Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਮਨੋਰੰਜਨ

ਫੂਲਨ ਨੂੰ ‘ਬੈਂਡਿਟ ਕਵੀਨ’ ਵਿੱਚ ਸੀ ਗਾਣਾ ਹੋਣ ਦੀ ਉਮੀਦ : ਸ਼ੇਖਰ ਕਪੂਰ

January 26, 2021 09:06 PM

ਡਕੈਤ ਤੋਂ ਸੰਸਦ ਮੈਂਬਰ ਬਣਨ ਵਾਲੀ ਫੂਲਨ ਦੇਵੀ ਦੀ ਕਹਾਣੀ ਪਰਦੇ 'ਤੇ ਅੱਜ ਤੋਂ 25 ਸਾਲ ਪਹਿਲਾਂ ਸ਼ੇਖਰ ਕਪੂਰ ‘ਬੈਂਡਿਟ ਕਵੀਨ’ ਲੈ ਕੇ ਆਏ ਸਨ। ਤਦ ਫਾਰਮੂਲਾ ਫਿਲਮਾਂ ਦਾ ਜ਼ਮਾਨਾ ਸੀ। ਸ਼ੇਖਰ ਕਪੂਰ ਨੇ ਨਵੇਂ ਕਲਾਕਾਰਾਂ ਦੇ ਨਾਲ ਲੀਕ ਤੋਂ ਹਟ ਕੇ ਫਿਲਮ ਬਣਾਈ ਸੀ। 26 ਜਨਵਰੀ 1996 ਨੂੰ ਰਿਲੀਜ਼ ਇਹ ਫਿਲਮ ਅੱਜ ਵੀ ਯਾਦਗਾਰ ਹੈ। ਫਿਲਮ ਨਾਲ ਜੁੜੇ ਅਨੁਭਵਾਂ ਨੂੰ ਸ਼ੇਖਰ ਕਪੂਰ ਨੇ ਸਾਂਝਾ ਕੀਤਾ। ਪੇਸ਼ ਉਸੇ ਦੇ ਕੁਝ ਅੰਸ਼ :
* ਫੂਲਨ ਦੇਵੀ ਦੀ ਕਹਾਣੀ ਨੂੰ ਫਿਲਮ ਦੇ ਜ਼ਰੀਏ ਪੇਸ਼ ਕਰਨ ਬਾਰੇ ਕਿਵੇਂ ਸੋਚਿਆ?
- ਇਹ ਮੇਰਾ ਖਿਆਲ ਨਹੀਂ ਸੀ, ਵਿਦੇਸ਼ੀ ਟੈਲੀਵਿਜ਼ਨ ਚੈਨਲ 4 ਦੇ ਲੋਕ ਚਾਹੁੰਦੇ ਸਨ ਕਿ ਉਹ ਫੂਲਨ ਦੇਵੀ ਦੀ ਡਾਕਿਊਮੈਂਟਰੀ ਬਣਾਉਣ। ਮੈਂ ਕਿਹਾ ਕਿ ਮੈਨੂੰ ਡਾਕਿਊਮੈਂਟਰੀ ਬਣਾਉਣੀ ਨਹੀਂ ਆਉਂਦੀ। ਜੇ ਤੁਸੀਂ ਫੀਚਰ ਫਿਲਮ ਬਣਾਉਣ ਬਾਰੇ ਸੋਚੋ ਤਾਂ ਮੈਂ ਕਰ ਸਕਦਾ ਹਾਂ। ਉਨ੍ਹਾਂ ਨੇ ਕਿਹਾ ਕਿ ਬਜਟ ਸਿਰਫ ਡਾਕਿਊਮੈਂਟਰੀ ਦਾ ਹੈ ਤਾਂ ਮੈਂ ਕਿਹਾ ਕਿ ਇਸ ਦੌਰਾਨ ਮੈਂ ਫੀਚਰ ਫਿਲਮ ਬਣਾ ਲਵਾਂਗਾ।
* ਕੀ ਫਿਲਮ ਦੇ ਸਿਲਸਿਲੇ ਵਿੱਚ ਤੁਸੀਂ ਫੂਲਨ ਦੇਵੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ?
