Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਕਹਾਣੀ : ਪਰਵਾਰ

January 26, 2021 09:08 PM

-ਪਰਵਿੰਦਰ ਸੇਠੀ
ਘਰ ਦੇ ਨਿੱਕੇ-ਮੋਟੇ ਕੰਮ ਨਿਬੇੜਨ ਵਿੱਚ ਸੁਮਿੱਤਰਾ ਸਵੇਰ ਤੋਂ ਲੱਗੀ ਹੋਈ ਸੀ। ਉਹ ਜਲਦੀ-ਜਲਦੀ ਹੱਥ ਚਲਾ ਰਹੀ ਸੀ। ਸਭ ਕੁਝ ਕਰਨ ਦੇ ਬਾਅਦ ਹੀ ਉਸ ਨੂੰ ਨਹਾਉਣ ਦਾ ਸਮਾਂ ਮਿਲ ਸਕਿਆ ਸੀ। ਨਹਾਉਣ ਤੋਂ ਵਿਹਲੀ ਹੋ ਕੇ ਨਾਸ਼ਤਾ ਕਰਨ ਬੈਠ ਗਈ। ਬੱਚੇ ਸਕੂਲ ਲਈ ਤਿਆਰ ਹੋ ਰਹੇ ਸਨ। ਆਪਣੇ-ਆਪਣੇ ਬੈਗ ਮੋਢਿਆਂ 'ਤੇ ਟੰਗ ਕੇ ਦੋਵਾਂ ਬੱਚਿਆਂ ਨੇ ਮੁਸਕਰਾ ਕੇ ਸੁਮਿੱਤਰਾ ਨੂੰ ‘ਬਾਇ’ ਕਿਹਾ। ਥੋੜ੍ਹੀ ਦੇਰ ਬਾਅਦ ਪਤੀ ਕਮਲ ਵੀ ਟਿਫਨ ਚੁੱਕ ਕੇ ਕੰਮ 'ਤੇ ਚਲੇ ਗਏ। ਘਰ ਦੀ ਸਾਫ-ਸਫਾਈ ਅਤੇ ਕੱਪੜੇ ਧੋ ਕੇ ਸੁਮਿੱਤਰਾ ਨੇ ਸਾਹਮਣੇ ਦੀਵਾਰ ਘੜੀ 'ਤੇ ਨਜ਼ਰ ਮਾਰੀ ਤਾਂ ਬਾਰ੍ਹਾਂ ਵੱਜਣ ਵਾਲੇ ਸਨ। ਉਸ ਨੇ ਕਮਰੇ ਵਿੱਚ ਜਾ ਕੇ ਮੋਬਾਈਲ ਚੁੱਕ ਕੇ ਦੇਖਿਆ। ਰੋਹਨ ਦੀ ਮਿਸ ਕਾਲ ਸੀ। ਰੋਹਨ ਸੁਮਿੱਤਰਾ ਦਾ ਦਿਓਰ ਸੀ, ਜੋ ਦਿੱਲੀ ਵਿੱਚ ਇੱਕ ਸਰਕਾਰੀ ਕਾਲਜ ਵਿੱਚ ਬੀ ਏ ਕਰ ਰਿਹਾ ਸੀ।
‘‘ਲੱਗਦਾ ਹੈ, ਰੋਹਨ ਨੂੰ ਫਿਰ ਪੈਸਿਆਂ ਦੀ ਜ਼ਰੂਰਤ ਹੈ।” ਇਹ ਸੋਚ ਕੇ ਸੁਮਿੱਤਰਾ ਨੂੰ ਥੋੜ੍ਹੀ ਘਬਰਾਹਟ ਹੋਈ। ਉਸ ਨੇ ਰੋਹਨ ਨੂੰ ਫੋਨ ਮਿਲਾਇਆ।
‘‘ਜੀ ਭਾਬੀ-ਨਮਸਤੇ”, ਰੋਹਨ ਦੀ ਆਵਾਜ਼ ਸੀ।
‘‘ਨਮਸਤੇ ਬੇਟਾ, ਕਿਵੇਂ ਏਂ” ਸੁਮਿੱਤਰਾ ਰੋਹਨ ਨੂੰ ਬੇਟਾ ਹੀ ਕਹਿੰਦੀ ਸੀ।
‘‘ਜੀ ਠੀਕ ਹਾਂ। ਭਾਬੀ, ਉਹ ਕੁਝ ਰੁਪਿਆਂ ਦੀ ਜ਼ਰੂਰਤ ਹੈ।” ਰੋਹਨ ਬੋਲਿਆ।
‘‘ਬੇਟਾ, ਅਜੇ ਥੋੜ੍ਹੇ ਦਿਨ ਪਹਿਲਾਂ ਤਾਂ ਚਾਰ ਹਜ਼ਾਰ ਰੁਪਏ ਭੇਜੇ ਸਨ। ਉਹ ਸਾਰੇ ਖਰਚ ਹੋ ਗਏ?”
‘‘ਹਾਂ ਭਾਬੀ, ਉਹ ਖਰਚ ਹੋ ਗਏ। ਮੈਸ ਦੇ ਲਈ ਜਮ੍ਹਾਂ ਕਰਵਾ ਦਿੱਤੇ।”
‘‘ਹੁਣ ਕੀ ਜ਼ਰੂਰਤ ਹੈ?” ਸੁਮਿੱਤਰਾ ਬੋਲੀ।
‘‘ਭਾਬੀ, ਓਹ ਦੋ ਡ੍ਰੈੱਸ ਲੈਣੀਆਂ ਹਨ ਅਤੇ ਕਮਰੇ ਦਾ ਕਿਰਾਇਆ ਵੀ ਦੇਣਾ ਹੈ।”
‘‘ਕਿੰਨੇ ਚਾਹੀਦੇ ਨੇ?”
‘‘ਭਰਜਾਈ, ਘੱਟ ਤੋਂ ਘੱਟ ਛੇ ਹਜ਼ਾਰ ਚਾਹੀਦੇ ਹੋਣਗੇ।”
‘‘ਛੇ ਹਜ਼ਾਰ'', ਥੋੜ੍ਹੀ ਦੇਰ ਚੁੱਪ ਛਾਈ ਰਹੀ, ‘‘ਚੰਗਾ, ਸ਼ਾਮ ਨੂੰ ਤੇਰੇ ਵੀਰ ਜੀ ਨਾਲ ਗੱਲ ਕਰਦੀ ਹਾਂ, ਅਤੇ ਥੋੜ੍ਹਾ ਹਿਸਾਬ ਨਾਲ ਸੰਭਲ ਕੇ ਖਰਚ ਕਰਿਆ ਕਰ ਬੇਟਾ।” ਸੁਮਿੱਤਰਾ ਦੀ ਆਵਾਜ਼ ਧੀਮੀ ਪੈ ਗਈ ਸੀ।
‘‘ਜੀ ਠੀਕ ਹੈ ਭਾਬੀ, ਚੰਗਾ ਨਮਸਤੇ।”
ਸੁਮਿੱਤਰਾ ਡੂੰਘੀ ਸੋਚ ਵਿੱਚ ਡੁੱਬ ਗਈ ਸੀ। ਰੋਹਨ ਨੂੰ ਜਦ ਵੀ ਪੈਸਿਆਂ ਦੀ ਜ਼ਰੂਰਤ ਹੁੰਦੀ ਸੀ, ਉਹ ਭਾਬੀ ਨੂੰ ਹੀ ਫੋਨ ਕਰਦਾ ਸੀ। ਸੁਮਿੱਤਰਾ ਚਾਹੁੰਦੀ ਸੀ ਕਿ ਰੋਹਨ ਪੜ੍ਹ ਲਿਖ ਕੇ ਚੰਗੇ ਅਹੁਦੇ 'ਤੇ ਪਹੁੰਚ ਜਾਏ ਤਾਂ ਕਿ ਜਿਨ੍ਹਾਂ ਹਾਲਾਤਾਂ ਦਾ ਸਾਹਮਣਾ ਪਤੀ ਨੂੰ ਕਰਨਾ ਪੈ ਰਿਹਾ ਸੀ, ਉਹ ਰੋਹਨ ਨੂੰ ਨਾ ਕਰਨਾ ਪਵੇ। ਰੋਹਨ ਨਾਲ ਗੱਲ ਕਰ ਕੇ ਸੁਮਿੱਤਰਾ ਸੇਵੀਆਂ ਬਣਾਉਣ ਲਈ ਆਟਾ ਗੁੰਨ੍ਹਣ ਬੈਠ ਗਈ। ਦੁਪਹਿਰ ਵੇਲੇ ਜੋ ਥੋੜ੍ਹਾ ਸਮਾਂ ਖਾਲੀ ਮਿਲਦਾ ਸੀ, ਉਸ ਵਿੱਚ ਸੁਮਿੱਤਰਾ ਹੱਥ ਨਾਲ ਸੇਵੀਆਂ ਬਣਾ ਲੈਂਦੀ ਅਤੇ ਉਨ੍ਹਾਂ ਨੂੰ ਵੇਚ ਕੇ ਘਰ ਦੇ ਖਰਚ ਵਿੱਚ ਮਦਦ ਕਰਦੀ। ਲਗਭਗ ਤਿੰਨ ਦਿਨ ਵਿੱਚ ਇੱਕ ਕਿਲੋ ਸੇਵੀਆਂ ਬਣਦੀਆਂ ਸਨ। ਕਮਲ ਸ਼ਹਿਰ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਨੌਕਰ ਸੀ। ਸੀਮਿਤ ਤਨਖਾਹ ਮਿਲਦੀ ਸੀ। ਨੇੜਲੇ ਪਿੰਡ ਵਿੱਚ ਪਰਵਾਰ ਦੇ ਤਿੰਨ ਵਿਘਾ ਜੱਦੀ ਜ਼ਮੀਨ ਸੀ, ਜਿਸ ਨੂੰ ਕਮਲ ਹਰ ਸਾਲ ਠੇਕੇ 'ਤੇ ਖੇਤੀ ਲਈ ਦੇ ਦਿੰਦਾ ਸੀ। ਉਸ ਤੋਂ ਕੁਝ ਕਮਾਈ ਹੋ ਜਾਂਦੀ ਸੀ।
ਕਮਲ ਅਜੇ 15 ਸਾਲ ਦਾ ਸੀ, ਜਦ ਪਿਤਾ ਜੀ ਸਵਰਗ ਸਿਧਾਰ ਗਏ ਸਨ। ਮਾਂ ਨੇ ਦੋਵਾਂ ਬੱਚਿਆਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ। ਕਮਲ ਨੂੰ ਮਾਂ ਨੇ ਦਸਵੀਂ ਦੇ ਬਾਅਦ ਸਕੂਲੋਂ ਹਟਾ ਲਿਆ ਸੀ ਤੇ ਰੈਡੀਮੇਡ ਕੱਪੜੇ ਦੀ ਦੁਕਾਨ 'ਤੇ ਲਗਵਾ ਦਿੱਤਾ ਸੀ ਤਾਂ ਕਿ ਪਰਵਾਰ ਦਾ ਖਰਚ ਆਸਾਨੀ ਨਾਲ ਚਲ ਸਕੇ। ਛੋਟੇ ਬੇਟੇ ਰੋਹਨ ਦੀ ਪੜ੍ਹਾਈ ਜਾਰੀ ਸੀ। ਲਗਭਗ 21 ਸਾਲ ਦੀ ਉਮਰ ਵਿੱਚ ਕਮਲ ਦਾ ਵਿਆਹ ਹੋ ਗਿਆ ਸੀ। ਵਿਆਹ ਦੇ ਬਾਅਦ ਮਾਤਾ ਜੀ ਨੇ ਹੌਲੀ-ਹੌਲੀ ਆਪਣਾ ਧਿਆਨ ਭਾਗਵਤ ਭਗਤੀ ਵਿੱਚ ਲਾ ਲਿਆ ਸੀ। ਉਨ੍ਹਾਂ ਦਾ ਸਾਰਾ ਸਮਾਂ ਹੁਣ ‘ਸਤਿਸੰਗ ਘਰ’ ਵਿੱਚ ਬੀਤਦਾ ਸੀ, ਜੋ ਘਰ ਤੋਂ ਥੋੜ੍ਹੀ ਹੀ ਦੂਰੀ 'ਤੇ ਸੀ। ਸਮੇਂ ਦੇ ਨਾਲ-ਨਾਲ ਮਾਤਾ ਜੀ ਨੇ ਦੀਨ-ਦੁਨੀਆ ਤੋਂ ਖੁਦ ਨੂੰ ਅਲੱਗ ਕਰ ਲਿਆ ਸੀ।
