Welcome to Canadian Punjabi Post
Follow us on

01

March 2021
ਨਜਰਰੀਆ

ਇਹ ਝੂਠ ਵੀ ਹੈ ਅਤੇ ਪਾਖੰਡ ਵੀ

January 18, 2021 10:43 PM

-ਕਰਣ ਥਾਪਰ

ਭਾਰਤ ਦੀਆਂ ਆਧੁਨਿਕ ਸਰਕਾਰਾਂ ਵਿੱਚ ਕਈ ਰਾਜਾਂ ਵਿੱਚ ਰੂਪ ਧਾਰਨ ਕਰਨ ਦੀ ਇੱਕ ਚਿੰਤਾਜਨਕ ਪ੍ਰਵਿਰਤੀ ਹੈ। ਪਾਰਲੀਮੈਂਟ ਮੈਂਬਰ ਅਤੇ ਮੰਤਰੀਆਂ ਦੀ ਵਿਦਿਅਕ ਯੋਗਤਾ ਨਿਗੂਣੀ ਜਾਂ ਸਵਾਲ ਉਠਾਉਣ ਯੋਗ ਹੁੰਦੀ ਹੈ, ਉਹ ਸਾਡੇ ਵਿੱਚੋਂ ਸਾਰਿਆਂ ਲਈ ਤੈਅ ਕਰਨ ਲਈ ਸਿਆਣਪ ਦੇ ਅਧਿਕਾਰੀ ਹੁੰਦੇ ਹਨ ਕਿ ਅਸੀਂ ਕੀ ਕਰ ਸਕਦੇ ਹਾਂ ਅਤੇ ਕੀ ਨਹੀਂ ਕਰ ਸਕਦੇ। ਦੋ ਖੇਤਰ, ਜਿੱਥੇ ਇਹ ਸਭ ਤੋਂ ਵੱਧ ਅਨਿਯਮਿਤ ਤੇ ਘੱਟ ਤੋਂ ਘੱਟ ਉਚਿਤ ਹੈ, ਉਹ ਉਮਰ ਹੈ, ਜਿਸ ਉੱਤੇ ਅਸੀਂ ਕਾਨੂੰਨੀ ਤੌਰ ਉੱਤੇ ਸਿਗਰਟਨੋਸ਼ੀ ਕਰ ਸਕਦੇ ਜਾਂ ਪੀ ਸਕਦੇ ਹਾਂ। ਅਸੀਂ 18 ਸਾਲ ਦੀ ਉਮਰ ਵਿੱਚ ਵੋਟ ਪਾਉਣ ਲਈ ਲੋੜੀਂਦੇ ਅਡਲਟ ਮੰਨੇ ਜਾਂਦੇ ਹਾਂ, ਪਰ ਭਾਰਤ ਵਿੱਚ ਕੋਈ ਸਰਕਾਰ ਉਸ ਉਮਰ ਵਿੱਚ ਸਿਗਰਟਨੋਸ਼ੀ ਦੀ ਇਜਾਜ਼ਤ ਨਹੀਂ ਦਿੰਦੀ। 37 ਵਿੱਚੋਂ ਛੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੁਹਾਨੂੰ 18 ਸਾਲ ਦੀ ਉਮਰੇ ਸਿਗਰਟ ਪੀਣ ਦੀ ਇਜਾਜ਼ਤ ਦਿੰਦੇ ਹਨ। ਪੰਜਾਬ, ਹਰਿਆਣਾ, ਮਹਾਰਾਸ਼ਟਰ ਤੇ ਦਿੱਲੀ ਤੇ ਚੰਡੀਗੜ੍ਹ ਵਰਗੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਤੁਹਾਨੂੰ 25 ਸਾਲ ਤੱਕ ਉਡੀਕ ਕਰਨੀ ਪੈਂਦੀ ਹੈ। ਹਲਕੀ ਬੀਅਰ ਪੀਣ ਦੀ ਇਜਾਜ਼ਤ ਜੋ ਕੁਝ ਹੱਦ ਤੱਕ ਹੋ ਸਕਦੀ ਹੈ, ਪਰ 21 ਦੀ ਉਮਰ ਤੱਕ। ਕੇਰਲ ਵਿੱਚ ਕਾਨੂੰਨੀ ਉਮਰ 23 ਸਾਲ ਦੀ ਹੈ ਅਤੇ ਬਾਕੀਆਂ ਵਿੱਚ 21 ਸਾਲ।

