Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਚੋਣਾਂ ਅਤੇ ਸੱਤਾ ਪੈਸੇ ਦੀ ਤਾਕਤ ਨਾਲ ਬਣਾਏ ਤੇ ਵਿਗਾੜੇ ਜਾਣ ਲੱਗੇ

March 09, 2021 01:39 AM

-ਕੁਮਾਰ ਪ੍ਰਸ਼ਾਂਤ
ਡੋਨਾਲਤ ਟਰੰਪ ਨੇ ਜਾਂਦੇ ਜਾਂਦੇ ਗੰਦਾ ਤੇ ਝੂਠਾ ਦੇਸ਼ ਕਹਿ ਕੇ ਮੂੰਹ ਦਾ ਸਵਾਦ ਬੇਸ਼ੱਕ ਖਰਾਬ ਕਰ ਦਿੱਤਾ ਹੈ, ਪਰ ਬਾਇਡੇਨ ਦਾ ਅਮਰੀਕਾ ਤਾਂ ਹੈ ਨਾ, ਜਿਸ ਦੇ ਨਾਲ ਰਲ ਕੇ ਕੰਮ ਕਰਨ ਦਾ ਅਰਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਾਹਿਰ ਕੀਤਾ ਹੈ। ਮੁੱਦਾ ਇਹ ਹੈ ਕਿ ਅਮਰੀਕਾ ਤੋਂ ਗੱਲ ਆਉਂਦੀ ਹੈ ਤਾਂ ਭਾਰਤ ਵਿੱਚ ਵੱਧ ਸੁਣੀ ਜਾਂਦੀ ਹੈ। ਇਹ ਗੱਲ ਅਮਰੀਕੀ ਸੰਸਥਾਨ ਫਰੀਡਮ ਹਾਊਸ ਤੋਂ ਆਈ ਹੈ। ਗੱਲ ਕਹਿੰਦੀ ਹੈ ਕਿ ਜਿੱਥੋਂ ਤੱਕ ਲੋਕਤੰਤਰ, ਉਸ ਨਾਲ ਜੁੜੀਆਂ ਸੁਤੰਤਰਤਾਵਾਂ, ਨਾਗਰਿਕ ਅਧਿਕਾਰਾਂ ਤੇ ਬੇਹਰਕਤ ਨਿਆਂ ਪਾਲਿਕਾ ਦਾ ਸਵਾਲ ਹੈ, ਸਾਡਾ ਭਾਰਤ 2019 ਵਿੱਚ ਸੁਤੰਤਰ ਦੇਸ਼ਾਂ ਦੀ ਸ਼੍ਰੇਣੀ ਵਿੱਚ ਸੀ, 2020 ਵਿੱਚ ਖਿਸਕ ਕੇ ‘ਕਿਸੇ ਹੱਦ ਤੱਕ ਸੁਤੰਤਰ’ ਦੇਸ਼ ਦੀ ਸ਼੍ਰੇਣੀ ਵਿੱਚ ਆ ਗਿਆ ਹੈ।
ਇਹ ਕੀ ਹੋਇਆ? 2019 ਤੋਂ ਚੱਲ ਕੇ 2020 ਵਿੱਚ ਅਸੀਂ ਇਹ ਕਿੱਥੇ ਪਹੁੰਚੇ ਕਿ ਆਪਣੀ ਸੁਰਤ ਗੁਆ ਬੈਠੇ? ਜੇ ਕੋਈ ਅਜਿਹਾ ਕਹਿਣ ਦੀ ਜੁਰਅੱਤ ਕਰੇ ਕਿ ਅਮਰੀਕਾ ਦੀ ਕੀ ਸੁਣਨੀ ਹੈ ਤਾਂ ਉਸ ਨੂੰ ਲੈਣੇ ਦੇ ਦੇਣੇ ਪੈ ਜਾਣਗੇ। ਅੱਜ ਕੌਣ ਇਹ ਕਹਿਣ ਦੀ ਹਿੰਮਤ ਕਰੇਗਾ ਕਿ ‘ਟਰੰਪ ਭਾਈ’ ਦਾ ਅਮਰੀਕਾ ‘ਸਾਡਾ’ ਸੀ ਤੇ ਬਾਇਡੇਨ ਦਾ ਅਮਰੀਕਾ ‘ਉਨ੍ਹਾਂ ਦਾ'? ਸਾਨੂੰ ਦੇਖਣਾ ਚਾਹੀਦਾ ਹੈ ਕਿ 2019-20 ਦਰਮਿਆਨ ਅਸੀਂ ਕੀ-ਕੀ ਕਾਰਨਾਮੇ ਕੀਤੇ ਕਿ ਇਸ ਪਾਸੇ ਡਿੱਗੇ।
