Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਜਦੋਂ ਅੰਕਲ ਨੇ ਮੇਰਾ ਪਿੱਛਾ ਕੀਤਾ

March 18, 2021 02:24 AM

-ਨੂਰਦੀਪ ਕੋਮਲ
ਰੋਜ਼ ਵਾਂਗ ਅੱਜ ਵੀ ਮੈਂ ਕਾਹਲੀ-ਕਾਹਲੀ ਸੁੰਨੀ ਸੜਕ ਉਤੇ ਤੁਰੀ ਜਾ ਰਹੀ ਸੀ। ਬਸ ਆਉਣ ਵਿੱਚ ਅਜੇ ਸਮਾਂ ਸੀ। ਮੇਰੇ ਸਟਾਪਜ਼ ਤੋਂ ਪਹਿਲਾਂ ਇੱਕ ਨਹਿਰ ਆਉਂਦੀ ਸੀ, ਜਿੱਥੇ ਪੁਲ ਦੀ ਥਾਂ ਬਿਜਲੀ ਵਾਲਾ ਖੰਬਾ ਰੱਖਿਆ ਹੋਇਆ ਸੀ। ਰਸਤਾ ਬਹੁਤ ਖਤਰਨਾਕ ਸੀ। ਕਈ ਵਾਰ ਡਿੱਗਣ ਤੋਂ ਬਚਦੀ, ਪਰ ਘਰ ਦੀ ਗਰੀਬੀ ਕਾਰਨ ਮੈਂ ਇਹ ਨੌਕਰੀ ਕਰਨ ਨੂੰ ਮਜਬੂਰ ਸੀ। ਮੈਂ ਬੱਚਿਆਂ ਨੂੰ ਕੰਪਿਊਟਰ ਪੜ੍ਹਾਉਂਦੀ ਸੀ, ਤਨਖਾਹ ਹਜ਼ਾਰ ਰੁਪਿਆ ਸੀ। ਮੈਂ ਘੜੀ ਵੱਲ ਵੇਖਿਆ, ਬਸ ਦੇ ਆਉਣ ਵਿੱਚ ਪੂਰੇ ਵੀਹ ਮਿੰਟ ਸਨ। ਮੈਂ ਆਪਣੇ ਕਦਮਾਂ ਦੀ ਚਾਲ ਹੌਲੀ ਕਰ ਲਈ ਤੇ ਨਹਿਰ ਕੰਢੇ-ਕੰਢੇ ਸੋਚਾਂ ਵਿੱਚ ਗੁੰਮ ਤੁਰਨ ਲੱਗੀ। ਮੈਂ ਕਦੇ ਵਗਦੇ ਪਾਣੀ ਵੱਲ ਵੇਖਦੀ, ਕਦੇ ਨਹਿਰ ਕੰਢੇ ਲੱਗੇ ਦਰੱਖਤਾਂ ਵੱਲ। ਮੈਂ ਕੁਦਰਤ ਦਾ ਆਨੰਦ ਮਾਣ ਰਹੀ ਸੀ ਕਿ ਪਿੱਛੋਂ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀ। ਮੇਰੀ ਧੜਕਣ ਤੇਜ਼ ਹੋ ਗਈ। ਅਕਸਰ ਜਦੋਂ ਉਥੋਂ ਲੰਘਦੀ ਤਾਂ ਨਹਿਰ ਵਿੱਚ ਨਹਾਉਂਦੇ ਮੈਨੂੰ ਵੇਖ ਕੇ ਉੱਚੀ-ਉੱਚੀ ਚੀਕਦੇ। ਅੱਜ ਵੀ ਮੈਨੂੰ ਏਦਾਂ ਹੀ ਲੱਗਾ। ਪੂਰੀ ਸੜਕ ਸੰੁਨੀ ਪਈ ਸੀ। ਮੈਂ ਬਿਨਾਂ ਪਿੱਛੇ ਵੇਖੇ ਕਦਮਾਂ ਦੀ ਚਾਲ ਤੇਜ਼ ਕਰ ਲਈ। ਅੰਦਰੋਂ-ਅੰਦਰੀ ਮੇਰਾ ਦਿਲ ਘਬਰਾਉਣ ਲੱਗਾ। ਪਿੱਛੋਂ ਆਵਾਜ਼ ਨੇ ਰੌਲੇ ਦਾ ਰੂਪ ਲੈ ਲਿਆ। ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਇੱਕ ਅੱਧਖੜ ਉਮਰ ਦਾ ਆਦਮੀ ਨਹਿਰ ਵਿੱਚ ਡੁੱਬ ਰਿਹਾ ਸੀ।
ਜਿੱਧਰ ਨੂੰ ਉਹ ਅੰਕਲ ਜਾ ਰਿਹਾ ਸੀ, ਮੈਂ ਉਧਰ ਨੂੰ ਦੌੜਨਾ ਸ਼ੁਰੂ ਕੀਤਾ। ਰੌਲਾ ਵੀ ਪਾਇਆ, ਪਰ ਕੋਈ ਨਹੀਂ ਆਇਆ। ਅਖੀਰ ਮੈਂ ਪਰਸ ਲਾਹ ਕੇ ਨਹਿਰ ਕਿਨਾਰੇ ਦਰੱਖਤ 'ਤੇ ਟੰਗ ਦਿੱਤਾ, ਫਿਰ ਬਜ਼ੁਰਗ ਅੰਕਲ ਵੱਲ ਆਪਣੀ ਚੁੰਨੀ ਲਾਹ ਕੇ ਸੁੱਟੀ। ਪਾਣੀ ਦੇ ਤੇਜ਼ ਵਹਾਅ ਕਾਰਨ ਅੰਕਲ ਦਾ ਹੱਥ ਚੁੰਨੀ 'ਤੇ ਨਹੀਂ ਪਿਆ, ਚੁੰਨੀ ਮੇਰੇ ਹੱਥੋਂ ਵੀ ਛੁੱਟ ਗਈ। ਥੋੜ੍ਹੀ ਦੇਰ ਅੱਗੇ ਵੇਖਿਆ ਕਿ ਨਹਿਰ ਕੰਢੇ ਲੱਗੇ ਦਰੱਖਤ ਦਾ ਤਣਾ ਪਾਣੀ ਵਿੱਚ ਡਿੱਗਿਆ ਸੀ। ਮੈਂ ਉਸ ਨੂੰ ਫੜ ਕੇ ਨਹਿਰ ਵਿੱਚ ਉਤਰ ਗਈ। ਅੰਕਲ ਜਿਓ ਹੀ ਮੇਰੇ ਵੱਲ ਆਏ, ਮੈਂ ਉਨ੍ਹਾਂ ਨੂੰ ਫੜ ਕੇ ਕੰਢੇ ਨਾਲ ਲਾਈ ਰੱਖਿਆ। ਉਨ੍ਹਾਂ ਦਾ ਸਿਰ ਬਾਹਰ ਸੀ ਅਤੇ ਸਰੀਰ ਅੰਦਰ। ਇੰਝ ਸਾਨੂੰ ਨਹਿਰ ਵਿੱਚ ਕਰੀਬ ਚਾਰ ਘੰਟੇ ਬੀਤ ਗਏ। ਮੇਰੀਆਂ ਬਾਹਾਂ ਜਵਾਬ ਦੇਣ ਲੱਗੀਆਂ। ਦਰੱਖਤ ਦਾ ਤਣਾ ਹੱਥੋਂ ਛੁੱਟਣ ਲੱਗਾ। ਅੰਤ ਉਥੋਂ ਲੰਘਦੇ ਕੁਝ ਮੁੰਡਿਆਂ ਨੇ ਸੈਨੂੰ ਵੇਖ ਲਿਆ ਅਤੇ ਉਨ੍ਹਾਂ ਸਾਨੂੰ ਦੋਵਾਂ ਨੂੰ ਬਾਹਰ ਕੱਢਿਆ। ਮੇਰਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ ਅਤੇ ਮੈਂ ਸਿਰ ਤੋਂ ਪੈਰਾਂ ਤੱਕ ਭਿੱਜ ਗਈ ਸੀ। ਮੈਂ ਬਾਹਰ ਨਿਕਲਦੇ ਹੀ ਪਰਸ ਵੱਲ ਦੌੜੀ। ਪਰਸ ਲਾਹ ਗਲੇ ਗਲ ਵਿੱਚ ਪਾਇਆ ਅਤੇ ਘਰ ਵੱਲ ਤੁਰ ਪਈ। ਪਿੱਛੇ ਮੁੜ ਕੇ ਵੇਖਿਆ, ਅੰਕਲ ਬੇਸੁਧ ਪਿਆ ਸੀ। ਪਤਾ ਨਹੀਂ ਜਿਊਂਦਾ ਸੀ ਜਾਂ ਨਹੀਂ। ਮੈਂ ਘਰ ਜਾ ਕੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਘਰ ਦਿਆਂ ਨੇ ਗਿੱਲੇ ਕੱਪੜਿਆਂ ਬਾਰੇ ਪੁੱਚਿਆ ਤਾਂ ਮੈਂ ਝੂਠ ਬੋਲ ਦਿੱਤਾ ਕਿ ਖੰਬੇ ਤੋਂ ਪੈਰ ਫਿਸਲ ਗਿਆ ਸੀ ਤੇ ਹੇਠ ਡਿੱਗ ਪਈ। ਉਹ ਤਾਂ ਪਾਣੀ ਘੱਟ ਹੋਣ ਕਾਰਨ ਬਚਾਅ ਹੋ ਗਿਆ। ਘਰ ਦਿਆਂ ਨੇ ਸ਼ੁਕਰ ਮਨਾਇਆ।
ਇਸ ਘਟਨਾ ਨੂੰ ਕਈ ਦਿਨ ਹੋ ਗਏ ਸਨ, ਪਰ ਇਸ ਨੇ ਮੈਨੂੰ ਅੰਦਰੋਂ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ। ਇੱਕ ਸਵੇਰ ਆਪਣੀ ਧੁਨ ਵਿੱਚ ਮਸਤ ਸਟਾਪਜ ਵੱਲ ਜਾ ਰਹੀ ਸੀ ਕਿ ਪਿੱਛੋਂ ਇੱਕ ਸਰਦਾਰ ਵਿਅਕਤੀ ਦੀ ਆਵਾਜ਼ ਆਈ, ‘‘ਗੁੱਡੀ, ਗੱਲ ਸੁਣ।''
ਮੈਂ ਘਬਰਾ ਕੇ ਤੇਜ਼ ਦੌੜਨ ਲੱਗੀ। ਉਸ ਵਿਅਕਤੀ ਨੇ ਵੀ ਚਾਲ ਤੇਜ਼ ਕਰ ਲਈ। ਅੱਗੇ ਵੇਖਿਆ ਕਿ ਸਕੂਲ ਬਸ ਆ ਗਈ ਤੇ ਮੈਂ ਭੱਜ ਕੇ ਬਸ ਚੜ੍ਹ ਗਈ। ਅਗਲੀ ਸਵੇਰ ਫੇਰ ਉਸ ਅੰਕਲ ਨੇ ਮੇਰਾ ਪਿੱਛਾ ਕੀਤਾ। ਮੈਂ ਫੇਰ ਕਿਸੇ ਨਾ ਕਿਸੇ ਤਰ੍ਹਾਂ ਬਚ ਨਿਕਲੀ। ਇਹ ਸਿਲਸਿਲਾ ਚਾਰ ਦਿਨ ਚਲਦਾ ਰਿਹਾ। ਮੈਂ ਬਹੁਤ ਡਰੀ ਰਹਿਣ ਲੱਗੀ। ਡਰ ਸੀ ਕਿ ਕਿਤੇ ਘਰ ਦੇ ਸਕੂਲੋਂ ਨਾ ਹਟਾ ਲੈਣ। ਫੇਰ ਮਨ ਬਣਾ ਲਿਆ ਕਿ ਬੇਬੇ ਨਾਲ ਗੱਲ ਕਰ ਲਵਾਂਗੀ। ਜਦੋਂ ਘਰ ਆਈ ਤਾਂ ਵੇਖਿਆ ਕਿ ਉਹ ਅੰਕਲ ਸਾਡੇ ਘਰ ਕੁਰਸੀ 'ਤੇ ਬੈਠਾ ਚਾਹ ਪੀ ਰਿਹਾ ਸੀ। ਉਹਨੂੰ ਵੇਖ ਕੇ ਮੈਂ ਸੁੰਨ ਹੋ ਗਈ। ਅੰਕਲ ਮੇਰੇ ਵੱਲ ਆਇਆ। ਬੇਬੇ ਤੇ ਬਾਪੂ ਮੇਰੇ ਵੱਲ ਟਿਕਟਿਕੀ ਲਾ ਕੇ ਵੇਖ ਰਹੇ ਸਨ। ਮੇਰੀਆਂ ਧੜਕਣਾਂ ਤੇਜ਼ ਹੋਣ ਲੱਗੀਆਂ।
ਅੰਕਲ ਨੇ ਪੁੱਛਿਆ, ‘‘ਬੀਬੀ ਤੂੰ ਉਹੀ ਹੈਂ, ਜਿਸ ਨੇ ਮੇਰੀ ਨਹਿਰ ਵਿੱਚ ਡੁੱਬਦੇ ਦੀ ਜਾਨ ਬਚਾਈ ਸੀ।”
ਮੈਂ ਕਿਹਾ, ‘‘...ਪਰ ਤੁਸੀਂ ਤਾਂ ਸਰਦਾਰ ਹੋ।”
ਉਹ ਬੋਲੇ, ‘‘ਹਾਂ ਪੁੱਤ, ਉਸ ਦਿਨ ਮੈਂ ਨਹਿਰ ਕੰਢੇ ਸੈਰ ਕਰਨ ਆਇਆ ਸੀ ਤੇ ਮੇਰਾ ਪੈਰ ਫਿਸਲ ਗਿਆ। ਮੈਂ ਨਹਿਰ ਵਿੱਚ ਜਾ ਡਿੱਗਾ ਤੇ ਪਾਣੀ ਦੇ ਤੇਜ਼ ਵਹਾਅ ਕਰ ਕੇ ਮੇਰੀ ਪੱਗ ਲਹਿ ਕੇ ਡਿੱਗ ਪਈ ਸੀ।”
ਇੱਕ ਪਾਸੇ ਅੰਕਲ ਨੂੰ ਜਿਊਂਦਾ ਵੇਖ ਕੇ ਮੈਨੂੰ ਖੁਸ਼ੀ ਹੋ ਰਹੀ ਸੀ ਤੇ ਦੂਜੇ ਪਾਸੇ ਦਿਲ ਡਰ ਰਿਹਾ ਸੀ ਕਿ ਘਰਦਿਆਂ ਨੂੰ ਉਸ ਦਿਨ ਵਾਲੀ ਘਟਨਾ ਦਾ ਪਤਾ ਲੱਗ ਗਿਆ ਸੀ। ਜਦੋਂ ਮੈ ੰਬੇਬੇ ਬਾਪੂ ਦਾ ਚਿਹਰਾ ਵੇਖਿਆ ਤਾਂ ਲੱਗਿਆ, ਜਿਵੇਂ ਉਨ੍ਹਾਂ ਨੂੰ ਮੇਰੇ ਝੂਠ ਤੋਂ ਕੋਈ ਸ਼ਿਕਾਇਤ ਨਹੀਂ ਹੁੰਦੀ। ਅੰਕਲ ਨੇ ਜੇਬ ਵਿੱਚੋਂ ਹਜ਼ਾਰ ਰੁਪਏ ਦਾ ਨੋਟ ਕੱਢ ਕੇ ਮੇਰੇ ਹੱਥ ਉਤੇ ਧਰ ਦਿੱਤਾ। ਬੇਬੇ ਝੱਟ ਬੋਲੀ, ‘‘ਇਹ ਕੀ ਵੀਰ ਜੀ?”