ਸਾਡੀ ਕੇਂਦਰ ਸਰਕਾਰ ਉਸ ਉਮਰ ਨਾਲ ਛੇੜਛਾੜ ਕਰਨ ਦੀ ਸੋਚ ਰੱਖਦੀ ਹੈ, ਜਿਸ ਉੱਤੇ ਅਸੀਂ ਕਾਨੂੰਨੀ ਤੌਰ ਉੱਤੇ ਸਿਗਰਟ ਪੀ ਸਕਦੇ ਹਾਂ। 2003 ਵਿੱਚ ਇਸ ਨੂੰ 18 ਸਾਲ ਤੱਕ ਤੈਅ ਕੀਤਾ ਗਿਆ, ਪਰ ਡਰਾਫਟ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ (ਇਸ਼ਤਿਹਾਰ ਤੇ ਵਪਾਰ ਅਤੇ ਵਣਜ, ਉਤਪਾਦਨ, ਸਪਲਾਈ ਅਤੇ ਵੰਡ ਦੀ ਮਨਾਹੀ) ਸੋਧ ਬਿੱਲ 2020 ਇਸ ਨੂੰ 21 ਸਾਲ ਤੱਕ ਵਧਾਉਣਾ ਚਾਹੁੰਦਾ ਹੈ। ਇਹੀ ਨਹੀਂ ਸਿਹਤ ਮੰਤਰਾਲਾ ਇਨ੍ਹਾਂ ਤਬਦੀਲੀਆਂ ਲਈ ਲੋਕਾਂ ਦੀ ਪ੍ਰਤੀਕਿਰਿਆ ਵੀ ਮੰਗ ਰਿਹਾ ਹੈ। ਇੱਥੇ ਮੈਂ ਆਪਣੀ ਪ੍ਰਤੀਕਿਰਿਆ ਦੇ ਰਿਹਾ ਹਾਂ। ਇਹ ਨਾ ਕਰੋ। ਇਹ ਇੱਕ ਅਜਿਹਾ ਖੇਤਰ ਨਹੀਂ, ਜਿੱਥੇ ਸਰਕਾਰਾਂ ਬਿਹਤਰ ਜਾਣਦੀਆਂ ਹਨ ਅਤੇ ਯਕੀਨੀ ਤੌਰ ਉੱਤੇ ਇੱਕ ਮੁੱਦਾ ਨਹੀਂ ਹੈ ਜਿਸ ਉੱਤੇ ਤੁਹਾਨੂੰ ਸਾਡੇ ਲਈ ਤੈਅ ਕਰਨਾ ਚਾਹੀਦਾ ਹੈ। ਮੈਂ ਉਨ੍ਹਾਂ ਖੇਤਰਾਂ ਜਾਂ ਹਾਲਤਾਂ ਵਿੱਚ ਸਿਗਰਟਨੋਸ਼ੀ ਉੱਤੇ ਪਾਬੰਦੀ ਨੂੰ ਸਮਝ ਸਕਦਾ ਹਾਂ, ਜਿੱਥੇ ਜ਼ਰੂਰੀ ਤੌਰ ਉੱਤੇ ਜਾਂ ਨਾ ਸਹਿਣ ਯੋਗ ਤੌਰ ਉੱਤੇ ਹੋਰ ਸਿਗਰਟਨੋਸ਼ੀ ਨਹੀਂ ਕਰਦੇ, ਉਹ ਪ੍ਰਭਾਵਤ ਹੁੰਦੇ ਹਨ। ਜਨਤਕ ਥਾਵਾਂ, ਜਿਵੇਂ ਹੋਟਲ, ਰੈਸਟੋਰੈਂਟ, ਸਿਨੇਮਾਹਾਲ, ਬਾਰ ਆਦਿ ਵਿੱਚ ਸਿਗਰਟਨੋਸ਼ੀ ਕਰਨਾ ਗੈਰ-ਕਾਨੂੰਨੀ ਹੈ, ਪਰ ਜਦੋਂ ਕੋਈ ਅਡਲਟ ਆਪਣੇ ਦਮ ਉੱਤੇ ਸਿਗਰਟ ਪੀਂਦਾ ਹੈ ਜਾਂ ਦੂਸਰਿਆਂ ਦੇ ਸਾਥ ਵਿੱਚ, ਜਿਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਉਥੇ ਸਰਕਾਰ ਨੂੰ ਦਖਲ ਦੇਣ ਦਾ ਕੋਈ ਮਤਲਬ ਨਹੀਂ। ਬਾਲਗਪੁਣੇ ਤੱਕ ਪਹੁੰਚਣ ਪਿੱਛੋਂ ਜੇ ਮੈਂ ਸਿਗਰਟਨੋਸ਼ੀ ਨਾਲ ਹੌਲੀ ਹੌਲੀ ਖੁਦ ਨੂੰ ਜ਼ਹਿਰ ਦੇਣ ਦੀ ਇੱਛਾ ਰੱਖਦਾ ਹਾਂ ਜਾਂ ਮੇਰੇ ਆਸਪਾਸ ਮੇਰੇ ਸਿਗਰਟ ਦੇ ਧੂੰਏਂ ਨੂੰ ਅੰਦਰ ਲੈਣ ਲਈ ਅਜਿਹਾ ਕਰਨਾ ਚਾਹੁੰਦੇ ਨੇ ਤਾਂ ਸਾਨੂੰ ਇਹ ਕਰਨ ਦਾ ਨੈਤਿਕ ਅਧਿਕਾਰ ਹੈ। ਸਰਕਾਰਾਂ ਕਿੰਨੀ ਦੂਰ ਤੱਕ ਸਾਨੂੰ ਬੇਲੋੜੀਆਂ ਆਦਤਾਂ ਤੋਂ ਬਚਾ ਸਕਦੀਆਂ ਹਨ। ਇਸ ਦੀ ਵੀ ਇੱਕ ਹੱਦ ਹੈ।

