Welcome to Canadian Punjabi Post
Follow us on

01

March 2021
ਨਜਰਰੀਆ

ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ ਅਤੀਤ ਨੂੰ ਯਾਦ ਕਰਦਿਆਂ

January 20, 2021 09:01 AM

-ਪ੍ਰਿੰ. ਸਰਵਣ ਸਿੰਘ

ਸਿੱਖ ਰਾਜ ਚਲੇ ਜਾਣ ਪਿੱਛੋਂ ਸ਼ਾਹ ਮੁਹੰਮਦ ਨੇ ਸਿੰਘਾਂ ਤੇ ਫਿਰੰਗੀਆਂ ਦਾ ਜੰਗਨਾਮਾ ਲਿਖਿਆ, ਜਿਸ ਦੀਆਂ ਤੁਕਾਂ ਲੋਕ ਗੀਤਾਂ ਵਾਂਗ ਲੋਕਾਂ ਦੇ ਮੂੰਹ ਚੜ੍ਹ ਗਈਆਂ। ਉਹ ਅਜੋਕੇ ਕਿਸਾਨ ਅੰਦੋਲਨ ਵਿਚ ਵੀ ਯਾਦ ਕਰ ਲੈਣੀਆਂ ਚਾਹੀਦੀਆਂ ਹਨ: ‘ਪਿੱਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ, ਕੋਈ ਅਕਲ ਦਾ ਕਰੋ ਇਲਾਜ ਯਾਰੋ…।’

ਯਾਦ ਕਰੀਏ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਅਰਦਾਸ ਵਿਚ ਸਿਮਰੇ ਜਾਂਦੇ ਸ਼ਹੀਦਾਂ ਦਾ ਧਿਆਨ ਧਰ ਕੇ ਕਿਹਾ ਜਾਂਦਾ ਹੈ, ‘ਬੋਲੋ ਸਤਿਨਾਮ ਸ੍ਰੀ ਵਾਹਿਗੁਰੂ।’ ਨਨਕਾਣਾ ਸਾਹਿਬ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ ਤੇ ਸਿੱਖਾਂ ਦੇ ਕੁਝ ਹੋਰ ਮੋਰਚੇ ਸ਼ਾਂਤਮਈ ਅੰਦੋਲਨਾਂ ਨਾਲ ਹੀ ਜਿੱਤੇ ਗਏ। ਮਹਾਤਮਾ ਗਾਂਧੀ, ਜੈ ਪ੍ਰਕਾਸ਼ ਨਾਰਾਇਣ ਤੇ ਅੰਨਾ ਹਜ਼ਾਰੇ ਦੇ ਸੱਤਿਆਗ੍ਰਹਿਆਂ ਦਾ ਸਫਲ ਹੋਣਾ ਵੀ ਉਨ੍ਹਾਂ ਦੇ ਸ਼ਾਂਤਮਈ ਰਹਿਣ ਕਰ ਕੇ ਸੰਭਵ ਹੋ ਸਕਿਆ। ਅਜੋਕਾ ਕਿਸਾਨ ਅੰਦੋਲਨ ਵੀ ਸ਼ਾਂਤਮਈ ਰਹਿਣ ਕਰ ਕੇ ਹੀ ਪੰਜਾਬ ਦੀਆਂ ਹੱਦਾਂ ਪਾਰ ਕਰਦਾ ਸਾਰੇ ਭਾਰਤ ਦਾ ਅੰਦੋਲਨ ਬਣ ਗਿਆ ਹੋਇਆ ਹੈ। ਥਾਂ-ਥਾਂ ਧਰਨੇ ਲੱਗ ਰਹੇ ਤੇ ਮੁਜ਼ਾਹਰੇ ਹੋ ਰਹੇ ਹਨ। ਜੇ ਇਹ ਇਕੱਲੇ ਪੰਜਾਬੀਆਂ ਜਾਂ ਕੇਵਲ ਸਿੱਖਾਂ ਦਾ ਅੰਦੋਲਨ ਹੁੰਦਾ ਤਾਂ ਪੁਲੀਸ/ ਫੌਜ ਵਰਤ ਕੇ ਸੌਖਿਆਂ ਦਬਾਅ ਦਿੱਤਾ ਜਾਂਦਾ ਤੇ ਉਹਦੇ ਸਿਰ `ਤੇ ਬਾਕੀ ਹਿੰਦੋਸਤਾਨ ਦੀਆਂ ਵੋਟਾਂ ਖਰੀਆਂ ਕਰ ਲਈਆਂ ਜਾਂਦੀਆਂ, ਮੌਜੂਦਾ ਸਰਕਾਰ ਦੀ ਉਮਰ ਹੋਰ ਲੰਮੇਰੀ ਹੋ ਜਾਂਦੀ, ਕਿਉਂਕਿ ਪੰਜਾਬੀ, ਖ਼ਾਸ ਕਰ ਕੇ ਸਿੱਖ ਭਾਰਤੀ ਲੋਕਰਾਜ ਦੀਆਂ ਵੋਟਾਂ ਵਿਚ ਆਟੇ ਵਿਚ ਲੂਣ ਬਰਾਬਰ ਹੀ ਹਨ।

