Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਨਜਰਰੀਆ

ਦੁੱਲੇ ਅਤੇ ਲੋਹੜੀ ਦੀ ਕਹਾਣੀ

January 12, 2021 01:13 AM

-ਨੈਨ ਸੁੱਖ
ਦੁੱਲੇ ਦਾ ਪਿਓ ਕੈਦ ਹੋ ਗਿਆ। ਕਾਲ ਦਾ ਵੇਲਾ, ਹਰ ਪਾਸੇ ਭੁੱਖ-ਦੁੱਖ। ਦੁੱਲਾ ਬਾਲ ਸੀ, ਆਪਣੀ ਮਾਂ ਨਾਲ ਪਿਓ ਦੀ ਮੁਲਾਕਾਤ ਲਈ ਲਾਹੌਰ ਆਇਆ। ਮਾਂ ਦੇ ਸਿਰ ਉੱਤੇ ਰੋਟੀਆਂ ਦੀ ਚੰਗੇਰ, ਜੀਹਦੀ ਉਂਗਲੀ ਦੁੱਲਾ ਫੜੀ ਫਿਰੇ। ਚੁਗ਼ੱਤਾ ਸ਼ਾਹੀ ਦੀ ਸਖਤੀ, ਬਾਗੀ ਕੈਦੀ ਨਾਲ ਮੁਲਾਕਾਤ ਮੁਹਾਲ ਹੋਈ। ਰੁਲਦਿਆਂ ਫਿਰਦਿਆਂ ਅਛੂਤਾਂ ਦੀ ਲਾਵਾਰਸ ਧੀ ਦੁੱਲੇ ਦੀ ਭੈਣ ਬਣ ਗਈ, ਅਛੂਤ ਗੱਲ ਸੁਣਾਉਂਦੇ ਰੋ ਪੈਂਦੇ। ਦੁੱਲੇ ਨੂੰ ਦੁਪਹਿਰੇ ਭੁੱਖ ਲੱਗੀ, ਓਹਦੀ ਮਾਂ ਓਹਨੂੰ ਦੋ ਰੋਟੀਆਂ ਦਿੱਤੀਆਂ, ਜਿਨ੍ਹਾਂ 'ਚੋਂ ਇੱਕ ਰੋਟੀ ਦੁੱਲੇ ਆਪ ਖਾਧੀ, ਦੂਜੀ ਭੈਣ ਨੂੰ ਦੇ ਦਿੱਤੀ। ਦੁੱਲੇ ਦੀ ਮੁਸਲਮਾਨ ਰਾਜਪੂਤ ਮਾਂ ਆਖਣ ਲੱਗੀ, ‘‘ਪੁੱਤਰ ਏਹ ਲੋੜ੍ਹੀ!” ਸ਼ਾਮੀਂ ਦੁੱਲ੍ਹੇ ਨੂੰ ਭੁੱਖ ਲੱਗੀ, ਓਹਦੀ ਮਾਂ ਚੰਗੇਰ ਵੇਖੀ, ਵਿੱਚ ਦੋ ਰੋਟੀਆਂ, ਜਿਨ੍ਹਾਂ 'ਚੋਂ ਇੱਕ ਮਾਂ ਰੱਖੀ, ਦੂਜੀ ਪੁੱਤਰ ਨੂੰ ਫੜਾਈ। ਦੁੱਲੇ ਅੱਧੀ ਰੋਟੀ ਭੈਣ ਨੂੰ ਦਿੱਤੀ ਤੇ ਅੱਧੀ ਆਪ ਖਾਧੀ। ਮਾਂ ਬੋਲੀ, ‘‘ਪੁੱਤਰ ਏਹ ਲੋੜ੍ਹੀ।”
ਕਿਸੇ ਨੂੰ ਕੁਝ ਦਾਨ ਕਰਨ ਨੂੰ ਲੋੜ੍ਹੀ (ਲੋਹੜੀ) ਕਹਿੰਦੇ ਸੀ। ਲਾਹੌਰ ਵਿੱਚ ਜਿੱਥੇ ਦੁੱਲਾ ਅਤੇ ਅਖੌਤੀ ਅਛੂਤ ਕੁੜੀ ਭੈਣ ਭਰਾ ਬਣੇ, ਓਸ ਥਾਂ ਦਾਰਾ ਸ਼ਿਕੋਹ ਦੀ ਸੂਬੇਦਾਰੀ ਵਿੱਚ ਤਕੀਆ ਵਾਲਮੀਕੀਆਂ ਬਣਿਆ, ਜੀਹਦੇ ਵਿੱਚ ਇੱਕ ਅਖਾੜਾ ਧੁੰਮਿਆ। ਜਿਹੜਾ ਪਹਿਲਵਾਨ ਕਿਸੇ ਮੁਸਲਮਾਨ, ਹਿੰਦੀ ਤੇ ਸਿੱਖ ਰਈਸ ਦੇ ਪੁੱਤ ਨੂੰ ਕੁਸ਼ਤੀ ਵਿੱਚ ਹਰਾਉਂਦਾ, ਵਾਲਮੀਕੀ ਲੋਕ ਓਹਨੂੰ ਦੁੱਲਾ ਕਹਿੰਦੇ। ਪੋਹ ਦੀ ਤੀਹ, ਜਿਸ ਦਿਨ ਦੁੱਲੇ ਆਪਣੀ ਅਛੂਤ ਭੈਣ ਨੂੰ ਰੋਟੀ ਖਵਾਈ, ਓਹ ਲੋੜ੍ਹੀ (ਲੋਹੜੀ) ਦਾ ਦਿਹਾੜ (ਤਿਉਹਾਰ) ਬਣਿਆ, ਜਿਹੜਾ ਲਾਹੌਰੋਂ ਨਿਕਲ ਕੇ ਮਾਝੇ ਅਤੇ ਦੁਆਬੇ ਤਾਈਂ ਪੱਸਰ ਗਿਆ। ਲੋੜ੍ਹੀ (ਲੋਹੜੀ) ਰਾਤ ਨੂੰ ਮੰਗ ਕੇ ਮਨਾਉਂਦੇ। ਕਦੀ ਏਹ ਨਿਰਾ ਵਾਲਮੀਕੀ ਦਿਹਾੜਾ, ਮਗਰੋਂ ਇਹਦੇ ਵਿੱਚ ਹਿੰਦੂ, ਸਿੱਖ ਤੇ ਮੁਸਲਮਾਨ ਵੀ ਰਲ ਗਏ। ਪਹਿਲੇ ਕੁੜੀਆਂ ਚਿੜੀਆਂ 'ਕੱਲੀਆਂ ਹੁੰਦੀਆਂ ਸਨ, ਫਿਰ ਉਨ੍ਹਾਂ ਦੇ ਹਾਣੀ ਮੁੰਡੇ ਵੀ ਰਲ ਗਏ। ਪੋਹ ਦੀ ਪੰਦਰਾਂ ਤੋਂ ਲੰਮੀਆਂ ਸੀਤ ਰਾਤਾਂ ਵਿੱਚ ਲੋੜ੍ਹੀ ਭਖੀ ਰਹਿੰਦੀ। ਨਾਚ, ਗਾਣਾ, ਹਾਸਾ, ਰਾਸ, ਬਹਿਰੂਪ ਤੇ ਠੱਗੀ, ਮੰਗਣ ਲਈ ਸਭ ਚਲਦਾ ਤੇ ਗਾਹਲਾਂ ਦਾ ਗੁੜ ਸਵਾਦੀ ਹੋਵੇ। ਗਾਉਣ ਅਛੂਤਾਂ ਦੇ ਈ ਰਹੇ। ਜਿਨ੍ਹਾਂ 'ਚੋਂ ਇੱਕ :
ਆਵੋ ਨੀ ਆਵੋ ਲੋੜ੍ਹੀ ਆਈ
ਗਾਵੋ ਨੀ ਗਾਵੋ ਲੋੜ੍ਹੀ ਆਈ
ਅਸੀਂ ਜੇ ਭੈਣਾਂ ਓਹਦੀਆਂ
ਦੁੱਲਾ ਸਾਡਾ ਭਾਈ
ਜਗ ਪਕਾਈਆਂ ਰੋਟੀਆਂ
ਦੁੱਲਾ ਕਰੇ ਕਮਾਈ
ਆਵੋ ਨੀ ਆਵੋ...
ਬਾਬਲ ਕੈਦਾਂ ਭੋਗੀਆਂ
ਦੁੱਲੇ ਦੀ ਰੋਵੇ ਮਾਈ
ਆਵੋ ਨੀ ਆਵੋ...
ਖੇਡੇ ਵਗ ਤਗ ਸੋਟੀਆਂ
ਦੁੱਲਾ ਕਰੇ ਲੜਾਈ
ਆਵੋ ਨੀ ਆਵੋ...
ਸੂਮ ਵਧਾਈਆਂ ਮੋੜੀਆਂ
ਦੁੱਲੇ ਵਾਗ ਫੜਾਈ
ਆਵੋ ਨੀ ਆਵੋ...
ਸੱਭੇ ਦਮੜੀਆਂ ਖੋਟੀਆਂ
ਦੁੱਲਾ ਭਰੇ ਭਰਾਈ
ਆਵੋ ਨੀ ਆਵੋ...
