Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਅੰਤਰਰਾਸ਼ਟਰੀ

ਸਪੇਸ ਐਕਸ ਨੇ 143 ਉਪ ਗ੍ਰਹਿਆਂ ਨੂੰ ਪੁਲਾੜ `ਚ ਭੇਜਿਆ

January 26, 2021 08:34 PM

ਸਾਨ ਫਰਾਂਸਿਸਕੋ, 26 ਜਨਵਰੀ (ਪੋਸਟ ਬਿਊਰੋ)- ਏਲਨ ਮਸਕ ਵੱਲੋਂ ਚੱਲਦੇ ਸਪੇਸ ਐਕਸ ਨੇ ਕੱਲ੍ਹ 143 ਛੋਟੇ ਉਪ ਗ੍ਰਹਿਆਂ ਦੇ ਨਾਲ ਆਪਣੇ ਨਵੇਂ ਰਾਇਡਸ਼ੇਅਰਿੰਗ ਮਿਸ਼ਨ ਨੂੰ ਲਾਂਚ ਕਰ ਦਿੱਤਾ ਹੈ।
ਇਹ ਪੁਲਾੜ `ਤੇ ਇੱਕ ਸਿੰਗਲ ਰਾਕੇਟ ਲਈ ਇੱਕ ਨਵਾਂ ਰਿਕਾਰਡ ਹੈ। ਫਲੋਰੀਡਾ ਵਿਚਲੇ ਕੇਪ ਕੇਨੇਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਐਤਵਾਰ ਨੂੰ ਟਰਾਂਸਪੋਰਟਰ-1 ਮਿਸ਼ਨ ਦੇ ਨਾਂਅ ਨਾਲ ਦੋ ਪੱਧਰੀ ਫਾਲਕਨ ਰਾਕੇਟ ਇਨ੍ਹਾਂ ਉਪ ਗ੍ਰਹਿਆਂ ਨੂੰ ਛੱਡਿਆ ਗਿਆ। ਸਪੇਸ ਫਾਲਕਨ ਨੇ ਆਪਣੇ ਟਵੀਟ ਵਿੱਚ ਕਿਹਾ, ‘ਫਾਲਕਨ-9 ਨੇ 143 ਉਪ ਗ੍ਰਹਿਆਂ ਨੂੰ ਪੁਲਾੜ ਵਿੱਚ ਭੇਜਿਆ। ਕਿਸੇ ਇਕੱਲੇ ਮਿਸ਼ਨ ਵਿੱਚ ਲਾਂਚ ਕੀਤੀ ਇਹ ਸਭ ਤੋਂ ਵੱਡੀ ਲਾਂਚਿੰਗ ਹੈ, ਜੋ ਸਪੇਸ ਐਕਸ ਦੇ ਪਹਿਲੇ ਸਮਾਲਸੈਟ ਰਾਈਡਸ਼ੇਅਰ ਪ੍ਰੋਗਰਾਮ ਮਿਸ਼ਨ ਦੇ ਲਈ ਸਮਰਪਿਤ ਸੀ।` ਸਪੇਸ ਐਕਸ ਦੇ ਮੁਤਾਬਕ ‘ਇਹ ਰਾਈਡਸ਼ੇਅਰ ਪ੍ਰੋਗਰਾਮ ਛੋਟੀ ਸੈਟੇਲਾਈਟ ਕੰਪਨੀਆਂ ਨੂੰ ਪੁਲਾੜ ਤੱਕ ਪਹੁੰਚਣ ਦੀ ਸੁਵਿਧਾ ਨੂੰ ਘੱਟ ਲਾਗਤ ਵਿੱਚ ਉਪਲਬਧ ਕਰਾਉਂਦਾ ਹੈ। ਇਸ ਸੁਵਿਧਾ ਦੇ ਤਹਿਤ 200 ਕਿਲੋ ਦੇ ਸੈਟੇਲਾਈਟ ਨੂੰ ਪੁਲਾੜ ਵਿੱਚ ਭੇਜਣ ਦੀ ਸ਼ੁਰੂਆਤੀ ਕੀਮਤ ਦਸ ਲੱਖ ਡਾਲਰ ਹੈ। ਸਪੇਸਐਕਸ ਦੇ ਫਾਲਕਨ ਨੌਂ ਰਾਕੇਟ ਨਾਲ ਸ਼ੂਜ਼ ਦੇ ਡੱਬੇ ਦੇ ਆਕਾਰ ਦੇ ਉਪਗ੍ਰਹਿ ਕਿਊਬਸੈਟ ਅਤੇ ਜ਼ਿਆਦਾ ਵਜਨੀ ਮਾਈਕ੍ਰੋ ਸੈਟੇਲਾਈਟ ਨੂੰ 326 ਮੀਲ ਦੀ ਉਚਾਈ `ਤੇ ਧਰੁਵੀ ਕਲਾਸ ਵਿੱਚ ਭੇਜਿਆ ਗਿਆ। ਜਿਨ੍ਹਾਂ 143 ਉਪ ਗ੍ਰਹਿਆਂ ਨੂੰ ਪੁਲਾੜ ਵਿੱਚ ਭੇਜਿਆ ਗਿਆ ਹੈ, ਉਨ੍ਹਾਂ ਵਿੱਚ 48 ਅਰਥ-ਇਮੇਜਿੰਗ ਸੈਟੇਲਾਈਟ, 17 ਛੋਟੇ ਸੰਚਾਰ ਉਪ ਗ੍ਰਹਿਆਂ ਸਮੇਤ ਅਮਰੀਕਾ ਅਤੇ ਯੂਰਪ ਦੇ ਉਪਯੋਗ ਦੇ ਲਈ ਤੀਹ ਛੋਟੇ ਉਪ ਗ੍ਰਹਿ ਸ਼ਾਮਲ ਹਨ।
ਨਾਸਾ ਦੇ ਮੁਤਾਬਕ ਇੱਕ ਮਿਸ਼ਨ ਹੇਠ ਨਾ ਇਸ ਤੋਂ ਪਹਿਲਾਂ ਇੰਨੀ ਵੱਧ ਗਿਣਤੀ ਵਿੱਚ ਉਪ ਗ੍ਰਹਿਆਂ ਨੂੰ ਲਾਂਚ ਕੀਤਾ ਗਿਆ ਹੈ ਅਤੇ ਨਾ ਇੰਨੇ ਵਜ਼ਨ ਦਾ ਪੇਲੋਡ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ 2018 ਵਿੱਚ ਐਨ ਜੀ-10 ਸਿਗਨਲਸ ਮਿਸ਼ਨ ਦੇ ਤਹਿਤ ਨਾਰਥਰਾਪ ਗਰੂਮਨ ਨੇ 108 ਸੈਟੇਲਾਈਟਾਂ ਨੂੰ ਪੁਲਾੜ ਵਿੱਚ ਭੇਜਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