ਅਸ਼ੋਕ, ‘‘ਘਰ ਦਾ ਸੇਬ ਦਾਲ ਬਰਾਬਰ।”
ਸੋਨੂੰ, ‘‘ਭਰਾ, ਇਹ ਮੁਹਾਵਰਾ ਤਾਂ ਮੁਰਗੀ ਬਾਰੇ ਹੈ।”
ਅਸ਼ੋਕ, ‘‘ਪਤਾ ਹੈ ਯਾਰ, ਪਰ ਅਸੀਂ ਵੈਜੀਟੇਰੀਅਨ ਹਾਂ।”
***********
ਰਵੀ, ‘‘ਓਏ, ਤੇਰਾ ਇੱਕ ਦੰਦ ਨੀਲਾ ਕਿਉਂ ਹੈ?”
ਸੁਰਜੀਤ, ‘‘ਮੈਂ ਸਿਆਹੀ ਲਾਈ ਹੈ।”
ਰਵੀ, ‘‘ਕਿਉਂ?”
ਸੁਰਜੀਤ, ‘‘ਕਿਉਂਕਿ ਅੱਜਕੱਲ੍ਹ ਬਲੂਟੁੱਥ ਦਾ ਜ਼ਮਾਨਾ ਹੈ।”
***********
ਇੱਕ ਵਾਰ ਇੱਕ ਕੀੜੀ ਆਟੋ ਵਿੱਚ ਜਾ ਰਹੀ ਸੀ। ਉਸ ਨੇ ਆਪਣਾ ਪੈਰ ਆਟੋ 'ਚ ਬਾਹਰ ਕੱਢ ਲਿਆ, ‘‘ਆਟੋ ਵਾਲਾ ਬੋਲਿਆ, ‘‘ਮੈਡਮ, ਆਪਣਾ ਪੈਰ ਅੰਦਰ ਕਰ ਲਵੋ।”
ਕੀੜੀ, ‘‘ਤੂੰ ਚੁੱਪ ਕਰ, ਮੈਂ ਹਾਥੀ ਨੂੰ ਲੱਤ ਮਾਰਨੀ ਹੈ, ਉਸ ਨੇ ਮੈਨੂੰ ਕੱਲ੍ਹ ਅੱਖ ਮਾਰੀ ਸੀ।”