ਯਾਦ ਰੱਖੋ ਕਿ ਹਰ ਵਾਰ ਸਿਆਸੀ ਆਗੂ ਏਦਾਂ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਹ ਸਾਡੀ ਸ਼ਖਸੀਅਤ ਨੂੰ ਘੱਟ ਕਰ ਸਕਣ। ਅਸਲ ਵਿੱਚ ਉਹ ਸਾਨੂੰ ਪ੍ਰਭਾਵਤ ਕਰਦੇ ਹਨ। ਸਰਕਾਰਾਂ ਬਿਹਤਰ ਜਾਣਦੀਆਂ ਹਨ ਕਿ ਉਹ ਸਿਰਫ ਇਨਕਾਰ ਨਹੀਂ, ਪਾਖੰਡ ਵੀ ਹੈ ਅਤੇ ਝੂਠ ਵੀ। ਮਿਸਾਲ ਲਈ ਬੀੜੀਆਂ ਉੱਤੇ ਸਿਗਰਟ ਨਾਲੋਂ ਵੱਖਰੇ ਤਰੀਕੇ ਨਾਲ ਟੈਕਸ ਇਸ ਲਈ ਲਾਇਆ ਜਾਂਦਾ ਹੈ ਕਿ ਉਹ ਜ਼ਿਆਦਾਤਰ ਗਰੀਬ ਭਾਰਤ ਲੋਕ ਪੀਂਦੇ ਹਨ, ਪਰ ਸਵਰਗੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਜੁਲਾਈ 2014 ਦੇ ਆਪਣੇ ਪਹਿਲੇ ਬਜਟ ਵਿੱਚ ਇਸ ਗੜਬੜੀ ਨੂੰ ਦੇਖਿਆ, ਜਦੋਂ ਸਿਗਰਟ ਦੀ ਐਕਸਾਈਜ਼ ਡਿਊਟੀ ਨੂੰ ਛੇ ਗੁਣਾ ਤੋਂ ਵਧਾ ਕੇ 72 ਫੀਸਦੀ ਕਰ ਦਿੱਤਾ ਤਾਂ ਬੀੜੀ ਨੂੰ ਅਛੂਤਾ ਛੱਡ ਦਿੱਤਾ ਗਿਆ। ਜੇ ਸਿਗਰਟ ਕਿਸੇ ਦੀ ਸਿਹਤ ਲਈ ਖਰਾਬ ਹੈ ਤਾਂ ਇਹ ਉਨ੍ਹਾਂ ਦੀ ਉਤਪਾਦ ਫੀਸ ਨੂੰ ਜ਼ਬਤ ਕਰਨ ਦੀ ਤੁਕ ਸਾਬਤ ਕਰਦਾ ਹੈ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਾਬੰਦੀ ਸ਼ੁਦਾ ਕਿਉਂ ਨਹੀਂ ਕੀਤਾ ਜਾਂਦਾ, ਇਹ ਇੱਕ ਤਰਕਸੰਗਤ ਗੱਲ ਹੋਵੇਗੀ, ਪਰ ਜੇਤਲੀ ਨੇ ਏਦਾਂ ਨਹੀਂ ਕੀਤਾ ਕਿਉਂਕਿ ਸਰਕਾਰ ਨੂੰ ਵੱਡੀ ਮਾਤਰਾ ਵਿੱਚ ਟੈਕਸ ਆਮਦਨ ਦਾ ਨੁਕਸਾਨ ਹੋਵੇਗਾ।

