Welcome to Canadian Punjabi Post
Follow us on

19

March 2024
 
ਪੰਜਾਬ

ਕੋਰੋਨਾ ਦੀ ਰਿਕਾਰਡ ਤੋੜ ਮਾਰ ਦੌਰਾਨ ਪੰਜਾਬ ਦੇ ਚਾਰ ਵੱਡੇ ਡਾਕਟਰਾਂ ਵੱਲੋਂ ਅਸਤੀਫ਼ੇ

May 07, 2021 08:38 AM

ਬਠਿੰਡਾ, 6 ਮਈ, (ਪੋਸਟ ਬਿਊਰੋ)- ਕੋਰੋਨਾ ਇਨਫੈਕਸ਼ਨ ਜਦੋਂ ਦੂਸਰੀ ਲਹਿਰਦੀ ਲਗਾਤਾਰ ਰਿਕਾਰਡ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ, ਓਦੋਂ ਬਠਿੰਡੇਦੇ ਤਿੰਨ ਅਤੇ ਮੁਕਤਸਰ ਦੇ ਇਕ ਡਾਕਟਰ ਦਾ ਅਸਤੀਫ਼ਾ ਪੰਜਾਬਦੇ ਸਿਹਤ ਵਿਭਾਗ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਪਹਿਲਾਂ ਹੀ ਸਟਾਫ ਦੀ ਘਾਟ ਵਾਲੇ ਸਿਵਲ ਹਸਪਤਾਲ ਬਠਿੰਡਾ ਦੇ ਦੋ ਐੱਮ ਡੀ ਮੈਡੀਸਨ ਡਾਕਟਰਾਂ ਸਮੇਤ ਕੁੱਲ ਤਿੰਨ ਡਾਕਟਰਾਂ ਨੇ ਇੱਕੋ ਹਫ਼ਤੇ ਵਿੱਚ ਅਸਤੀਫ਼ਾ ਦੇ ਦਿੱਤਾ ਹੈ।
ਪਤਾ ਲੱਗਾ ਹੈ ਕਿ ਬਠਿੰਡਾ ਵਿੱਚ ਕੋਰੋਨਾ ਵਾਇਰਸ ਦੇ ਨੋਡਲ ਅਧਿਕਾਰੀ ਡਾ. ਜੈਅੰਤ ਅਗਰਵਾਲ ਨੇ ਇਕ ਹਫ਼ਤਾ ਪਹਿਲਾਂ ਅਸਤੀਫ਼ਾ ਦਿੱਤਾ ਅਤੇ ਕਿਹਾ ਸੀ ਕਿ ਮੇਰੇ ਉੱਤੇ ਪ੍ਰਸ਼ਾਸਨਿਕ ਦਬਾਅ ਬਣਿਆ ਹੋਇਆ ਸੀ, ਰਾਤ ਸਮੇਂ ਵੀ ਫੋਨ ਆਉਂਦੇ ਸਨ, ਮਾਨਸਿਕ ਪਰੇਸ਼ਾਨੀ ਮਹਿਸੂਸ ਹੁੰਦੀ ਸੀ। ਪਰਿਵਾਰ ਨੂੰ ਸਮਾਂ ਵੀ ਨਹੀਂ ਦੇ ਪਾ ਰਿਹਾ ਸੀ, ਇਸ ਕਾਰਨ ਮੈਨੂੰ ਅਸਤੀਫ਼ਾ ਦੇਣ ਲਈ ਸੋਚਣਾ ਪਿਆ ਅਤੇ ਮੈਂ ਇਕ ਪ੍ਰਾਈਵੇਟ ਹਸਪਤਾਲ ਜੁਆਇਨ ਕਰ ਲਿਆ ਹੈ।
ਮੁਕਤਸਰ ਸਿਵਲ ਹਸਪਤਾਲ ਵਿਚਲੇਐੱਮ ਡੀ ਮੈਡੀਸਨ ਡਾ. ਰਾਜੀਵ ਜੈਨ ਨੇ ਕਿਹਾ ਕਿ ਬਹੁਤ ਜ਼ਿਆਦਾ ਰੁਝੇਵੇਂ ਕਾਰਨ ਉਨ੍ਹਾਂਨੂੰ ਬਹੁਤ ਮਾਨਸਿਕ ਪਰੇਸ਼ਾਨੀ ਸੀ। ਡਿਊਟੀ ਲਈ ਕਦੇ ਮੁਕਤਸਰ ਅਤੇ ਕਦੇ ਫ਼ਰੀਦਕੋਟ ਜਾਣਾ ਪੈਂਦਾ ਸੀ। ਇਸ ਲਈ ਸਿਸਟਮ ਤੋਂ ਪਰੇਸ਼ਾਨ ਹੋ ਕੇ ਅਸਤੀਫ਼ਾ ਦਿੱਤਾ ਹੈ। ਬਠਿੰਡਾ ਦੇ ਐੱਮ ਡੀ ਮੈਡੀਸਨ ਮਹਿਲਾ ਡਾ. ਰਮਨ ਗੋਇਲ ਅਤੇ ਆਈ ਸਰਜਨ ਡਾ. ਦੀਪਕ ਗੁਪਤਾ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਡਾ. ਦੀਪਕ ਨੂੰ ਏਅਰਫੋਰਸਦੀ ਨੌਕਰੀ ਮਿਲ ਗਈ ਹੈ। ਡਾ. ਰਮਨਦੀਪ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਨਵੰਬਰ 2020 ਵਿੱਚਸਿਹਤ ਵਿਭਾਗ ਨੂੰ ਨੌਕਰੀ ਛੱਡਣ ਲਈਨੋਟਿਸ ਭੇਜ ਦਿੱਤਾ ਸੀ। ਬਠਿੰਡੇ ਦੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਇਸਵਕਤਡਾਕਟਰਾਂ ਦਾ ਨੌਕਰੀ ਛੱਡਣਾ ਮੰਦਭਾਗਾ ਹੈ, ਪਰਤਲਵੰਡੀ ਸਾਬੋ ਹਸਪਤਾਲ ਤੋਂ ਇਕ ਡਾਕਟਰ ਬਠਿੰਡੇ ਵਿੱਚਲਾਇਆ ਗਿਆ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਸਤੀਫ਼ਾ ਦੇਣ ਵਾਲੇ ਡਾਕਟਰਾਂ ਨੂੰ ਏਦਾਂ ਦੇ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਭੱਜਣ ਦਾ ਨਹੀਂ, ਕੋਰੋਨਾ ਖ਼ਿਲਾਫ਼ ਜੰਗ ਲੜ ਕੇ ਉਸ ਨੂੰ ਹਰਾਉਣ ਦਾ ਸਮਾਂ ਹੈ, ਸਰਕਾਰ ਤੁਹਾਡੇ ਜ਼ੋਰ ਉੱਤੇ ਲੜ ਰਹੀ ਹੈ ਤੇ ਲੋਕਾਂ ਨੂੰ ਤੁਹਾਡੇ ਤੋਂ ਉਮੀਦ ਹੈ। ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਹੈ ਤਾਂ ਮੈਨੂੰ ਦੱਸੋ, ਉਸ ਦਾ ਹੱਲ ਕੀਤਾ ਜਾਵੇਗਾ, ਬਿਮਾਰ ਲੋਕਾਂ ਨੂੰ ਤੁਹਾਡੀ ਲੋੜ ਹੈ, ਇਸ ਲਈ ਇਸ ਜੰਗ ਦੇ ਵਿਚਾਲੇ ਮੈਦਾਨ ਛੱਡ ਕੇ ਨਾ ਜਾਓ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਈਡੀ ਦੀ ਸਾਧੂ ਸਿੰਘ ਧਰਮਸੋਤ `ਤੇ ਕਾਰਵਾਈ, 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ ਅਕਾਲੀ ਦਲ, ਸ਼੍ਰੋਮਣੀ ਕਮੇਟੀ ਵੱਲੋਂ ਨਾਗਰਕਿਤਾ ਸੋਧ ਕਾਨੂੰਨ ਦੇ ਹੱਕ ਵਿੱਚ ਖੜ੍ਹੇ ਹੋਣਾ, ਸਿੱਖੀ ਵਿਰੋਧੀ ਪੈਂਤੜਾ : ਕੇਂਦਰੀ ਸਿੰਘ ਸਭਾ ਲੋਕ ਸਭਾ ਚੋਣਾਂ-2024 ਦੌਰਾਨ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਉੱਤੇ ਪ੍ਰਕਾਸ਼ਿਤ/ਪ੍ਰਸਾਰਿਤ ਪੇਡ ਨਿਊਜ਼ 'ਤੇ ਸਖ਼ਤ ਨਿਗਰਾਨੀ ਰੱਖੇਗਾ ਚੋਣ ਕਮਿਸ਼ਨ : ਸੀ.ਈ.ਓ. 30,000 ਰੁਪਏ ਰਿਸ਼ਵਤ ਲੈਂਦਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਰਾਜ ਪੱਧਰੀ ਸਾਲਾਨਾ ਫੈਸਟ ਦੇ ਆਯੋਜਨ ਦੀਆਂ ਤਿਆਰੀਆਂ ਮੁਕੰਮਲ ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ 50 ਫੀਸਦੀ ਗਊਆਂ ਦਾ ਟੀਕਾਕਰਨ ਮੁਕੰਮਲ: ਗੁਰਮੀਤ ਸਿੰਘ ਖੁੱਡੀਆਂ ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਪੁਖਤਾ ਬੰਦੋਬਸਤ ਕਰਨ ਲਈ ਆਖਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਰਾਜ ਪੱਧਰੀ ਐਮਸੀਐਮਸੀ ਅਤੇ ਸਰਟੀਫਿਕੇਸ਼ਨ ਆਫ ਐਡਵਰਟਾਈਜ਼ਮੈਂਟ ਕਮੇਟੀਆਂ ਦਾ ਗਠਨ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਵੇਲੇ ਸੂਬਾ ਸਰਕਾਰ ਨੂੰ ਨਜ਼ਰਅੰਦਾਜ਼ ਕਰ ਕੇ ਪੰਜਾਬ ਦੇ ਲੋਕਾਂ ਦਾ ਨਿਰਾਦਰ ਕਰ ਰਹੀ ਹੈ ਕੇਂਦਰ ਸਰਕਾਰ : ਮੁੱਖ ਮੰਤਰੀ