ਕੱਲ੍ਹ ਸਕੂਲ ਵਿੱਚ ਨਾਲ ਪੜ੍ਹਨ ਵਾਲੀ ਇੱਕ ਕੁੜੀ ਰਸਤੇ ਵਿੱਚ ਮਿਲੀ ਤਾਂ ਲਲਿਤ ਪੁੱਛਣ ਲੱਗਾ, ‘‘ਤੈਨੂੰ ਯਾਦ ਹੈ ਅਸੀਂ ਇਕੱਠੇ ਪੜ੍ਹਦੇ ਸੀ?”
ਕੁੜੀ ਨੇ ਜਵਾਬ ਦਿੱਤਾ, ‘‘ਪੜ੍ਹਦੀ ਤਾਂ ਮੈਂ ਸੀ, ਤੂੰ ਤਾਂ ਮੁਰਗਾ ਬਣਦਾ ਹੁੰਦਾ ਸੀ।”
*********
ਇੱਕ ਔਰਤ ਵਿਧਵਾ ਪੈਨਸ਼ਨ ਦਾ ਫਾਰਮ ਭਰਨ ਗਈ।
ਅਧਿਕਾਰੀ ਨੇ ਪੁੱਛਿਆ, ‘‘ਕਿੰਨਾ ਸਮਾਂ ਹੋ ਗਿਆ ਤੁਹਾਡੇ ਪਤੀ ਨੂੰ ਗੁਜ਼ਰਿਆਂ?”
ਔਰਤ, ‘‘ਉਹ ਤਾਂ ਅਜੇ ਘਰ ਵਿੱਚ ਹੀ ਹਨ।”
ਅਧਿਕਾਰੀ, ‘‘ਫਿਰ ਫਾਰਮ ਕਿਉਂ ਭਰ ਰਹੇ ਹੋ ਤੁਸੀਂ?”
ਔਰਤ, ‘‘ਸਾਹਿਬ ਜੀ, ਸਰਕਾਰੀ ਕੰਮ ਵਿੱਚ ਸਮਾਂ ਲੱਗਦੈ। ਜਦੋਂ ਤੱਕ ਹੋਵੇਗਾ, ਉਸ ਵੇਲੇ ਤੱਕ ਮਰ ਜਾਣਗੇ?”
*********
ਪੱਪੂ, ‘‘ਚਾਹ-ਪੱਤੀ ਅਤੇ ਪਤੀ ਵਿੱਚ ਇੱਕੋ ਜਿਹਾ ਕੀ ਹੈ?”
ਗੱਪੂ, ‘‘ਨਹੀਂ ਪਤਾ, ਤੂੰ ਹੀ ਦੱਸ ਦੇ।”
ਪੱਪੂ, ‘‘ਦੋਵਾਂ ਦੀ ਕਿਸਮਤ ਵਿੱਚ ‘ਸੜਨਾ’ ਅਤੇ ‘ਉਬਲਣਾ' ਲਿਖਿਆ ਹੈ ਅਤੇ ਉਹ ਵੀ ਔਰਤਾਂ ਦੇ ਹੱਥੋਂ।”