Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਮਨੋਰੰਜਨ

ਅਮੇਜਾਨ ਨਾਲ ਮੇਰੀ ਪੰਜ ਫਿਲਮਾਂ ਦੀ ਡੀਲ : ਸ਼ਾਹਿਦ ਕਪੂਰ

January 26, 2021 09:05 PM

ਪਿਛਲੇ ਦਿਨੀਂ ਇਸ ਤਰ੍ਹਾਂ ਦੀ ਚਰਚਾ ਜ਼ੋਰਾਂ 'ਤੇ ਰਹੀ ਕਿ ਸ਼ਾਹਿਦ ਕਪੂਰ ਨੇ ਧਰਮਾ ਪ੍ਰੋਡਕਸ਼ਨ ਦੀ ਫਿਲਮ ‘ਯੋਧਾ’ ਛੱਡ ਦਿੱਤੀ ਹੈ। ਏਦਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਸ਼ਾਹਿਦ ਫਿਲਮ ਸਕ੍ਰਿਪਟ ਤੋਂ ਸੰਤੁਸ਼ਟ ਨਹੀਂ ਸਨ। ਇਸ 'ਤੇ ਟਿੱਪਣੀ ਕਰਦੇ ਹੋਏ ਇੰਡਸਟਰੀ ਨਾਲ ਜੁੜੇ ਕੁਝ ਲੋਕਾਂ ਦਾ ਕਹਿਣਾ ਸੀ ਕਿ ‘ਕਬੀਰ ਸਿੰਘ’ ਦੀ ਕਾਮਯਾਬੀ ਦੇ ਬਾਅਦ ਸ਼ਾਹਿਦ ਕਾਫੀ ਘੁਮੰਡੀ ਹੋ ਗਏ ਹਨ ਤੇ ਹਰ ਫਿਲਮ ਨਾਲ ਉਹ ਸਿਰਫ ਆਪਣੀ ਚਲਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਸਿਰਫ ਉਹੀ ਪਸੰਦ ਆਉਂਦਾ ਹੈ, ਜੋ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਏਦਾਂ ਦੀਆਂ ਖਬਰਾਂ ਵੀ ਹਨ ਕਿ ਫਿਲਮ ਲਈ ਸ਼ਾਹਿਦ ਕਪੂਰ ਦੁਆਰਾ ਦਿੱਤੀਆਂ ਡੇਟਸ ਨੂੰ ਅਚਾਨਕ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅੱਗੇ ਵਧਾ ਦਿੱਤਾ। ਉਸ ਦੇ ਬਾਅਦ ਹੀ ਇਹ ਹੰਗਾਮਾ ਹੋਇਆ। ‘ਯੋਧਾ’ ਦੇ ਲਈ ਸ਼ਾਹਿਦ ਕਪੂਰ ਅਤੇ ਉਸ ਦੇ ਆਪੋਜ਼ਿਟ ਦਿਸ਼ਾ ਪਟਾਨੀ ਦੇ ਨਾਵਾਂ ਦਾ ਆਫੀਸ਼ੀਅਲ ਐਲਾਨ ਹੋਣਾ ਬਾਕੀ ਸੀ, ਪਰ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਣ ਕਾਰਨ ਇਹ ਪ੍ਰੋਜੈਕਟ ਸੰਕਟ ਵਿੱਚ ਨਜ਼ਰ ਆਉਣ ਲੱਗਾ। ਸੂਤਰਾਂ ਅਨੁਸਾਰ ਫਿਲਮ ਡਾਇਰੈਕਟਰ ਸ਼ਸ਼ਾਂਕ ਖੇਤਾਨ ਅਤੇ ਕਰਣ ਜੌਹਰ ਨੇ ਸ਼ਾਹਿਦ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸ਼ਾਹਿਦ ਤਿਆਰ ਨਹੀਂ ਹੋ ਰਹੇ ਸਨ, ਜਦ ਕਿ ਫਿਲਮ ਦੀ ਸ਼ੂਟਿੰਗ ਜਲਦੀ ਸ਼ੁਰੂ ਹੋਣੀ ਸੀ। ਸ਼ਾਹਿਦ ਦੇ ਨਾ ਮੰਨਣ 'ਤੇ ਕਰਣ ਜੌਹਰ ਕਿਸੇ ਹੋਰ ਐਕਟਰ ਨੂੰ ਪ੍ਰਪੋਜ ਕਰਨ ਦਾ ਮਨ ਬਣਾ ਚੁੱਕੇ ਸਨ, ਤਦ ਸ਼ਾਹਿਦ ਨੇ ਅਚਾਨਕ ਕਾਰਨ ਜੌਹਰ ਦੀਆਂ ਸਾਰੀਆਂ ਸ਼ਰਤਾਂ ਮੰਨਦੇ ਹੋਏ ਫਿਲਮ ਵਿੱਚ ਖੁਦ ਹੋਣ ਦੀ ਖਬਰ ਨੂੰ ਕਨਫਰਮ ਕਰ ਦਿੱਤਾ। ਆਸ ਕੀਤੀ ਜਾ ਰਹੀ ਹੈ ਕਿ ਸ਼ਾਹਿਦ ਕਪੂਰ ਦੇ ਕਨਫਰਮੇਸ਼ਨ ਦੇ ਬਾਅਦ ਕਰਣ ਜੌਹਰ ਕਿਸੇ ਵਕਤ ਵੀ ਫਿਲਮ ਦਾ ਆਫੀਸ਼ੀਅਲ ਐਲਾਨ ਕਰ ਸਕਦੇ ਹਨ। ਪੇਸ਼ ਹਨ ਇਸੇ ਮੁੱਦੇ 'ਤੇ ਸ਼ਾਹਿਦ ਕਪੂਰ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕਰਣ ਜੌਹਰ ਅਤੇ ਡਾਇਰੈਕਟਰ ਸ਼ਸ਼ਾਂਕ ਖੇਤਾਨ ਦੀ ‘ਯੋਧਾ’ ਤੋਂ ਤੁਸੀਂ ਖੁਦ ਨੂੰ ਅਲੱਗ ਕਰ ਲਿਆ ਸੀ। ਇਸ ਦਾ ਇੱਕ ਕਾਰਨ ਤੁਹਾਡੇ ਦੋਵਾਂ ਵਿੱਚ ਕ੍ਰਿਏਟਿਵ ਡਿਫੈਂਰਸਿਜ ਦੱਸੇ ਜਾ ਰਹੇ ਸਨ। ਫਿਲਮ ਅਚਾਨਕ ਅਜਿਹਾ ਕੀ ਹੋਇਆ ਕਿ ਫਿਰ ਤੋਂ ਤੁਸੀਂ ਇਸ ਪ੍ਰੋਜੈਕਟ ਵਿੱਚ ਆ ਗਏ?
- ‘ਕਬੀਰ ਸਿੰਘ’ ਦੇ ਬਾਅਦ ਮੈਂ ਕੁਝ ਜ਼ਿਆਦਾ ਬਿਜ਼ੀ ਚੱਲ ਰਿਹਾ ਹਾਂ। ਮੈਂ ਸਮਝ ਰਿਹਾ ਹਾਂ ਕਿ ਇੱਕ ਐਕਟਰ ਨੂੰ ਇੰਨਾ ਜ਼ਿਆਦਾ ਵੀ ਬਿਜ਼ੀ ਨਹੀਂ ਹੋਣਾ ਚਾਹੀਦਾ ਕਿ ਕੰਮ ਲਈ ਸਮਾਂ ਨਾ ਮਿਲੇ ਅਤੇ ਕੰਮ 'ਤੇ ਧਿਆਨ ਨਾ ਦੇ ਸਕੇ। ਜ਼ਿਆਦਾ ਕੰਮ ਦੇ ਚੱਕਰ ਵਿੱਚ ਡੇਟ ਇਸ਼ਿਊ ਹੋਣਾ ਸੁਭਾਵਿਕ ਹੈ, ਪਰ ਫਿਰ ਸਭ ਕੁਝ ਤੈਅ ਹੋ ਚੁੱਕਾ ਹੈ।
* ‘ਯੋਧਾ’ ਦੀ ਸ਼ੂਟਿੰਗ ਜਨਵਰੀ ਵਿੱਚ ਸ਼ੁਰੂ ਹੋਣੀ ਸੀ, ਪਰ ਤੁਹਾਡੇ ਕਾਰਨ ਅਜਿਹਾ ਨਹੀਂ ਹੋ ਸਕਿਆ। ਇਹ ਕਦੋਂ ਫਲੋਰ 'ਤੇ ਜਾਏਗੀ?
- ਮੈਂ ਇਸ ਮਹੀਨੇ ਆਪਣੀ ਡੈਬਿਊ ਵੈਬ ਸੀਰੀਜ਼ ਦੀ ਸ਼ੂਟਿੰਗ ਦੇ ਗੋਆ ਜਾ ਰਿਹਾ ਹਾਂ। ਇਸ ਦੇ ਬਾਅਦ ਮਾਰਚ ਵਿੱਚ ਇਸ਼ ਦਾ ਅਗਲਾ ਸ਼ਡਿਊਲ ਮੰੁਬਈ ਤੋਂ ਸ਼ੁਰੂ ਹੋਏਗਾ। ਉਸ ਦੇ ਬਾਅਦ ਮੈਂ ‘ਯੋਧਾ’ 'ਤੇ ਕੰਮ ਸ਼ੁਰੂ ਕਰਾਂਗਾ। ਇਹ ਕਹਿਣਾ ਸਹੀ ਨਹੀਂ ਹੈ ਕਿ ਇਹ ਫਿਲਮ ਜਨਵਰੀ ਤੋਂ ਸ਼ੁਰੂ ਹੋਣੀ ਸੀ ਅਤੇ ਅਜਿਹਾ ਨਾ ਹੋਣ ਦਾ ਕਾਰਨ ਮੈਂ ਹਾਂ। ਸ਼ੁਰੂ ਤੋਂ ਹੀ ਕਰਣ ਸਰ ਦੀ ਮਾਰਚ 2021 ਤੋਂ ਫਿਲਮ ਦੀ ਸ਼ੂਟਿੰਗ ਕਰਨ ਦੀ ਪਲਾਨਿੰਗ ਰਹੀ ਹੈ।
* ਤੁਸੀਂ ਆਪਣੀ ਡੈਬਿਊ ਵੈੱਬ ਸੀਰੀਜ਼ ਦੇ ਬਾਰੇ ਕੁਝ ਦੱਸੋ?