- ਉਹ ਉਦੋਂ ਜੇਲ੍ਹ ਵਿੱਚ ਸੀ। ਮੈਂ ਉਸ ਨੂੰ ਮਿਲਣ ਦੇ ਲਈ ਅਰਜ਼ੀ ਦਿੱਤੀ ਸੀ, ਪਰ ਇਜਾਜ਼ਤ ਨਹੀਂ ਮਿਲੀ। ਇੰਡੀਆਜ਼ ਬੈਂਡਿਟ ਕਵੀਨ- ਦ ਟੂ ਸਟੋਰੀ ਆਫ ਫੂਲਨ ਦੇਵੀ ਨਾਂਅ ਦੀ ਕਿਤਾਬ ਸਾਡੀ ਫਿਲਮ ਲਈ ਹੀ ਲਿਖੀ ਗਈ ਸੀ। ਇਸ ਦੀ ਲੇਖਿਕਾ ਮਾਲਾ ਸੇਨ ਕਈ ਵਾਰ ਫੂਲਨ ਦੇਵੀ ਨੂੰ ਮਿਲੀ ਸੀ। ਉਸ ਆਧਾਰ 'ਤੇ ਉਨ੍ਹਾਂ ਨੇ ਕਿਤਾਬ ਲਿਖੀ ਅਤੇ ਅਸੀਂ ਫਿਲਮ ਬਣਾਈ।
* ਤੁਸੀਂ ਜਦ ਫੂਲਨ ਦੇਵੀ ਫਿਲਮ ਦਿਖਾਈ ਸੀ, ਤਦ ਉਸ ਦੀ ਕੀ ਪ੍ਰਤੀਕਿਰਿਆ ਸੀ?
- ਫੂਲਨ ਜਦ ਜੇਲ੍ਹ 'ਚੋਂ ਬਾਹਰ ਨਿਕਲੀ, ਤਦ ਮੇਰੀ ਉਸ ਨਾਲ ਤਿੰਨ-ਚਾਰ ਵਾਰ ਮੁਲਾਕਾਤ ਹੋਈ ਸੀ। ਪਹਿਲੀ ਵਾਰ ਜਦ ਉਸ ਨੇ ਫਿਲਮ ਦੇਖੀ ਤਾਂ ਕਿਹਾ ਕਿ ਮੈਂ ਤੁਹਾਡੀ ‘ਮਾਸੂਮ' ਅਤੇ ‘ਮਿਸਟਰ ਇੰਡੀਆ’ ਫਿਲਮ ਦੇਖੀ ਹੈ, ਮੈਨੂੰ ਲੱਗਾ ਕਿ ਇਸ ਫਿਲਮ ਵਿੱਚ ਗਾਣੇ ਵੀ ਹੋਣਗੇ, ਪਰ ਇਹ ਅਲੱਗ ਫਿਲਮ ਹੈ।
* ਸੀਮਾ ਬਿਸਵਾਸ ਨੂੰ ਫੂਲਨ ਦੇਵੀ ਦੇ ਕਿਰਦਾਰ ਦੇ ਲਈ ਕਿਵੇਂ ਕਾਸਟ ਕੀਤਾ?
