Welcome to Canadian Punjabi Post
Follow us on

01

March 2021
ਨਜਰਰੀਆ

ਆਖਿਰ ਨਹਿਰੂ ਨਾਲ ਇੰਨੀ ਨਫ਼ਰਤ ਕਿਉਂ?

January 25, 2021 02:02 AM

-ਆਕਾਰ ਪਟੇਲ
ਮੇਰੀ ਕਿਤਾਬ ਲਈ ਮੇਰੀ ਇੰਟਰਵਿਊ ਲਈ ਜਾ ਰਹੀ ਸੀ ਅਤੇ ਮੈਨੂੰ ਇਸ ਦੌਰਾਨ ਗੈਰ-ਸਬੰਧਤ ਇੱਕ ਸਵਾਲ ਪੁੱਛਿਆ ਗਿਆ ਕਿ ‘‘ਹਿੰਦੂਤਵ ਨਹਿਰੂ ਨਾਲ ਇੰਨੀ ਨਫ਼ਰਤ ਕਿਉਂ ਕਰਦਾ ਹੈ?'' ਇਹ ਇੱਕ ਦਿਲਚਸਪ ਸਵਾਲ ਹੈ ਅਤੇ ਇਸ ਦੇ ਜਵਾਬ ਦੇ ਦੋ ਹਿੱਸੇ ਹਨ। ਇਸ ਨੂੰ ਜਾਣਨ ਲਈ ਸਾਨੂੰ ਪਹਿਲਾਂ ਇਹ ਗੱਲ ਸੋਚਣੀ ਹੋਵੇਗੀ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਕੀ ਸਨ ਅਤੇ ਉਹ ਕੀ ਚਾਹੁੰਦੇ ਸਨ?
ਆਜ਼ਾਦੀ ਤੋਂ ਪਹਿਲਾਂ ਪੰਡਿਤ ਨਹਿਰੂ ਨੇ ਕਈ ਰਚਨਾਵਾਂ ਲਿਖੀਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਖੁਦ ਨੂੰ ਭਾਰਤ ਦੀ ਉਸ ਸੱਭਿਅਤਾ ਦੀ ਇਕਾਈ ਦੇ ਰੂਪ ਵਿੱਚ ਦਰਸਾਇਆ ਜੋ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐਸ ਐਸ) ਵੀ ਪ੍ਰਵਾਨ ਕਰਦਾ ਹੈ। ਉਨ੍ਹਾਂ ਨੇ ਸਿੰਧੂ ਘਾਟੀ ਵਾਲੀ ਸੱਭਿਅਤਾ ਵਿੱਚ ਆਪਣੀ ਉਤਪਤੀ ਲਈ ਆਧੁਨਿਕ ਕੌਮ ਦਾ ਪਤਾ ਲਾਇਆ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਵਿਸ਼ਵ ਅਤੇ ਇਤਿਹਾਸ ਦੀਆਂ ਝਲਕੀਆਂ ਲਿਖੀਆਂ ਸਨ ਅਤੇ ਸਿਰਫ 15 ਜਾਂ ਇੰਨੇ ਸਾਲ ਪਹਿਲਾਂ ਉਨ੍ਹਾਂ ਨੇ ‘ਭਾਰਤ ਕੀ ਖੋਜ’ ਲਿਖੀ, ਪਰ ਇਹ ਪ੍ਰਵਾਨ ਕਰਦੇ ਹੋਏ ਕਿ ਭਾਰਤ ਪ੍ਰਾਚੀਨ ਹੁੰਦਾ ਸੀ, ਨਹਿਰੂ ਨੇ ਇਸ ਨੂੰ ਆਧੁਨਿਕ ਦੁਨੀਆ ਲਿਖਣ ਲਈ ਮੰਗ ਵੀ ਕੀਤੀ ਤੇ ਉਹ ਯੁੱਗ, ਜਿਸ ਦਾ ਉਹ ਹਿੱਸਾ ਸਨ, ਭਵਿੱਖ 'ਚ ਉਨ੍ਹਾਂ ਨੇ ਸਾਰੀ ਮਨੁੱਖ ਜਾਤੀ ਲਈ ਦੇਖਿਆ। ਉਸ ਕੰਢੇ ਤੱਕ ਉਨ੍ਹਾਂ ਨੇ ਸਰਕਾਰ ਨੂੰ ਆਧੁੁੁਨਿਕ ਬਣਾਉਣ ਲਈ ਇੱਕ ਸਾਧਨ ਵਜੋਂ ਵਰਤਿਆ। ਨਹਿਰੂ ਨੇ ਦੋ ਚੀਜ਼ਾਂ ਉਤੇ ਆਪਣੀ ਰਣਨੀਤੀ ਨਿਰਧਾਰਿਤ ਕੀਤੀ: ਇੱਕ ਭਾਰੀ ਉਦਯੋਗ ਅਤੇ ਦੂਸਰੀ ਉਚ ਸਿੱਖਿਆ।