‘ਮੈਂ ਜਹਾਂ ਭੀ ਜਾਊਂਗਾ, ਉਸ ਕੋ ਪਤਾ ਹੋ ਜਾਏਗਾ’ ਕਿ ਲੋਕਤੰਤਰ ਦੀ ਆਪਣੀ ਵਿਆਖਿਆ ਨੂੰ ਲੋਕਤੰਤਰ ਮੰਨਣ ਵਾਲਿਆਂ ਦਾ ਦੌਰ ਆ ਗਿਆ ਹੈ। ਇਸ ਦੌਰ ਵਿੱਚ ਅਸੀਂ ਭਾਰਤ ਦੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਵਧੀਆ ਕਰ ਦਿੱਤਾ ਹੈ ਤੇ ਅਜਿਹੇ ਲੋਕਾਂ ਨੂੰ ਉਨ੍ਹਾਂ 'ਚ ਲਿਆ ਕੇ ਬਿਠਾਇਆ, ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਹੈ ਹੀ ਨਹੀਂ। ਅਜਿਹੇ ਅਰਧ-ਵਿਕਸਿਤ, ਦਿਵਿਆਂਗਾਂ ਦੀ ਕਮੀ ਸਮਾਜ ਵਿੱਚ ਕਦੇ ਨਹੀਂ ਸੀ। ਅਜਿਹੇ ਲੋਕਾਂ ਦੀ ਭੀੜ ਜੋੜ ਕੇ ਤੁਸੀਂ ਸੱਤਾ ਵਿੱਚ ਰਹਿਣ ਦਾ ਸੁੱਖ ਹਾਸਲ ਕਰ ਸਕਦੇ ਹੋ, ਲੋਕਤੰਤਰ ਨਹੀਂ ਪਾ ਸਕਦੇ। ਲੋਕਤੰਤਰ ਦੀ ਰਖਵਾਲੀ ਤੇ ਵਿਕਾਸ ਅਜਿਹਿਆਂ ਦੇ ਵੱਸ ਦਾ ਹੁੰਦਾ ਹੀ ਨਹੀਂ। ਲੋਕਤੰਤਰ ਹੋਵੇਗਾ ਤਾਂ ਰੀੜ੍ਹ ਸਿੱਧੀ ਅਤੇ ਸਿਰ ਸਵਾਭਿਮਾਨ 'ਚ ਤਣਿਆ ਹੋਵੇਗਾ।
ਇਸੇ ਦੌਰਾਨ ਅਸੀਂ ਇਹ ਮਿਜ਼ਾਜ ਵੀ ਦਿਖਾਇਆ ਕਿ ਜਿਸ ਜਨਤਾ ਨੇ ਸਾਨੂੰ ‘ਚੁਣਿਆ' ਹੈ ਉਸ ਨੂੰ ਅਸੀਂ ਅੱਗੋਂ ‘ਚੁਣਾਂਗੇ’। ਨਾਗਰਿਕਤਾ ਦਾ ਕਾਨੂੰਨ ਅਜਿਹੀ ਹੀ ਅਹਿਮੀਅਤ ਨਾਲ ਸਾਹਮਣੇ ਲਿਆਂਦਾ ਗਿਆ ਸੀ ਅਤੇ ਹੈਂਕੜ ਦਿਖਾਉਂਦੇ ਹੋਏ ਉਸ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਦਾ ਜਿਸ ਨੇ ਜਿੱਥੇ ਵਿਰੋਧ ਕੀਤਾ, ਉਸ ਨੂੰ ਉਥੇ ਹੀ ਦਰੜ ਸੁੱਟਣ ਦੀਆਂ ਗੈਰ-ਸੰਵਿਧਾਨਕ, ਗੈਰ-ਮਨੁੱਖੀ ਕੋਸ਼ਿਸ਼ਾਂ ਵੀ ਹੋਈਆਂ। ਸੁਤੰਤਰ ਭਾਰਤ ਵਿੱਚ ਕਦੀ ਨੌਜਵਾਨਾਂ ਦੀ ਅਜਿਹੀ ਕੁੱਟਮਾਰ, ਬਦਨਾਮੀ ਅਤੇ ਗ੍ਰਿਫਤਾਰੀ ਨਹੀਂ ਹੋਈ ਸੀ, ਜਿਵੇਂ ਨਾਗਰਿਕਤਾ ਅੰਦੋਲਨ ਦੌਰਾਨ ਹੋਈ ਤੇ ਬਾ-ਜ਼ਾਬਤਾ ਕਿਹਾ ਗਿਆ ਕਿ ਜੋ ਸਹਿਮਤ ਨਹੀਂ ਹੈ, ਉਸ ਦਾ ਇਮਾਨ ਮੁਸਲਮਾਨ ਨਹੀਂ ਹੈ ਅਤੇ ਜਿਸ ਦਾ ਈਮਾਨ ਮੁਸਲਿਮ ਨਹੀਂ ਹੈ, ਉਹ ਦੇਸ਼ਧ੍ਰੋਹੀ ਹੈ। ਲੋਕਤੰਤਰ ਖਤਮ ਹੁੰਦਾ ਹੈ ਤਾਂ ਦੇਸ਼-ਧ੍ਰੋਹੀਆਂ ਦੀ ਜਰਖੇਜ਼ ਫਸਲ ਹੁੰਦੀ ਹੈ।
ਇਹੀ ਦੌਰ ਸੀ, ਜਦੋਂ ਲੋਕਤੰਤਰ ਨੂੰ ਪੁਲਸੀਆ ਰਾਜ ਵਿੱਚ ਬਦਲਿਆ ਗਿਆ। ਗੁੰਡਿਆਂ ਨੂੰ ਸਿਆਸੀ ਲਿਬਾਸ ਪਹਿਨਾ ਦਿੱਤਾ ਗਿਆ, ਮੀਡੀਆ ਨੂੰ ਪੀਲੀਆ ਹੋ ਗਿਆ ਅਤੇ ਨਿਆਂ ਪਾਲਿਕਾ ਨੂੰ ਮੋਤੀਆਬਿੰਦ ਅਤੇ ਤਦ ਹੀ ਦੇਸ਼ ਵਿੱਚ ਕੋਵਿਡ ਦਾ ਕਹਿਰ ਉਠਿਆ। ਇਸ ਸੰਕਟ ਨੂੰ ਕਾਹਲੀ ਵਿੱਚ ਅਜਿਹੇ ਮੌਕੇ 'ਚ ਬਦਲ ਲਿਆ ਗਿਆ, ਜਿਸ ਵਿੱਚ ਤੁਹਾਡਾ ਕਿਹਾ ਹੀ ਕਾਨੂੰਨ ਬਣ ਗਿਆ। ਜਿਵੇਂ ਡਰ ਆਦਮੀ ਨੂੰ ਆਦਮੀ ਨਹੀਂ ਰਹਿਣ ਦਿੰਦਾ, ਉਵੇਂ ਡਰੇ ਹੋਏ ਲੋਕ ਅਤੇ ਹੰਕਾਰੀ ਤੰਤਰ ਲੋਕਤੰਤਰ ਨੂੰ ਲੋਕਤੰਤਰ ਨਹੀਂ ਰਹਿਣ ਦਿੰਦਾ। ਅਜਿਹਾ ਮਾਹੌਲ ਰਚਿਆ ਗਿਆ ਸੀ ਕਿ ਇੱਕ ਧਰਮ ਵਿਸ਼ੇਸ਼ ਦੇ ਲੋਕ ਯੋਜਨਾਬੱਧ ਢੰਗ ਨਾਲ ਕੋਵਿਡ ਫੈਲਾਉਣ ਦਾ ਠੇਕਾ ਲੈ ਕੇ ਭਾਰਤ 'ਚ ਦਾਖਲ ਹੋ ਗਏ ਹਨ। ਭਰਤ ਦੀਆਂ ਸੜਕਾਂ 'ਤੇ ਜਿਸ ਤਰ੍ਹਾਂ ਕਦੀ ਜਾਨਵਰ ਨਹੀਂ ਚੱਲੇ ਹੋਣਗੇ, ਉਸ ਤਰ੍ਹਾਂ ਲੱਖਾਂ ਕਿਰਤੀਆਂ ਨੂੰ ਚੱਲਣ ਲਈ ਮਜਬੂਰ ਛੱਡ ਦਿੱਤਾ ਗਿਆ।