ਘਰ ਦੀ ਸਾਰੀ ਜ਼ਿੰਮੇਵਾਰੀ ਕਮਲ ਅਤੇ ਸੁਮਿੱਤਰਾ 'ਤੇ ਸੀ। ਕਮਲ ਚਾਹੁੰਦਾ ਸੀ ਕਿ ਛੋਟਾ ਭਰਾ ਬੀ ਏ ਕਰ ਕੇ ਕੋਈ ਪ੍ਰਾਈਵੇਟ ਨੌਕਰੀ ਕਰ ਲਏ ਤਾਂ ਕਿ ਭਵਿੱਖ ਵਿੱਚ ਉਸ ਦਾ ਵਿਆਹ ਅਤੇ ਘਰ-ਗ੍ਰਹਿਸਥੀ ਦਾ ਪ੍ਰਬੰਧ ਠੀਕ ਨਾਲ ਹੋ ਜਾਏ। ਸ਼ਹਿਰ ਦੀ ਪੜ੍ਹਾਈ 'ਤੇ ਕਾਫੀ ਖਰਚ ਹੋ ਜਾਂਦਾ ਸੀ। ਕਈ ਵਾਰ ਇਧਰੋ-ਉਧਰੋਂ ਪੈਸੇ ਉਧਾਰ ਵੀ ਲੈਣੇ ਪੈਂਦੇ ਸਨ। ਰੋਹਨ ਦੀ ਪੜ੍ਹਾਈ ਕਾਰਨ ਬੱਚਿਆਂ ਦੀਆਂ ਛੋਟੀਆਂ-ਮੋਟੀਆਂ ਮੰਗਾਂ ਪੂਰੀਆਂ ਨਹੀਂ ਹੋ ਪਾਉਂਦੀਆਂ ਸਨ। ਇਹ ਗੱਲ ਕਮਲ ਨੂੰ ਬਹੁਤ ਰੜਕਦੀ ਸੀ। ਕਈ ਵਾਰ ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿੱਚ ਬਹਿਸ ਵੀ ਹੋ ਜਾਂਦੀ ਸੀ।
ਸ਼ਾਮ ਨੂੰ ਕਮਲ ਘਰ ਆਇਆ ਤਾਂ ਸੁਮਿੱਤਰਾ ਨੇ ਮੁਸਕਰਾ ਕੇ ਪਤੀ ਦਾ ਸਵਾਗਤ ਕੀਤਾ। ਬੜੇ ਪਿਆਰ ਨਾਲ ਚਾਹ ਦਾ ਪਿਆਲਾ ਅਤੇ ਬਿਸਕੁਟ ਦੀ ਪਲੇਟ ਲਿਆ ਕੇ ਰੱਖ ਦਿੱਤੀ। ਸੁਮਿੱਤਰਾ ਚਾਹੁੰਦੀ ਸੀ ਕਿ ਰੁਪਿਆਂ ਦੀ ਗੱਲ ਕਰਦੇ ਸਮੇਂ ਉਸ ਦਾ ਪਤੀ ਚੰਗੇ ਮੂਡ ਵਿੱਚ ਹੋਵੇ।
‘‘ਅੱਜ ਵੀ ਸੇਵੀਆਂ ਬਣਾਈਆਂ ਸਨ।”