ਦੂਜੇ ਪਾਸੇ ਅੱਠ ਗੁਣਾ ਵੱਧ ਲੋਕ ਬੀੜੀ ਪੀਂਦੇ ਹਨ। ਜੇ ਤੁਸੀਂ ਉਨ੍ਹਾਂ ਉੱਤੇ ਉਤਪਾਦ ਫੀਸ ਨਹੀਂ ਵਧਾਈ ਤਾਂ ਤੁਸੀਂ ਕੀ ਇਹ ਨਹੀਂ ਕਹਿੰਦੇ ਕਿ ਤੁਸੀਂ ਬੀੜੀ ਪੀਣ ਵਾਲਿਆਂ ਦੀ ਸਿਹਤ ਦੀ ਪ੍ਰਵਾਹ ਨਹੀਂ ਕਰਦੇ। ਜੇ ਉਹ ਗਰੀਬ ਹੈ ਤਾਂ ਲੱਗਦਾ ਹੈ ਕਿ ਸਰਕਾਰ ਘੱਟ ਚਿੰਤਤ ਹੈ, ਜੇ ਉਹ ਮਰਨ ਲਈ ਸਿਗਰਟਨੋਸ਼ੀ ਕਰਦੇ ਹਨ। ਸਿਗਰਟ ਪੀਣ ਦੇ ਨਿਯਮਾਂ ਦੇ ਨਾਲ ਸਰਕਾਰ ਦੀ ਛੇੜਛਾੜ ਦੂਸਰੀ ਸਮੱਸਿਆ ਵੱਲ ਇਸ਼ਾਰਾ ਕਰਦੀ ਹੈ। ਤੁਹਾਨੂੰ ਅਕਸਰ ਪਤਾ ਲੱਗਦਾ ਹੈ ਕਿ ਇਸ ਦੇ ਗਲਤ ਢੰਗ ਨਾਲ ਕੀਤੇ ਨੈਤਿਕ ਸਰੋਕਾਰ ਨੂੰ ਸਰਕਾਰੀ ਖਜ਼ਾਨੇ ਦੇ ਮਾਲੀਏ ਦੀ ਰੱਖਿਆ ਲਈ ਇੱਕ ਲੁਕੇ ਹੋਏ ਦਵੰਦ ਨਾਲ ਮਿਟਾ ਦਿੱਤਾ ਗਿਆ ਹੈ। ਅਰੁਣ ਜੇਤਲੀ ਦਾ ਪਹਿਲਾ ਬਜਟ ਇੱਕ ਆਦਰਸ਼ ਚਿਤਰਨ ਸੀ। ਸਾਨੂੰ ਖੁਦ ਤੋਂ ਬਚਾਉਣ ਲਈ ਸਰਕਾਰ ਦਾ ਦਿ੍ਰੜ ਸੰਕਲਪ ਤਦ ਰੁਕ ਜਾਂਦਾ ਹੈ, ਜਦ ਅਜਿਹਾ ਕਰਨਾ ਬਹੁਤ ਮਹਿੰਗਾ ਹੋ ਜਾਂਦਾ ਹੈ।