- ਪੂਰੀ ਫਿਲਮ ਦੀ ਕਾਸਟਿੰਗ ਦਿੱਲੀ ਵਿੱਚ ਹੋਈ ਸੀ। ਫਿਲਮ ਦੇ ਨਿਰਮਾਤਾ ਬੇਦੀ ਦਿੱਲੀ ਦੇ ਹੀ ਸਨ। ਮੈਂ ਸੋਚ ਰਿਹਾ ਸੀ ਨੈਸ਼ਨਲ ਸਕੂਲ ਆਫ ਡਰਾਮਾ ਤੇ ਥੀਏਟਰ ਦੇ ਹੀ ਐਕਟਰ ਇਸ ਫਿਲਮ ਵਿੱਚ ਹੋਣ। ਵੱਡੇ ਐਕਟਰ ਨੂੰ ਫਿਲਮ ਵਿੱਚ ਨਾ ਲੈਣ ਦੀ ਵਜ੍ਹਾ ਇਹ ਸੀ ਕਿ ਫਿਰ ਫਿਲਮ ਉਸ ਦੀ ਹੋ ਜਾਂਦੀ। ਤਿਗਮਾਂਸ਼ੂ ਖੁਦ ਥੀਏਟਰ ਤੋਂ ਰਹੇ ਹਨ, ਉਨ੍ਹਾਂ ਤੋਂ ਬਿਹਤਰ ਕਾਸਟਿੰਗ ਕੋਈ ਨਹੀਂ ਕਰ ਸਕਦਾ ਸੀ। ਮੈਂ ਸੀਮਾ ਨੂੰ ਥੀਏਟਰ ਵਿੱਚ ਦੇਖਿਆ ਸੀ। ਤਿਗਮਾਂਸ਼ੂ ਨੇ ਉਨ੍ਹਾਂ ਦਾ ਨਾਟਕ ਦੇਖਣ ਲਈ ਬੁਲਾਇਆ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਫਿਲਮ ਵਿੱਚ ਕਈ ਅਜਿਹੇ ਸੀਨਸ ਹਨ, ਜਿਨ੍ਹਾਂ ਵਿੱਚ ਤੁਹਾਨੂੰ ਮੁਸ਼ਕਲਾਂ ਹੋਣਗੀਆਂ, ਇਸ ਲਈ ਸੋਚ ਕੇ ਜਵਾਬ ਦੇਣਾ। ਉਨ੍ਹਾਂ ਨੇ ਤਦ ਕਿਹਾ ਕਿ ਮੈਂ ਇਹ ਫਿਲਮ ਕਰਨਾ ਚਾਹਾਂਗੀ। ਤਿਗਮਾਂਸ਼ੂ ਨੇ ਲੋਕਲ ਐਕਟਰ ਵੀ ਪਿੰਡ-ਪਿੰਡ ਜਾ ਕੇ ਲੱਭੇ ਸਨ।
*ਤੁਸੀਂ ਸੈੱਟ ਦੀ ਬਜਾਏ ਚੰਬਲ ਵਿੱਚ ਸ਼ੂਟਿੰਗ ਕੀਤੀ। ਉਹ ਵੀ ਤਦ ਜਦ ਸੂਰਜ ਦੀ ਰੋਸ਼ਨੀ ਸਿੱਧੇ ਸਿਰ 'ਤੇ ਪੈਂਦੀ ਹੈ?
-ਮੈਂ ‘ਬੈਂਡਿਟ ਕਵੀਨ’ ਦਿਲ ਨਾਲ ਬਣਾਈ ਸੀ। ਮੈਂ ਚਾਹੁੰਦਾ ਸੀ ਕਿ ਇੱਕ ਅਸਲ ਫਿਲਮ ਬਣੇ। ਫਿਲਮ ਦੇ ਜ਼ਰੀਏ ਉਥੋਂ ਦੀ ਧਰਤੀ ਦੀ ਗਰਮੀ ਦਰਸ਼ਕਾਂ ਨੂੰ ਮਹਿਸੂਸ ਕਰਾਉਣਾ ਚਾਹ ਰਿਹਾ ਸੀ। ਸੂਰਜ ਜਦ ਚੜ੍ਹ ਜਾਂਦਾ ਹੈ ਤਾਂ ਉਸ ਦੀ ਗਰਮੀ ਸਰੀਰ 'ਤੇ ਲੱਗਦੀ ਹੈ, ਉਹ ਦਿਖਾਉਣਾ ਸੀ। ਫਿਲਮ ਦੇਖੋ ਤਾਂ ਕਲਾਕਰਾਂ ਦੀਆਂ ਅੱਖਾਂ ਥੱਲੇ ਉਹ ਹਨੇਰਾ ਨਜ਼ਰ ਆਉਂਦਾ ਹੈ। ਗਰਮੀ ਵਿੱਚ ਸ਼ੂਟ ਕਰਨਾ ਕੈਮਰਾਮੈਨ, ਐਕਟਰ ਸਭ ਲਈ ਮੁਸ਼ਕਲ ਸੀ, ਪਰ ਉਸ ਦੀ ਵਜ੍ਹਾ ਨਾਲ ਫਿਲਮ ਵਿੱਚ ਉਹ ਇਫੈਕਟ ਆਇਆ ਸੀ ਕਿ ਉਥੇ ਧਰਤੀ ਕਿੰਨੀ ਗਰਮ ਹੈ। ਜੇ ਬੀਹੜ ਦਾ ਮਾਹੌਲ ਅਤੇ ਕਿਰਦਾਰ ਵਰਗੇ ਦਿਸਣ ਵਾਲੇ ਕਲਾਕਾਰ ਅਤੇ ਸਿਨੇਮੈਟੋਗ੍ਰਾਫਰ ਅਸ਼ੋਕ ਮਹਿਤਾ ਨਾ ਹੁੰਦੇ ਤਾਂ ਉਹ ਫਿਲਮ ਨਾ ਬਣ ਪਾਉਂਦੀ।
* ਰਿਲੀਜ਼ ਨਾ ਹੋ ਸਕਣ ਦੇ ਕਾਰਨ ਫਿਲਮ ਆਸਕਰ ਦੇ ਨਾਮੀਨੇਸ਼ਨ ਵਿੱਚ ਨਹੀਂ ਪਹੁੰਚੀ ਸੀ। ਕੀ ਉਸ ਦਾ ਮਲਾਲ ਹੈ?
- ਜੇ ਆਸਕਰ ਐਵਾਰਡ ਮਿਲ ਜਾਂਦਾ ਤਾਂ ਚੰਗਾ ਹੁੰਦਾ। ਇਸ ਨੇ ਲੋਕਾਂ ਨੂੰ ਪ੍ਰਭਾਵਤ ਕੀਤਾ। ਭਾਰਤੀ ਸਿਨੇਮਾ ਲਈ ਅਲੱਗ ਤਰ੍ਹਾਂ ਦੀ ਫਿਲਮ ਸੀ। ਮੇਰੀ ਫਿਲਮ ਐਲਿਜਾਬੈਥ ਆਸਕਰ ਦੇ ਲਈ ਗਈ ਅਤੇ ਐਵਾਰਡ ਵੀ ਜਿੱਤੇ। ਫਿਲਮ ਵੀ ਮੇਰੀ ਬਿਹਤਰੀਨ ਫਿਲਮ ‘ਬੈਂਡਿਟ ਕਵੀਨ’ ਹੀ ਹੈ। ਫਿਲਮ ਨੂੰ ਲੈ ਕੇ ਕੋਰਟ ਕੇਸ ਹੋਇਆ ਸੀ ਤਾਂ ਬਹੁਤ ਬੁਰਾ ਲੱਗਾ ਸੀ। ਮੈਨੂੰ ਇਸ ਲਈ ਨੈਸ਼ਨਲ ਐਵਾਰਡ ਮਿਲਿਆ। ਫਿਲਮ ਨਾਲ ਜੁੜੀਆਂ ਯਾਦਾਂ ਐਵਾਰਡ ਤੋਂ ਵੱਡੀਆਂ ਹਨ। ਅੱਜਕੱਲ੍ਹ ਬਾਲੀਵੁੱਡ ਵਿੱਚ ਫਿਲਮ ਨਹੀਂ ਪ੍ਰੋਜੈਕਟ ਬਣਦੇ ਹਨ। ਮੇਰੇ ਲਈ ਇਹ ਫਿਲਮ ਕੋਈ ਪ੍ਰੋਜੈਕਟ ਨਹੀਂ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