Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਡਾ. ਮੋਹਨਜੀਤ ਨੂੰ ਸਾਹਿਤ ਅਕਾਦਮੀ ਐਵਾਰਡ

December 07, 2018 08:27 AM

ਨਵੀਂ ਦਿੱਲੀ, 6 ਦਸੰਬਰ (ਪੋਸਟ ਬਿਊਰੋ)- ਪੰਜਾਬੀ ਦੇ ਪ੍ਰਸਿੱਧ ਕਵੀ ਡਾ. ਮੋਹਨਜੀਤ ਨੂੰ ਸਾਹਿਤ ਅਕਾਦਮੀ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਸਾਹਿਤ ਦੇ ਖੇਤਰ 'ਚ ਵੱਡਾ ਨਾਮਣਾ ਖੱਟਣ ਵਾਲੇ ਕਵੀਆਂ, ਲੇਖਕਾਂ, ਨਾਵਲਕਾਰਾਂ, ਕਹਾਣੀਕਾਰਾਂ ਅਤੇ ਆਲੋਚਕਾਂ ਨੂੰ ਮਿਲਣ ਵਾਲੇ ਸਾਲਾਨਾ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਕੱਲ੍ਹ ਐਲਾਨ ਕਰ ਦਿੱਤਾ ਗਿਆ, ਜਿਸ ਵਿੱਚ ਡਾ: ਮੋਹਨਜੀਤ ਸ਼ਾਮਲ ਹਨ।
ਸਾਲ 2018 ਦੇ ਸਾਹਿਤ ਅਕਾਦਮੀ ਇਨਾਮ ਲਈ ਕੁੱਲ ਸੱਤ ਕਵਿਤਾ ਦੀਆਂ ਕਿਤਾਬਾਂ, ਛੇ ਕਹਾਣੀਕਾਰਾਂ, ਛੇ ਨਾਵਲਕਾਰਾਂ, ਤਿੰਨ ਸਾਹਿਤਕ ਆਲੋਚਨਾ ਦੀ ਕਿਤਾਬਾਂ ਤੇ ਦੋ ਨਿਬੰਧਾਂ ਦੀਆਂ ਕਿਤਾਬਾਂ ਨੂੰ ਚੁਣਿਆ ਗਿਆ ਹੈ। ਇਸ ਵਿਚ ਕਵਿਤਾਵਾਂ ਲਈ ਪੰਜਾਬੀ ਕਵੀ ਡਾ. ਮੋਹਨਜੀਤ, ਸਨਾਂਤਾ ਤਾਂਤੀ ਨੂੰ (ਅਸਾਮੀ), ਪਰੇਸ਼ ਨਰਿੰਦਰ ਕਾਮਤ (ਕੋਂਕਣੀ), ਐਸ ਰਾਮੇਸ਼ਨ ਨਾਇਰ (ਮਲਿਆਲਮ), ਡਾ. ਰਾਜੇਸ਼ ਕੁਮਾਰ ਵਿਆਸ (ਰਾਜਸਥਾਨੀ), ਡਾ. ਰਮਾ ਕਾਂਤ ਸ਼ੁਕਲਾ (ਸੰਸਕ੍ਰਿਤ) ਅਤੇ ਖਿਮਾਨ ਯੂ ਮੁਲਾਨੀ ਨੂੰ (ਸਿੰਧੀ) ਲਈ ਚੁਣਿਆ ਗਿਆ ਹੈ। ਇੰਦਰਜੀਤ ਕੇਸਰ (ਡੋਗਰੀ), ਅਨੀਸ ਸਲੀਮ (ਅੰਗਰੇਜ਼ੀ), ਚਿਤਰਾ ਮੁਦਗਲ (ਹਿੰਦੀ), ਸ਼ਿਆਮ ਬੇਸਾਰਾ (ਸੰਥਾਲੀ), ਐਸ ਰਾਮਾਕ੍ਰਿਸ਼ਨ (ਤਾਮਿਲ) ਅਤੇ ਰਹਮਾਨ ਅੱਬਾਸ (ਉਰਦੂ) ਨਾਵਲ ਲਈ ਚੁਣਿਆ ਹੈ। ਛੋਟੀ ਕਹਾਣੀ ਲਈ ਕਹਾਣੀਕਾਰ ਸੰਜੀਬ ਚਟੋਪਾਧਿਆਏ (ਬੰਗਾਲੀ), ਰਿਤੂਰਾਜ ਬਾਸੂਮਾਤਰੇ (ਬੋਡੋ), ਮੁਸ਼ਤਾਕ ਅਹਿਮਦ ਮੁਸ਼ਤਾਕ (ਕਸ਼ਮੀਰੀ), ਪ੍ਰੋ. ਬੀਨਾ ਠਾਕੁਰ (ਮੈਥਿਲੀ), ਬੁਧੀਚੰਦਰਾ ਹੀਸਨਾਂਬਾ (ਮਰਾਠੀ) ਤੇ ਲੋਕ ਨਾਥ ਉਪਾਧਿਆਏ ਚੰਪਾਗੇਨ (ਨੇਪਾਲੀ) ਨੂੰ ਚੁਣਿਆ ਹੈ। ਸਾਹਿਤਕ ਆਲੋਚਨਾ ਦੇ ਖੇਤਰ ਵਿੱਚ ਕੇ ਜੀ ਨਾਗਾਰਾਜੱਪਾ ਨੂੰ (ਕੰਨੜ), ਮਾ ਸੂ ਪਾਟਿਲ (ਮਰਾਠੀ) ਤੇ ਪ੍ਰੋ. ਦਸਰਥੀ ਦਾਸ (ਉੜੀਆ) ਲਈ ਚੁਣਿਆ ਗਿਆ ਹੈ, ਜਦ ਕਿ ਪ੍ਰੋ. ਸ਼ਰੀਪਾ ਵਿਜੀਵਾਲਾ ਨੂੰ (ਗੁਜਰਾਤੀ) ਤੇ ਡਾ. ਕੋਲਕਾਲੂਰੀ ਇਨੋਚ ਨੂੰ (ਤੇਲਗੂ) ਨਿਬੰਧਾਂ ਦੀ ਕਿਤਾਬ ਲਈ ਚੁਣਿਆ ਗਿਆ ਹੈ।
ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਚੰਦਰਸ਼ੇਖਰ ਕਾਮਬਰ ਦੀ ਅਗਵਾਈ 'ਚ ਕਾਰਜਕਾਰੀ ਬੋਰਡ ਜਿਊਰੀ ਮੈਂਬਰਾਂ ਦੀ ਪ੍ਰਵਾਨਗੀ ਨਾਲ ਇਨ੍ਹਾਂ ਪੁਰਸਕਾਰਾਂ ਦੇ ਨਾਂਵਾਂ ਦੀ ਸਿਫਾਰਸ਼ 24 ਭਾਰਤੀ ਭਾਸ਼ਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਕੀਤੀ ਗਈ ਹੈ। ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨੂੰ 29 ਜਨਵਰੀ 2019 ਨੂੰ ਹੋਣ ਵਾਲੇ ਸਮਾਗਮ 'ਚ ਇਕ ਲੱਖ ਰੁਪਏ ਦੇ ਚੈੱਕ ਦੇ ਨਾਲ ਤਾਂਬੇ ਦੀ ਤਸਤਰੀ ਤੇ ਇਕ ਸ਼ਾਲ ਆਦਿ ਭੇਟ ਕੀਤਾ ਜਾਵੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