ਚੋਣਾਂ ਅਤੇ ਚੋਣਾਂ ਦੇ ਨਤੀਜੇ ਸੱਤਾ ਅਤੇ ਪੈਸੇ ਦੀ ਤਾਕਤ ਨਾਲ ਬਣਾਏ ਤੇ ਵਿਗਾੜੇ ਜਾਣ ਲੱਗੇ। ਸ਼ਖਸੀਅਤਹੀਣ ਤੇ ਸੰਦਰਭਹੀਣ ਲੋਕਾਂ ਨੂੰ ਗਵਰਨਰ ਬਣਾਉਣ ਤੋਂ ਲੈ ਕੇ ਗਿਆਨ-ਵਿਗਿਆਨ ਅਤੇ ਖੋਜ ਦੀਆਂ ਚੋਟੀ ਦੀਆਂ ਸੰਸਥਾਵਾਂ ਵਿੱਚ ਲਿਆ ਕੇ ਬਿਠਾਇਆ ਗਿਆ। ਅੰਤਰ ਧਾਰਮਿਕ ਅਤੇ ਅੰਤਰਜਾਤੀ ਵਿਆਹਾਂ ਨੂੰ ਅਪਰਾਧ ਬਣਾ ਦੇਣ ਵਾਲੇ ‘ਲਵ ਜੇਹਾਦ’ ਵਰਗੇ ਸਿਰਫਿਰੇ ਕਾਨੂੰਨ ਪਾਸ ਕੀਤੇ ਗਏ। ਭੀੜ ਨੂੰ ਤੱਤਕਾਲ ਨਿਆਂ ਦੇਣ ਦਾ ਕੰਮ ਸੌਂਪਿਆ ਗਿਆ ਅਤੇ ਸਾਵਧਾਨੀ ਰੱਖੀ ਗਈ ਕਿ ਭੀੜ ਇੱਕ ਧਰਮ ਜਾਂ ਜਾਤੀ ਵਿਸ਼ੇਸ਼ ਦੀ ਹੋਵੇ, ਜੋ ਦੂਸਰੇ ਧਰਮ ਤੇ ਜਾਤੀ ਵਿਸ਼ੇਸ਼ ਨੂੰ ਸਜ਼ਾ ਦਿੰਦੀ ਫਿਰੇ। ਇਹ ਸਭ ਹੈ, ਜੋ ਭਾਰਤ ਨੂੰ ਸੁਤੰਤਰ ਦੇਸ਼ ਦੀ ਸ਼੍ਰੇਣੀ 'ਚੋਂ ‘ਕਿਸੇ ਹੱਦ ਤੱਕ ਸੁਤੰਤਰ ਦੇਸ਼’ ਦੀ ਸ਼੍ਰੇਣੀ ਵਿੱਚ ਉਤਾਰ ਲਿਆਇਆ ਹੈ। ਇਹ ਹਰ ਭਾਰਤੀ ਲਈ ਨਿਰਾਦਰ ਤੇ ਸ਼ਰਮ ਵਾਲੀ ਗੱਲ ਹੈ। ਇਸ ਦਾ ਮਤਲਬ ਇਹ ਹੈ ਕਿ ਲੋਕਤੰਤਰ ਦਾ ‘ਆਭਾਸ ਦੇਣ ਵਾਲੇ ਢਾਂਚੇ' ਬਣੇ ਰਹਿਣਗੇ, ਪਰ ਸਭ ਆਤਮਾਹੀਣ ਅਤੇ ਖੋਖਲੇ ਹੋਣਗੇ।