ਭਾਰਤ ਕੋਲ ਸੀਮਿਤ ਸਾਧਨ ਸਨ, ਪਰ ਇਨ੍ਹਾਂ ਦੋਵਾਂ ਨੂੰ ਪਹਿਲ ਦਿੱਤੀ ਜਾਣੀ ਸੀ। ਤੁਸੀਂ ਇਹ ਤਰਕ ਦਿਓਗੇ ਕਿ ਕੀ ਰਣਨੀਤੀ ਚੰਗੀ, ਬੁਰੀ ਜਾਂ ਉਦਾਸੀਨ ਸੀ, ਪਰ ਇਹ ਕਹਿਣਾ ਔਖਾ ਹੋਵੇਗਾ ਕਿ ਜੋ ਉਨ੍ਹਾਂ ਨੇ ਨਹੀਂ ਕੀਤਾ, ਉਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਸੰਸਥਾਵਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਿਨ੍ਹਾਂ 'ਚੋਂ ਕੁਝ ਨੂੰ ਅੱਜ ‘ਨਵਰਤਨ' ਦੇ ਨਾਂ ਨਾਲ ਸੱਦਿਆ ਜਾਂਦਾ ਹੈ, ਪਰ ਉਦੋਂ ਕੁਝ ਵੀ ਨਹੀਂ ਸੀ ਅਤੇ ਉਸਾਰੀ ਦੀ ਲੋੜ ਸੀ। ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ (1964), ਤੇਲ ਅਤੇ ਕੁਦਰਤੀ ਗੈਸ ਕਮਿਸ਼ਨ (1956), ਭਾਰਤੀ ਸਟੀਲ ਅਥਾਰਟੀ (1954), ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (1964), ਇੰਡੀਅਨ ਆਇਲ ਕਾਰਪੋਰੇਸ਼ਨ (1959), ਇਸਰੋ (ਪਹਿਲਾਂ ਆਈ ਐਨ ਸੀ ਓ ਐਸ ਪੀ ਏ ਆਰ) (1962), ਐਟਾਮਿਕ ਐਨਰਜੀ ਵਿਭਾਗ (1954), ਭਾਬਾ ਐਟਮੀ ਖੋਜ ਕੇਂਦਰ (1954) ਅਤੇ ਫਿਰ ਉਸ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (1951), ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (1961), ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ (1961), ਸਾਹਿਤ ਅਕਾਦਮੀ (1954) ਆਦਿ ਸਥਾਪਤ ਕੀਤੇ।