ਇਹ ਹਕੀਕਤ ਹੈ ਕਿ 1980ਵਿਆਂ ਦੌਰਾਨ ਕੁਝ ਤੱਤਾਂ ਨੇ ਕੁਝ ਸਿੱਖਾਂ ਨੂੰ ਸ਼ਹਿ ਦੇ ਕੇ, ਉਕਸਾ ਕੇ, ਫਿਰ ਆਪਸ ਵਿਚ ਉਨ੍ਹਾਂ ਦੀ ਅਤੇ ਕੁਝ ਗੈਰ ਸਿੱਖਾਂ ਦੀ ਮਾਰ-ਮਰਵਾਈ ਕਰਵਾਈ। ਇੰਜ ਕਰ ਕੇ ਬਾਕੀ ਹਿੰਦੋਸਤਾਨੀਆਂ ਦੀਆਂ ਵੋਟਾਂ ਵਟੋਰੀਆਂ ਅਤੇ ਰਾਜ-ਭਾਗ ਦੇ ਮਾਲਕ ਬਣੇ। ਰਾਜਾਂ ਲਈ ਵਧੇਰੇ ਅਧਿਕਾਰਾਂ ਵਾਲਾ ਅਨੰਦਪੁਰ ਮਤਾ, ਜੋ ਸੰਵਿਧਾਨ ਦੇ ਫੈਡਰਲ ਢਾਂਚੇ ਮੁਤਾਬਕ ਸਾਰੇ ਰਾਜਾਂ ਦਾ ਮਤਾ ਸੀ, ਕੇਵਲ ਸਿੱਖਾਂ ਦਾ ਵੱਖਵਾਦੀ ਮਤਾ ਗਰਦਾਨ ਕੇ ਸਾਰੇ ਦੇਸ਼ ਨੂੰ ਵਰਗਲਾ ਲਿਆ ਤੇ ਘੱਟ ਗਿਣਤੀ ਸਿੱਖਾਂ ਦੇ ਮੁਕਾਬਲੇ ਬਹੁਗਿਣਤੀ ਗ਼ੈਰ ਸਿੱਖ ਭਾਰਤੀਆਂ ਦੀਆਂ ਵੋਟਾਂ ਵਟੋਰ ਲਈਆਂ। ਸਿੱਖਾਂ ਅਥਵਾ ਪੰਜਾਬੀਆਂ ਨੇ ਸੁਤੰਤਰਤਾ ਸੰਗਰਾਮ ਵਿਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਪਰ ਸੁਤੰਤਰ ਭਾਰਤ ਦੇ ਹੋਰ ਲੋਕਾਂ ਨੂੰ ਬਿਨਾਂ ਕਿਸੇ ਕੁਰਬਾਨੀ ਦੇਣ ਦੇ ਉਨ੍ਹਾਂ ਖ਼ਿਲਾਫ਼ ਭੁਗਤਾਉਣ ਦਾ ਸਬੱਬ ਬਣਾ ਦਿੱਤਾ ਗਿਆ। ਪਿਛਲੀਆਂ ਹਾਰਾਂ ਤੋਂ ਸਿੱਖਾਂ ਨੂੰ ਇੰਨਾ ਕੁ ਸਬਕ ਜ਼ਰੂਰ ਸਿੱਖ ਲੈਣਾ ਚਾਹੀਦਾ ਹੈ ਕਿ ਅਜੋਕੇ ਲੋਕਰਾਜੀ ਸਮੇਂ ਵਿਚ ਉਹ ਜਦੋਂ ਕੇਵਲ ਪੰਜਾਬ ਜਾਂ ਸਿੱਖਾਂ ਦੀ ਹੀ ਗੱਲ ਕਰਨਗੇ ਤਾਂ ਦੇਸ਼ ਦੀ ਵੱਡੀ ਬਹੁਗਿਣਤੀ ਨੂੰ ਆਪਣੇ ਵਿਰੁੱਧ ਭੁਗਤਾਉਣ ਦੇ ਫਿਰ ਮੌਕੇ ਦੇ ਦੇਣਗੇ ਤੇ ਪਹਿਲਾਂ ਵਾਂਗ ਹੀ ਨੁਕਸਾਨ ਉਠਾਉਣਗੇ।

