ਲੰਡਨ, 14 ਜੂਨ (ਪੋਸਟ ਬਿਊਰੋ)- ਦੁਨੀਆ ਦੀ ਮਸ਼ਹੁੂਰ ਸੰਸਥਾ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਨੇ ਪੰਜਾਬ ਦੇ ਪ੍ਰਧਾਨ ਰਣਦੀਪ ਸਿੰਘ ਕੋਹਲੀ ਨੇ 110 ਸਾਲਾ ਮੈਰਾਥਨ ਦੌੜਾਕ ਸਰਦਾਰ ਫ਼ੌਜਾ ਸਿੰਘ ਨੂੰ ਵਿਸ਼ੇਸ਼ ਸਨਮਾਨ ਭੇਟ ਕੀਤਾ ਹੈ। ਇਹ ਸਨਮਾਨ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਵੱਡੀ ਉਮਰ ਵਿੱਚ ਦੌੜਨ ਲਈ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਫ਼ੌਜਾ ਸਿੰਘ 75 ਸਾਲ ਦੀ ਉਮਰ ਤੋਂ ਨਵੇਂ ਰਿਕਾਰਡ ਬਣਾ ਰਹੇ ਹਨ ਅਤੇ ਉਨ੍ਹਾਂ ਰਿਕਾਰਡਾਂ ਨੂੰ ਕਾਇਮ ਰੱਖ ਰਹੇ ਹਨ, ਜਿਸ ਕਾਰਨ ਕੱਲ੍ਹ ਇਹ ਸਨਮਾਨ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਦੀ ਟੀਮ ਨੇ ਦਿੱਤਾ ਹੈ। ਇਸ ਮੌਕੇ ਪਹੁੰਚੇ ਪੰਜਾਬ ਦੇ ਆਗੂ ਰਣਦੀਪ ਸਿੰਘ ਕੋਹਲੀ ਨੇ ਦੱਸਿਆ ਕਿ ਉਹ ਅਕਸਰ ਹੀ ਪੰਜਾਬ ਰਾਜ ਵਿੱਚ ਅਜਿਹੇ ਲੁਕਵੇਂ ਹੀਰਿਆਂ ਦੀ ਭਾਲ ਕਰਦੇ ਰਹਿੰਦੇ ਹਨ, ਜਿਨ੍ਹਾਂ ਲੋਕਾਂ ਨੇ ਦੂਜਿਆਂ ਲਈ ਕੁਝ ਕੀਤਾ ਹੈ। ਅਜਿਹਾ ਹੀ ਸ਼ਖ਼ਸ ਫ਼ੌਜਾ ਸਿੰਘ ਹੈ, ਜੋ ਪਿਛਲੇ ਕਈ ਸਮੇਂ ਤੋਂ ਦੌੜ ਨੂੰ ਉਤਸ਼ਾਹਤ ਕਰ ਰਿਹਾ ਹੈ। ਉਹ 110 ਸਾਲ ਦੀ ਉਮਰ ਵਿੱਚ ਵੀ ਪੂਰੇ ਜੋਸ਼ ਨਾਲ ਭਰੇ ਹੋਏ ਹਨ ਅਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਤੰਦਰੁਸਤ ਰਹਿਣ। ਇਸ ਮੌਕੇ ਵਰਲਡ ਬੁੱਕ ਆਫ਼ ਰਿਕਾਰਡਜ਼ ਭਾਰਤ ਤੋਂ ਸੁਰਜੀਤ ਕੌਰ ਸ਼ਾਮਲ ਸਨ।