ਇਹ ਸੂਚੀ ਚੱਲਦੀ ਜਾਂਦੀ ਹੈ। ਇਨ੍ਹਾਂ ਸਾਰਿਆਂ ਦੀ ਸਥਾਪਨਾ ਕਿਉਂ ਕੀਤੀ ਗਈ? ਕਿਉਂਕਿ ਉਹ ਅਜਿਹੇ ਸਾਧਨ ਹਨ, ਜਿਨ੍ਹਾਂ ਰਾਹੀਂ ਨਹਿਰੂ ਨੇ ਭਾਰਤ ਨੂੰ ਆਧੁਨਿਕ ਬਣਾਇਆ। ਉਨ੍ਹਾਂ ਨੂੰ ਪਹਿਲਾਂ ਆਧੁਨਿਕ ਅਰਥਵਿਵਸਥਾ ਵਿਰਾਸਤ 'ਚ ਮਿਲੀ, ਜਿੱਥੇ ਉਤਪਾਦਨ ਦਾ ਵਧੇਰੇ ਹਿੱਸਾ ਖੇਤੀ ਵਿੱਚ ਪਿਆ ਸੀ ਅਤੇ ਉਸ ਖੇਤੀ ਦਾ ਪ੍ਰਬੰਧ ਕਿਸਾਨ ਵੱਲੋਂ ਕੀਤਾ ਜਾ ਰਿਹਾ ਸੀ, ਜਿਸ ਦੇ ਖੇਤੀ ਸਾਧਨ ਹਜ਼ਾਰ ਸਾਲਾਂ 'ਚ ਬਹੁਤ ਘੱਟ ਬਦਲੇ ਸਨ। ਨਹਿਰੂ ਨੂੰ ਵਿਰਾਸਤ 'ਚ ਟਿ੍ਰਲੀਅਨ ਡਾਲਰ ਦੀ ਅਰਥਵਿਵਸਥਾ ਨਹੀਂ ਮਿਲੀ ਸੀ। ਉਨ੍ਹਾਂ ਨੇ ਪਤਾ ਲਾਉਣਾ ਸੀ ਕਿ ਭਾਰਤ ਨੂੰ ਉਥੋਂ ਤੱਕ ਕਿਵੇਂ ਲਿਜਾਇਆ ਜਾਵੇ।
ਸਮੱਸਿਆ ਇਹ ਹੈ ਕਿ ਨਹਿਰੂ ਦੀ ਤੁਲਨਾ ਕਰਨ 'ਚ ਸਾਡੇ ਪ੍ਰਧਾਨ ਮੰਤਰੀ ਸਮੇਤ ਹਿੰਦੂਤਵ 'ਚ ਕਿਸੇ ਕੋਲ ਕੋਈ ਵੀ ਦਿ੍ਰਸ਼ਟੀ ਬੁਰੀ ਜਾਂ ਚੰਗੀ ਜਾਂ ਉਦਾਸੀਨ ਨਹੀਂ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਸਾਨੂੰ ‘ਪੰਜ ਟਿ੍ਰਲੀਅਨ ਡਾਲਰ ਦੀ ਅਰਥਵਿਵਸਥਾ' ਦੇ ਬਿਆਨ ਦੇ ਸਕਦੇ ਹਨ ਪਰ ਉਹ ਕੁਝ ਨਹੀਂ ਕਹਿੰਦੇ ਕਿਉਂਕਿ ਉਹ ਖੁਦ ਆਪ ਹੀ ਨਹੀਂ ਜਾਣਦੇ ਕਿ ਉਥੋਂ ਤੱਕ ਪਹੁੰਚਣ ਲਈ ਇੱਥੇ ਕੀ ਕਰਨਾ ਹੈ? ਪੰਡਿਤ ਨਹਿਰੂ ਨੇ ਕਿਹਾ, ‘‘ਭਾਰਤੀ ਉਦਯੋਗ ਅਤੇ ਉਚ ਸਿੱਖਿਆ।'' ਮੋਦੀ ਕੀ ਕਹਿੰਦੇ ਹਨ? ਇਸ ਦਾ ਜਵਾਬ ਤੁਹਾਡੇ ਲਈ ਲੱਭ ਸਕਣਾ ਮੁਸ਼ਕਲ ਹੈ, ਕਿਉਂਕਿ ਇਸ ਦਾ ਜਵਾਬ ਹੈ ਹੀ ਨਹੀਂ। ਇਹੀ ਪਹਿਲਾ ਕਾਰਨ ਹੈ ਕਿ ਭਾਜਪਾ ਅਤੇ ਹਿੰਦੂਤਵ ਨਹਿਰੂ ਨਾਲ ਈਰਖਾ ਕਰਦੇ ਹਨ।
ਦੂਸਰਾ ਕਾਰਨ ਇਹ ਹੈ ਕਿ ਨਹਿਰੂ ਧੋਖਾ ਕਰਨ ਵਾਲੇ ਰਾਸ਼ਟਰਵਾਦੀ ਨੇਤਾ ਨਹੀਂ ਸਨ, ਉਹ ਅਸਲੀ ਸਨ। ਉਨ੍ਹਾਂ ਨੇ ਨਾ ਸਿਰਫ ਚੀਨ ਦਾ ਨਾਂ ਲਿਆ, ਸਗੋਂ ਇਸ ਦਾ ਮੁਕਾਬਲਾ ਵੀ ਕੀਤਾ। ਨਹਿਰੂ ਹਾਰ ਗਏ, ਕਿਉਂਕਿ ਨਹਿਰੂ ਨੇ ਜੰਗ ਕੀਤੀ ਅਤੇ ਉਨ੍ਹਾਂ ਨੇ ਜੰਗ ਇਸ ਲਈ ਕੀਤੀ ਕਿ ਉਹ ਆਪਣੀ ਕੀਮਤੀ ਭਾਰਤੀ ਜ਼ਮੀਨ ਨੂੰ ਕਿਸੇ ਅੱਗੇ ਆਤਮਸਮਰਪਣ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਸਨ।
