Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼
 
ਨਜਰਰੀਆ

ਵਿਅੰਗ : ਦੁਖੀ ਕਵੀ ਦਾ ਫੇਸਬੁਕ ਉੱਤੇ ਆਗਮਨ

March 10, 2021 01:41 AM

-ਅਤੁਲ ਕੁਮਾਰ ਰਾਏ
ਅੱਜ ਬੜੇ ਦਿਨਾਂ ਬਾਅਦ ਚਾਂਦਪੁਰ ਦੇ ਜਾਣ-ਪਛਾਣ ਵਾਲੇ ਕਵੀ ਅਲਗੂ ਆਤਿਸ਼ ਉਰਫ ਚਿੰਗਾਰੀ ਜੀ ਦਿੱਸ ਗਏ। ਮੋਢੇ ਉਨ੍ਹਾਂ ਦੇ ਵੈਕਸੀਨ ਲਗਵਾਉਣ ਨਾਲ ਨਹੀਂ, ਕਵਿਤਾ ਦੇ ਬਿੰਬਾਂ ਦੇ ਬੋਝ ਨਾਲ ਦੱਬੇ ਹੋਏ ਸਨ। ਚਾਲ ਵਿੱਚ ਪਹਿਲਾਂ ਵਾਲੀ ਨਜ਼ਾਕਤ ਨਹੀਂ ਸੀ। ਚਿਹਰੇ ਉੱਤੇ ਹਮੇਸ਼ਾ ਮੌਜੂਦ ਰਹਿਣ ਵਾਲਾ ਉਹ ਨੂਰ ਪਸੀਨੇ-ਪਸੀਨੇ ਹੋ ਕੇ ਵੀਰ-ਗਾਥਾ ਕਾਲ ਵਿੱਚ ਤਬਦੀਲ ਹੋ ਗਿਆ ਸੀ। ਦੂਰੋਂ ਦੇਖਣ ਉੱਤੇ ਲੱਗਦਾ ਸੀ ਕਿ ਕਿਸੇ ਕਾਵਿ-ਪਾਠ ਤੋਂ ਪੈਦਲ ਆ ਰਹੇ ਹਨ। ਆਉਂਦੇ ਹੀ ‘ਜੈ ਰਾਮ ਜੀ ਕੀ’ ਹੋਈ। ਚਿੰਗਾਰੀ ਜੀ ਬੜੇ ਹੀ ਨਾਖੁਸ਼ ਮਿਜਾਜ਼ ਵਿੱਚ ਬੋਲੇ, ‘‘ਤੁਹਾਨੂੰ ਪਤਾ ਕੱਲ੍ਹ ਕੀ ਹੋਇਆ?”
‘‘ਜੀ, ਕੀ ਹੋਇਆ?” ਕੱਲ੍ਹ ਰਾਤ ਕਵੀ ਸੰਮੇਲਨ ਦੇ ਆਯੋਜਕਾਂ ਨੇ ਪੈਟਰੋਲ ਦਾ ਪੈਸਾ ਤੱਕ ਨਹੀਂ ਦਿੱਤਾ। ਤੁਸੀਂ ਦੱਸੋ, ਕੀ ਇਸ ਦੇਸ਼ ਦਾ ਇੱਕ ਯੁਵਾ ਕਵੀ ਖੂਨ ਸਾੜ ਕੇ ਮੰਚਾਂ ਉੱਤੇ ਕਾਵਿ ਪਾਠ ਕਰਨ ਜਾਏਗਾ? ਕਿਸੇ ਕਵੀ ਨੂੰ ਲੱਖਾਂ ਦਿੱਤੇ ਜਾ ਰਹੇ ਹਨ। ਪੰਜ ਸਿਤਾਰਾ ਹੋਟਲ ਵਿੱਚ ਲਗਜ਼ਰੀ ਸੁਈਟ ਦਿੱਤਾ ਜਾ ਰਿਹਾ ਹੈ। ਉਸੇ ਮੰਚ ਉੱਤੇ ਇੱਕ ਦੂਸਰੇ ਕਵੀ ਨੂੰ ਦਾਜ ਵਿੱਚ ਮਿਲੀ ਬਾਈਕ ਵਿੱਚ ਤੇਲ ਪਵਾਉਣ ਦੇ ਪੈਸੇ ਨਹੀਂ ਹਨ ਇਨ੍ਹਾਂ ਕੋਲ? ਇਹੀ ਗੱਲ ਕਰਦੇ ਹਨ ਸਮਾਜਕ ਨਿਆਂ ਅਤੇ ਸਮਾਨਤਾ ਦੀ? ਅਜਿਹੇ ਲੋਕ, ਜਿਨ੍ਹਾਂ ਪ੍ਰਵਿਰਤੀ ਹੀ ਬੇਈਮਾਨ ਹੈ?
