ ਕੋਈ ਇੱਕ ਬਾਕੀ ਸਭ ਤੋਂ ਵੱਡਾ ਹੈ, ਪਰ ਕਿਉਂਕਿ ਬਾਲੀਵੁੱਡ ਦੀ ਸਾਰੇ ਦੇਸ਼ ਵਿੱਚ ਵੱਧ ਪਹੁੰਚ ਹੈ, ਇਸ ਲਈ ਚਾਹੁੰਦੀ ਹਾਂ ਕਿ ਸਾਊਥ ਦੇ ਨਾਲ ਹਿੰਦੀ ਫਿਲਮਾਂ ਵੀ ਕਰਾਂ। ‘ਮਾਸਟਰ’ ਇੱਕ ਅਜਿਹੀ ਫਿਲਮ ਹੈ, ਜਿਸ ਨੂੰ ਪੂਰੇ ਦੱਖਣ ਭਾਰਤ ਵਿੱਚ ਦੇਖਿਆ ਗਿਆ। ਇਹ ਲਗਭਗ ਅੱਧਾ ਦੇਸ਼ ਹੈ, ਪਰ ਜੇ ਇਹ ਬਾਲੀਵੁੱਡ ਫਿਲਮ ਹੁੰਦੀ ਤਾਂ ਇਸ ਨੂੰ ਪੂਰਾ ਦੇਸ਼ ਦੇਖਦਾ। ਉਂਝ ਇੰਗਲਿਸ਼ ਦੇ ਬਾਅਦ ਕਿਸੇ ਹੋਰ ਭਾਸ਼ਾ ਵਿੱਚ ਜ਼ਿਆਦਾ ਸਹਿਜ ਰਹਿੰਦੀ ਹਾਂ ਤਾਂ ਉਹ ਹੈ ਹਿੰਦੀ। ਮੈਂ ਹਿੰਦੀ ਭਾਸ਼ੀ ਫਿਲਮਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਚਾਹੁੰਦੀ ਹਾਂ। ਇਸ ਭਾਸ਼ਾ ਵਿੱਚ ਮੇਰੇ ਕੋਲ, ਖੁਦ ਨੂੰ ਬਿਹਤਰ ਕਰਨ ਦੀਆਂ ਸਹੂਲਤਾਂ ਜ਼ਿਆਦਾ ਹਨ।
* ‘ਯੁਧਰਾ’ ਦੇ ਇਲਾਵਾ ਕੀ ਕੋਈ ਹੋਰ ਹਿੰਦੀ ਫਿਲਮ ਵੀ ਹੈ?
-ਨਹੀਂ, ਫਿਲਹਾਲ ਮੇਰੇ ਕੋਲ ਸਿਰਫ ਇੱਕ ਹਿੰਦੀ ਫਿਲਮ ਹੈ, ਇਸ ਦੇ ਇਲਾਵਾ ਮੈਂ ਧਨੁਸ਼ ਨਾਲ ਤਮਿਲ ਫਿਲਮ ‘ਡੀ 43’ ਕਰ ਰਹੀ ਹਾਂ। ਇਹ ਉਨ੍ਹਾਂ ਨਾਲ ਮੇਰੀ ਪਹਿਲੀ ਫਿਲਮ ਹੈ, ਇਸ ਲਈ ਉਨ੍ਹਾਂ ਨਾਲ ਕੰਮ ਕਰ ਕੇ ਉਤਸ਼ਾਹਤ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