ਪੰਜਾਬ ਵਿੱਚੋਂ ਚਲਾਇਆ ਸ਼ਾਂਤਮਈ ਕਿਸਾਨ ਅੰਦੋਲਨ ਹਰਿਆਣੇ ਨਾਲ ਰਲ ਕੇ ਦੁੱਗਣਾ ਅਤੇ ਸਮੁੱਚੇ ਭਾਰਤੀ ਕਿਸਾਨਾਂ ਨਾਲ ਰਲ ਕੇ ਦਸ ਗੁਣਾਂ ਪ੍ਰਭਾਵਸ਼ਾਲੀ ਹੋ ਗਿਆ ਹੈ ਜਿਸ ਦੀਆਂ ਧੁੰਮਾਂ ਕੁਲ ਜਹਾਨ ਅੰਦਰ ਪੈ ਰਹੀਆਂ ਹਨ। ਸਭ ਧਰਮਾਂ ਤੇ ਜਾਤਾਂ ਦੇ ਕਰੋੜਾਂ ਅਰਬਾਂ ਲੋਕ ਕਿਸਾਨਾਂ ਨਾਲ ਹਮਦਰਦੀ ਪਰਗਟ ਕਰਨ ਲੱਗੇ ਹਨ। ਪੰਜਾਬੀ ਤੇ ਹਰਿਆਣਵੀ ਮੇਰ-ਤੇਰ ਛੱਡ ਕੇ ਮੁੜ ਇਕ ਦੂਜੇ ਦੀਆਂ ਬਾਂਹਾਂ ਬਣ ਗਏ ਹਨ। ਪੰਜਾਬ ਦੇ ਦਾਇਰੇ ਵਿੱਚ ਚੱਲਦੇ ਕਿਸਾਨ ਅੰਦੋਲਨ ਦੀ ਖ਼ਬਰ ਤਾਂ ਦਿੱਲੀ ਤਕ ਵੀ ਨਹੀਂ ਸੀ ਪਹੁੰਚਦੀ, ਜੋ ਦੁਨੀਆ ਭਰ ਦੇ ਮੀਡੀਏ ਦੀ ਮੁੱਖ ਖ਼ਬਰ ਬਣੀ ਹੋਈ ਹੈ। ਸ਼ਕਤੀਸ਼ਾਲੀ ਮੋਦੀ ਸਰਕਾਰ, ਜੋ ਸੰਵਿਧਾਨ ਦੀ ਉਲੰਘਣਾ ਕਰ ਕੇ ਧੱਕੇ ਨਾਲ ਕੋਈ ਵੀ ਕਾਨੂੰਨ ਬਣਾਉਣ ਵਿਚ ਮਿੰਟ ਨਹੀਂ ਲਾਉਂਦੀ, ਅਜੇ ਤਕ ਆਪਣਾ ਹਰ ਹਰਬਾ ਵਰਤਣ ਦੇ ਬਾਵਜੂਦ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਵਿਚ ਕਾਮਯਾਬ ਨਹੀਂ ਹੋ ਸਕੀ। ਕਿਸਾਨ ਜਥੇਬੰਦੀਆਂ ਫਿਰ ਵੀ ਦ੍ਰਿੜ੍ਹ ਇਰਾਦੇ ਨਾਲ ਕਾਨੂੰਨ ਰੱਦ ਕਰਾਉਣ ਲਈ ਅੰਦੋਲਨ ਜਾਰੀ ਰੱਖ ਰਹੀਆਂ ਹਨ। ਲੋਕ ਹੈਰਾਨ ਹਨ ਕਿ ਵੱਖ-ਵੱਖ ਵਿਚਾਰਾਂ ਵਾਲੀਆਂ ਐਨੀਆਂ ਕਿਸਾਨ ਜਥੇਬੰਦੀਆਂ ਇੱਕਮੁੱਠ ਕਿਵੇਂ ਹਨ?