14 ਨਵੰਬਰ 2019 ਨੂੰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਰਾਮਨਾਥ ਗੋਇੰਕਾ ਭਾਸ਼ਣ ਵਿੱਚ ਕਿਹਾ, ‘‘ਨਹਿਰੂ ਨੂੰ ਚਾਓ ਇਨ ਲਾਈ ਦੀ 1960 ਦੀ ਭਾਰਤ ਯਾਤਰਾ ਵੇਲੇ ਸਰਹੱਦੀ ਝਗੜੇ ਬਾਰੇ ਉਸ ਦੀ ਤਜਵੀਜ਼ ਮੰਨ ਲੈਣੀ ਚਾਹੀਦੀ ਸੀ?'' ਇਹ ਤਜਵੀਜ਼ ਕੀ ਸੀ? ਇਹ ਤਜਵੀਜ਼ ਇਹ ਸੀ ਕਿ ਭਾਰਤ ਸਰਹੱਦ ਦੇ ਤੌਰ 'ਤੇ ਕਰਾਕੁਰਮ ਰੇਂਜ ਨੂੰ ਪ੍ਰਵਾਨ ਕਰ ਲਵੇ। ਅਸਲ 'ਚ ਅੱਜ ਇਹੋ ਸਥਿਤੀ ਹੈ ਜਿੱਥੇ ਕੰਟਰੋਲ ਰੇਖਾ ਮੌਜੂਦ ਹੈ, ਪਰ ਨਹਿਰੂ ਨੂੰ ਇਹ ਪ੍ਰਵਾਨ ਨਹੀਂ ਸੀ। ਉਹ ਸਰਹੱਦ ਨੂੰ ਤਿੱਬਤ ਤੱਕ ਵਧਾਉਣਾ ਚਾਹੁੰਦੇ ਸਨ ਤੇ ਇਸਦੇ ਲਈ ਉਹ ਜੰਗ ਲਈ ਵੀ ਤਿਆਰ ਸਨ। ਉਹ ਹਾਰ ਗਏ, ਪਰ ਉਨ੍ਹਾਂ ਨੇ ਭਾਰਤੀ ਦਾਅਵੇ ਨੂੰ ਕਦੇ ਨਾ ਛੱਡਿਆ। ਇਹ ਮੋਦੀ ਦੇ ਉਲਟ ਹੈ ਜਿਨ੍ਹਾਂ ਨੇ ਨਾ ਸਿਰਫ ਭਾਰਤੀ ਦਾਅਵੇ ਨੂੰ ਛੱਡਿਆ, ਸਗੋਂ ਡਰਦੇ ਮਾਰੇ ਆਪਣੇ ਦੁਸ਼ਮਣ ਦਾ ਨਾਂ ਲੈਣ ਲਈ ਤਿਆਰ ਵੀ ਨਹੀਂ।
ਨਹਿਰੂ ਨਾਂ ਦੀ ਵਰਤੋਂ ਅੱਜ ਦੇ ਸਮੇਂ 'ਚ ਬਹੁਤ ਘੱਟ ਕੀਤੀ ਜਾਂਦੀ ਹੈ। ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੇ ਕੀ-ਕੀ ਕੀਤਾ ਹੈ। ਅਸੀਂ ਉਨ੍ਹਾਂ ਦੀ ਸੋਚ ਨੂੰ ਸੌਖੇ ਸ਼ਬਦਾਂ 'ਚ ਸਮਝਾਇਆ ਹੈ। ਨਹਿਰੂ ਨਾ ਸਿਰਫ ਉਨ੍ਹਾਂ ਸਾਰਿਆਂ ਨਾਲੋਂ ਬਹੁਤ ਵਧੀਆ ਹਨ, ਜੋ ਉਨ੍ਹਾਂ ਦੇ ਬਾਅਦ ਆਏ, ਜਿਨ੍ਹਾਂ ਨੂੰ ਅਸੀਂ ਵਿਸ਼ੇਸ਼ ਤੌਰ 'ਤੇ ਆਰਥਿਕ ਪਤਨ ਅਤੇ ਰਾਸ਼ਟਰੀ ਸੁਰੱਖਿਆ ਅਸਫਲਤਾ ਦੇ ਦੌਰ 'ਚ ਦੇਖਦੇ ਹਾਂ, ਪਰ ਨਹਿਰੂ ਆਧੁਨਿਕਤਾ ਲਈ ਆਦਰਸ਼ ਸਨ। ਉਨ੍ਹਾਂ ਦੀ ਮੌਤ ਨੂੰ 55 ਸਾਲ ਤੋਂ ਵੱਧ ਹੋ ਗਏ, ਪਰ ਸਾਡੇ ਆਲੇ-ਦੁਆਲੇ ਉਨ੍ਹਾਂ ਦੀ ਵਿਰਾਸਤ ਬਾਰੇ ਗੱਲ ਕੀਤੀ ਜਾਂਦੀ ਹੈ। ਇਸ ਵਰਤਮਾਨ 'ਚ ਕਿੰਨੇ ਪ੍ਰਧਾਨ ਮੰਤਰੀ ਹਨ, ਜਿਸ 'ਚ ਮੌਜੂਦਾ ਮੋਦੀ ਵੀ ਸ਼ਾਮਲ ਹਨ, ਉਨ੍ਹਾਂ ਬਾਰੇ ਕੀ ਅਸੀਂ ਅਜਿਹਾ ਕਹਿ ਸਕਾਂਗੇ?

Have something to say? Post your comment