ਅੰਕਲ ਬੋਲੇ, ‘‘ਇਹ ਤਾਂ ਧੀ ਰਾਣੀ ਨੂੰ ਇਨਾਮ ਹੈ, ਕਿਉਂਕਿ ਇਸ ਨੇ ਮੇਰੀ ਜਾਨ ਬਚਾਈ ਹੈ।” ਮਨ ਬਹੁਤ ਖੁਸ਼ ਹੋਇਆ ਕਿ ਚਲੋ ਇੱਕ ਮਹੀਨੇ ਦੀ ਤਨਖਾਹ ਆ ਗਈ, ਪਰ ਬਾਪੂ ਨੇ ਮੇਰੇ ਹੱਥੋਂ ਨੋਟ ਫੜ ਕੇ ਅੰਕਲ ਦੀ ਜੇਬ ਵਿੱਚ ਪਾ ਦਿੱਤਾ ਅਤੇ ਆਖਿਆ ਜੇ ਕੁਝ ਦੇਣਾ ਹੀ ਹੈ, ਤਾਂ ਮੇਰੀ ਧੀ ਨੂੰ ਦੁਆ ਦੇਵੋ।
ਅੰਕਲ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਅਤੇ ਆਖਿਆ ‘‘ਦੁਆ ਤਾਂ ਤੱਦ ਤੱਕ ਦੇਵਾਂਗਾ ਜਦੋਂ ਤੱਕ ਜੀਵਾਂਗਾ। ਇਹ ਜ਼ਿੰਦਗੀ ਇਸ ਧੀ ਰਾਣੀ ਦੀ ਦਿੱਤੀ ਹੈ।'' ਇਹ ਕਹਿ ਕੇ ਅੰਕਲ ਚਲੇ ਗਏ।
ਅੱਜ ਇਸ ਘਟਨਾ ਨੂੰ ਦਸ ਸਾਲ ਹੋ ਗਏ ਨੇ, ਪਰ ਇਹ ਘਟਨਾ ਮੇਰੇ ਦਿਲ ਵਿੱਚ ਏਦਾਂ ਤਾਜ਼ਾ ਪਈ ਹੈ, ਜਿਵੇਂ ਹੁਣੇ ਹੀ ਵਾਪਰੀ ਹੋਵੇ। ਉਹ ਅੰਕਲ ਮੁੜ ਮੈਨੂੰ ਕਦੇ ਨਹੀਂ ਮਿਲੇ। ਉਸ ਦਿਨ ਮੈਨੂੰ ਬੇਬੇ ਬਾਪੂ 'ਤੇ ਬਹੁਤ ਗੁੱਸਾ ਆਇਆ ਸੀ ਕਿਉਂਕਿ ਉਸ ਦਿਨ ਮੈਨੂੰ ਦੁਆ ਨਾਲੋਂ ਪੈਸੇ ਦੀ ਕੀਮਤ ਵੱਡੀ ਲੱਗੀ। ਅੱਜ ਇਸ ਗੱਲ ਦੀ ਸਮਝ ਹੈ ਕਿ ਇਨਸਾਨ ਭਾਵੇਂ ਕਿੰਨਾ ਵੀ ਧਨਵਾਨ ਕਿਉਂ ਨਾ ਹੋਵੇ, ਪਰ ਉਹ ਦੁਆਵਾਂ ਨੂੰ ਨਹੀਂ ਖਰੀਦ ਸਕਦਾ। ਸ਼ਾਇਦ ਇਹ ਉਸ ਅੰਕਲ ਦੀ ਦੁਆ ਦੀ ਮਿਹਰਬਾਨੀ ਹੈ ਕਿ ਮੈਂ ਅੱਜ ਖੁਸ਼ੀ-ਖੁਸ਼ੀ ਜੀਵਨ ਜੀਅ ਰਹੀ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’