Welcome to Canadian Punjabi Post
Follow us on

18

September 2021
 
ਪੰਜਾਬ

ਬੇਅਦਬੀ ਕੇਸ ਵਿੱਚ ਡੇਰਾ ਪ੍ਰੇਮੀਆਂ ਨੂੰ ਚਲਾਣ ਦੀਆਂ ਕਾਪੀਆਂ ਦਿਤੀਆਂ

August 05, 2021 03:23 AM

(SUBHEAD

ਫਰੀਦਕੋਟ, 4 ਅਗਸਤ (ਪੋਸਟ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿੰਡਾਉਣ ਅਤੇ ਉਸ ਤੋਂ ਬਾਅਦ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਕੱਲ੍ਹ ਇੱਥੇ ਇਲਾਕਾ ਮੈਜਿਸਟਰੇਟ ਤਰਜਨੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜਾਂਚ ਟੀਮ ਵੱਲੋਂ ਪੇਸ਼ ਕੀਤੀ ਚਾਰਜਸ਼ੀਟ ਦੀ ਨਕਲ ਅਦਾਲਤ ਨੇ ਡੇਰਾ ਪ੍ਰੇਮੀਆਂ ਨੂੰ ਦਿਵਾ ਦਿੱਤੀ ਹੈ, ਜਾਂਚ ਟੀਮ ਨੇ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਸ਼ਕਤੀ ਸਿੰਘ, ਰਣਜੀਤ ਸਿੰਘ, ਸੁਖਜਿੰਦਰ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ, ਮਹਿੰਦਰਪਾਲ ਬਿੱਟੂ ਅਤੇ ਡੇਰੇ ਦੇ ਤਿੰਨ ਕੌਮੀ ਕਮੇਟੀ ਮੈਂਬਰਾਂ ਨੇ ਸਿੱਖ ਪ੍ਰਚਾਰਕਾਂ ਦੇ ਇੱਕ ਭਾਸ਼ਣ ਤੋਂ ਨਾਰਾਜ਼ ਹੋ ਕੇ ਬੇਅਦਬੀ ਕਾਂਡ ਦੀ ਸਾਜ਼ਿਸ਼ ਰਚੀ ਅਤੇ ਇਸ ਉੱਤੇ ਅਮਲ ਕੀਤਾ ਸੀ।
ਇਸ ਚਲਾਣ ਵਿੱਚ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਡੇਰਾ ਪ੍ਰੇਮੀਆਂ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਕੇ ਉਸ ਦੇ ਕਰੀਬ 115 ਪੰਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੀਆਂ ਗਲੀਆਂ ਵਿੱਚ ਖਿੰਡਾਏ, ਜਦੋਂ ਕਿ 100 ਅੰਗ ਪਿੰਡ ਹਰੀ ਨੌਂ ਵਿੱਚ ਖਿੰਡਾਉਣੇ ਸਨ, ਪਰ ਇਹ ਕਾਰਵਾਈ ਨਹੀਂ ਹੋ ਸਕੀ। ਜਾਂਚ ਟੀਮ ਨੇ ਚਲਾਣ ਵਿੱਚ ਦਾਅਵਾ ਕੀਤਾ ਹੈ ਕਿ ਇੱਥੇ ਸਿੱਖਾਂ ਨੂੰ ਭੜਕਾਉਣ ਲਈ ਇਤਰਾਜ਼ਯੋਗ ਪੋਸਟਰ ਲਿਖੇ ਗਏ ਸਨ। ਅਦਾਲਤ ਇਸ ਕੇਸ ਦੀ ਅਗਲੀ ਸੁਣਵਾਈ 16 ਅਗਸਤ ਨੂੰ ਕਰੇਗੀ। ਇਸ ਦੌਰਾਨ ਕੱਲ੍ਹ ਸਾਰੇ ਡੇਰਾ ਪ੍ਰੇਮੀਆਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਅਤੇ ਇਲਾਕਾ ਮੈਜਿਸਟਰੇਟ ਅਜੈਪਾਲ ਸਿੰਘ ਨੇ ਡੇਰਾ ਪ੍ਰੇਮੀ ਬਲਜੀਤ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਡੇਰਾ ਪ੍ਰੇਮੀਆਂ ਖਿਲਾਫ ਫਰੀਦਕੋਟ ਜ਼ਿਲ੍ਹੇ ਵਿੱਚ ਬੇਅਦਬੀ ਦੇ ਤਿੰਨ ਕੇਸ ਸਨ ਅਤੇ ਉਨ੍ਹਾਂ ਨੂੰ ਸਾਰੇ ਕੇਸਾਂ ਦੀ ਜ਼ਮਾਨਤ ਮਿਲ ਗਈ ਹੈ। ਐਡਵੋਕੇਟ ਵਿਨੋਦ ਕੁਮਾਰ ਮੋਂਗਾ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੂੰ ਸਾਰੇ ਕੇਸਾਂ ਵਿੱਚ ਜ਼ਮਾਨਤ ਮਿਲਣ ਪਿੱਛੋਂ ਉਨ੍ਹਾਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਨਵਜੋਤ ਸਿੱਧੂ ਦੀ ਬੈਠਕ ਵਿੱਚ ਦਲਬ ਦਲੂ ਵਿਧਾਇਕ ਕਮਾਲੂ ਨੂੰ ਬੈਠਣ ਦੀ ਜਗ੍ਹਾ ਵੀ ਨਹੀਂ ਮਿਲੀ
ਭਾਜਪਾ ਆਗੂ ਹਰਿੰਦਰ ਕਾਹਲੋਂ ਦੇ ਘਰ ਅੱਗੇ ਕਿਸਾਨਾਂ ਦੇ ਧਰਨੇ ਮੌਕੇ ਘਰ ਉੱਤੇ ਗੋਹਾ ਸੁੱਟਿਆ
ਗੁਰਦਾਸ ਮਾਨ ਨੂੰ ਹਾਈ ਕੋਰਟ ਵੱਲੋਂ ਅੰਤਿ੍ਰਮ ਅਗਾਊਂ ਜ਼ਮਾਨਤ
ਨਸ਼ੇੜੀ ਪਲੰਬਰ ਵੱਲੋਂ ਔਰਤ ਨੂੰ ਚਾਕੂ ਮਾਰ ਕੇ ਲੁੱਟਣ ਦਾ ਯਤਨ
ਕਰਣ ਔਜਲਾ ਤੇ ਹਰਜੀਤ ਹਰਮਨ ਨੂੰ ਗਾਣੇ ਵਿੱਚ ਗਲਤ ਸ਼ਬਦਾਂ ਲਈ ਨੋਟਿਸ ਜਾਰੀ
ਸਾਢੇ ਤਿੰਨ ਲੱਖ ਦੀ ਫਿਰੌਤੀ ਖਾਤਰ ਬੱਚੇ ਦਾ ਕਤਲ
ਪੇ੍ਰਮੀ ਜੋੜੇ ਵੱਲੋਂ ਖ਼ੁਦਕੁਸ਼ੀ ਪਿੱਛੋਂ ਖੇਤਾਂ ਵਿੱਚੋਂ ਲਾਸ਼ਾਂ ਮਿਲੀਆਂ
ਬੇਅਦਬੀ ਕੇਸ ਵਿੱਚ ਫਸੇ ਆਈ ਜੀ ਉਮਰਾਨੰਗਲ ਨੂੰ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਵੱਲੋਂ ਸਿਫਾਰਸ਼
ਪੰਜਾਬੀ ਯੂਨੀਵਰਸਿਟੀ ਵਿੱਚ ਫੰਡਾਂ ਦੀ ਹੇਰਾਫੇਰੀ ਕਰਨ ਦੇ ਦੋਸ਼ੀ ਸੱਤ ਮੁਲਾਜ਼ਮ ਸਸਪੈਂਡ
ਮੰਦਭਾਗੀ ਘਟਨਾ ਦੀਆਂ ਤਾਰਾਂ ਸੱਚਾ ਸੌਦਾ ਡੇਰੇ ਨਾਲ ਜਾ ਜੁੜੀਆਂ