ਕਾਰਪੋਰੇਟ ਪੱਖੀ ਤੇ ਕਿਸਾਨ ਵਿਰੋਧੀ ਸਰਕਾਰ ਨੇ ਕਿਸਾਨ ਆਗੂਆਂ ਨੂੰ ਪਾੜਨ, ਜੋਸ਼ੀਲੇ ਨੌਜੁਆਨਾਂ ਨੂੰ ਹਿੰਸਾ ਲਈ ਭੜਕਾਉਣ ਅਤੇ ਆਪਣੇ ਬੰਦੇ ਵਾੜ ਕੇ ਚੁਆਤੀਆਂ ਲਾਉਣ ਦੀਆਂ ਅਜੇ ਹੋਰ ਵੀ ਚਾਲਾਂ ਚੱਲਣੀਆਂ ਹਨ ਤਾਂ ਜੋ ਭੜਕਾਹਟ ਵਿਚ ਆ ਕੇ ਅੰਦੋਲਨਕਾਰੀ ਭੰਨ-ਤੋੜ ਕਰਨ, ਜਿਸ ਨਾਲ ਸਰਕਾਰ ਨੂੰ ਅਮਨ ਕਾਨੂੰਨ ਬਣਾਈ ਰੱਖਣ ਦੇ ਨਾਂ ਉੱਤੇ ਮਾਰ-ਧਾੜ ਕਰਨ ਦਾ ਬਹਾਨਾ ਮਿਲ ਜਾਵੇ। ਪੁੱਤ ਬਾਰਡਰ ਦੇ ਮੋਰਚੇ ਵਿੱਚ ਮਰਦਾ ਤੇ ਪਿਉ ਕਿਸਾਨ ਮੋਰਚੇ ਵਿਚ ਮਰਦਾ ਅਸੀਂ ਦੇਖ ਚੁੱਕੇ ਹਾਂ। ਦੰਭੀ ਤੇ ਮੀਸਣੀ ਸਰਕਾਰ ਪੁੱਤ ਮਰਨ ਉੱਤੇ ਤਾਂ ਸ਼ਹੀਦ ਹੋਣ ਦਾ ਠੱਪਾ ਲਾ ਦਿੰਦੀ ਹੈ, ਪਰ ਸ਼ਹੀਦ ਹੋਏ ਕਿਸਾਨ ਪਿਤਾ ਨੂੰ ਭਟਕਿਆ ਹੋਇਆ ਕਹਿੰਦੀ ਉਹਦਾ ਅਫਸੋਸ ਵੀ ਨਹੀਂ ਕਰਦੀ।

ਕਿਸੇ ਅੰਦੋਲਨ ਨੂੰ ਮਘਦਾ ਰੱਖਣ ਲਈ ਹੋਸ਼ ਨਾਲ ਬੇਸ਼ਕ ਜੋਸ਼ ਵੀ ਜ਼ਰੂਰੀ ਹੁੰਦਾ ਹੈ, ਪਰ ਜੋਸ਼ ਇੰਨਾ ਵੀ ਨਾ ਵਧੇ ਕਿ ਹੋਸ਼ ਹੀ ਨਾ ਰਹੇ। 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਪਰਖ ਦੀ ਘੜੀ ਹੋਵੇਗੀ। ਜੇ ਇਹ ਜ਼ਾਬਤੇ ਵਿਚ ਰਹੀ ਤੇ ਚਾਣਕੀਆ ਚਾਲਾਂ ਚੱਲਣ ਵਾਲੀ ਸਰਕਾਰ ਤੋਂ ਹਿੰਸਕ ਨਾ ਕਰਵਾਈ ਗਈ ਤਾਂ ਕਿਸਾਨਾਂ ਦਾ ਨਾਂ ਕੁਲ ਦੁਨੀਆ ਵਿਚ ਸਤਿਕਾਰ ਨਾਲ ਲਿਆ ਜਾਵੇਗਾ। ਫਿਰ ਟਰੈਕਟਰ ਪਰੇਡ ਦੀਆਂ ਤਸਵੀਰਾਂ ਕਰੋੜਾਂ ਘਰਾਂ ਦਾ ਸ਼ਿੰਗਾਰ ਬਣਨਗੀਆਂ।