-ਇਸ ਨੂੰ ‘ਹੈਪੀ ਐਂਡਿੰਗ’ ਤੇ ‘ਇਸਤਰੀ’ ਵਰਗੀਆਂ ਸ਼ਾਨਦਾਰ ਫਿਲਮਾਂ ਬਣਾਉਣ ਵਾਲੇ ਡਾਇਰੈਕਟਰ ਰਾਜ ਨਿਦੀਮੋਰੂ ਅਤੇ ਕ੍ਰਿਸ਼ਨਾ ਡੀ ਕੇ ਡਾਇਰੈਕਟ ਕਰਨਗੇ। ਇਸ ਵਿੱਚ ਮੈਂ ਵਿਜੈ ਸੇਤੁਪਤੀ ਨਾਲ ਕੰਮ ਕਰ ਰਿਹਾ ਹਾਂ। ਇਹ ਐਕਸ਼ਨ ਥ੍ਰਿਲਰ ਪ੍ਰੋਜੈਕਟ ਹੈ। ਇਸ ਦਾ ਟਾਈਟਲ ‘ਗਵਾਰ’ ਰੱਖਿਆ ਗਿਆ ਹੈ।
*ਤੁਸੀਂ ਅਮੇਜਾਨ ਪ੍ਰਾਈਮ ਦੇ ਨਾਲ ਪੰਜ ਫਿਲਮਾਂ ਦੀ ਜੋ ਡੀਲ ਕੀਤੀ ਹੈ, ਕੀ ਤੁਹਾਡੇ ਡਿਜੀਟਲ ਡੈਬਿਊ ਦੀ ਇਹ ਵੈਬ ਸੀਰੀਜ਼ ਦਾ ਹਿੱਸਾ ਹੈ?
- ਜੀ ਬਿਲਕੁਲ, ਇਹ ਉਨ੍ਹਾਂ ਹੀ ਪੰਜ ਵਿੱਚੋਂ ਪਹਿਲੀ ਫਿਲਮ ਹੈ। ਬਾਕੀ ਚਾਰ 'ਤੇ ਰਾਈਟਿੰਗ ਵਰਕ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ ਇੱਕ 'ਤੇ ਮੈਂ ‘ਯੋਧਾ’ ਦੇ ਬਾਅਦ ਜੂਨ ਤੋਂ ਕੰਮ ਸ਼ੁਰੂ ਕਰਾਂਗਾ।
* ਸਾਊਥ ਦੀ ਸੁਪਰ ਹਿੱਟ ਫਿਲਮ ‘ਜਰਸੀ' ਦਾ ਹਿੰਦੀ ਰੀਮੇਕ ਕੋਰੋਨਾ ਦੇ ਕਾਰਨ ਕਾਫੀ ਲੇਟ ਹੋ ਚੁੱਕਾ ਹੈ। ਇਹ ਫਿਲਮ ਕਦੋਂ ਤੱਕ ਰਿਲੀਜ਼ ਹੋ ਸਕੇਗੀ?
- ਇਸ ਦਾ ਪੋਸਟ ਪ੍ਰੋਡਕਸ਼ਨ ਸ਼ੁਰੂ ਹੋ ਚੁੱਕਾ ਹੈ। ਫਿਲਮ ਦੇ ਡਾਇਲਾਗਸ ਸ਼ੂਟਿੰਗ ਦੇ ਦੌਰਾਨ ਹੀ ‘ਸਿੰਕ ਸਾਊਂਡ ਮੈਥਰਡ’ ਵਿੱਚ ਸ਼ੂਟ ਕੀਤੇ ਜਾ ਚੁੱਕੇ ਹਨ। ਅਜਿਹੇ ਵਿੱਚ ਡਬਿੰਗ ਥੀਏਟਰ ਵਿੱਚ ਜਾ ਕੇ ਅਲੱਗ ਤੋਂ ਡਾਇਲਾਗ ਰਿਕਾਰਡ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਲਈ ਉਮੀਦ ਹੈ ਕਿ ਬਹੁਤ ਜਲਦੀ ਇਸ ਦਾ ਬਚਿਆ ਹੋਇਆ ਕੰਮ ਪੂਰਾ ਕਰ ਕੇ ਇਸ ਦੀ ਰਿਲੀਜ਼ ਡੇਟ ਐਲਾਨ ਕੀਤੀ ਜਾਏਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