Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਇਥੇ ਅਜੇ ਨਵੀਂ ਹਾਂ : ਰਕੁਲ ਪ੍ਰੀਤ ਸਿੰਘ

December 12, 2018 09:36 AM

ਰਕੁਲਪ੍ਰੀਤ ਸਿੰਘ ਨੇ ਆਪਣੇ ਅੱਠ ਸਾਲਾਂ ਦੇ ਐਕਟਿੰਗ ਕਰੀਅਰ ਵਿੱਚ ਦੋ ਦਰਜਨ ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਵਿਚ ਹਿੰਦੀ ਤੋਂ ਕਿਤੇ ਵੱਧ ਸਾਊਥ ਇੰਡੀਅਨ ਫਿਲਮਾਂ ਹਨ, ਪਰ ਇਸ ਦੇ ਬਾਵਜੂਦ ਰਕੁਲ ਬਾਲੀਵੁੱਡ ਵਿੱਚ ਵੀ ਸਰਗਰਮ ਹੈ। ਉਸ ਦੀ ਅੱਜ ਤੱਕ ਦੀ ਆਖਰੀ ਫਿਲਮ ‘ਅੱਯਾਰੀ’ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਐੱਨ ਟੀ ਰਾਮਾਰਾਓ ਦੀ ਬਾਇਓਪਿਕ ਫਿਲਮ ਦੀ ਕੀ ਪ੍ਰੋਗਰੈੱਸ ਹੈ?
- ਐੱਨ ਟੀ ਰਾਮਾਰਾਓ ਦੀ ਇਸ ਬਾਇਓਪਿਕ ਫਿਲਮ ਦਾ ਨਾਂਅ ਹੈ ‘ਕਥਾ ਨਾਇਕੁਡੂ’। ਇਸ ਫਿਲਮ ਵਿੱਚ ਮੈਂ ਲੀਜੈਂਡਰੀ ਐਕਟਰ ਸ੍ਰੀਦੇਵੀ ਦਾ ਕਿਰਦਾਰ ਕਰ ਰਹੀ ਹਾਂ। ਪਿੱਛੇ ਜਿਹੇ ਇਸ ਫਿਲਮ ਦਾ ਫਸਟ ਲੁਕ ਸਾਹਮਣੇ ਆਇਆ ਹੈ। ਮੈਂ ਇਸ ਪ੍ਰੋਜੈਕਟ ਬਾਰੇ ਬਹੁਤ ਉਤਸ਼ਾਹਤ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਸਾਰੀਆਂ ਅੱਖਾਂ ਮੇਰੇ 'ਤੇ ਹੋਣਗੀਆਂ, ਕਿਉਂਕਿ ਪਹਿਲੀ ਵਾਰ ਕਿਸੇ ਫਿਲਮ 'ਚ ਸ੍ਰੀਦੇਵੀ ਦਾ ਰੋਲ ਪਲੇਅ ਕਰਨ ਜਾ ਰਹੀ ਹਾਂ। ‘ਕਥਾ ਨਾਇਕੁਡੂ’ ਦਾ ਡਾਇਰੈਕਸ਼ਨ ਕ੍ਰਿਸ਼ ਕਰ ਰਹੇ ਹਨ। ਫਿਲਮ ਵਿੱਚ ਬਾਲਕ੍ਰਿਸ਼ਨ ਆਪਣੇ ਪਿਤਾ ਐਨ ਟੀ ਆਰ ਦੀ ਭੂਮਿਕਾ ਨਿਭਾ ਰਹੇ ਹਨ, ਨਾਲ ਹੀ ਵਿਦਿਆ ਬਾਲਨ ਤੇ ਰਾਣਾ ਦੱਗੂਬਾਤੀ ਵੀ ਇਸ ਪ੍ਰੋਜੈਕਟ ਦਾ ਹਿੱਸਾ ਹਨ।
* ਸਾਊਥ ਦੀਆਂ ਹੋਰ ਕਿਹੜੀਆਂ ਫਿਲਮਾਂ ਵਿੱਚ ਕੰਮ ਕਰ ਰਹੇ ਹੋ?
- ਇਸ ਸਮੇਂ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹਾਂ। ਸੇਲਵਰਾਘਵਨ ਦੇ ਨਾਲ ਇੱਕ ਤਮਿਲ ਫਿਲਮ ਵਿੱਚ ਕੰਮ ਕਰ ਰਹੀ ਹਾਂ, ਜਿਸ ਦਾ ਨਾਂਅ ‘ਐੱਨ ਜੀ ਕੇ’ ਹੈ। ਇਸ ਵਿੱਚ ਸੂਰਿਆ ਵੀ ਕੰਮ ਕਰ ਰਹੇ ਹਨ। ਇਹ ਡ੍ਰੀਮ ਵਾਇਰ ਪਿਕਚਰਜ਼ ਵੱਲੋਂ ਬਣਾਈ ਜਾ ਰਹੀ ਹੈ। ਸੂਰਿਆ ਦੇ ਭਰਾ ਕਾਰਤਿਕ ਦੀ ਫਿਲਮ ‘ਦੇਵ’ 'ਚ ਵੀ ਅਹਿਮ ਭੂਮਿਕਾ 'ਚ ਹਾਂ।
* ਆਪਣੀ ਫਿਲਮ ‘ਦੇ ਦੇ ਪਿਆਰ ਦੇ' ਬਾਰੇ ਕੀ ਕਹੋਗੇ?
-ਇਸ ਫਿਲਮ ਵਿੱਚ ਪਹਿਲੀ ਵਾਰ ਅਜੈ ਦੇਵਗਨ ਨਾਲ ਕੰਮ ਕਰ ਰਹੀ ਹਾਂ। ਇਸ ਸਾਲ ‘ਸੋਨੂੰ ਕੇ ਟੀਟੂ ਕੀ ਸਵੀਟੀ’ ਵਰਗੀ ਬਲਾਕ ਬਸਟਰ ਫਿਲਮ ਦੇਣ ਵਾਲੇ ਲਵ ਰੰਜਨ ਇਸ ਦਾ ਨਿਰਮਾਣ ਕਰ ਰਹੇ ਹਨ, ਜਦ ਕਿ ਅਕੀਵ ਅਲੀ ਇਸ ਦੇ ਡਾਇਰੈਕਟਰ ਹਨ। ਇਹ ਰੋਮਾਂਟਿਕ ਕਾਮੇਡੀ ਫਿਲਮ ਹੈ। ਫਿਲਮ ਵਿੱਚ ਤੱਬੂ ਵੀ ਅਹਿਮ ਰੋਲ ਵਿੱਚ ਹੈ। ਇਸ ਫਿਲਮ ਨੂੰ ਲੈ ਕੇ ਬਹੁਤ ਐਕਸਾਈਟਿਡ ਹਾਂ।
* ਸੁਣਨ ਵਿੱਚ ਆਇਆ ਹੈ ਕਿ ਇਸ ਫਿਲਮ ਵਿੱਚ ਅਜੈ ਦੇਵਗਨ ਵੱਖਰੇ ਰੂਪ 'ਚ ਦਿਸਣਗੇ?
- ਹਾਂ, ਇਸ ਫਿਲਮ 'ਚ ਦਰਸ਼ਕ ਅਜੈ ਦੇਵਗਨ ਪਹਿਲੀ ਵਾਰ ਅਜਿਹੇ ਰੂਪ ਵਿੱਚ ਦਿੱਸਣਗੇ, ਜਿਹੋ ਜਿਹਾ ਲੋਕਾਂ ਨੇ ਇਸ ਐਕਟਰ ਨੂੰ ਪਹਿਲਾਂ ਕਦੇ ਨਹੀਂ ਦੇਖਿਆ। ਇਸ ਵਿੱਚ ਉਹ ਆਨ ਸਕਰੀਨ ਮੇਰੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ, ਪਰ ਫਿਲਮ ਵਿੱਚ ਉਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਯਕੀਨ ਨਹੀਂ ਹੋਵੇਗਾ ਕਿ ਉਹ ਅਜਿਹੀ ਅਦਾਕਾਰੀ ਕਰ ਸਕਦੇ ਹਨ। ਅਸਲ ਵਿੱਚ ਇਸ ਫਿਲਮ ਰਾਹੀਂ ਅਜੈ ਆਪਣੀ ਇੰਟੈਂਸ ਇਮੇਜ ਤੋਂ ਬਾਹਰ ਨਿਕਲਦੇ ਨਜ਼ਰ ਆਉਣਗੇ।
* ਆਪਣੀ ਫਿਲਮ ਦੇ ਫਲਾਪ ਹੋ ਜਾਣ ਦਾ ਕਿੰਨਾ ਦੁੱਖ ਹੁੰਦਾ ਹੈ?