‘‘ਜੀ-ਥੋੜ੍ਹੀਆਂ ਜਿਹੀਆਂ ਬਣਾਈਆਂ ਸਨ।”
‘‘ਕਿੰਨੀ ਵਾਰ ਕਿਹਾ ਹੈ, ਥੋੜ੍ਹਾ ਆਪਣਾ ਵੀ ਧਿਆਨ ਰੱਖ ਲਿਆ ਕਰ। ਸਾਰਾ ਦਿਨ ਮਸ਼ੀਨ ਵਾਂਗ ਲੱਗੀ ਰਹਿੰਦੀ ਏਂ।” ਕਮਲ ਨੇ ਥੋੜ੍ਹਾ ਗੁੱਸੇ ਹੁੰਦੇ ਹੋਏ ਕਿਹਾ।
‘‘ਤਾਂ ਕੀ ਹੋਇਆ, ਮੇਰੀ ਥੋੜ੍ਹੀ ਜਿਹੀ ਮਿਹਨਤ ਨਾਲ ਜੇ ਘਰ-ਗ੍ਰਹਿਸਥੀ ਚਲਾਉਣ ਵਿੱਚ ਕੁਝ ਸਹਾਇਤਾ ਹੋ ਜਾਂਦੀ ਹੈ ਤਾਂ ਇਸ ਵਿੱਚ ਹਰਜ ਕੀ ਹੈ।” ਸੁਮਿੱਤਰਾ ਨੇ ਨਰਮੀ ਨਾਲ ਕਿਹਾ। ‘‘ਈਸ਼ਵਰ ਦੀ ਕ੍ਰਿਪਾ ਨਾਲ ਸਭ ਚੰਗਾ ਚੱਲ ਰਿਹਾ ਹੈ। ਜ਼ਿਆਦਾ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।” ਕਮਲ ਪਤਨੀ ਦੇ ਸਾਹਮਣੇ ਨਿਰਉੱਤਰ ਹੋ ਗਿਆ। ‘ਚੰਗਾ ਸੁਣੋ ਜੀ, ਰੋਹਨ ਨੇ ਕੁਝ ਰੁਪਏ ਮੰਗਵਾਏ ਹਨ।”
‘‘ਕੀ, ਫਿਰ ਤੋਂ ਰੁਪਏ ਮੰਗਵਾਏ ਹਨ?” ਕਮਲ ਹੈਰਾਨ ਅਤੇ ਥੋੜ੍ਹਾ ਜਿਹਾ ਗੁੱਸੇ ਨਾਲ ਬੋਲਿਆ, ‘‘ਅਜੇ ਥੋੜ੍ਹੇ ਦਿਨ ਪਹਿਲਾਂ ਹੀ ਤਾਂ ਭੇਜੇ ਸਨ।”
‘‘ਕਹਿ ਰਿਹਾ ਸੀ, ਕਮਰੇ ਦਾ ਕਿਰਾਇਆ ਦੇਣਾ ਹੈ ਇਸ ਲਈ ਜ਼ਰੂਰਤ ਹੈ।” ਸੁਮਿੱਤਰਾ ਰੋਹਨ ਦੀ ਡ੍ਰੈਸ ਵਾਲੀ ਗੱਲ ਛੁਪਾ ਗਈ ਸੀ।
