Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਅੰਤਰਰਾਸ਼ਟਰੀ

ਹਜ਼ਾਰਾਂ ਸਾਲ ਪੁਰਾਣੇ ਸੁਨਹਿਰੀ ਸਿੱਕੇ ਦੀ ਨਿਲਾਮੀ

August 04, 2021 02:58 AM

ਲੰਡਨ, 3 ਅਗਸਤ (ਪੋਸਟ ਬਿਊਰੋ)- ਇੱਕ ਪ੍ਰਾਚੀਨ ਤੇ ਬਹੁਤ ਕੀਮਤੀ ਸਿੱਕਾ ਪਿਛਲੇ ਸਾਲ ਬ੍ਰਿਟੇਨ ਵਿੱਚ ਇੱਕ ਖਜ਼ਾਨੇ ਦੀ ਭਾਲ ਦੇ ਦੌਰਾਨ ਮਿਲਿਆ ਸੀ। ਇਹ ਐਂਗਲੋ-ਸੈਕਸ਼ਨ ਸਿੱਕਾ ਵਿਲਟਸ਼ਾਇਰ ਅਤੇ ਹੈਂਪਸ਼ਾਇਰ ਸਰਹੱਦ ਉੱਤੇ ਵੈਸਟ ਡੀਨ ਵਿਖੇ ਮੈਟਲ ਡਿਟੈਕਟਰ ਨਾਲ ਲੱਭਿਆ ਸੀ। ਅਨੁਮਾਨ ਹੈ ਕਿ ਇਹ ਲੱਗਭਗ 200,000 ਪੌਂਡ ਯਾਨੀ ਕਰੀਬ ਦੋ ਕਰੋੜ ਰੁਪਏ ਵਿੱਚ ਵਿਕ ਸਕਦਾ ਹੈ। ਰਿਪੋਰਟਾਂ ਅਨੁਸਾਰ ਸਿੱਕੇ ਦਾ ਭਾਰ 4.82 ਗ੍ਰਾਮ ਹੈ। 

ਇਸ ਸਿੱਕੇ ਦਾ ਵਿਆਸ ਇੱਕ ਇੰਚ ਤੋਂ ਘੱਟ ਹੈ। ਨਿਲਾਮੀ ਦੌਰਾਨ ਸਿੱਕੇ ਤੋਂ ਵੱਡੀ ਰਕਮ ਮਿਲਣ ਦੀ ਆਸ ਹੈ, ਜਿਦੀ ਨਿਲਾਮੀ 8 ਸਤੰਬਰ ਨੂੰ ਡਿਕਸ ਨੂਨਣ ਵੈਬ ਵੱਲੋਂ ਕਰਵਾਈ ਜਾਵੇਗੀ। ਜਿਸ ਵਿਅਕਤੀ ਨੇ ਸਿੱਕੇ ਦੀ ਖੋਜ ਕੀਤੀ ਸੀ, ਉਹ ਪਿਛਲੇ ਅੱਠ ਸਾਲਾਂ ਤੋਂ ਖਜ਼ਾਨੇ ਦੀ ਭਾਲ ਕਰ ਰਿਹਾ ਸੀ। ਉਹ ਕਈ ਸਾਲਾਂ ਤੋਂ ਵਿਲਟਸ਼ਾਇਰ ਅਤੇ ਹੈਂਪਸ਼ਾਇਰ ਦੀ ਸਰਹੱਦ ਉੱਤੇ ਸਿੱਕਿਆਂ ਦੀ ਭਾਲ ਵਿੱਚ ਘੁੰਮ ਰਿਹਾ ਸੀ। ਇੱਕ ਦਿਨ ਅਚਾਨਕ ਮੈਟਲ ਡਿਟੈਕਟਰ ਦੇ ਨਾਲ ਚਲਦੇ ਹੋਏ ਉਸ ਨੇ ਇੱਕ ਜਗ੍ਹਾ ਉੱਤੇ ਮੈਟਲ ਡਿਟੈਕਟਰ ਵਿੱਚ ਸੰਕੇਤਕ ਆਵਾਜ਼ ਸੁਣੀ ਅਤੇ ਖੁਦਾਈ ਦੌਰਾਨ ਇਹ ਸਿੱਕਾ ਮਿਲਿਆ। ਸਿੱਕੇ ਉੱਤੇ ਈਕਬਰਹਾਟ ਰੇਕਸ ਸੈਕਸ਼ਨ ਸ਼ਬਦ ਮੋਨੋਗ੍ਰਾਮ ਦੇ ਦੁਆਲੇ ਉਕਰਿਆ ਹੋਇਆ ਹੈ। ਸਿੱਕੇ ਦੀ ਜੂਨ 2021 ਵਿੱਚ ਜਾਂਚ ਕੀਤੀ ਗਈ ਸੀ, ਜਿਸ ਵਿੱਚ ਇਹ ‘ਸ਼ੁੱਧ ਸੋਨੇ' ਦਾ ਬਣਿਆ ਨਿਕਲਿਆ। ਜਾਂਚ ਤੋਂ ਪਤਾ ਲੱਗਾ ਕਿ ਚਾਂਦੀ ਅਤੇ ਤਾਂਬੇ ਦੀ ਮਾਤਰਾ ਵੀ ਇਸ ਵਿੱਚ ਮੌਜੂਦ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