ਹਾਲ ਹੀ ਵਿੱਚ ‘ਹੈਪੀ ਫਿਰ ਭਾਗ ਜਾਏਗੀ’ ਵਿੱਚ ਨਜ਼ਰ ਆਏ ਪੰਜਾਬੀ ਐਕਟਰ ਜੱਸੀ ਗਿੱਲ ਇਨ੍ਹੀਂ ਦਿਨੀਂ ਕੰਗਨਾ ਰਣੌਤ ਨਾਲ ਫਿਲਮ ‘ਪੰਗਾ’ ਵਿੱਚ ਕੰਮ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਭੋਪਾਲ ਵਿੱਚ ਚੱਲ ਰਹੀ ਹੈ। ਕਬੱਡੀ ਬੇਸਡ ਇਸ ਫਿਲਮ ਨੂੰ ਅਸ਼ਵਨੀ ਅਈਅਰ ਤਿਵਾੜੀ ਡਾਇਰੈਕਟ ਕਰ ਰਹੀ ਹੈ। ਜੱਸੀ ਕਹਿੰਦੇ ਹਨ, ‘‘ਮੈਂ ਬੀਤੇ ਸਾਲਾਂ ਵਿੱਚ ਕਾਫੀ ਗ੍ਰੋਅ ਕੀਤਾ ਹੈ। ਆਸ ਹੈ ਕਿ ਲੋਕ ਮੈਨੂੰ ਬਾਲੀਵੁੱਡ ਐਕਟਰ ਦੇ ਤੌਰ 'ਤੇ ਵੀ ਸਵੀਕਾਰ ਕਰਨਗੇ। ਫਿਲਮ ਵਿੱਚ ਦਰਸ਼ਕਾਂ ਨੂੰ ਮੇਰਾ ਡਿਫਰੈਂਟ ਸਾਈਡ ਦੇਖਣ ਨੂੰ ਮਿਲੇਗਾ। ਜਦ ਲੜਕੀਆਂ ਮੈਨੂੰ ਦੇਖਣਗੀਆਂ ਤਾਂ ਉਹ ਮੇਰੇ ਵਰਗਾ ਹੀ ਪਤੀ ਚਾਹੁਣਗੀਆਂ।”
ਜੱਸੀ ਅੱਗੇ ਦੱਸਦੇ ਹਨ, ‘‘ਮੈਂ ਸ਼ੂਟਿੰਗ ਦੇ ਦੌਰਾਨ ਕੰਗਨਾ ਨਾਲ ਕਾਫੀ ਟਾਈਮ ਬਿਤਾਇਆ। ਉਸ ਨਾਲ ਸ਼ੂਟ ਕਰ ਕੇ ਕਾਫੀ ਇੰਜੁਆਏ ਕੀਤਾ। ਅਸੀਂ ਇਕੱਠੇ ਜਿਮ ਵੀ ਕੀਤਾ, ਉਨ੍ਹਾਂ ਨੂੰ ਮੇਰਾ ਮਿਊਜ਼ਿਕ ਕਾਫੀ ਪਸੰਦ ਆਇਆ।” ਕੰਗਨਾ ਤੋਂ ਕਿਸੇ ਤਰ੍ਹਾਂ ਦੀ ਇਨਸਕਿਓਰਿਟੀ ਦੇ ਸਵਾਲ 'ਤੇ ਜੱਸੀ ਕਹਿੰਦੇ ਹਨ, ‘‘ਮੈਂ ਪਿਛਲੇ ਛੇ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਵਿੱਚ ਹਾਂ। ਕਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਕੀਤਾ।”