ਮੈਂ ਚਿੰਗਾਰੀ ਜੀ ਦੇ ਗੁੱਸੇ ਉੱਤੇ ਹੈਰਾਨ ਸੀ। ਮੈਨੂੰ ਕਿਸੇ ਕਵੀ ਸੰਮੇਲਨ ਦਾ ਇਲਮ ਨਹੀਂ ਸੀ। ਇਧਰ ਚਿੰਗਾਰੀ ਜੀ ਬੋਲੀ ਜਾ ਰਹੇ ਸਨ। ‘ਤੁਸੀਂ ਦੱਸੋ, ਕੀ ਮੇਰੀ ਕਵਿਤਾ ਦੀ ਧਾਰ ਕਿਸੇ ਸਾਹਿਤ ਭੂਸ਼ਣ ਦੀ ਕਵਿਤਾ ਤੋਂ ਘੱਟ ਪਤਲੀ ਹੈ? ਕੀ ਨਹੀਂ ਲਿਖਿਆ ਮੈਂ। ਕੀ ਉਨ੍ਹਾਂ ਵਾਂਗ ਮੈਂ ਹੁਸਨ, ਤਿਜਾਰਤ, ਅਦਾ ਤੇ ਇਸ਼ਕ ਉੱਤੇ ਸਸਤੀਆਂ ਕਵਿਤਾਵਾਂ ਲਿਖੀਆਂ ਹਨ? ਤੁਸੀਂ ਤਾਂ ਸੁਣੀਆਂ ਨੇ, ਕਿਵੇਂ ਟਾਊਨ ਹਾਲ ਦੀ ਕਵਿਤਾ ਵਿੱਚ ਮੈਂ ਇੱਕ ਸਾਹਿਤ ਭੂਸ਼ਣ ਨੂੰ ਪਾਣੀ-ਪਾਣੀ ਕਰ ਦਿੱਤਾ ਸੀ।”
ਇੰਨੇ ਸੁਣਦੇ ਸਾਰ ਮੈਂ ਹਿੰਦੀ ਦੀ ਕਲਾਸ ਵਿੱਚ ਬੈਠੇ ਕਿਸੇ ਲਾਸਟ ਬੈਂਚਰ ਵਾਂਗ ਸਿਰ ਖੁਰਕਣ ਲੱਗਾ। ਫਿਰ ਵੀ ਹਮਦਰਦੀ ਦੇਣ ਲਈ ਕਹਿ ਦਿੱਤਾ। ‘‘ਗੱਲ ਤੁਹਾਡੀ ਸਹੀ ਹੈ। ਪੈਟਰੋਲ ਦਾ ਪੈਸਾ ਤਾਂ ਦੇਣਾ ਚਾਹੀਦਾ ਸੀ, ਕਵਿਤਾ ਪੈਟਰੋਲ ਨਾਲ ਭਾਵੇਂ ਨਾ ਲਿਖੀ ਜਾਂਦੀ ਹੋਵੇ, ਪਰ ਕਵੀ ਸੰਮੇਲਨ ਤੱਕ ਕਵਿਤਾ ਨੂੰ ਪਹੁੰਚਾਉਣ ਲਈ ਪੈਟਰੋਲ ਜ਼ਰੂਰੀ ਹੈ।”
ਚਿੰਗਾਰੀ ਜੀ ਨੂੰ ਮੇਰੀ ਇਹ ਹਮਦਰਦੀ ਰਾਸ ਨਾ ਆਈ। ਇਸ ਵਾਰ ਉਨ੍ਹਾਂ ਨੇ ਬੜੇ ਤਲਖ ਅੰਦਾਜ਼ ਵਿੱਚ ਕਿਹਾ, ‘ਜਾਣਦੇ ਓ ਸਾਡੇ ਵਰਗੇ ਕਵੀਆਂ ਦੀਆਂ ਕਵਿਤਾਵਾਂ ਨੂੰ ਹਿੰਦੀ ਦੀ ਮੁੱਖ-ਧਾਰਾ ਦੇ ਖਾਂਦੇ-ਪੀਂਦੇ ਕਾਵਿ ਆਲੋਚਕ ਕਵਿਤਾ ਨਹੀਂ ਮੰਨਦੇ। ਦੂਸਰੇ ਇਹ ਬੇਈਮਾਨ ਆਯੋਜਕ। ਕਿਸੇ ਨੂੰ ਕਾਜੂ, ਨਮਕੀਨ ਅਤੇ ਸਕਾਚ ਪੀਣ ਦੇ ਪੈਸੇ ਅਤੇ ਕਿਸੇ ਗਰੀਬ ਕਵੀ ਨੂੰ ਪੈਟਰੋਲ ਦੇ ਪੈਸੇ ਵੀ ਨਹੀਂ?
ਚਿੰਗਾਰੀ ਜੀ ਦਾ ਗੁੱਸਾ ਦੇਖ ਕੇ ਆਸਪਾਸ ਦੇ ਦੋ-ਚਾਰ ਹੋਰ ਸਾਹਿਤ ਪ੍ਰੇਮੀ ਇਕੱਠੇ ਹੋ ਗਏ। ਸਾਰਿਆਂ ਨੇ ਉਨ੍ਹਾਂ ਦੇ ਦੁੱਖ ਨਾਲ ਹਮਦਰਦੀ ਪ੍ਰਗਟ ਕੀਤੀ, ਪਰ ਕਿਸਾਨਾਂ ਦੀ ਸਮੱਸਿਆ ਦੀ ਤਰ੍ਹਾਂ ਕਿਸੇ ਦੇ ਕੋਲ ਇਸ ਪੈਟਰੋਲ ਵਾਲੀ ਸਮੱਸਿਆ ਦਾ ਹੱਲ ਨਜ਼ਰ ਨਹੀਂ ਆਇਆ। ਦੇਖਦੇ ਹੀ ਦੇਖਦੇ ਚਿੰਗਾਰੀ ਜੀ ਆਪਣੀ ਕਵਿਤਾ ਦੀ ਫਸਲ ਦੇ ਕੌਡੀ ਦੇ ਮੁੱਲ ਵਿਕ ਜਾਣ ਤੋਂ ਦੁਖੀ ਹੋ ਗਏ। ਦੁਖੀ ਹੋਣਾ ਸੁਭਾਵਿਕ ਸੀ। ਜਿਸ ਸਮੇਂ ਇੱਕ ਕਵੀ ਦੀ ਕਵਿਤਾ ਪੈਟਰੋਲ ਤੋਂ ਜ਼ਿਆਦਾ ਸਸਤੀ ਹੋ ਜਾਏ, ਓਦੋਂ ਦੁਖੀ ਨਾ ਹੋਇਆ ਜਾਏ ਤਾਂ ਕੀ ਕੀਤਾ ਜਾਏ। ਅਚਾਨਕ ਇਸ ਮੁਹੱਲੇ ਵਿੱਚ ਹਿੰਦੀ ਦੇ ਰਾਸ਼ਟਰੀ ਆਲੋਚਕ ਜਗਤ ਨਾਰਾਇਣ ‘ਜ਼ਖਮੀ’ ਜੀ ਨੇ ਮੋਰਚਾ ਸੰਭਾਲ ਲਿਆ।
‘ਦੇਖੋ ਚਿੰਗਾਰੀ ਜੀ, ਦੁੱਖ ਥੁੱਕ ਦਿਓ। ਉਹ ਜ਼ਮਾਨਾ ਗਿਆ, ਜਦ ਕਵੀ ਬੱਸ ਕਵਿਤਾ ਕਹਿ ਕੇ ਚਮਕ ਜਾਂਦਾ ਸੀ। ਅੱਜਕੱਲ੍ਹ ਕਵਿਤਾ ਤੋਂ ਪਹਿਲਾਂ ਆਪਣਾ ਫੇਸ ਚਮਕਾਉਣਾ ਪੈਂਦਾ ਹੈ। ਫੇਸ ਚਮਕਾਉਣ ਦੇ ਲਈ ਫੇਸਬੁਕ ਉੱਤੇ ਚਮਕਣਾ ਜ਼ਰੂਰੀ ਹੈ। ਤੁਸੀਂ ਹੋ ਆਕਾਸ਼ਵਾਣੀ ਦੇ ਕਵੀ। ਅੱਜ ਦਾ ਕਵੀ ਇੰਸਟਾਗ੍ਰਾਮ ਉੱਤੇ ਲਾਈਵ ਕਵਿਤਾ ਪੜ੍ਹਦਾ ਹੈ, ਟਵਿੱਟਰ ਉੱਤੇ ਆਪਣੀ ਕਵਿਤਾ ਨੂੰ ਕਿਸੇ ਬਲੂ-ਟਿਕ ਧਾਰੀ ਹੈਂਡਲ ਨਾਲ ਰੀ-ਟਵੀਟ ਕਰਾਉਂਦਾ ਹੈ ਤਾਂ ਮਜਮਾ ਜਮਾ ਪਾਉਂਦਾ ਹੈ।’ ਜ਼ਖਮੀ ਜੀ ਕੋਲ ਬੈਠੇ ਇੱਕ ਸੀਨੀਅਰ ਯੁਵਾ ਪ੍ਰੇਮੀ ਪ੍ਰੇਮ ਕੁਮਾਰ ‘ਜ਼ਖਮੀ' ਨੇ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਈ।
‘ਮੈਂ ਤਾਂ ਨਾ ਜਾਣੇ ਕਦੋਂ ਤੋਂ ਕਹਿ ਰਿਹਾ ਹਾਂ? ਕਿਤੋਂ ਕੁਝ ਲਾਈਕਸ ਦਾ ਜੁਗਾੜ ਕਰ ਲਓ। ਫਿਰ ਦੇਖੋ ਪੈਟਰੋਲ ਦਾ ਝੰਜਟ ਹੀ ਨਾ ਰਹੇਗਾ। ਹਵਾਈ ਜਹਾਜ਼ ਤੋਂ ਕਾਵਿ ਪਾਠ ਕਰਨ ਨਹੀਂ ਗਏ ਤਾਂ ਕਹਿਣਾ।’ ਚਿੰਗਾਰੀ ਜੀ ਭੜਕੇ, ‘ਜ਼ਖਮੀ ਜੀ ਤੁਸੀਂ ਆਪਣੀ ਆਲੋਚਨਾ ਨੂੰ ਜੇਬ ਵਿੱਚ ਰੱਖੋ। ਕਵੀ ਆਪਣੇ ਸਮੇਂ ਦਾ ਵਿਦਰੋਹੀ ਹੁੰਦਾ ਹੈ। ਪੈਟਰੋਲ ਦਾ ਪੈਸਾ ਨਾ ਮਿਲਿਆ ਤਾਂ ਕੀ ਹੋਇਆ, ਮੇਰੀ ਕਵਿਤਾ ਦੀ ਅੱਗ ਕਦੇ ਨਾ ਘੱਟ ਹੋਈ, ਨਾ ਹੋਵੇਗੀ।’ ਇੰਨਾ ਕਹਿ ਕੇ ਚਿੰਗਾਰੀ ਜੀ ਉਠੇ ਅਤੇ ਘਰ ਚਲੇ ਗਏ। ਅਗਲੀ ਸਵੇਰ ਮੈਨੂੰ ਫੇਸਬੁਕ ਨੋਟੀਫਿਕੇਸ਼ਨ ਦਿਸਿਆ। ਅਲਗੂ ਆਤਿਸ਼ ਚਿੰਗਾਰੀ ਸੈਂਟ ਯੂ ਫਰੈਂਡ ਰਿਕਵੈਸਟ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’