Welcome to Canadian Punjabi Post
Follow us on

22

April 2019
ਅੰਤਰਰਾਸ਼ਟਰੀ

ਆਈਨਸਟਾਈਨ ਦੀ ਚਿੱਠੀ ਕਰੀਬ 29 ਲੱਖ ਡਾਲਰ ਵਿੱਚ ਨੀਲਾਮ

December 06, 2018 07:11 AM

ਵਾਸ਼ਿੰਗਟਨ, 5 ਦਸੰਬਰ (ਪੋਸਟ ਬਿਊਰੋ)- ‘ਈਸ਼ਵਰ ਤੇ ਧਰਮ` ਬਾਰੇ ਆਪਣੇ ਵਿਚਾਰਾਂ ਉਤੇ ਆਧਾਰਿਤ ਜਰਮਨੀ ਦੇ ਵਿਗਿਆਨੀ ਐਲਬਰਟ ਆਈਨਸਟਾਈਨ ਦਾ ਮਸ਼ਹੂਰ ਪੱਤਰ ਅਮਰੀਕਾ ਵਿਚ 28.9 ਲੱਖ ਅਮਰੀਕੀ ਡਾਲਰ ਦਾ ਨੀਲਾਮ ਹੋਇਆ ਹੈ। ਇਹ ਪੱਤਰ ਉਨ੍ਹਾਂ ਨੇ ਆਪਣੀ ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਸੀ।
ਨੀਲਾਮ ਘਰ ਕ੍ਰਿਸਟੀਜ਼ ਨੇ ਇਕ ਬਿਆਨ ਵਿਚ ਦੱਸਿਆ ਕਿ ਨੀਲਾਮੀ ਹੋਣ ਤੋਂ ਪਹਿਲਾਂ ਇਸ ਪੱਤਰ ਦੀ ਕੀਮਤ 15 ਲੱਖ ਡਾਲਰ ਦਾ ਅੰਦਾਜ਼ਾ ਸੀ। ਦੋ ਸਫਿਆਂ ਦਾ ਇਹ ਪੱਤਰ 3 ਜਨਵਰੀ 1954 ਨੂੰ ਜਰਮਨੀ ਦੇ ਦਾਰਸ਼ਨਿਕ ਐਰਿਕ ਗਟਕਾਇੰਡ ਨੂੰ ਲਿਖਿਆ ਗਿਆ ਸੀ, ਜਿਨ੍ਹਾਂ ਨੇ ਆਈਨਸਟਾਈਨ ਨੂੰ ਆਪਣੀ ਕਿਤਾਬ ‘ਚੂਜ਼ ਲਾਈਫ: ਦੀ ਬਿਬਲੀਕਲ ਕਾਲ ਟੂ ਰਿਵੋਲਟ` ਦੀ ਇਕ ਕਾਪੀ ਭੇਜੀ ਸੀ। ਆਈਨਸਟਾਈਨ ਨੇ ਆਪਣੇ ਪੱਤਰ ਵਿਚ ਲਿਖਿਆ, ‘ਮੇਰੇ ਲਈ ਭਗਵਾਨ ਸ਼ਬਦ ਦਾ ਅਰਥ ਕੁਝ ਨਹੀਂ, ਸਗੋਂ ਪ੍ਰਗਟਾਵੇ ਅਤੇ ਇਨਸਾਨ ਦੀ ਕਮਜ਼ੋਰੀ ਦਾ ਪ੍ਰਤੀਕ ਹੈ। ਬਾਈਬਲ ਇਕ ਪੂਜਾ ਦੇ ਯੋਗ ਕਿਤਾਬ ਹੈ, ਪਰ ਹਾਲੇ ਵੀ ਪੁਰਾਣੀਆਂ ਕਹਾਣੀਆਂ ਦਾ ਸੰਗ੍ਰਹਿ ਹੈ।` ਉਨ੍ਹਾਂ ਨੇ ਲਿਖਿਆ, ‘ਕੋਈ ਵਿਆਖਿਆ ਨਹੀਂ ਹੈ, ਨਾ ਹੀ ਕੋਈ ਰਹੱਸ ਮਹੱਤਵ ਰੱਖਦਾ ਹੈ, ਜੋ ਮੇਰੇ ਲਈ ਇਸ ਰਵੱਈਏ ਵਿਚ ਕੁਝ ਤਬਦੀਲੀ ਲਿਆ ਸਕੇ।` ਇਸ ਦੀ ਬਜਾਏ ਆਈਨਸਟਾਈਨ ਨੇ 17ਵੀਂ ਸਦੀ ਦੇ ਯਹੂਦੀ ਡਚ ਦਾਰਸ਼ਨਿਕ ਬਾਰੂਚ ਸਿਪਨੋਜਾ ਦਾ ਜ਼ਿਕਰ ਕੀਤਾ ਹੈ, ਜਿਹੜੇ ਇਨਸਾਨ ਦੀ ਰੋਜ਼ਾਨਾ ਜ਼ਿੰਦਗੀ ਵਿਚ ਮਨੁੱਖ ਰੂਪੀ ਦੇਵਤਾ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ। ਉਹ ਮੰਨਦੇ ਸਨ ਕਿ ਭਗਵਾਨ ਇਕ ਬ੍ਰਹਿਮੰਡ ਦੀ ਸ਼ਾਨਦਾਰ ਸੁੰਦਰਤਾ ਅਤੇ ਵਿਆਖਿਆ ਲਈ ਜ਼ਿੰਮੇਵਾਰ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