ਮੈਂ ਇਹ ਨਹੀਂ ਕਹਿ ਰਿਹਾ ਕਿ ਹੋਰ ਸਰਕਾਰਾਂ ਗਲਤ ਹਨ ਜਾਂ ਠੀਕ ਹਨ, ਪਰ ਇੱਕ ਭਾਰਤੀ ਨਾਗਰਿਕ ਵਜੋਂ ਮੈਨੂੰ ਇਹ ਅਧਿਕਾਰ ਹੈ ਕਿ ਮੈਂ ਖੁਦ ਨੂੰ ਮੂਰਖਤਾ ਪੂਰਨ ਹੋਣ ਤੋਂ ਰੋਕਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਮੰਤਰੀਆਂ ਨੂੰ 18 ਸਾਲ ਦੇ ਬੱਚਿਆਂ ਨੂੰ ਸਿਗਰਟ ਪੀਣ ਤੋਂ ਪਹਿਲਾਂ ਰੋਕਣਾ ਪੈਂਦਾ ਹੈ। 18 ਸਾਲ ਸਵਾਭਿਮਾਨੀ ਉਨ੍ਹਾਂ ਨੂੰ ਅਣਡਿੱਠ ਕਰਨਗੇ। ਅਜਿਹਾ ਕਾਨੂੰਨ ਬਣਾਉਣਾ ਮੂਰਖਤਾ ਪੂਰਨ ਹੈ ਜਿਸ ਨੂੰ ਤੁਸੀਂ ਨਾ ਤਾਂ ਨੈਤਿਕ ਤੌਰ ਉੱਤੇ ਸਹੀ ਠਹਿਰਾ ਸਕਦੇ ਹੋ ਅਤੇ ਨਾ ਹੀ ਭਰੋਸੇਯੋਗ ਤੌਰ ਉੱਤੇ ਲਾਗੂ ਕਰ ਸਕਦੇ ਹੋ।

  

ieh JUT vI hY aqy pfKµz vI

-krx Qfpr

Bfrq dIaF afDuink srkfrF ivwc keI rfjF ivwc rUp Dfrn krn dI iewk icµqfjnk pRivrqI hY. pfrlImYNt mYNbr aqy mµqrIaF dI ividak Xogqf ingUxI jF svfl AuTfAux Xog huµdI hY, Auh sfzy ivwcoN sfiraF leI qYa krn leI isafxp dy aiDkfrI huµdy hn ik asIN kI kr skdy hF aqy kI nhIN kr skdy. do Kyqr, ijwQy ieh sB qoN vwD ainXimq qy Gwt qoN Gwt Auicq hY, Auh Aumr hY, ijs AuWqy asIN kfƒnI qOr AuWqy isgrtnoÈI kr skdy jF pI skdy hF. asIN 18 sfl dI Aumr ivwc vot pfAux leI loVINdy azlt mµny jFdy hF, pr Bfrq ivwc koeI srkfr Aus Aumr ivwc isgrtnoÈI dI iejfËq nhIN idµdI. 37 ivwcoN Cy rfjF qy kyNdr Èfisq pRdyÈ quhfƒ 18 sfl dI Aumry isgrt pIx dI iejfËq idµdy hn. pµjfb, hirafxf, mhfrfÈtr qy idwlI qy cµzIgVH vrgy kyNdr sfiÈq pRdysLF ivwc quhfƒ 25 sfl qwk AuzIk krnI pYNdI hY. hlkI bIar pIx dI iejfËq jo kuJ hwd qwk ho skdI hY, pr 21 dI Aumr qwk. kyrl ivwc kfƒnI Aumr 23 sfl dI hY aqy bfkIaF ivwc 21 sfl.

sfzI kyNdr srkfr Aus Aumr nfl CyVCfV krn dI soc rwKdI hY, ijs AuWqy asIN kfƒnI qOr AuWqy isgrt pI skdy hF. 2003 ivwc ies ƒ 18 sfl qwk qYa kIqf igaf, pr zrfPt isgrt aqy hor qµbfkU Auqpfd (ieÈiqhfr qy vpfr aqy vxj, Auqpfdn, splfeI aqy vµz dI mnfhI) soD ibwl 2020 ies ƒ 21 sfl qwk vDfAuxf cfhuµdf hY. iehI nhIN ishq mµqrflf ienHF qbdIlIaF leI lokF dI pRqIikiraf vI mµg irhf hY. iewQy mYN afpxI pRqIikiraf dy irhf hF. ieh nf kro. ieh iewk aijhf Kyqr nhIN, ijwQy srkfrF ibhqr jfxdIaF hn aqy XkInI qOr AuWqy iewk muwdf nhIN hY ijs AuWqy quhfƒ sfzy leI qYa krnf cfhIdf hY. mYN AunHF KyqrF jF hflqF ivwc isgrtnoÈI AuWqy pfbµdI ƒ smJ skdf hF, ijwQy ËrUrI qOr AuWqy jF nf sihx Xog qOr AuWqy hor isgrtnoÈI nhIN krdy, Auh pRBfvq huµdy hn. jnqk QfvF, ijvyN hotl, rYstorYNt, isnymfhfl, bfr afid ivwc isgrtnoÈI krnf gYr-kfƒnI hY, pr jdoN koeI azlt afpxy dm AuWqy isgrt pINdf hY jF dUsiraF dy sfQ ivwc, ijnHF ƒ koeI ieqrfË nhIN huµdf, AuQy srkfr ƒ dKl dyx df koeI mqlb nhIN. bflgpuxy qwk phuµcx ipwCoN jy mYN isgrtnoÈI nfl hOlI hOlI Kud ƒ Ëihr dyx dI iewCf rwKdf hF jF myry afspfs myry isgrt dy DUµeyN ƒ aµdr lYx leI aijhf krnf cfhuµdy ny qF sfƒ ieh krn df nYiqk aiDkfr hY. srkfrF ikµnI dUr qwk sfƒ byloVIaF afdqF qoN bcf skdIaF hn. ies dI vI iewk hwd hY.