‘‘ਤੂੰ ਉਸ ਦੀ ਪੜ੍ਹਾਈ ਛੁਡਾ ਕਿਉਂ ਨਹੀਂ ਦਿੰਦੀ, ਜ਼ਿਆਦਾ ਪੜ੍ਹਾ ਲਿਖਾ ਕੇ ਕਿਹੜਾ ਸਰਕਾਰੀ ਨੌਕਰੀ ਥਾਲੀ ਵਿੱਚ ਪਰੋਸੀ ਹੋ ਹੈ, ਜੋ ਤੇਰੇ ਲਾਡਲੇ ਨੂੰ ਮਿਲ ਜਾਏਗੀ, ਕਹਿ ਦੇ ਉਸ ਨੂੰ ਹੋਰ ਪੈਸੇ ਨਹੀਂ ਹਨ, ਪੜ੍ਹਾਈ ਛੱਡ ਕੇ ਘਰ ਆ ਜਾਏ ਅਤੇ ਕੋਈ ਪ੍ਰਾਈਵੇਟ ਨੌਕਰੀ ਲੱਭ ਲਵੇ, ਨਹੀਂ ਤਾਂ ਕੋਈ ਛੋਟੀ-ਮੋਟੀ ਦੁਕਾਨ ਕਰਵਾ ਦਿਆਂਗੇ।”
ਪਤੀ ਦਾ ਮੂਡ ਦੇਖ ਕੇ ਸੁਮਿੱਤਰਾ ਚੁੱਪ ਹੋ ਗਈ। ਉਸ ਨੇ ਸੋਚਿਆ, ‘‘ਸਵੇਰੇ ਦੋਬਾਰਾ ਸ਼ਾਂਤੀ ਨਾਲ ਗੱਲ ਕਰਾਂਗੀ।”
ਅਗਲੀ ਸਵੇਰ ਨਾਸ਼ਤੇ ਦੇ ਬਾਅਦ ਸੁਮਿੱਤਰਾ ਨੇ ਝਿਜਕਦੇ ਹੋ ਕਮਲ ਨਾਲ ਗੱਲ ਸ਼ੁਰੂ ਕੀਤੀ, ‘ਓਹ, ਮੈਂ ਕਹਿ ਰਹੀ ਸੀ ਕਿ ਰੋਹਨ ਨੂੰ ਰੁਪਏ...।”
‘‘ਮੈਂ ਕਿਹਾ ਨਾ, ਰੁਪਏ ਨਹੀਂ ਹਨ। ਕਹਿ ਦੇ ਉਸ ਨੂੰ ਵਾਪਸ ਆ ਜਾਏ।”
ਚਾਰ-ਪੰਜ ਦਿਨ ਦੇ ਬਾਅਦ ਸ਼ਾਮ ਨੂੰ ਦੋਵੇਂ ਪਤੀ-ਪਤਨੀ ਚਾਹ ਪੀ ਰਹੇ ਸਨ ਤਾਂ ਕਮਲ ਨੇ ਪੁੱਛਿਆ, ‘‘ਰੋਹਨ ਦਾ ਫੋਨ ਆਇਆ ਸੀ ਕੀ?”
ਸੁਮਿੱਤਰਾ ਇਕਦਮ ਪ੍ਰੇਸ਼ਾਨ ਹੋ ਗਈ, ‘‘ਜੀ-ਜੀ ਓਹ ਮੈਂ ਰੁਪਏ ਭੇਜ ਦਿੱਤੇ ਸਨ।”
‘‘ਭੇਜ ਦਿੱਤੇ ਸਨ?” ਕਮਲ ਹੈਰਾਨ ਹੋ ਗਿਆ, ‘‘ਕਿੱਥੋਂ ਆਏ ਸਨ ਰੁਪਏ।”
‘‘ਮੈਂ ਪੰਜ ਹਜ਼ਾਰ ਰੁਪਏ ਪਿਤਾ ਜੀ ਤੋਂ ਮੰਗਵਾ ਲਏ ਸਨ।”
‘‘ਚੰਗਾ-ਪਿਤਾ ਜੀ ਤੋਂ ਮੰਗਵਾ ਲਏ ਸਨ” ਵਿਅੰਗਮਈ ਲਹਿਜ਼ਾ ਸੀ ਕਮਲ ਦਾ, ‘‘ਬਾਕੀ ਇੱਕ ਹਜ਼ਾਰ?”
