Welcome to Canadian Punjabi Post
Follow us on

22

April 2019
ਭਾਰਤ

ਮੋਦੀ ਅਤੇ ਰਾਹੁਲ ਸਣੇ ਭਾਰਤੀ ਕਈ ਨੇਤਾਵਾਂ ਦਾ ਟਵਿੱਟਰ ਉੱਤੇ ਬੋਲਬਾਲਾ

December 06, 2018 07:33 AM

ਨਵੀਂ ਦਿੱਲੀ, 5 ਦਸੰਬਰ (ਪੋਸਟ ਬਿਊਰੋ)- ਸਿਆਸਤ ਅਤੇ ਫਿਲਮਾਂ ਉੱਤੇ ਚਰਚਾ ਕਰਨਾ ਆਮ ਭਾਰਤੀ ਲੋਕਾਂ ਦਾ ਸਭ ਤੋਂ ਮਨ ਭਾਉਂਦਾ ਸ਼ੁਗਲ ਹੈ। ਜਦ ਅਸੀਂ ਟਵਿੱਟਰ ਦੀ ਸਾਲਾਨਾ ਰਿਪੋਰਟ ਨੂੰ ਦੇਖਦੇ ਹਾਂ ਤਾਂ ਉਸ ਤੋਂ ਵੀ ਇਹ ਗੱਲ ਸਾਫ ਹੋ ਜਾਂਦੀ ਹੈ। ਸਾਲ 2018 ਵਿੱਚ ਟਵਿੱਟਰ 'ਤੇ ਦੇਸ਼ ਦੀਆਂ 10 ਸਭ ਤੋਂ ਚਰਚਿਤ ਹਸਤੀਆਂ ਵਿੱਚੋਂ ਛੇ ਸਿਆਸਤਦਾਨ ਹਨ। ਪ੍ਰਧਾਨ ਮੰਤਰੀ ਮੋਦੀ ਕਈ ਸਾਲਾਂ ਵਾਂਗ ਇਸ ਸਾਲ ਅੱਵਲ ਹਨ, ਜਦ ਕਿ ਰਾਹੁਲ ਗਾਂਧੀ ਦੂਸਰੇ ਅਤੇ ਅਮਿਤ ਸ਼ਾਹ ਤੀਸਰੇ ਨੰਬਰ 'ਤੇ ਹਨ। ਚੌਥੇ ਸਥਾਨ ਉੱਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਨ ਤੇ ਪੰਜਵੇਂ ਸਥਾਨ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ।
ਇਸ ਦੇ ਬਾਅਦ ਚਾਰ ਥਾਵਾਂ ਉੱਤੇ ਫਿਲਮੀ ਸਿਤਾਰਿਆਂ ਨੇ ਕਬਜ਼ਾ ਕੀਤਾ ਹੋਇਆ ਹੈ। ਚਰਚਾ ਵਿੱਚ ਰਹਿਣ ਵਾਲੇ ਸਿਖਰਲੇ 10 ਵਿਅਕਤੀਆਂ ਵਿੱਚ ਤਿੰਨ ਦੱਖਣ ਭਾਰਤੀ ਫਿਲਮਾਂ ਦੇ ਸੁਪਰ ਸਟਾਰ ਹਨ, ਜਦ ਕਿ ਸ਼ਾਹਰੁਖ ਖਾਨ ਬਾਲੀਵੁੱਡ ਦੇ ਇਕੱਲੇ ਸਟਾਰ ਹਨ, ਜਿਨ੍ਹਾਂ ਦਾ ਕ੍ਰੇਜ ਟਵਿੱਟਰ ਉੱਤੇ ਮਜ਼ਬੂਤ ਹੁੰਦਾ ਜਾਂਦਾ ਹੈ, ਪਰੰਤੂ ਕਿਹੜੇ ਮੁੱਦੇ ਟਵਿੱਟਰ 'ਤੇ ਹਾਵੀ ਰਹੇ, ਜੇ ਇਸ ਦੀ ਗੱਲ ਕਰੀਏ ਤਾਂ ਇਥੇ ਵੀ ਫਿਲਮੀ ਦੁਨੀਆ ਦੂਸਰੇ ਖੇਤਰਾਂ 'ਤੇ ਕਾਫੀ ਹਾਵੀ ਦਿਸਦੀ ਹੈ, ਕਿਉਂਕਿ ਸਭ ਤੋਂ ਜ਼ਿਆਦਾ ਪ੍ਰਚਾਰ, ਜਿਸ 10 ਹੈਸ਼ਟੈਗ ਨੂੰ ਮਿਲਿਆ, ਵਿੱਚੋਂ ਸੱਤ ਫਿਲਮਾਂ ਨਾਲ ਜੁੜਦੇ ਹਨ। ਇਹ ਸਾਰੀਆਂ ਫਿਲਮਾਂ ਦੱਖਣ ਭਾਰਤੀ ਹਨ। ‘ਹੈਸ਼ਟੈਗ ਸਰਕਾਰ’ ਨੂੰ ਸਭ ਤੋਂ ਵੱਧ ਇਸਤੇਮਾਲ ਕੀਤਾ ਹੈ। ‘ਹੈਸ਼ਟੈਗ ਮੀ ਟੂ’ ਅੱਠਵੇਂ ਨੰਬਰ ਉਤੇ ਹੈ। ਪੂਰੇ ਸਾਲ ਲਈ ਟਵਿੱਟਰ ਨੇ ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਵੱਲੋਂ ਟਵਿੱਟਰ 'ਤੇ ਜਾਰੀ ਕੀਤੀ ਅਪੀਲ ਨੂੰ ਗੋਲਡਨ ਟਵੀਟ ਐਲਾਨ ਕੀਤਾ ਹੈ। ਇਸ ਨੂੰ 60 ਹਜ਼ਾਰ ਵੀਰ ਰੀ-ਟਵੀਟ ਕੀਤਾ ਗਿਆ ਹੈ। ਟਵਿੱਟਰ 'ਤੇ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਫੋਟੋ ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਦਾ ਸੀ। ਇਹ ਫੋਟੋ ਕੋਹਲੀ ਨੇ ਕਰਵਾ ਚੌਥ ਦੇ ਮੌਕੇ ਟਵੀਟ ਕੀਤਾ ਸੀ। ਇਸ ਨੂੰ 2.15 ਲੱਖ ਲੋਕਾਂ ਨੇ ਪਸੰਦ ਕੀਤਾ ਹੈ। ਟਵਿੱਟਰ ਨੇ ਦੱਸਿਆ ਕਿ ਚੋਣਾਂ ਹੋਣ ਜਾਂ ਫਿਲਮ ਜਾਂ ਸਿਆਸਤ ਆਮ ਭਾਰਤੀ ਸੰਬੰਧਤ ਜਾਣਕਾਰੀ ਹਾਸਲ ਕਰਨ ਦੇ ਲਈ ਸਭ ਤੋਂ ਪਹਿਲਾਂ ਟਵਿੱਟਰ ਦਾ ਸਹਾਰਾ ਲੈਂਦੇ ਹਨ ਅਤੇ ਇਸ ਤੋਂ ਬਾਅਦ ਹੋਰ ਪਾਸੀਂ ਝਾਕਦੇ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