Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਇੱਕ ਹੋਰ ਸਪੋਰਟਸ ਬਾਇਓਪਿਕ ਵਿੱਚ ਦਿਖਾਈ ਦੇਵੇਗੀ ਤਾਪਸੀ ਪੰਨੂ

April 09, 2021 08:34 AM

ਅਭਿਨੇਤਰੀ ਤਾਪਸੀ ਪੰਨੂ ਇਸ ਸਾਲ ਕਈ ਫਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ। ਉਹ ਇਨ੍ਹੀਂ ਦਿਨੀਂ ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਦੀ ਬਾਇਓਪਿਕ ‘ਸ਼ਾਬਾਸ਼ ਮਿੱਠੂ’ ਦੀ ਤਿਆਰੀ ਕਰਦੀ ਪਈ ਹੈ। ਫਿਲਮ ਵਿੱਚ ਮਿਤਾਲੀ ਦੀ ਭੂਮਿਕਾ ਵਿੱਚ ਖੁਦ ਨੂੰ ਢਾਲਣ ਲਈ ਤਾਪਸੀ ਕ੍ਰਿਕਟ ਦੀ ਟਰੇਨਿੰਗ ਲੈ ਰਹੀ ਹੈ। ਖਬਰ ਆ ਰਹੀ ਹੈ ਕਿ ਤਾਪਸੀ ਇੱਕ ਹੋਰ ਸਪੋਰਟਸ ਬਾਇਓਪਿਕ ਫਿਲਮ ਵਿੱਚ ਨਜ਼ਰ ਆਏਗੀ। ਦੱਸਿਆ ਜਾ ਰਿਹਾ ਹੈ ਕਿ ਤਾਪਸੀ, ਟੈਨਿਸ ਸਟਾਰ ਸਾਨਿਆ ਮਿਰਜ਼ਾ ਦੀ ਬਾਇਓਪਿਕ ਵਿੱਚ ਵੀ ਨਜ਼ਰ ਆ ਸਕਦੀ ਹੈ। ਖਬਰਾਂ ਮੁਤਾਬਕ ਤਾਪਸੀ ਇੱਕ ਹੋਰ ਸਪੋਰਟਸ ਬਾਇਓਪਿਕ ਫਿਲਮ ਸਾਈਨ ਕਰਨ ਵਾਲੀ ਹੈ। ਇਸ ਵਾਰ ਉਹ ਸਾਨਿਆ ਦੀ ਜ਼ਿੰਦਗੀ ਨੂੰ ਪਰਦੇ ਉੱਤੇ ਨਿਭਾਉਂਦੀ ਦਿਸੇਗੀ।
ਦੱਸਿਆ ਗਿਆ ਹੈ ਕਿ ਤਾਪਸੀ ਨੂੰ ਸਾਨਿਆ ਦੀ ਬਾਇਓਪਿਕ ਫਿਲਮ ਲਈ ਅਪਰੋਚ ਕੀਤਾ ਗਿਆ ਹੈ। ਇਸ ਉੱਤੇ ਜਲਦੀ ਫੈਸਲਾ ਲਿਆ ਜਾਏਗਾ। ਰੌਨੀ ਸਕਰੂਵਾਲਾ ਨੇ ਸਾਨਿਆ ਦੀ ਬਾਇਓਪਿਕ ਫਿਲਮ ਦੇ ਰਾਈਟਸ ਖਰੀਦ ਲਏ ਹਨ। ਮੇਕਰਸ ਚਾਹੁੰਦੇ ਹਨ ਕਿ ਕੋਈ ਯੁਵਾ ਅਭਿਨੇਤਰੀ ਸਾਨਿਆ ਦਾ ਕਿਰਦਾਰ ਨਿਭਾਏ। ਪਿੱਛੇ ਜਿਹੇ ਰਿਲੀਜ਼ ਕੀਤੀ ‘ਸਾਇਨਾ’ ਵਿਚ ਪਰਿਣੀਤੀ ਚੋਪੜਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਭੂਮਿਕਾ ਵਿੱਚ ਦਿੱਸ ਚੁੱਕੀ ਹੈ। ਇਸ ਲਈ ਮੇਕਰਸ ਨਹੀਂ ਚਾਹੁੰਦੇ ਕਿ ਪਰਿਣੀਤੀ ਫਿਰ ਸਾਨਿਆ ਦਾ ਕਿਰਦਾਰ ਨਿਭਾਏ। ਇਸੇ ਕਾਰਨ ਮੇਕਰਸ ਇਸ ਭੂਮਿਕਾ ਲਈ ਤਾਪਸੀ ਨੂੰ ਪ੍ਰਫੈਕਟ ਮੰਨਦੇ ਹਨ। ਖਬਰਾਂ ਮੁਤਾਬਕ ਤਾਪਸੀ ਨੂੰ ਇਸ ਦੀ ਸਕ੍ਰਿਪਟ ਪਸੰਦ ਆਈ ਹੈ। ਤਾਪਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ‘ਲੂਪ ਲਪੇਟਾ’ ਵਿੱਚ ਨਜ਼ਰ ਆਉਣ ਵਾਲੀ ਹੈ। ਜਲਦੀ ਹੀ ਉਸ ਨੂੰ ‘ਰਸ਼ਮੀ ਰਾਕੇਟ’ ਵਿੱਚ ਦੇਖਿਆ ਜਾਣ ਵਾਲਾ ਹੈ। ਇਸ ਦੇ ਇਲਾਵਾ ਉਸ ਦੇ ਕੋਲ ‘ਹਸੀਨ ਦਿਲਰੁਬਾ' ਅਤੇ ‘ਸ਼ਾਬਾਸ਼ ਮਿੱਠੂ’ ਵਰਗੀਆਂ ਫਿਲਮਾਂ ਵੀ ਹਨ। ਤਾਪਸੀ ਨੂੰ ਅਨੁਰਾਗ ਕਸ਼ਯਪ ਦੀ ‘ਦੋਬਾਰਾ' ਵਿੱਚ ਵੀ ਦੇਖਿਆ ਜਾ ਸਕਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