Welcome to Canadian Punjabi Post
Follow us on

19

May 2019
ਪੰਜਾਬ

ਨੌਜਵਾਨ ਨੂੰ ਅਮਰੀਕਾ ਦੀ ਜਗ੍ਹਾ ਮਾਸਕੋ ਭੇਜਣ ਵਾਲਾ ਡੀਲਰ ਕਾਬੂ

December 06, 2018 07:24 AM

ਜਲੰਧਰ, 5 ਦਸੰਬਰ (ਪੋਸਟ ਬਿਊਰੋ)- ਨਿਊ ਰਸੀਲਾ ਨਗਰ ਵਿੱਚ 20 ਜੂਨ ਨੂੰ ਹੋਏ ਰਾਜਨ ਸਿੰਘ ਸੁਸਾਈਡ ਕੇਸ ਵਿੱਚ ਫਰਾਰ ਟਰੈਵਲ ਏਜੰਟ ਮਨਜੀਤ ਸਿੰਘ ਨੂੰ ਪੁਲਸ ਨੇ ਬੀਤੇ ਦਿਨ ਬਸਤੀ ਸ਼ੇਖ ਦੀ ਘਾਹ ਮੰਡੀ ਦੇ ਰਹਿਣ ਵਾਲੇ ਮਨਜੀਤ ਸਿੰਘ ਨੂੰ ਕੋਰਟ ਵਿੱਚ ਪੇਸ਼ ਕਰ ਕੇ ਪੁਲਸ ਨੇ ਦੋ ਦਿਨ ਰਿਮਾਂਡ 'ਤੇ ਲਿਆ ਹੈ। ਥਾਣਾ ਪੰਜ ਵਿੱਚ ਦੋਸ਼ੀ ਦੇ ਖਿਲਾਫ ਆਤਮ ਹੱਤਿਆ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਹੈ।
ਮਿਲੀ ਜਾਣਕਾਰੀ ਅਨੁਸਾਰ 42 ਸਾਲਾ ਮਨਜੀਤ ਸਿੰਘ ਪ੍ਰਾਪਰਟੀ ਡੀਲਰ ਦੇ ਨਾਲ-ਨਾਲ ਟਰੈਵਲ ਏਜੰਟ ਦਾ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਦਾ ਸੀ। ਉਸ ਕੋਲ ਕੋਈ ਲਾਇਸੈਂਸ ਨਹੀਂ ਹੈ। ਐੱਸ ਐੱਚ ਓ ਨਿਰਮਲ ਸਿੰਘ ਨੇ ਕਿਹਾ ਕਿ ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ। ਦੋਸ਼ੀ ਨੇ ਐਂਟੀਸਿਪ੍ਰੇਟੀ ਬੇਲ ਦੇ ਲਈ ਸੈਸ਼ਨ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਐਪਲੀਕੇਸ਼ਨ ਦਾਇਰ ਕੀਤੀ ਸੀ, ਪਰ ਉਸ ਨੂੰ ਕਿਸੇ ਵੀ ਕੋਰਟ ਤੋਂ ਰਾਹਤ ਨਹੀਂ ਮਿਲੀ ਸੀ।
ਵਰਨਣ ਯੋਗ ਹੈ ਕਿ ਰਾਜਨ ਦੀ ਲਾਸ਼ 20 ਜੂਨ ਨੂੰ ਕਮਰੇ ਵਿੱਚ ਫਾਂਸੀ ਨਾਲ ਲਟਕੀ ਹੋਈ ਮਿਲੀ ਸੀ। ਉਸ ਦੀ ਮਾਂ ਦਰਸ਼ਨ ਕੌਰ ਅਤੇ ਭਰਜਾਈ ਨੇ ਰੌਲਾ ਪਾਇਆ ਤਾਂ ਮੁਹੱਲੇ ਵਾਲੇ ਆਏ ਅਤੇ ਉਸ ਨੂੰ ਉਤਾਰ ਕੇ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਮਲਕੀਤ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਦੇ ਵੱਡੇ ਭਰਾ ਰਾਜਨ ਸਿੰਘ ਤੋਂ ਮਨਜੀਤ ਸਿੰਘ ਨੇ ਅਮਰੀਕਾ ਭੇਜਣ ਦੇ ਨਾਂਅ 'ਤੇ 13.40 ਲੱਖ ਰੁਪਏ ਲਏ ਸਨ ਅਤੇ ਅਮਰੀਕਾ ਦੀ ਬਜਾਏ ਮਾਸਕੋ ਭੇਜ ਦਿੱਤਾ ਸੀ। ਉਥੇ ਕਰੀਬ ਤਿੰਨ ਮਹੀਨੇ ਫਸੇ ਰਹਿਣ ਪਿੱਛੋਂ ਘਰ ਆਇਆ ਸੀ। ਉਹ ਮਨਜੀਤ ਤੋਂ ਆਪਣੇ ਪੈਸੇ ਮੰਗਦਾ ਸੀ। ਮਨਜੀਤ ਪੈਸੇ ਦੇਣ ਦੀ ਥਾਂ ਉਸ ਨੂੰ ਤੰਗ ਕਰਦਾ ਸੀ। ਦੁਖੀ ਹੋ ਕੇ ਉਸ ਨੇ ਸੁਸਾਈਡ ਕਰ ਲਿਆ। ਥਾਣਾ ਪੰਜ ਦੀ ਪੁਲਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਟਾਰੀ ਬਾਰਡਰ ਚੈੱਕ ਪੋਸਟ ਉੱਤੇ ਕਰੋੜਾਂ ਦੇ ਅਮਰੀਕਨ ਅਖਰੋਟ ਜ਼ਬਤ
ਨਾਜਾਇਜ਼ ਉਸਾਰੀਆਂ ਦੇ ਮੁੱਦੇ ਤੋਂ ਅਧਿਕਾਰੀ ਅਦਾਲਤ ਵਿੱਚ ਪੇਸ਼
ਬੇਅਦਬੀਆਂ ਰੋਕਣ ਲਈ ਗੁਰਦੁਆਰਾ ਕਮੇਟੀਆਂ ਨੂੰ ਸੁਚੇਤ ਰਹਿਣ ਦੀ ਹਦਾਇਤ
ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਚੋਣ ਕਮਿਸ਼ਨ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ
ਪ੍ਰਚਾਰ ਦੇ ਆਖਰੀ ਦਿਨ ਬਠਿੰਡੇਵਿੱਚ ਨਵਜੋਤ ਸਿੱਧੂ ਵੱਲੋਂ ਬਾਦਲਾਂ ਤੇ ਮੋਦੀ ਨੂੰ ਰਗੜੇ
ਕੈਪਟਨ ਅਮਰਿੰਦਰ ਦਾ ਐਲਾਨ: ਪਾਰਲੀਮੈਂਟ ਚੋਣਾਂ ਵਿੱਚ ਕਾਂਗਰਸ ਦੀਹਾਲਤ ਮਾੜੀਰਹੀ ਤਾਂ ਮੁੱਖ ਮੰਤਰੀ ਦੀ ਕੁਰਸੀ ਛੱਡਾਂਗਾ
ਡੇਰਿਆਂ ਦੀ ਲਗਾਤਾਰ ਜਾਂਚ ਦੇ ਹੁਕਮਾਂ ਦੀ ਅਣਦੇਖੀ ਦੀ ਸੁਣਵਾਈ ਕੋਰਟ ਦਾ ਫੁੱਲ ਬੈਂਚ ਕਰੇਗਾ
ਭਗਵੰਤ ਮਾਨ ਭੜਕਿਆ: ਏਥੇ ਘੁੱਗੀਆਂ-ਗੁਟਾਰਾਂ ਦਾ ਕੁਝ ਨਹੀਂ ਬਣਨਾ, ਬਾਜ਼ ਉੱਡਦੇ ਨੇ
ਕਾਂਗਰਸ ਵੱਲੋਂ ਦੋਸ਼: ਚੋਣ ਕਮਿਸ਼ਨ ਭਾਜਪਾ ਦੇ ਦਬਾਅ ਕਾਰਨ ਸੰਨੀ ਦਿਓਲ ਉੱਤੇ ਕੋਈ ਕਾਰਵਾਈ ਨਹੀਂ ਕਰ ਰਿਹਾ
ਹਰਸਿਮਰਤ ਬਾਦਲ ਦੇ ਹੱਕ ਵਿਚ ਹੇਮਾ ਮਾਲਿਨੀ ਵੱਲੋਂ ਰੋਡ ਸ਼ੋਅ