Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਜੋਅ ਬਾਇਡੇਨ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਬਾਈਬਲ ਉੱਤੇ ਹੱਥ ਰੱਖ ਕੇ ਚੁੱਕੀ

January 21, 2021 07:30 AM

* ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣੀ
* ਬਾਇਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਟੱਬਰ ਖਿਸਕ ਗਿਆ

ਵਾਸ਼ਿੰਗਟਨ, 20 ਜਨਵਰੀ, (ਪੋਸਟ ਬਿਊਰੋ)- ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜੋਸੇਫ ਆਰ ਬਾਇਡੇਨ (ਜੋਅਬਾਇਡੇਨ)ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਵੱਡੀ ਉਮਰ ਵਾਲੇ ਰਾਸ਼ਟਰਪਤੀ ਬਣ ਗਏ ਹਨ।ਉਨ੍ਹਾਂ ਦੇ ਸਹੁੰ ਚੁੱਕਣ ਦੇ ਪ੍ਰੋਗਰਾਮ ਵਿਚ 1200 ਤੋਂ ਵੱਧ ਲੋਕ ਸ਼ਾਮਲ ਹੋਏ ਅਤੇਬਾਇਡੇਨਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਾਨ ਜੀ. ਰਾਬਟਰਸ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।ਜੋਅ ਬਾਇਡੇਨ(78 ਸਾਲ)ਨੇ ਆਪਣੇ ਪਰਿਵਾਰ ਵਾਲੀ ਬਾਈਬਲ ਉੱਤੇਹੱਥਰੱਖ ਕੇ ਸਹੁੰ ਚੁੱਕੀ। ਇਹ ਬਾਈਬਲ ਸੰਨ 1893 ਦੀ ਛਪੀ ਹੋਈ (128 ਸਾਲ ਪੁਰਾਣੀ) ਹੈ ਤੇ ਇਸ ਦੀ ਵਰਤੋਂ ਉਨ੍ਹਾਂ ਨੇ 2009 ਅਤੇ 2013 ਵਿਚ ਉੱਪ-ਰਾਸ਼ਟਰਪਤੀ ਦੇ ਅਹੁਦੇ ਦੀ ਚੁੱਕਣ ਲਈ ਵੀ ਕੀਤੀ ਸੀ।

 
ਰਾਸ਼ਟਰਪਤੀ ਵਜੋਂ ਜੋਅ ਬਾਇਡੇਨ ਨੂੰ ਸਹੁੰ ਚੁਕਾਉਣ ਤੋਂ ਪਹਿਲਾਂ ਕਮਲਾ ਹੈਰਿਸ (56 ਸਾਲ)ਨੂੰ ਅਮਰੀਕਾ ਦੇ 49ਵੀਂ ਉਪ-ਰਾਸ਼ਟਰਪਤੀ ਵਜੋਂ ਅਹੁਦੇ ਦੀ ਸਹੁੰ ਚੁਕਾਈ ਗਈ। ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਟੋਮਾਯੋਰ ਨੇ ਕਮਲਾ ਹੈਰਿਸ ਨੂੰ ਸਹੁੰ ਚੁਕਾਈ। ਕਮਲਾ ਅਮਰੀਕਾ ਦੇ ਇਤਿਹਾਸ ਦੀ ਪਹਿਲੀ ਮਹਿਲਾ ਅਤੇ ਭਾਰਤੀ ਮੂਲ ਦੀ ਪਹਿਲੀ ਆਗੂ ਵਜੋਂ ਉਪ-ਰਾਸ਼ਟਰਪਤੀ ਬਣੀ ਹੈ।ਜੋਅ ਬਾਇਡੇਨ ਦੇ ਸਹੁੰ ਚੁੱਕ ਪ੍ਰੋਗਰਾਮ ਦੌਰਾਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਬਿਲ ਕਲਿੰਟਨ ਅਤੇ ਪਿਛਲੇ ਚਾਰ ਸਾਲਾਂ ਤੋਂ ਉਪ-ਰਾਸ਼ਟਰਪਤੀ ਰਹੇ ਮਾਈਕ ਪੈਂਸ ਵੀ ਸ਼ਾਮਲ ਹੋਏ, ਪਰ ਇਹ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਏ।
ਜੋਅ ਬਾਇਡੇਨ ਨੇ ਰਾਸ਼ਟਰਪਤੀ ਬਣਨ ਪਿੱਛੋਂ ਆਪਣੇ ਪਹਿਲੇ ਸੰਬੋਧਨ ਵਿਚ ਕਿਹਾ ਕਿ ਇਹ ਅਮਰੀਕਾ ਦਾ ਦਿਨ ਹੈ ਅਤੇ ਇਹ ਇਤਿਹਾਸ ਅਤੇ ਉਮੀਦਾਂ ਦਾ ਦਿਨ ਹੈ। ਅਮਰੀਕਾ ਦੇ ਕਈ ਵਾਰ ਟੈੱਸਟ ਹੋਏ ਅਤੇ ਉਹ ਚੁਣੌਤੀਆਂ ਵਿੱਚੋਂ ਉਭਰਿਆ ਹੈ। ਅੱਜ ਅਸੀਂ ਇਕ ਉਮੀਦਵਾਰ ਦੀ ਜਿੱਤ ਦਾ ਜਸ਼ਨ ਨਹੀਂ ਮਨਾ ਰਹੇ, ਲੋਕਤੰਤਰ ਦਾ ਜਸ਼ਨ ਮਨਾ ਰਹੇ ਹਾਂ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਡੋਨਾਲਡ ਟਰੰਪ ਉੱਤੇਵੀ ਨਿਸ਼ਾਨਾ ਸੇਧਿਆ।
ਇਸ ਦੌਰਾਨ ਅਮਰੀਕਾ ਦੇ 49ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਕੇਕਮਲਾ ਹੈਰਿਸਇਸ ਦੇਸ਼ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਗਈ ਹੈ। ਕਮਲਾ ਹੈਰਿਸ (56 ਸਾਲ)ਦੇ ਨਾਲ ਕਈ ਖਿਤਾਬ ਜੁੜ ਗਏ ਹਨ। ਉਹ ਪਹਿਲੀ ਗੈਰ-ਗੋਰੀ ਅਮਰੀਕੀ ਅਤੇ ਪਹਿਲੀ ਭਾਰਤੀ ਮੂਲ ਦੀ ਮਹਿਲਾ ਹੈ, ਜੋਸੰਸਾਰ ਦੇ ਸਭ ਤੋਂ ਤਾਕਤਵਰ ਦੇਸ਼ ਦੇ ਉਪ ਰਾਸ਼ਟਰਪਤੀ ਅਹੁਦੇ ਉੱਤੇ ਬਿਰਾਜਮਾਨ ਹੋਈ ਹੈ। ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਓਕਲੈਂਡ ਵਿਚ ਪੈਦਾ ਹੋਈ ਕਮਲਾ ਦੀ ਮਾਂ ਭਾਰਤੀ ਤੇ ਉਨ੍ਹਾਂ ਦੇ ਪਿਤਾ ਡੋਨਾਲਡ ਹੈਰਿਸ ਅਫਰੀਕੀ ਦੇਸ਼ ਜਮਾਇਕਾ ਤੋਂ ਆਏ ਸਨ। ਉਨ੍ਹਾਂ ਦੀ ਮਾਂ ਸਿ਼ਆਮਲ ਗੋਪਾਲਨ ਦਾ ਜਨਮ ਚੇਨੱਈ ਵਿਚ ਹੋਇਆ ਸੀ।
