Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਇਹ ਸਿਲਸਿਲਾ ਇਵੇਂ ਹੀ ਚਲਦਾ ਰਹੇਗਾ : ਕਾਰਤਿਕ

April 21, 2021 02:51 AM

ਬਾਲੀਵੁੱਡ ਵਿੱਚ ਰੋਮਾਂਟਿਕ ਤੇ ਕਾਮਿਕ ਇਮੇਜ਼ ਬਣਾ ਚੁੱਕੇ ਹੈਂਡਸਮ ਤੇ ਚਾਕਲੇਟੀ ਬੁਆਏ ਕਾਰਤਿਕ ਆਰੀਅਨ ਅੱਜ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਬਹੁਤ ਜਲਦੀ ਅਕਸ਼ੈ ਕੁਮਾਰ ਦੀ ਸੁਪਰ ਹਿੱਟ ਫਿਲਮ ‘ਭੂਲ ਭੁਲੱਈਆ 2’ ਦੇ ਰੀਮੇਕ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਦੇ ਇਲਾਵਾ ਉਹ ਕਰਣ ਜੌਹਰ ਦੀ ‘ਦੋਸਤਾਨਾ 2’ ਵੀ ਕਰ ਰਹੇ ਹਨ। ਕਾਰਤਿਕ ਆਰੀਅਨ ਦੇ ਪ੍ਰਸ਼ੰਕ ਉਸ ਦੀ ਅਗਲੀ ਫਿਲਮ ‘ਧਮਾਕਾ’ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਕਾਰਤਿਕ ਨੇ ਇਸ ਫਿਲਮ ਦੀ ਸ਼ੂਟਿੰਗ ਰਿਕਾਰਡ ਸਮੇਂ ਵਿਚ ਕੰਪਲੀਟ ਕੀਤੀ ਹੈ। ਉਸ ਦੀ ਇਹ ਫਿਲਮ ਬਹੁਤ ਜਲਦੀ ਦਰਸ਼ਕਾਂ ਸਾਹਮਣੇ ਆ ਸਕੇਗੀ। ਪੇਸ਼ ਹਨ ਕਾਰਤਿਕ ਆਰੀਅਨ ਦੇ ਨਾਲ ਕੀਤੀ ਗੱਲਬਾਤ ਦੇ ਕੁਝ ਮੁੱਖ ਅੰਸ਼ :
* ‘ਧਮਾਕਾ’ ਅਤੇ ਇਸ ਵਿੱਚ ਆਪਣੇ ਕਿਰਦਾਰ ਦੇ ਬਾਰੇ ਕੁਝ ਦੱਸੋ?
- ਰਾਮ ਮਾਧਵਾਨੀ ਦੇ ਨਿਰਦੇਸ਼ਨ ਵਿੱਚ ਬਣ ਰਹੀ ‘ਧਮਾਕਾ’ ਸਾਊਥ ਕੋਰੀਅਨ ਫਿਲਮ ‘ਦ ਟੇਰਰ ਲਾਈਵ’ (2013) ਦਾ ਹਿੰਦੀ ਰੀਮੇਕ ਹੈ। ਇਸ ਵਿੱਚ ਅਰਜੁਨ ਪਾਠਕ ਨਾਂਅ ਦੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹਾਂ, ਜੋ ਪੇਸ਼ੇ ਤੋਂ ਇੱਕ ਪੱਤਰਕਾਰ ਹੈ। ਇਸ ਵਿੱਚ ਮੇਰੇ ਆਪੋਜ਼ਿਟ ਮ੍ਰਿਣਾਲ ਠਾਕੁਰ ਹੈ।
* ਪਹਿਲਾਂ ‘ਧਮਾਕਾ’ ਪੂਰੀ ਤਰ੍ਹਾਂ ਮਹਿਲਾ ਪ੍ਰਧਾਨ ਸੀ ਅਤੇ ਮੇਕਰ ਉਸ ਨੂੰ ਤਾਪਸੀ ਪੰਨੂ ਦੇ ਨਾਲ ਕਰਨਾ ਚਾਹੁੰਦੇ ਸਨ, ਪਰ ਬਾਅਦ ਵਿੱਚ ਕਿਸੇ ਵਜ੍ਹਾ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਬਾਅਦ ਵਿੱਚ ਸਕ੍ਰਿਪਟ ਹੀਰੋ ਓਰੀਐਂਟਿਡ ਬਣਾ ਕੇ ਤੁਹਾਨੂੰ ਆਫਰ ਕੀਤੀ ਗਈ?
