Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਭਾਰਤ

ਭਾਰ-ਪਾਕਿ ਸਰਹੱਦ ਤੋਂ 150 ਮੀਟਰ ਲੰਬੀ ਸੁਰੰਗ ਮਿਲੀ

January 15, 2021 01:14 AM

ਸ੍ਰੀਨਗਰ, 14 ਜਨਵਰੀ (ਪੋਸਟ ਬਿਊਰੋ)- ਭਾਰਤ ਦੀ ਸੀਮਾ ਸੁਰੱਖਿਆ ਫੋਰਸ (ਬੀ ਐਸ ਐਫ) ਨੇ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਦੀ ਇੱਕ ਹੋਰ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਠੂਆ ਦੇ ਹੀਰਾ ਨਗਰ ਸੈਕਟਰ `ਚ ਅੰਤਰਰਾਸ਼ਟਰੀ ਸਰਹੱਦ `ਤੇ ਬਬੀਆ ਪਿੰਡ ਨੇੜੇ ਬੀ ਐਸ ਐਫ ਨੇ 150 ਮੀਟਰ ਲੰਬੀ ਸੁਰੰਗ ਦਾ ਪਤਾ ਲਗਾਇਆ ਗਿਆ ਹੈ। ਸੁਰੱਖਿਆ ਏਜੰਸੀਆਂ ਇਸ ਦੇ ਬਾਅਦ ਚੌਕਸ ਹੋ ਗਈਆਂ ਹਨ।
ਪੁਲਸ ਅਤੇ ਬੀ ਐਸ ਐਫ ਦੇ ਉਚ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਕਿ ਅੱਤਵਾਦੀਆਂ ਨੇ ਉਸ ਸੁਰੰਗ ਰਾਹੀਂ ਕੋਈ ਘੁਸਪੈਠ ਦੀ ਤਾਜ਼ਾ ਵਾਰਦਾਤ ਤਾਂ ਨਹੀਂ ਕੀਤੀ। ਬੀ ਐਸ ਐਫ ਦੇ ਇੰਸਪੈਕਟਰ ਜਨਰਲ ਜੇ ਐਸ ਜਮਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀ ਐਸ ਐਫ ਦੀ ਗਸ਼ਤੀ ਪਾਰਟੀ ਨੇ ਕੱਲ੍ਹ ਸਵੇਰੇ ਬਬੀਆ ਪਿੰਡ ਨੇੜੇ 150 ਮੀਟਰ ਲੰਬੀ, 20-25 ਫੁੱਟ ਡੰੂਘੀ ਅਤੇ ਦੋ ਤੇ ਢਾਈ ਫੁੱਟ ਚੌੜੀ ਸੁਰੰਗ ਦਾ ਪਤਾ ਲਾਇਆ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਤੋਂ ਕਰੀਬ 50 ਮੀਟਰ ਦੂਰ ਮਿਲੀ ਇਹ ਸੁਰੰਗ ਪੁਰਾਣੀ ਜਾਪਦੀ ਹੈ ਤੇ ਇਸ ਦਾ ਪਤਾ ਓਦੋਂ ਲੱਗਾ, ਜਦੋਂ ਜੇ ਸੀ ਬੀ ਮਸ਼ੀਨ ਨਾਲ ਮਿੱਟੀ ਪੁੱਟੀ ਜਾ ਰਹੀ ਸੀ ਅਤੇ ਸੁਰੰਗ ਦਾ ਖੁੱਲ੍ਹਾ ਮੂੰਹ ਨਜ਼ਰ ਆਇਆ, ਜਿਸ ਦੇ ਉਪਰ ਸਰੀਏ ਦਾ ਇੱਕ ਰਾਡ ਰੱਖਿਆ ਹੋਇਆ ਸੀ। ਇਸ ਦੇ ਨੇੜੇ ਕਰਾਚੀ ਵਿੱਚ ਬਣੇ ਸੀਮੈਂਟ ਅਤੇ ਰੇਤ ਦੀਆਂ ਤਿੰਨ ਬੋਰੀਆਂ ਮਿਲੀਆਂ ਹਨ।