ਸ਼ਾਂਤਮਈ ਅੰਦੋਲਨ ਨਾਲ ਕਾਲੇ ਕਾਨੂੰਨ ਵੀ ਵਾਪਸ ਕਰਾਏ ਜਾ ਸਕਦੇ ਹਨ ਜਦੋਂ ਕਿ ਹਿੰਸਾ ਕਾਰਨ ਵੱਡੇ ਨੁਕਸਾਨ ਹੋ ਸਕਦੇ ਹਨ। ਟਰੈਕਟਰਾਂ ਦੀ ਜ਼ਬਤਬੱਧ ਪਰੇਡ ਵਿਚ ਹਜ਼ਾਰਾਂ ਟਰੈਕਟਰਾਂ ਨਾਲ ਲੱਖਾਂ ਲੋਕ ਆ ਸਕਦੇ ਹਨ। ਇਸ ਲਈ ਵੱਧ ਤੋਂ ਵੱਧ ਪ੍ਰਚਾਰ ਕਰੋ ਕਿ ਅੰਦੋਲਨ ਹਰ ਹਾਲਤ ਵਿਚ ਸ਼ਾਂਤਮਈ ਰਹੇਗਾ।

 

 

  

iksfn aµdoln dy pRsµg ivc aqIq ƒ Xfd kridaF

-ipRµ[ srvx isµG

iswK rfj cly jfx ipwCoN Èfh muhµmd ny isµGF qy iPrµgIaF df jµgnfmf iliKaf, ijs dIaF qukF lok gIqF vFg lokF dy mUMh cVH geIaF» Auh ajoky iksfn aµdoln ivc vI Xfd kr lYxIaF cfhIdIaF hn: ‘ipwCoN bYT srdfrF gurmqf kIqf, koeI akl df kro ielfj Xfro…»’

Xfd krIey gurU arjn dyv jI aqy gurU qyg bhfdr jI dI ÈhIdI» ardfs ivc ismry jFdy ÈhIdF df iDafn Dr ky ikhf jFdf hY, ‘bolo siqnfm sRI vfihgurU»’ nnkfxf sfihb, gurU ky bfg df morcf, jYqo df morcf qy iswKF dy kuJ hor morcy ÈFqmeI aµdolnF nfl hI ijwqy gey» mhfqmf gFDI, jY pRkfÈ nfrfiex qy aµnf hËfry dy swiqafgRihaF df sPl hoxf vI AunHF dy ÈFqmeI rihx kr ky sµBv ho sikaf» ajokf iksfn aµdoln vI ÈFqmeI rihx kr ky hI pµjfb dIaF hwdF pfr krdf sfry Bfrq df aµdoln bx igaf hoieaf hY» QF-QF Drny lwg rhy qy mujæfhry ho rhy hn» jy ieh iekwly pµjfbIaF jF kyvl iswKF df aµdoln huµdf qF pulIs/ POj vrq ky sOiKaF dbfa idwqf jFdf qy Auhdy isr `qy bfkI ihµdosqfn dIaF votF KrIaF kr leIaF jFdIaF, mOjUdf srkfr dI Aumr hor lµmyrI ho jFdI, ikAuNik pµjfbI, Éfs kr ky iswK BfrqI lokrfj dIaF votF ivc afty ivc lUx brfbr hI hn»

ieh hkIkq hY ik 1980ivaF dOrfn kuJ qwqF ny kuJ iswKF ƒ Èih dy ky, Auksf ky, iPr afps ivc AunHF dI aqy kuJ gYr iswKF dI mfr-mrvfeI krvfeI» ieMj kr ky bfkI ihµdosqfnIaF dIaF votF vtorIaF aqy rfj-Bfg dy mflk bxy» rfjF leI vDyry aiDkfrF vflf anµdpur mqf, jo sµivDfn dy PYzrl ZFcy muqfbk sfry rfjF df mqf sI, kyvl iswKF df vwKvfdI mqf grdfn ky sfry dyÈ ƒ vrglf ilaf qy Gwt igxqI iswKF dy mukfbly bhuigxqI ÊYr iswK BfrqIaF dIaF votF vtor leIaF» iswKF aQvf pµjfbIaF ny suqµqrqf sµgrfm ivc sB qoN vwD kurbfnIaF idwqIaF, pr suqµqr Bfrq dy hor lokF ƒ ibnF iksy kurbfnI dyx dy AunHF iÉlfÌ BugqfAux df sbwb bxf idwqf igaf» ipClIaF hfrF qoN iswKF ƒ ieµnf ku sbk ËrUr iswK lYxf cfhIdf hY ik ajoky lokrfjI smyN ivc Auh jdoN kyvl pµjfb jF iswKF dI hI gwl krngy qF dysæ dI vwzI bhuigxqI ƒ afpxy ivruwD BugqfAux dy iPr mOky dy dyxgy qy pihlF vFg hI nuksfn AuTfAuxgy»