Xfd rwKo ik hr vfr isafsI afgU eydF krn dI koiÈÈ krdy hn qF ik Auh sfzI ÈKsIaq ƒ Gwt kr skx. asl ivwc Auh sfƒ pRBfvq krdy hn. srkfrF ibhqr jfxdIaF hn ik Auh isrP ienkfr nhIN, pfKµz vI hY aqy JUT vI. imsfl leI bIVIaF AuWqy isgrt nfloN vwKry qrIky nfl tYks ies leI lfieaf jFdf hY ik Auh iËafdfqr grIb Bfrq lok pINdy hn, pr svrgI ivwq mµqrI arux jyqlI ny julfeI 2014 dy afpxy pihly bjt ivwc ies gVbVI ƒ dyiKaf, jdoN isgrt dI aYksfeIË izAUtI ƒ Cy guxf qoN vDf ky 72 PIsdI kr idwqf qF bIVI ƒ aCUqf Cwz idwqf igaf. jy isgrt iksy dI ishq leI Krfb hY qF ieh AunHF dI Auqpfd PIs ƒ Ëbq krn dI quk sfbq krdf hY aqy AunHF ƒ pUrI qrHF pfbµdI Èudf ikAuN nhIN kIqf jFdf, ieh iewk qrksµgq gwl hovygI, pr jyqlI ny eydF nhIN kIqf ikAuNik srkfr ƒ vwzI mfqrf ivwc tYks afmdn df nuksfn hovygf.

dUjy pfsy awT guxf vwD lok bIVI pINdy hn. jy qusIN AunHF AuWqy Auqpfd PIs nhIN vDfeI qF qusIN kI ieh nhIN kihµdy ik qusIN bIVI pIx vfilaF dI ishq dI pRvfh nhIN krdy. jy Auh grIb hY qF lwgdf hY ik srkfr Gwt icµqq hY, jy Auh mrn leI isgrtnoÈI krdy hn. isgrt pIx dy inXmF dy nfl srkfr dI CyVCfV dUsrI smwisaf vwl ieÈfrf krdI hY. quhfƒ aksr pqf lwgdf hY ik ies dy glq Zµg nfl kIqy nYiqk srokfr ƒ srkfrI KËfny dy mflIey dI rwiKaf leI iewk luky hoey dvµd nfl imtf idwqf igaf hY. arux jyqlI df pihlf bjt iewk afdrÈ icqrn sI. sfƒ Kud qoN bcfAux leI srkfr df id®V sµklp qd ruk jFdf hY, jd aijhf krnf bhuq mihµgf ho jFdf hY.

mYN ieh nhIN kih irhf ik hor srkfrF glq hn jF TIk hn, pr iewk BfrqI nfgirk vjoN mYƒ ieh aiDkfr hY ik mYN Kud ƒ mUrKqf pUrn hox qoN rokF. pRDfn mµqrI nirµdr modI qy AunHF dy mµqrIaF ƒ 18 sfl dy bwicaF ƒ isgrt pIx qoN pihlF rokxf pYNdf hY. 18 sfl svfiBmfnI AunHF ƒ axizwT krngy. aijhf kfƒn bxfAuxf mUrKqf pUrn hY ijs ƒ qusIN nf qF nYiqk qOr AuWqy shI Tihrf skdy ho aqy nf hI BrosyXog qOr AuWqy lfgU kr skdy ho.

 

Have something to say? Post your comment