Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

‘ਸਤਿਆਮੇਵ ਜਯਤੇ 2’ ਵਿੱਚ ਡਬਲ ਰੋਲ ਵਿੱਚ ਨਜ਼ਰ ਆਉਣਗੇ ਜਾਨ ਅਬਰਾਹਮ

January 25, 2021 02:10 AM

ਆਉਣ ਵਾਲੀ ਫਿਲਮ ‘ਸਤਿਆਮੇਵ ਜਯਤੇ 2’ ਵਿੱਚ ਜਾਨ ਅਬਰਾਹਮ ਦੇ ਟਿ੍ਰਪਲ ਰੋਲ ਵਿੱਚ ਹੋਣ ਦੀਆਂ ਖਬਰਾਂ ਸਨ, ਪਰ ਹਕੀਕਤ ਕੁਝ ਹੋਰ ਹੈ। ਸੈੱਟ 'ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਫਿਲਮ ਵਿੱਚ ਜਾਨ ਦਾ ਡਬਲ ਰੋਲ ਹੈ। ਇੱਕ ਰੋਲ ਵਿੱਚ ਉਹ ਸੋਸ਼ਲ ਐਕਟੀਵਿਸਟ ਬਣੇ ਹਨ ਅਤੇ ਦੂਸਰੇ ਵਿੱਚ ਉਹ ਦੁਸ਼ਮਣਾਂ ਨੂੰ ਟਿਕਾਣੇ ਲਾਉਂਦੇ ਦਿਖਾਈ ਦੇਣਗੇ। ਇਸ ਤਰ੍ਹਾਂ ਜਾਨ ਇਹ ਸੱਤਿਆਗ੍ਰਹਿ ਤੇ ਹਿੰਸਾ ਦੋਵਾਂ ਤਰ੍ਹਾਂ ਨਾਲ ਭਿ੍ਰਸ਼ਟਾਚਾਰ ਕਰਨ ਵਾਲਿਆਂ ਨੂੰ ਸਬਕ ਸਿਖਾਉਂਦੇ ਨਜ਼ਰ ਆਉਣਗੇ। ਫਿਲਮ ਵਿੱਚ ਐਕਸ਼ਨ ਦਿ੍ਰਸ਼ਾਂ ਵਿੱਚ ਜਾਨ ਪਾਉਣ ਲਈ ਜਾਨ ਨੇ ਲੀਨ ਫਿਜਿਕ ਰੱਖੀ ਹੈ। ਇਸ ਦੇ ਲਈ ਉਨ੍ਹਾਂ 10 ਤੋਂ 12 ਕਿਲੋ ਵਜਨ ਘੱਟ ਕੀਤਾ ਹੈ। ਹਵਾ-ਹਵਾਈ ਐਕਸ਼ਨ ਵੀ ਬਹੁਤ ਜ਼ਿਆਦਾ ਹੈ। ਇਸ ਫਿਲਮ ਦੇ ਪਹਿਲੇ ਪਾਰਟ ਵਿੱਚ ਜਾਨ ਨੇ ਟਰੱਕ ਦਾ ਟਾਇਰ ਪਾੜਿਆ ਸੀ। ਉਥੇ ਇਸ ਪਾਰਟ ਵਿੱਚ ਉਹ ਟਰੱਕ ਤੇ ਟਰੈਕਟਰ ਨਾਲ ਐਕਸ਼ਨ ਕਰਦੇ ਆਉਣਗੇ। ਇੱਕ ਫਾਈਟਿੰਗ ਸੀਨ ਵਿੱਚ ਉਹ ਇਕੱਲੇ ਪੰਜ ਗੁੰਡਿਆਂ ਦਾ ਮੁਕਾਬਲਾ ਕਰਦੇ ਹਨ। ਫਿਲਮ ਦੇ ਕਲਾਈਮੈਕਸ ਵਿੱਚ ਐਕਸ਼ਨ ਲੈਂਥ ਨੂੰ ਵੱਡਾ ਕੀਤਾ ਗਿਆ ਹੈ। ਇਸ ਦੀ ਸ਼ੂਟਿੰਗ ਪਿਛਲੇ ਕਾਫੀ ਸਮੇਂ ਤੋਂ ਮੁੰਬਈ ਵਿੱਚ ਹੋ ਰਹੀ ਹੈ। ਇਹ 21 ਜਨਵਰੀ ਨੂੰ ਕੰਪਲੀਟ ਹੋਵੇਗੀ। ਲਖਨਊ ਸ਼ਡਿਊਲ ਵਿੱਚ ਵੀ ਕਾਫੀ ਐਕਸ਼ਨ ਸੀਕਵੈਂਸ ਸ਼ੂਟ ਕੀਤੇ ਗਏ ਹਨ।
ਸੂਤਰਾਂ ਮੁਤਾਬਕ ਜਾਨ ਨੰ ਲੀਨ ਲੁਕ ਵਿੱਚ ਦੇਖ ਕੇ ਕਰਾਊਡ ਕਾਫੀ ਖੁਸ਼ ਸੀ। ਇਸ ਤੋਂ ਜਾਹਿਰ ਹੈ ਕਿ ਸਿਨੇਮਾ ਘਰਾਂ ਵਿੱਚ ਲੋਕਾਂ ਨੂੰ ਜਾਨ ਦਾ ਨਵਾਂ ਅਵਤਾਰ ਦੇਖ ਕੇ ਮਜਾ ਆਉਣ ਵਾਲਾ ਹੈ। ਬਾਕੀ ਕਸਰ ਮਿਲਾਪ ਜਾਵੇਰੀ ਨੇ ਜਾਨ ਦੇ ਡਾਇਲਾਗਸ ਨਾਲ ਪੂਰੀ ਕੀਤੀ ਹੈ। ਫਿਲਮ ਵਿੱਚ ਉਨ੍ਹਾਂ ਦੇ ਬਹੁਤੇ ਡਾਇਲਾਗ ਰਾਈਮਿੰਗ ਵਿੱਚ ਹਨ। ਡੀ ਓ ਪੀ ਟੀਮ ਦੇ ਇੱਕ ਮੈਂਬਰ ਨੇ ਦੱਸਿਆ, ‘‘ਇੱਕ ਸੀਨ ਹੈ, ਜਿੱਥੇ ਇੱਕ ਨਮਾਜ਼ੀ ਔਰਤ ਨੇ ਆਪਣੀ ਪੈਨਸ਼ਨ ਲੈਣੀ ਹੈ ਅਤੇ ਉਸ ਦੇ ਹੱਥਾਂ ਵਿੱਚ ਕੁਰਾਨ ਹੈ, ਪਰ ਵਿਭਾਗ ਦੇ ਕਰਮਚਾਰੀ ਉਸ ਨੂੰ ਝਟਕ ਦਿੰਦੇ ਹਨ। ਤਦ ਬੈਕਗਰਾਊਂਡ ਵਿੱਚ ਤਿਰੰਗਾ ਲਹਿਰਾਉਂਦਾ ਅਤੇ ਜਾਨ ਦੀ ਐਂਟਰੀ ਹੁੰਦੀ ਹੈ। ਉਹ ਉਨ੍ਹਾਂ ਭਿ੍ਰਸ਼ਟ ਨੂੰ ਸਬਕ ਸਿਖਾਉਂਦਾ ਹਨ ਅਤੇ ਇਸੇ ਦੌਰਾਨ ਉਹ ਮਹਿਲਾ ਆਪਣੀ ਨਮਾਜ਼ ਅਤਾ ਕਰਦੀ ਹੈ।” ਕੁੱਲ ਮਿਲਾ ਕੇ ਫਿਲਮ ਵਿੱਚ ਦੇਸ਼ਭਗਤੀ ਨੂੰ ਜੋੜ ਕੇ ਐਕਸ਼ਨ ਸੀਨ ਪੇਸ਼ ਕੀਤੇ ਜਾਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