Welcome to Canadian Punjabi Post
Follow us on

18

April 2021
ਨਜਰਰੀਆ

ਭਾਜਪਾ ਲਈ ਦੱਖਣ ਜਿੱਤਣਾ ਦੂਰ ਦੀ ਕੌਡੀ

March 10, 2021 01:40 AM

-ਕਲਿਆਣੀ ਸ਼ੰਕਰ
ਪੰਜ ਰਾਜਾਂ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ, ਜਿਨ੍ਹਾਂ ਵਿੱਚੋਂ ਤਿੰਨ ਦੱਖਣ ਵਿੱਚ ਹੋਣੀਆਂ ਹਨ, ਵਿੱਚ ਖੇਤਰੀ ਤੇ ਕੌਮੀ ਪਾਰਟੀਆਂ ਦਾ ਕੱਦ ਦੇਖਿਆ ਜਾਵੇਗਾ। ਇਹ ਚੋਣਾਂ ਤਿੰਨ ਕੌਮੀ ਪਾਰਟੀਆਂ ਕਾਂਗਰਸ, ਭਾਜਪਾ, ਖੱਬੇ-ਪੱਖੀ ਪਾਰਟੀਆਂ ਅਤੇ ਹੋਰ ਖੇਤਰੀ ਪਾਰਟੀਆਂ ਲਈ ਬਹੁਤ ਅਹਿਮ ਮੰਨੀਆਂ ਜਾਂਦੀਆਂ ਹਨ। ਦੱਖਣ ਦੇ ਪੰਜ ਸੂਬੇ ਪਾਰਲੀਮੈਂਟ ਵਿੱਚ 129 ਮੈਂਬਰ ਭੇਜਦੇ ਹਨ। ਪੁੱਡੂਚੇਰੀ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਦੇ ਵਿਰੋਧੀ ਚੋਣਾਂ ਤੋਂ ਪਹਿਲਾਂ ਇਹ ਕਹਿਣਾ ਚਾਹੁਦੇ ਹਨ ਕਿ ਕਾਂਗਰਸ ਆਪਣੇ ਵਿਧਾਇਕਾਂ ਨੂੰ ਮਜ਼ਬੂਤੀ ਨਹੀਂ ਦੇ ਸਕਦੀ, ਭਾਵੇਂ ਉਨ੍ਹਾਂ ਨੂੰ ਵੋਟਾਂ ਪਈਆਂ ਹੋਣ। ਪਿਛਲੇ ਮਹੀਨੇ ਕਾਂਗਰਸ ਨੇ ਦੱਖਣੀ ਭਾਰਤ ਦੇ ਇਸ ਇੱਕੋ-ਇੱਕ ਸੂਬੇ ਦਾ ਰਾਜ ਆਪਣੇ ਹੱਥਾਂ ਵਿੱਚੋਂ ਗੁਆ ਦਿੱਤਾ ਸੀ।
ਦੱਖਣੀ ਭਾਰਤ ਦੇ ਸੂਬੇ ਖੇਤਰੀ ਪਾਰਟੀਆਂ ਦੇ ਹੱਥਾਂ ਵਿੱਚ ਚਲੇ ਗਏ ਹਨ, ਕਿਉਂਕਿ ਕਾਂਗਰਸ ਨੇ ਲੋਕਾਂ ਦਾ ਭਰੋਸਾ ਗੁਆ ਦਿੱਤਾ ਸੀ, ਜਿਸ ਨੇ ਕਿਸੇ ਸਮੇਂ ਸਾਰੇ ਦੱਖਣੀ ਰਾਜਾਂ ਉੱਤੇ ਕੰਟਰੋਲ ਕੀਤਾ ਹੋਇਆ ਸੀ। ਕਰਨਾਟਕ ਵਿੱਚ ਜਨਤਾ ਦਲ (ਐਸ) ਨਾਲ ਗੱਠਜੋੜ, ਆਂਧਰਾ ਵਿੱਚ ਤੇਲਗੂ ਦੇਸਮ ਪਾਰਟੀ ਅਤੇ ਤਾਮਿਲ ਨਾਡੂ ਵਿੱਚ ਅੰਨਾ ਡੀ ਐੱਮ ਕੇ ਪਾਰਟੀ ਨੇ ਭਾਜਪਾ ਨੂੰ ਮਦਦ ਦਿੱਤੀ ਹੈ, ਜਿਸ ਨਾਲ ਦੱਖਣ ਵਿੱਚ ਇਸ ਦਾ ਪ੍ਰਭਾਵ ਵਧਿਆ ਹੈ। ਕਾਂਗਰਸ ਨੇ ਡੀ ਐੱਮ ਕੇ, ਜਨਤਾ ਦਲ (ਐਸ) ਅਤੇ ਕੇਰਲ ਵਿੱਚ ਮੁਸਲਿਮ ਲੀਗ ਵਾਂਗ ਯੂ ਡੀ ਐਫ (ਸਾਂਝਾ ਜਮਹੂਰੀ ਫਰੰਟ) ਸਹਿਯੋਗੀ ਬਣਾਏ ਹਨ।
ਖੇਤਰੀ ਪਾਰਟੀਆਂ ਦੇ ਮਜ਼ਬੂਤ ਨੇਤਾ ਹਨ, ਜੋ ਵੋਟਰਾਂ ਨੂੰ ਆਪਣੇ ਅਕਸ ਨਾਲ ਆਕਰਸ਼ਿਤ ਕਰ ਸਕਦੇ ਹਨ। ਇੱਥੇ ਜਨਤਾ ਦਲ (ਐਸ) (ਕਰਨਾਟਕ), ਤੇਲਗੂ ਦੇਸਮ ਪਾਰਟੀ ਅਤੇ ਵਾਈ ਐਸ ਆਰ ਕਾਂਗਰਸ (ਆਂਧਰਾ ਪ੍ਰਦੇਸ਼), ਤੇਲੰਗਾਨਾ ਰਾਸ਼ਟਰੀ ਸੰਮਤੀ (ਤੇਲੰਗਾਨਾ), ਅੰਨਾ ਡੀ ਐੱਮ ਕੇ ਅਤੇ ਡੀ ਐੱਮ ਕੇ ਤਾਮਿਲ ਨਾਡੂ ਦੀਆਂ ਪਾਰਟੀਆਂ ਹਨ, ਜੋ ਇੱਕ ਵੱਡੀ ਮਿਸਾਲ ਹਨ। ਅੰਨਾ ਡੀ ਐੱਮ ਕੇ ਨੂੰ ਛੱਡ ਕੇ ਬਾਕੀ ਪਾਰਟੀਆਂ ਕੋਲ ਗੋਦਾਸ, ਨਾਇਡੂ ਅਤੇ ਰਾਓ ਵਰਗੇ ਰਵਾਇਤੀ ਖੇਤਰ ਹਨ। ਡੀ ਐੱਮ ਕੇ ਵਰਗੀਆਂ ਹੋਰ ਪਾਰਟੀਆਂ ਜਨਤਾ ਦਲ (ਐਸ), ਤੇਲੰਗਾਨਾ ਰਾਸ਼ਟਰੀ ਸੰਮਤੀ ਤੇ ਤੇਲਗੂ ਦੇਸਮ ਨੇ ਪਹਿਲਾਂ ਹੀ ਦੂਸਰੀ ਪੀੜ੍ਹੀ ਨੂੰ ਸੱਤਾ ਦਾ ਤਬਾਦਲਾ ਕਰ ਦਿੱਤਾ ਹੈ। ਇਨ੍ਹਾਂ ਖੇਤਰੀ ਪਾਰਟੀਆਂ ਦੇ ਮੁਕਾਬਲੇ ਨਾ ਭਾਜਪਾ ਅਤੇ ਨਾ ਕਾਂਗਰਸ ਨੇ ਉਚ-ਕੋਟੀ ਦੇ ਨੇਤਾ ਵਿਕਸਿਤ ਕੀਤੇ ਹਨ। ਖੱਬੇ ਪੱਖੀਆਂ ਦੀ ਵਿਚਾਰਧਾਰਾ ਮੌਜੂਦਾ ਪੀੜ੍ਹੀ ਲਈ ਪ੍ਰਾਸੰਗਿਕ ਨਹੀਂ। ਦੱਖਣ ਲਈ ਭਾਜਪਾ ਦਾ ਕੋਰ ਏਜੰਡਾ ਕੋਈ ਖਿੱਚ ਨਹੀਂ ਰੱਖਦਾ। ਕਾਂਗਰਸ ਆਪਣੀ ਵਿਚਾਰਧਾਰਾ ਬਾਰੇ ਲੜਖੜਾਈ ਹੋਈ ਹੈ। ਭਾਜਪਾ ਆਪਣੇ ਖੰਭਾਂ ਨੂੰ ਦੱਖਣੀ ਰਾਜਾਂ ਵਿੱਚ ਅਗਲੀਆਂ ਚੋਣਾਂ ਦੌਰਾਨ ਖਿਲਾਰਨਾ ਚਾਹੁੰਦੀ ਹੈ। ਛੋਟੇ ਜਿਹੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਵਿੱਚ ਸਿਆਸਤ ਦੀ ਖੇਡ ਨਵੀਂ ਮਿਸਾਲ ਹਨ, ਜਿੱਥੇ ਕਾਂਗਰਸ ਅਤੇ ਡੀ ਐੱਮ ਕੇ ਦੇ ਬਾਗੀ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜਿਸ ਵਿੱਚ ਦੋ ਮੰਤਰੀ ਵੀ ਹਨ।
ਭਾਜਪਾ ਦੱਖਣ ਵਿੱਚ ਸਿਰਫ ਕਰਨਾਟਕ ਨੂੰ ਹੜੱਪ ਸਕੀ ਹੈ। ਇਸ ਦੇ ਕਈ ਕਾਰਨਾਂ ਵਿੱਚੋਂ ਮਜ਼ਬੂਤ ਸਥਾਨਕ ਨੇਤਾਵਾਂ ਦੀ ਗੈਰ-ਹਾਜ਼ਰੀ ਹੈ। ਭਾਜਪਾ ਨੂੰ ਉਂਝ ਵੀ ਉਤਰੀ ਭਾਰਤ ਦੀ ਪਾਰਟੀ ਕਿਹਾ ਜਾਂਦਾ ਹੈ। ਇੱਕ ਹਿੰਦੂ, ਮੁਸਲਿਮ ਧੁਰੀ ਉੱਤੇ ਪਾਰਟੀ ਕੋਲ ਮਜ਼ਬੂਤ ਧਾਰਮਿਕ ਧਰੁਵੀਕਰਨ ਦੀ ਘਾਟ ਹੈ। ਮੁਸਲਿਮ ਸਥਾਨਕ ਲੋਕਾਂ ਨਾਲ ਜੁੜੇ ਹੋਏ ਹਨ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘੇਰਾ ਸੀਮਤ ਹੈ, ਜਿਸ ਦਾ ਮਤਲਬ ਹੈ ਕਿ ਮੋਦੀ ਦਾ ਅਕਸ ਖੇਤਰੀ ਪਾਰਟੀਆਂ ਤੋਂ ਪਾਰ ਨਹੀਂ ਪਾ ਸਕਦਾ। ਭਾਜਪਾ ਹਰ ਚੋਣ ਨੂੰ, ਇੱਥੋਂ ਤੱਕ ਕਿ ਪੰਚਾਇਤੀ ਚੋਣਾਂ ਨੂੰ ਵੀ ਲੋਕ ਸਭਾ ਚੋਣਾਂ ਵਾਂਗ ਮਹੱਤਵ ਪੂਰਨ ਮੰਨਦੀ ਹੈ। ਉਹ ਕਈ ਕਦਮਾਂ ਦਾ ਸਹਾਰਾ ਲੈਂਦੀ ਹੈ। ਪਾਰਟੀ ਆਪਣਾ ਆਧਾਰ ਵਧਾ ਰਹੀ ਹੈ ਅਤੇ ਦੂਸਰੀਆਂ ਪਾਰਟੀਆਂ ਤੋਂ ਬਾਗ਼ੀ ਹੋਏ ਨੇਤਾਵਾਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਰਹੀ ਹੈ।
ਦ੍ਰਵਾੜੀਅਨ ਪਾਰਟੀਆਂ 1967 ਤੋਂ ਹੀ ਛਾਈਆਂ ਹਨ। ਜਦੋਂ ਡੀ ਐੱਮ ਕੇ ਨੇ ਤਾਮਿਲ ਨਾਡੂ ਸੂਬਾ ਕਾਂਗਰਸ ਕੋਲੋਂ 1967 ਵਿੱਚ ਖੋਹਿਆ ਸੀ, ਉਦੋਂ ਤੋਂ ਕਾਂਗਰਸ ਨੇ ਇੱਕ ਜਾਂ ਦੂਸਰੀ ਦ੍ਰਾਵਿੜੀਅਨ ਪਾਰਟੀ ਨਾਲ ਗੱਠਜੋੜ ਕੀਤਾ। ਭਾਜਪਾ ਦਾ ਦੋਸ਼ ਹੈ ਕਿ ਉਹ 2016 ਵਿੱਚ ਅੰਨਾ ਡੀ ਐੱਮ ਕੇ ਦੀ ਮੁਖੀ ਜੈਲਲਿਤਾ ਦੀ ਮੌਤ ਦੇ ਬਾਅਦ ਸੂਬੇ ਨੂੰ ਠੰਢੇ ਤੌਰ ਉੱਤੇ ਚਲਾ ਰਹੀ ਹੈ। ਤਾਮਿਲ ਨਾਡੂ ਦੋ ਪਾਰਟੀਆਂ ਡੀ ਐਮ ਕੇ ਜਾਂ ਅੰਨਾ ਡੀ ਐੱਮ ਕੇ ਵਿੱਚੋਂ ਇੱਕ ਨੂੰ ਚੁਣਦੀਆਂ ਆਈਆਂ ਹਨ ਅਤੇ ਐਤਕੀਂ ਡੀ ਐੱਮ ਕੇ ਵੀ ਵਾਰੀ ਹੈ।
ਕੇਰਲ ਸਿਰਫ ਇੱਕੋ ਸੂਬਾ ਹੈ, ਜੋ ਖੱਬੇ ਪੱਖੀਆਂ ਦੇ ਕੰਟਰੋਲ ਵਿੱਚ ਹੈ। ਇੱਥੇ ਵੀ ਦੋ ਪਾਰਟੀਆਂ ਦਾ ਬਦਲ ਹੁੰਦਾ ਹੈ। ਸੀ ਪੀ ਆਈ ਐੱਮ ਦੀ ਅਗਵਾਈ ਵਾਲਾ ਖੱਬਾ ਫਰੰਟ ਅਤੇ ਕਾਂਗਰਸ ਦੀ ਅਗਵਾਈ ਵਾਲਾ ਯੂ ਡੀ ਐਫ ਏਥੇ ਹੈ। ਕੇਰਲ ਵਿੱਚ ਆਰ ਐਸ ਐਸ ਨੇ ਬਹੁਤ ਕੰਮ ਕੀਤਾ ਹੈ ਅਤੇ 1998 ਦੇ ਬਾਅਦ ਵੋਟ ਸ਼ੇਅਰ ਵਧਿਆ ਹੈ, ਫਿਰ ਵੀ ਭਾਜਪਾ ਨੂੰ ਅਜੇ ਲੰਬਾ ਰਸਤਾ ਤਹਿ ਕਰਨਾ ਪੈਣਾ ਹੈ। ਸਾਲ 2016 ਵਿੱਚ ਕੇਰਲ ਵਿੱਚ ਭਾਜਪਾ ਦੀ ਟਿਕਟ ਉੱਤੇ ਇੱਕੋ-ਇੱਕ ਵਿਧਾਇਕ ਚੁਣੇ ਜਾਣ ਪਿੱਛੋਂ ਪਾਰਟੀ ਛੋਟੀਆਂ ਪਾਰਟੀਆਂ ਦੇ ਜੋੜ ਤੋਂ ਅੱਗੇ ਵਧ ਰਹੀ ਹੈ, ਪਰ ਅਜੇ ਵੀ ਭਾਜਪਾ ਨੂੰ ਦੋ ਹੋਰ ਕੌਮੀ ਪਾਰਟੀਆਂ ਦੇ ਕੰਟਰੋਲ ਤੋਂ ਪਾਰ ਪਾਉਣਾ ਦੂਰ ਦੀ ਕੌਡੀ ਲੱਗਦਾ ਹੈ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਸੀ। ਪੁੱਡੂਚੇਰੀ ਵਿੱਚ ਕਾਂਗਰਸੀ ਮੁੱਖ ਮੰਤਰੀ ਵੀ. ਨਰਾਇਣਸਾਮੀ ਦੀ ਸਰਕਾਰ ਡਿੱਗਣ ਪਿੱਛੋਂ ਕਾਂਗਰਸ ਅਪਰਾਧੀ ਦੀ ਭੂਮਿਕਾ ਨਿਭਾ ਰਹੀ ਹੈ। ਉਸ ਨੇ ਗਿਰਾਵਟ ਦੇਖੀ ਹੈ। ਐਨ ਡੀ ਏ ਦੀ ਸਹਿਯੋਗੀ ਐਨ ਆਰ ਕਾਂਗਰਸ ਦੀ ਮਦਦ ਨਾਲ ਭਾਜਪਾ ਚੰਗਾ ਕਰਨ ਦੀ ਆਸ ਰੱਖਦੀ ਹੈ। ਦੱਖਣ ਨੂੰ ਜਿੱਤਣ ਲਈ ਤਿੰਨ ਕੌਮੀ ਪਾਰਟੀਆਂ ਦੇ ਨਾਲ 15 ਖੇਤਰੀ ਪਾਰਟੀਆਂ ਨੂੰ ਝੱਲਣਾ ਹੋਵੇਗਾ ਜਾਂ ਉਨ੍ਹਾਂ ਵਿੱਚ ਸ਼ਾਮਲ ਹੋਣਾ ਹੋਵੇਗਾ।
ਪੱਛਮੀ ਬੰਗਾਲ ਵਿੱਚ ਤਿ੍ਰਣਮੂਲ ਕਾਂਗਰਸ ਆਸਾਮ ਵਿੱਚ ਏ ਜੀ ਪੀ, ਤਾਮਿਲ ਨਾਡੂ ਵਿੱਚ ਅੰਨਾ ਡੀ ਐੱਮ ਕੇ ਅਤੇ ਡੀ ਐਮ ਕੇ, ਪੁੱਡੂਚੇਰੀ ਵਿੱਚ ਐਨ ਆਰ ਕਾਂਗਰਸ ਆਦਿ ਲਈ ਇਹ ਚੋਣਾਂ ‘ਕਰੋ ਜਾਂ ਮਰੋ' ਦੀ ਜੰਗ ਵਾਂਗ ਹੋਣਗੀਆਂ। ਆਸਾਮ, ਕੇਰਲ, ਪੁੱਡੂਚੇਰੀ ਅਤੇ ਤਾਮਿਲ ਨਾਡੂ ਵਿੱਚ ਜਿੱਤ ਕਾਂਗਰਸ ਦੇ ਵੱਕਾਰ ਨੂੰ ਮੁੜ ਵਧਾਏਗੀ। ਕੇਰਲ ਵਿੱਚ ਸੀ ਪੀ ਐਮ ਨੂੰ ਆਪਣਾ ਆਧਾਰ ਮਜ਼ਬੂਤ ਕਰਨਾ ਪੈਣਾ ਹੈ। ਪੰਜ ਰਾਜਾਂ ਵਿੱਚ ਭਾਜਪਾ ਨੂੰ ਆਪਣੀ ਚਮਕ ਦਿਖਾਉਣੀ ਹੋਵੇਗੀ।

 

Have something to say? Post your comment