- ਹੋ ਸਕਦਾ ਹੈ ਕਿ ਅਜਿਹਾ ਹੋਵੇ, ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
* ਸੋਨਮ ਕਪੂਰ ਦੀ ‘ਨੀਰਜਾ’ ਲਈ ਨਾਮ ਕਮਾ ਚੁੱਕੇ ਰਾਮ ਮਾਧਵਾਨੀ ਦੇ ਨਾਲ ਤੁਹਾਡੀ ਇਹ ਪਹਿਲੀ ਫਿਲਮ ਹੈ। ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡੀ ਇਹ ਫਿਲਮ ਵੀ ‘ਨੀਰਜਾ' ਵਾਂਗ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹੇਗੀ?
- ਬਿਲਕੁਲ, ਇਸ ਵਿੱਚ ਕੋਈ ਸ਼ੱਕ ਨਹੀਂ। ਇਸ ਦੇ ਰਾਈਟਸ 85 ਕਰੋੜ ਵਰਗੀ ਵੱਡੀ ਰਕਮ ਉੱਤੇ ਨੈੱਟਫਲਿਕਸ ਨੇ ਖਰੀਦੇ ਹਨ। ਸ਼ਾਇਦ ਉਨ੍ਹਾਂ ਲੱਗਦਾ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਗੁੰਜਾਇਸ਼ ਨਹੀਂ ਹੈ। ਫਿਲਮ ਦਾ ਸਬਜੈਕਟ ਅਜਿਹਾ ਹੈ, ਜੋ ਦਰਸ਼ਕਾਂ ਦੇ ਨਾਲ ਨਿਸ਼ਚਿਤ ਹੀ ਕੁਨੈਕਟ ਕਰੇਗਾ।
* ਸ਼ਾਹਰੁਖ ਖਾਨ ਦੀ ਪ੍ਰੋਡਕਸ਼ਨ ਕੰਪਨੀ ਰੈੱਡ ਚਿਲੀਜ਼ ਇੰਟਰਟੇਨਮੈਂਟ ਨੇ ਤੁਹਾਨੂੰ ਜਿਸ ਫਿਲਮ ਦੇ ਲਈ ਲਿਆ ਹੈ, ਉਸ ਦੇ ਬਾਰੇ ਕੁਝ ਦੱਸੋ?
- ਇਹ ਇਕਦਮ ਅਨੋਖੀ ਲਵ ਸਟੋਰੀ ਹੋਵੇਗੀ। ਇਸ ਨੂੰ ਅਜੈ ਬਹਿਲ ਡਾਇਰੈਕਟ ਕਰਨਗੇ। ਇਸ ਦਾ ਨਾਂਅ ਫ੍ਰੈਂਡੀ ਹੋਵੇਗਾ। ਇਸ ਵਿੱਚ ਪਹਿਲੀ ਵਾਰ ਕੈਟਰੀਨਾ ਦੇ ਨਾਲ ਕੰਮ ਕਰਾਂਗਾ।
* ਬੇਹੱਦ ਬੋਲਡ, ਬਿੰਦਾਸ ਅਤੇ ਸਟਾਈਲਿਸ਼ ਕੈਨੇਡੀਅਨ ਮਾਡਲ ਡਿੰਪਲ ਸ਼ਰਮਾ ਨਾਲ ਤੁਹਾਡੇ ਅਫੇਅਰ ਦੀਆਂ ਖਬਰਾਂ ਅੱਜਕੱਲ੍ਹ ਸੁਰਖੀਆਂ ਵਿੱਚ ਛਾਈਆਂ ਹੋਈਆਂ ਹਨ?
-ਮੈਂ ਡਿੰਪਲ ਦੇ ਨਾਲ 2014 ਵਿੱਚ ਇੱਕ ਐਡ ਕੀਤਾ ਸੀ। ਮੈਂ ਖੁਦ ਹੈਰਾਨ ਹਾਂ ਕਿ ਆਖਰ ਉਨ੍ਹਾਂ ਦੇ ਨਾਲ ਨਾਮ ਜੋੜੇ ਜਾਣ ਵਿੱਚ ਲੋਕਾਂ ਨੇ ਸਾਲ ਦੀ ਦੇਰੀ ਕਿਉਂ ਕਰ ਦਿੱਤੀ। ਇਹ ਕੰਮ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ। ਇਹ ਪਹਿਲੀ ਵਾਰ ਨਹੀਂ, ਜਦ ਮੇਰਾ ਨਾਂਅ ਕਿਸੇ ਨਾਲ ਜੁੜਿਆ ਹੈ। ਇਸ ਤੋਂ ਪਹਿਲਾਂ ਮੇਰੀ ਕੋ-ਸਟਾਰ ਨੁਸਰਤ ਦੇ ਨਾਲ ਮੇਰਾ ਨਾਂਅ ਜੋੜਿਆ ਜਾ ਚੁੱਕਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਜਦ ਤੱਕ ਮੈਂ ਇਥੇ ਹਾਂ, ਇਹ ਸਿਲਸਿਲਾ ਇਵੇਂ ਹੀ ਚੱਲੇਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