pµjfb ivwcoN clfieaf ÈFqmeI iksfn aµdoln hirafxy nfl rl ky duwgxf aqy smuwcy BfrqI iksfnF nfl rl ky ds guxF pRBfvÈflI ho igaf hY ijs dIaF DuµmF kul jhfn aµdr pY rhIaF hn» sB DrmF qy jfqF dy kroVF arbF lok iksfnF nfl hmdrdI prgt krn lwgy hn» pµjfbI qy hirafxvI myr-qyr Cwz ky muV iek dUjy dIaF bFhF bx gey hn» pµjfb dy dfiery ivwc cwldy iksfn aµdoln dI Ébr qF idwlI qk vI nhIN sI phuµcdI, jo dunIaf Br dy mIzIey dI muwK Ébr bxI hoeI hY» ÈkqIÈflI modI srkfr, jo sµivDfn dI AulµGxf kr ky Dwky nfl koeI vI kfƒn bxfAux ivc imµt nhIN lfAuNdI, ajy qk afpxf hr hrbf vrqx dy bfvjUd iksfn aµdoln ƒ lIhoN lfhux ivc kfmXfb nhIN ho skI» iksfn jQybµdIaF iPr vI idRVH ierfdy nfl kfƒn rwd krfAux leI aµdoln jfrI rwK rhIaF hn» lok hYrfn hn ik vwK-vwK ivcfrF vflIaF aYnIaF iksfn jQybµdIaF iewkmuwT ikvyN hn?

kfrporyt pwKI qy iksfn ivroDI srkfr ny iksfn afgUaF ƒ pfVn, joÈIly nOjuafnF ƒ ihµsf leI BVkfAux aqy afpxy bµdy vfV ky cuafqIaF lfAux dIaF ajy hor vI cflF cwlxIaF hn qF jo BVkfht ivc af ky aµdolnkfrI Bµn-qoV krn, ijs nfl srkfr ƒ amn kfƒn bxfeI rwKx dy nF AuWqy mfr-DfV krn df bhfnf iml jfvy» puwq bfrzr dy morcy ivwc mrdf qy ipAu iksfn morcy ivc mrdf asIN dyK cuwky hF» dµBI qy mIsxI srkfr puwq mrn AuWqy qF ÈhId hox df Twpf lf idµdI hY, pr ÈhId hoey iksfn ipqf ƒ Btikaf hoieaf kihµdI Auhdf aPsos vI nhIN krdI»

iksy aµdoln ƒ mGdf rwKx leI hoÈ nfl bysæk joÈ vI ËrUrI huµdf hY, pr joÈ ieµnf vI nf vDy ik hoÈ hI nf rhy» 26 jnvrI ƒ kIqI jf rhI trYktr pryz prK dI GVI hovygI» jy ieh Ëfbqy ivc rhI qy cfxkIaf cflF cwlx vflI srkfr qoN ihµsk nf krvfeI geI qF iksfnF df nF kul dunIaf ivc siqkfr nfl ilaf jfvygf» iPr trYktr pryz dIaF qsvIrF kroVF GrF df iȵgfr bxngIaF»

ÈFqmeI aµdoln nfl kfly kfƒn vI vfps krfey jf skdy hn jdoN ik ihµsf kfrn vwzy nuksfn ho skdy hn» trYktrF dI ËbqbwD pryz ivc hËfrF trYktrF nfl lwKF lok af skdy hn» ies leI vwD qoN vwD pRcfr kro ik aµdoln hr hflq ivc ÈFqmeI rhygf»

 

 

 

Have something to say? Post your comment