‘‘ਬਾਕੀ ਮੈਂ ਸ਼ਾਲੂ ਦੀਦੀ ਤੋਂ ਉਧਾਰ ਲਏ ਸਨ।”
ਤਿਉਹਾਰ ਦੀਆਂ ਤਿੰਨਾਂ ਛੁੱਟੀਆਂ ਵਿੱਚ ਰੋਹਨ ਘਰ ਆਇਆ ਹੋਇਆ ਸੀ। ਦੋਵੇਂ ਬੱਚੇ ਆਪਣੇ ਚਾਚਾ ਨਾਲ ਮਸਤੀ ਕਰਦੇ ਰਹਿੰਦੇ ਸਨ। ਰੋਹਨ ਨੇ ਮਹਿਸੂਸ ਕੀਤਾ ਕਿ ਭਾਬੀ ਕੁਝ ਉਦਾਸ ਰਹਿੰਦੀ ਸੀ ਅਤੇ ਕਮਲ ਵੀਰ ਜੀ ਬਿਲਕੁਲ ਹੀ ਉਸ ਨਾਲ ਗੁੱਸੇ-ਗੁੱਸੇ ਸਨ। ਇੱਕ ਦਿਨ ਵੱਡੇ ਭਰਾ ਨੇ ਰੋਹਨ ਨੂੰ ਪੁੱਛਿਆ, ‘‘ਕੀ ਗੱਲ ਹੈ ਵੀਰ ਜੀ, ਘਰ ਵਿੱਚ ਕੁਝ ਉਦਾਸੀ ਲੱਗ ਰਹੀ ਹੈ।' ਕਮਲ ਜਿਵੇਂ ਮੌਕੇ ਦੀ ਉਡੀਕ ਹੀ ਕਰ ਰਿਹਾ ਸੀ।
‘‘ਦੇਖ ਰੋਹਨ, ਤੇਰੀ ਪੜ੍ਹਾਈ ਦਾ ਖਰਚਾ ਉਠਾ ਸਕਣਾ ਸਾਡੇ ਵੱਸ ਦੀ ਗੱਲ ਨਹੀਂ ਹੈ, ਤੂੰ ਪੜ੍ਹਾਈ ਛੱਡ ਕੇ ਕੋਈ ਪ੍ਰਾਈਵੇਟ ਨੌਕਰੀ ਲੱਭ ਲੈ ਜਾਂ ਕੋਈ ਕੰਮ ਧੰਦਾ ਕਰ ਲੈ।”
ਸੁਣ ਕੇ ਰੋਹਨ ਨੂੰ ਗੁੱਸਾ ਆ ਗਿਆ। ‘‘ਵੀਰ ਜੀ, ਜ਼ਮੀਨ ਦੀ ਕਮਾਈ ਵਿੱਚ ਮੇਰਾ ਵੀ ਹਿੱਸਾ ਹੈ।” ਇੰਨੇ ਸੁਣਦੇ ਹੀ ਨੇੜੇ ਬੈਠੀ ਸੁਮਿੱਤਰਾ ਨੂੰ ਇੰਝ ਮਹਿਸੂਸ ਹੋਇਆ ਕਿ ਉਸ ਦੇ ਅੰਦਰ ਕੁਝ ਟੁੱਟ ਗਿਆ ਹੋਵੇ। ਉਸ ਨੇ ਅੱਥਰੂਆਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ, ਪਰੰਤੂ ਰੋਕ ਨਾ ਸਕੀ। ਉਹ ਜ਼ਾਰ-ਜ਼ਾਰ ਰੋਣ ਲੱਗੀ।
ਅੱਧੀ ਰਾਤ ਦੇ ਲਗਭਗ ਰੋਹਨ ਬਾਥਰੂਮ ਜਾਣ ਲਈ ਉਠਿਆ। ਜਦ ਭਰਾ-ਭਰਜਾਈ ਦੇ ਕਮਰੇ ਦੇ ਨੇੜਿਉਂ ਲੰਘਣ ਲੱਗਾ ਤਾਂ ਖਿੜਕੀ ਵਿੱਚੋਂ ਦੋਵਾਂ ਦੀ ਹੌਲੀ ਆਵਾਜ਼ ਵਿੱਚ ਹੋ ਰਹੀ ਗੱਲਬਾਤ ਸੁਣਨੇ ਦੇ ਲਈ ਰੁਕ ਗਿਆ।