ਫਾਸ਼ੀਵਾਦ ਅਤੇ ਤਾਨਾਸ਼ਾਹੀ ਦਾ ਲੰਬਾ ਦੌਰ ਝੱਲਣ ਅਤੇ ਦੂਸਰੇ ਸੰਸਾਰ ਜੰਗ ਦੀਆਂ ਲਾਟਾਂ ਵਿੱਚ ਘਿਰੀ ਦੁਨੀਆ ਨੂੰ ਸਾਵਧਾਨ ਕਰਨ ਲਈ 31 ਅਕਤੂਬਰ 1941 ਨੂੰ ਵਾਸ਼ਿੰਗਟਨ 'ਚ ਇਸ ਦੀ ਸਥਾਪਨਾ ਹੋਈ। ਇਸ ਨੇ ਦੁਨੀਆ ਭਰ ਵਿੱਚ ਲੋਕਤੰਤਰ ਦੇ ਵਿਕਾਸ ਅਤੇ ਵਿਨਾਸ਼ ਦਾ ਵਿਧੀਵਤ ਅਧਿਐਨ ਕਰਨ ਅਤੇ ਉਸ ਆਧਾਰ 'ਤੇ ਦੋਵਾਂ ਦੇਸ਼ਾਂ ਨੂੰ ਅੰਕ ਦੇਣ ਦੀ ਸ਼ੁਰੂਆਤ ਕੀਤੀ। ਅੱਜ ਕੋਈ 80 ਸਾਲ ਬਾਅਦ 150 ਤੋਂ ਵੱਧ ਲੋਕ ਇਸ ਸੰਸਥਾਨ 'ਚ ਕੰਮ ਕਰਦੇ ਹਨ। ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਦੀਆਂ ਸ਼ਾਖਾਵਾਂ ਹਨ। ‘ਫਰੀਡਮ ਇਨ ਦਾ ਵਰਲਡ’ ਨਾਂਅ ਨਲ ਇਸ ਦੀ ਮੈਗਜੀਨ ਨਿਕਲਦੀ ਹੈ ਜੋ ਤਾਨਾਸ਼ਾਹਾਂ ਅਤੇ ਤਾਨਾਸ਼ਾਹੀ ਦੀਆਂ ਉਭਰਦੀਆਂ ਕਿਸਮਾਂ ਨੂੰ ਪਛਾਣਨ ਅਤੇ ਉਸ ਨੂੰ ਉਜਾਗਰ ਕਰਨ ਦਾ ਹੀ ਕੰਮ ਨਹੀਂ ਕਰਦੀ, ਇਨ੍ਹਾਂ ਦਾ ਸਖਤ ਵਿਰੋਧ ਵੀ ਕਰਦੀ ਅਤੇ ਮੰਨਦੀ ਹੈ ਕਿ ਜਿੱਥੇ ਵੀ ਸਰਕਾਰਾਂ ਆਪਣੀ ਜਨਤਾ ਲਈ ਜਵਾਬਦੇਹੀ ਹੁੰਦੀਆਂ ਹਨ, ਲੋਕਤੰਤਰ ਉਥੇ ਪੁੰਗਰਦਾ ਹੈ। ਭਾਵ ਲੋਕਤੰਤਰ ਚੋਣਾਂ, ਸੰਸਥਾ ਅਤੇ ਪਾਰਲੀਮੈਂਟ ਮੈਂਬਰਾਂ, ਵਿਧਾਇਕਾਂ ਦੀ ਫੌਜ ਵਿੱਚ ਨਹੀਂ ਲੁਕਿਆ ਹੋਇਆ, ਨਾ ਸੁਰੱਖਿਅਤ ਹੈ। ਤੁਸੀਂ ਜਿੱਥੇ ਲੋਕਤੰਤਰਿਕ ਪ੍ਰਤੀਮਾਨਾਂ ਤੋਂ ਡਿੱਗੇ, ਫਰੀਡਮ ਹਾਊਸ ਤੁਹਾਨੂੰ ਪਛਾਣ ਲੈਂਦਾ ਹੈ ਅਤੇ ਦੁਨੀਆ ਨੂੰ ਦੱਸ ਦਿੰਦਾ ਹੈ। ਇਸ ਲਈ ਬਸ਼ੀਰ ਬਦਰ ਸਾਹਿਬ ਦਾ ਪੂਰਾ ਸ਼ੇਅਰ ਹੁੰਦਾ ਹੈ :
ਸਬ ਉਸੀ ਕੇ ਹੈਂ, ਹਵਾ, ਖੁਸ਼ਬੂ, ਜ਼ਮੀਂ-ਓ-ਆਸਮਾਂ
ਮੈਂ ਜਹਾਂ ਭੀ ਜਾਊਂਗਾ, ਉਸਕੋ ਪਤਾ ਹੋ ਜਾਏਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”