ਅਮਰੀਕਾ ਵਿਚ ਰੰਗ ਅਤੇ ਨਸਲ ਦੇ ਆਧਾਰ ਉੱਤੇਵਿਤਕਰੇਦਾ ਇਤਿਹਾਸ ਰਿਹਾ ਹੈ ਤੇ ਕੁਝ ਹੱਦ ਤੱਕਹਾਲੇ ਵੀ ਇਹ ਵੇਖਿਆ ਜਾਂਦਾ ਹੈ, ਪਰ ਅੱਜ ਦਾ ਅਮਰੀਕਾ 1960 ਦੇ ਦਹਾਕੇ ਦੇ ਉਸ ਡਰਾਉਣੇ ਦੌਰ ਤੋਂ ਬੜਾ ਅੱਗੇ ਜਾ ਚੁੱਕਾ ਹੈ, ਜਦੋਂ ਗੈਰ-ਗੋਰੇ ਲੋਕਾਂ ਨੂੰ ਰੰਗ ਅਤੇ ਨਸਲ ਕਾਰਨਵਿਤਕਰਾ ਭੁਗਤਣਾ ਪੈਂਦਾ ਸੀ। ਅਮਰੀਕਾ ਵਿਚ ਨਸਲ ਅਤੇ ਰੰਗ ਦੇ ਵਿਤਕਰੇ ਵਿਚ ਕਮੀ ਦੀ ਸਭ ਤੋਂ ਵੱਡੀ ਮਿਸਾਲ 2008 ਵਿੱਚ ਗੈਰ-ਗੋਰੇ ਅਮਰੀਕੀ ਬਰਾਕ ਓਬਾਮਾ ਦਾ ਰਾਸ਼ਟਰਪਤੀ ਦੇ ਤੌਰ ਉੱਤੇ ਇਸ ਦੇਸ਼ ਦਾ ਸੰਵਿਧਾਨਕ ਮੁਖੀ ਚੁਣਿਆ ਜਾਣਾ ਸੀ।
ਅੱਜ ਰਾਸ਼ਟਰਪਤੀ ਦਾ ਅਹੁਦਾ ਛੱਡ ਰਹੇ ਡੋਨਲਾਡ ਟਰੰਪ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਵ੍ਹਾਈਟ ਹਾਊਸ ਛੱਡ ਕੇਫਲੋਰਿਡਾ ਚਲੇ ਗਏ। ਉਹ ਨਵੇਂ ਰਾਸ਼ਟਰਪਤੀ ਜੋਅਬਾਇਡੇਨਵੱਲੋਂ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਹੀ ਏਥੋਂ ਰਵਾਨਾ ਹੋ ਗਏ ਸਨ। ਇਸ ਮੌਕੇ ਟਰੰਪ ਦੇ ਜਹਾਜ਼ਵਿੱਚ ਉਨ੍ਹਾਂ ਦੇ ਪਰਿਵਾਰਕ ਲੋਕ ਵੀ ਸਨ।ਟਰੰਪ ਨੇ ਮੈਰੀਲੈਂਡਵਿੱਚ ਜੁਆਇੰਟ ਬੇਸ ਐਂਡਰਿਊਜ਼ਵਿੱਚ ਆਪਣੇ ਸਮਰਥਕਾਂ ਨਾਲ ਗੱਲਬਾਤ ਕੀਤੀ ਤੇ ਫਿਰ‘ਏਅਰ ਫੋਰਸ ਵੰਨ’ ਜਹਾਜ਼ ਉੱਤੇ ਫਲੋਰਿਡਾ ਚਲੇ ਗਏ।ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ, ‘ਅਲਵਿਦਾ। ਸਾਨੂੰ ਤੁਹਾਡੇ ਨਾਲ ਪਿਆਰ ਹੈ। ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਵਾਪਸੀ ਕਰਾਂਗੇ।’’ ਟਰੰਪ ਨੂੰ ਆਪਣੇ ਰਾਜ ਦੌਰਾਨ ਦੋ ਵਾਰ ਪਾਰਲੀਮੈਂਟ ਵਿੱਚ ਮਹਾਦੋਸ਼ ਦੀ ਕਾਰਵਾਈ ਝੱਲਣੀ ਪਈ ਅਤੇ ਉਨ੍ਹਾਂ ਦੇਕਾਰਜਕਾਲ ਦੌਰਾਨ ਦੇਸ਼ਵਿੱਚ ਲੱਖਾਂ ਲੋਕ ਬੇਰੁਜ਼ਗਾਰ ਹੋਣ ਅਤੇ ਕੋਵਿਡ-19 ਦੇ ਕਾਰਨ ਚਾਰ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਲਈ ਨਮੋਸ਼ੀ ਵਾਲੀ ਸਥਿਤੀ ਵੀ ਬਣਦੀ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