ਬੀ ਐਸ ਐਫ ਨੇ ਨਗਰੋਟਾ ਹਮਲੇ ਦੇ ਬਾਅਦ ਸਰਹੱਦੀ ਪਿੰਡਾਂ `ਚ ਆਪ੍ਰੇਸ਼ਨ ਸੁਦਰਸ਼ਨ ਚਲਾਇਆ ਹੋਇਆ ਹੈ। ਕੰਟਰੋਲ ਰੇਖਾ `ਤੇ ਫ਼ੌਜ ਵੱਲੋਂ ਵਰਤੀ ਜਾ ਰਹੀ ਚੌਕਸੀ ਦੇ ਕਾਰਨ ਪਾਕਿਸਤਾਨ ਅੱਤਵਾਦੀਆਂ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਘੁਸਪੈਠ ਕਰਵਾਉਣ ਦੀ ਸਾਜ਼ਿਸ਼ 'ਚ ਲੱਗਾ ਹੋਇਆ ਹੈ। ਵਰਨਣ ਯੋਗ ਕਿ ਪੁਲਵਾਮਾ ਫਿਦਾਈਨ ਹਮਲੇ `ਚ ਸੀ ਆਰ ਪੀ ਐਫ ਦੇ 40 ਜਵਾਨ ਮਾਰੇ ਗਏ ਸਨ। ਜੰਮੂ ਦੇ ਬੰਨ ਟੋਲ ਪਲਾਜ਼ਾ ਨੇੜੇ 2 ਵੱਡੀਆਂ ਵਾਰਦਾਤਾਂ ਦੇ ਇਲਾਵਾ ਕਈ ਹੋਰ ਹਮਲਿਆਂ `ਚ ਸ਼ਾਮਲ ਰਹੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅੰਤਰਰਾਸ਼ਟੀ ਸਰਹੱਦ ਰਾਹੀਂ ਘੁਸਪੈਠ ਕਰਕੇ ਆਏ ਸਨ, ਜਿਸ ਦੀ ਪੁਸ਼ਟੀ ਐਨ ਆਈ ਏ ਨੇ ਆਪਣੀ ਚਾਰਜਸ਼ੀਟ `ਚ ਕੀਤੀ ਹੈ। ਜੰਮੂ ਖੇਤਰ ਦੀ ਲੱਗਭਗ 3300 ਕਿਲੋਮੀਟਰ ਲੰਮੀ ਅੰਤਰਰਾਸ਼ਟਰੀ ਸਰਹੱਦ ਉਤੇ ਬੀ ਐਸ ਐਫ ਵੱਲੋਂ ਅਜਿਹੀਆਂ ਹੋਰ ਸੁਰੰਗਾਂ ਦਾ ਪਤਾ ਲਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਬੀਤੇ ਸਾਲ ਸਾਂਬਾ ਸੈਕਟਰ `ਚ 29 ਅਗਸਤ ਅਤੇ 23 ਨਵੰਬਰ 2020 ਨੂੰ ਵੀ ਇਸ ਤਰ੍ਹਾਂ ਦੀਆਂ 2 ਸੁਰੰਗਾਂ ਦਾ ਬੀ ਐਸ ਐਫ ਨੇ ਪਤਾ ਲਗਾਇਆ ਸੀ, ਜਿਨ੍ਹਾਂ ਰਾਹੀਂ ਦਾਖ਼ਲ ਹੋਏ ਜੈਸ਼ ਦੇ ਤਿੰਨ ਅੱਤਵਾਦੀ ਟਰੱਕ `ਚ ਸਵਰ ਹੋ ਕੇ ਕਸ਼ਮੀਰ ਜਾਣ ਲੱਗਿਆਂ ਮੁਕਾਬਲੇ `ਚ ਮਾਰੇ ਗਏ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