‘‘ਤੂੰ ਹੀ ਇਸ ਨੂੰ ਸਿਰ ਚੜ੍ਹਾ ਰੱਖਿਆ ਹੈ, ਅੱਜ ਸੁਣ ਲਿਆ ਨਾ” ਕਮਲ ਕਹਿ ਰਿਹਾ ਸੀ।
‘‘ਉਹ ਅਜੇ ਬੱਚਾ ਹੀ ਤਾਂ ਹੈ, ਅਜੇ ਉਸ ਨੂੰ ਇੰਨੀ ਸਮਝ ਕਿੱਥੇ ਹੈ।” ਸੁਮਿੱਤਰਾ ਕਹਿ ਰਹੀ ਸੀ।
‘‘ਪਰ ਉਸ ਨੂੰ ਇਹ ਸਮਝ ਹੈ ਕਿ ਉਸ ਦਾ ਭਰਾ ਦਿਨ-ਰਾਤ ਘਰ ਚਲਾਉਣ ਲਈ ਮਿਹਨਤ ਕਰਦਾ ਹੈ, ਉਸ ਦੀ ਭਰਜਾਈ ਸੇਵੀਆਂ ਵੇਚ ਕੇ ਖਰਚ ਵਿੱਚ ਮਦਦ ਕਰਦੀ ਹੈ, ਬੱਚਿਆਂ ਦਾ ਪੇਟ ਕੱਟ ਕੇ ਟਾਈਮ ਪਾਸ ਕਰਦੀ ਹੈ, ਲੋਕਾਂ ਤੋਂ ਉਧਾਰ ਲੈ ਕੇ ਅਸੀਂ ਉਸ ਦੀ ਪੜ੍ਹਾਈ ਲਈ ਪੈਸਾ ਭੇਜਦੇ ਹਾਂ।'' ਕਮਲ ਕਹਿ ਰਿਹਾ ਸੀ।
ਸੁਣ ਕੇ ਰੋਹਨ ਨੂੰ ਝਟਕਾ ਜਿਹਾ ਲੱਗਾ। ਉਸ ਨੂੰ ਘਰ ਦੇ ਇਸ ਹਾਲਾਤ ਦਾ ਪਤਾ ਨਹੀਂ ਸੀ। ਉਸ ਦੀਆਂ ਅੱਖਾਂ ਵਿੱਚ ਅੱਥਰੂ ਵਹਿ ਤੁਰੇ। ‘‘ਭਾਬੀ” ਉਸ ਨੇ ਭਰੀ ਆਵਾਜ਼ ਨਾਲ ਕਮਰੇ ਦਰਵਾਜ਼ੇ 'ਤੇ ਦਸਤਕ ਦਿੱਤੀ।
‘‘ਕੀ ਹੋਇਆ ਰੋਹਨ ਬੇਟਾ।”
ਸਾਹਮਣੇ ਹੁੰਦੇ ਹੋਏ ਭਾਬੀ ਦੇ ਪੈਰਾਂ ਵਿੱਚ ਡਿੱਗ ਪਿਆ, ‘‘ਭਾਬੀ ਮੈਨੂੰ ਮੁਆਫ ਕਰ ਦਿਓ, ਮੇਰੇ ਤੋਂ ਭੁੱਲ ਹੋ ਗਈ।” ਉਹ ਰੋਈ ਜਾ ਰਿਹਾ ਸੀ। ‘‘ਵੀਰ-ਭਾਬੀ ਜੀ ਮੈਂ ਤੁਹਾਡਾ ਦਿਲ ਦੁਖਾਇਆ ਹੈ, ਮੁਆਫ ਕਰ ਦਿਓ।”
ਸੁਮਿੱਤਰਾ ਨੇ ਰੋਹਨ ਨੂੰ ਮੋਢਿਆਂ ਤੋਂ ਫੜ ਕੇ ਉਪਰ ਉਠਾਇਆ ਅਤੇ ਬੋਲੀ, ‘‘ਕੋਈ ਗੱਲ ਨਹੀਂ ਬੇਟਾ। ਕੋਈ ਚਿੰਤਾ ਨਾ ਕਰੋ।” ਸੁਮਿੱਤਰਾ ਦਾ ਗਲਾ ਭਰ ਆਇਆ ਸੀ। ਕਮਲ ਦੀਆਂ ਅੱਖਾਂ ਵੀ ਨਮ ਸਨ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