- ਦੁੱਖ ਬਹੁਤ ਹੁੰਦਾ ਹੈ, ਪਰ ਤੁਸੀਂ ਕੁਝ ਕਰ ਨਹੀਂ ਸਕਦੇ। ਫਿਲਮ ਦੇ ਅਸਫਲ ਹੋਣ ਦੇ ਕਈ ਕਾਰਨ ਹੁੰਦੇ ਹਨ, ਪਰ ਆਖਿਰ ਕਲਾਕਾਰਾਂ ਨੂੰ ਇਸ ਦਾ ਹਰਜਾਨਾ ਵੱਧ ਭੁਗਤਣਾ ਪੈਂਦਾ ਹੈ। ਇਸ ਦੇ ਬਾਵਜੂਦ ਮੈਨੂੰ ਇਸ ਦੀ ਖੁਸ਼ੀ ਹੈ ਕਿ ਕਿਸੇ ਵੀ ਫਿਲਮ ਦੀ ਅਸਫਲਤਾ ਦਾ ਠੀਕਰਾ ਮੇਰੇ ਸਿਰ ਨਹੀਂ ਭੱਜਿਆ। ਇਸ ਵੇਲੇ ਤਿੰਨ ਭਾਸ਼ਾਵਾਂ ਵਿੱਚ ਫਿਲਮ ਕਰ ਰਹੀ ਹਾਂ। ਇਨ੍ਹਾਂ ਵਿੱਚ ਦੋ ਤਮਿਲ ਫਿਲਮਾਂ ਹਨ। ਇਸ ਦੇ ਨਾਲ ਅਜੈ ਦੇਵਗਨ ਨਾਲ ਇੱਕ ਹਿੰਦੀ ਫਿਲਮ ਦੀ ਸ਼ੂਟਿੰਗ ਕਰ ਰਹੀ ਹਾਂ।
* ਬਾਲੀਵੁੱਡ ਵਿੱਚ ਅੱਠ ਸਾਲਾਂ ਬਾਅਦ ਵੀ ਤੁਹਾਨੂੰ ਨਿਊਕਮਰ ਮੰਨਿਆ ਜਾਂਦਾ ਹੈ। ਕੀ ਕਹੋਗੇ?
- ਜੇ ਮੇਰੇ ਹਿੱਸੇ ਵਿੱਚ ਵੀ ਦੋ-ਤਿੰਨ ਹਿੱਟ ਫਿਲਮਾਂ ਹੁੰਦੀਆਂ ਤਾਂ ਇਹੀ ਲੋਕ ਮੈਨੂੰ ਅੱਠ ਸਾਲ ਪੁਰਾਣੀ ਕਲਾਕਾਰ ਕਹਿੰਦੇ। ਕਰੀਅਰ ਵਿੱਚ ਅਜਿਹਾ ਹੰਦਾ ਹੈ, ਪਰ ਮੈਂ ਇਨ੍ਹਾਂ ਗੱਲਾਂ ਨੂੰ ਮਹੱਤਵ ਨਹੀਂ ਦਿੰਦੀ। ਸਾਊਥ 'ਚ ਮੇਰਾ ਇੱਕ ਵੱਖਰਾ ਮੁਕਾਮ ਹੈ, ਪਰ ਮੈਂ ਕਦੇ ਵੀ ਆਪਣੀ ਸਫਲਤਾ ਨੂੰ ਸਿਰ ਚੜ੍ਹਨ ਨਹੀਂ ਦਿੱਤਾ। ਆਪਣੇ ਤੇਲਗੂ ਦਰਸ਼ਕਾਂ ਲਈ ਮੈਂ ਤੇਲਗੂ ਸਿੱਖੀ। ਮੈਨੂੰ ਲੱਗਦਾ ਹੈ, ਜੋ ਭਾਸ਼ਾ ਮੇਰਾ ਘਰ ਚਲਾ ਰਹੀ ਹੈ, ਮੈਨੂੰ ਰੋਜ਼ੀ-ਰੋਟੀ ਦੇ ਰਹੀ ਹੈ, ਉਹ ਭਾਸ਼ਾ ਮੈਨੂੰ ਸਿੱਖਣੀ ਹੀ ਚਾਹੀਦੀ ਹੈ। ਜਿੱਥੋਂ ਤੱਕ ਬਾਲੀਵੁੱਡ 'ਚ ਨਿਊਕਮਰ ਹੋਣ ਦੀ ਗੱਲ ਹੈ, ਤਾਂ ਹਾਂ, ਇਥੇ ਮੈਂ ਨਵੀਂ ਹਾਂ, ਪਰ ਬਹੁਤ ਛੇਤੀ ਆਪਣੇ ਕੰਮ ਨਾਲ ਆਪਣਾ ਮੁਕਾਮ ਬਣਾ ਲਵਾਂਗੀ। ਲੋਕ ਅਜੇ ਮੈਨੂੰ ਇਥੇ ਨਹੀਂ ਪਛਾਣਦੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