Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਤਾਈਵਾਨ ਖੇਤਰ ਵਿੱਚ ਤਨਾਅ ਅਮਰੀਕਾ ਨੇ ਦੱਖਣੀ ਚੀਨ ਸਾਗਰ ਵਿੱਚ ਜੰਗੀ ਬੇੜੇ ਜਾ ਪੁਚਾਏ

January 25, 2021 07:38 AM

ਵਾਸ਼ਿੰਗਟਨ, 24 ਜਨਵਰੀ, (ਪੋਸਟ ਬਿਊਰੋ)- ਚੀਨ ਨੇ ਇੱਕ ਦਿਨ ਪਹਿਲਾਂ ਤਾਈਵਾਨ ਦੇ ਹਵਾਈ ਖੇਤਰ ਵਿਚ ਆਪਣੇ ਲੜਾਕੂ ਜਹਾਜ਼ ਭੇਜੇ ਸਨ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦਾ ਤਣਾਅ ਲਗਾਤਾਰ ਵਧ ਰਿਹਾ ਹੈ। ਅਮਰੀਕਾ ਨੇ ਤਾਈਵਾਨ ਦਾ ਸਾਥ ਦਿੰਦਿਆਂ ਅੱਜ ਦੱਖਣੀ ਚੀਨ ਸਾਗਰ ਵਿਚ ਆਪਣੇ ਜੰਗੀ ਬੇੜੇ ਭੇਜ ਦਿੱਤੇ ਹਨ।
ਤਾਜ਼ਾ ਘਟਨਾ ਕਾਰਨ ਅਮਰੀਕਾ ਦੀ ਨਵੀਂ ਸਰਕਾਰ ਦੇ ਇਸ ਕਦਮ ਤੋਂ ਇਹ ਸੰਕੇਤ ਵੀ ਮਿਲ ਗਏ ਹਨ ਕਿ ਚੀਨ ਵੱਲ ਅਮਰੀਕਾ ਦੀ ਨੀਤੀ ਵਿਚ ਤਬਦੀਲੀ ਨਹੀਂ ਆਈ। ਇਸ ਮੌਕੇ ਅਮਰੀਕੀ ਫੌਜ ਨੇ ਦੱਸਿਆ ਹੈ ਕਿ ਯੂ ਐੱਸ ਐੱਸ ਥਿਉਡੋਰ ਰੂਜ਼ਵੈਲਟ ਜੰਗੀ ਬੇੜੇ ਦੀ ਅਗਵਾਈ ਹੇਠ ਏਅਰਕ੍ਰਾਫਟ ਕੈਰੀਅਰ ਜੰਗੀ ਬੇੜਿਆਂ ਦਾ ਗਰੁੱਪ ‘ਫਰੀਡਮ ਆਫ ਸੀ’ ਨੂੰ ਯਕੀਨੀ ਬਣਾਉਣ ਲਈ ਦੱਖਣੀ ਚੀਨ ਸਾਗਰ ਵਿਚ ਗਿਆ ਹੈ। ਅਮਰੀਕਾ ਨੇ ਇਹ ਕਦਮ ਉਸ ਵਕਤ ਚੁੱਕਿਆ ਹੈ, ਜਦੋਂ ਚੀਨ ਅਤੇ ਤਾਈਵਾਨ ਵਿਚਾਲੇ ਵਿਵਾਦ ਵਧਦਾ ਜਾਪਦਾ ਹੈ। ਅਮਰੀਕਾ ਦੀ ਇੰਡੋ-ਪੈਸੇਫਿਕ ਕਮਾਂਡ ਨੇ ਕਿਹਾ ਹੈ ਕਿ ਜੰਗੀ ਬੇੜਿਆਂ ਦਾ ਗਰੁੱਪ ਸ਼ਨੀਵਾਰ ਦੱਖਣੀ ਚੀਨ ਸਾਗਰ ਵਿਚ ਪਹੁੰਚਿਆ ਸੀ। ਇਹ ਉਹੋ ਦਿਨ ਸੀ, ਜਦੋਂ ਚੀਨ ਨੇ ਆਪਣੇ ਬੰਬ-ਵਰ੍ਹਾਊ ਅਤੇ ਲੜਾਕੂ ਜਹਾਜ਼ ਤਾਈਵਾਨ ਦੇ ਹਵਾਈ ਖੇਤਰ ਵਿਚ ਭੇਜੇ ਸਨ। ਏਅਰਕ੍ਰਾਫਟ ਕੋਰੀਅਰ ਜੰਗੀ ਬੇੜਿਆਂ ਦਾ ਅਮਰੀਕੀ ਗਰੁੱਪ ਉਸੇ ਜਗ੍ਹਾ ਉੱਤੇ ਚਲਾ ਗਿਆ ਹੈ, ਜਿਸ ਨੂੰ ਚੀਨ ਆਪਣਾ ਖੇਤਰ ਦੱਸਦਾ ਹੈ। ਇਸ ਗਰੁੱਪ ਦੇ ਕਮਾਂਡਰ ਡਫ ਵੇਰੀਸਿਮੋ ਨੇ ਕਿਹਾ, ‘ਆਪਣੇ 30 ਸਾਲਾ ਕਰੀਅਰ ਵਿਚ ਇਸ ਪਾਣੀ ਉੱਤੇ ਯਾਤਰਾ ਕਰਨ ਤੋਂ ਬਾਅਦ ਇਕ ਵਾਰ ਫਿਰ ਦੱਖਣੀ ਚੀਨ ਸਾਗਰ ਵਿਚ ਆਉਣਾ, ਰੁਟੀਨ ਆਪ੍ਰੇਸ਼ਨ ਨੂੰ ਯਕੀਨੀ ਕਰਨਾ, ਫ੍ਰੀਡਮ ਆਫ ਸੀ ਦਾ ਪ੍ਰਚਾਰ ਕਰਨਾ ਅਤੇ ਆਪਣੇ ਸਹਾਇਕਾਂ ਨੂੰ ਭਰੋਸੇਵਿੱਚ ਲੈਣਾ ਚੰਗਾ ਲੱਗਦਾ ਹੈ।” ਦੱਖਣੀ ਚੀਨ ਸਾਗਰ ਉਹ ਖੇਤਰ ਹੈ, ਜਿੱਥੋਂ ਦੁਨੀਆ ਦਾ ਦੋ ਤਿਹਾਈ ਵਪਾਰ ਆਉਂਦਾ-ਜਾਂਦਾ ਹੈ। ਇਨ੍ਹਾਂ ਹਾਲਾਤ ਵਿਚ ਇੱਥੇ ਕਿਸੇ ਇਕ ਦੇਸ਼ ਵੱਲੋਂ ਕਬਜ਼ਾ ਸਾਬਤ ਕਰਨਾ ਬਾਕੀ ਸਾਰੇ ਦੇਸ਼ਾਂ ਦੇ ਲਈ ਮੁਸ਼ਕਲਾਂ ਪੈਦਾ ਕਰਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