ਲੋੜ੍ਹੀ ਧੰੁਮਦੀ ਜਾ ਰਹੀ ਕਿ ਲੋੜ੍ਹੀ (ਲੋਹੜੀ) ਦੇ ਅਗਲੇ ਦਿਨ ਦੀ ਪਹਿਲੀ ਨੂੰ ਪੰਜਾਬ ਦੇ ਹਿੰਦੂ ਮੰਦਰਾਂ 'ਚੋਂ ਨਵੇਂ ਦਿਹਾੜ ‘ਭਾਗੀ’ ਦੀ ਵਧਾਈ।
ਸੁੰਦਰੀ ਤੇ ਮੁੰਦਰੀ ਸੋਹਣੀਆਂ ਮਨਮੋਹਣੀਆਂ ਦੋ ਭੈਣਾਂ ਰੂੜੇ ਡੂਮ ਦੀਆਂ ਧੀਆਂ, ਭੱਟੀਆਂ ਦੇ ਜੂਹੇ ਜਿੱਥੇ ਵੀ ਮੇਲਾ ਲੱਗੇ, ਇਹ ਓਥੇ ਆਪਣਾ ਪਿੜ ਭਖਾਵਣ। ਕਿਲਾ ਸ਼ੇਖੁਪੁਰੇ ਦੇ ਕੋਤਵਾਲ ਤਾਈਂ ਉਨ੍ਹਾਂ ਦੀ ਧੁੰਮ ਅੱਪੜੀ। ਰੂੜੇ ਨੂੰ ਦਾਰੋਗੇ ਸਾਈ ਫੜਾਈ, ਜਿਹੜਾ ਅੱਗੋਂ ਇਨਕਾਰੀ। ਓਹ ਮੇਲੇ ਵਿੱਚ ਵੀ ਗਾਉਂਦੇ ਤੇ ਬੂਹਾ ਬੂਹਾ ਵੀ ਫਿਰਦੇ, ਪਰ ਕਿਲੇ ਕੋਲੋਂ ਉਨ੍ਹਾਂ ਨੂੰ ਡਰ ਆਵੇ। ਸੁੰਦਰੀ ਅਤੇ ਮੁੰਦਰੀ ਜੋੜੀਆਂ, ਜੰਮਦਿਆਂ ਦੀ ਮਾਂ ਮਰ ਗਈ, ਚਾਚੀ ਪਾਲਿਆ। ਕੋਤਵਾਲ ਦਾ ਹੁਕਮ ਨਾ ਚੱਲਿਆ ਤੇ ਦਰੋਗੇ ਧੱਕੇ ਜ਼ੋਰੀਂ ਸੁੰਦਰੀ ਅਤੇ ਮੁੰਦਰੀ ਨੂੰ ਚੁੱਕਵਾ ਲਿਆ, ਜਿਨ੍ਹਾਂ ਨੂੰ ਬਚਾਉਂਦਿਆਂ ਉਨ੍ਹਾਂ ਦਾ ਚਾਚਾ ਸਮੰਦਾ ਫੱਟੜ ਹੋ ਗਿਆ। ਦੁੱਲੇ ਤਾਈਂ ਡੂੰਮਾਂ ਦੀ ਫਰਿਆਦ ਗਈ, ਜਿਹੜਾ ਬੇਵਾਰਸਾਂ ਦਾ ਸਾਈਂ ਬਣਿਆ। ਜਿਨ੍ਹਾਂ ਦੀਆਂ ਧੀਆਂ ਸਲਾਮਤ ਪਰਤਾਈਆਂ, ਓਹੋ ਕਿਉਂ ਨਾ ਦੁੱਲੇ ਦੇ ਵਾਰੀ ਜਾਵਨ, ਜਿਨ੍ਹਾਂ ਗਾਓਣ ਜੋੜੇ :
ਸੁੰਦਰੀਏ-ਮੁੰਦਰੀਏ ਨਾ ਰੋ
ਹੋ... ਹੋ... ਹੋ...
ਸਾਰੇ ਸੀਰੀ ਕੁੜੀਆਂ ਮੁੰਡੇ ਦੂੰਹਾ (ਦੋ) ਧਿਰਾਂ ਵਿੱਚ ਵੰਡੇ ਜਾਵਣ, ਇੱਕ ਧਿਰ ਬੋਲ ਗਾਏ ਤੇ ਦੂਜੀ ਧਿਰ ‘ਹੋ' ਅਲਾਏ :
ਤੇਰਾ ਕੌਣ ਪਿਆਰਾ... ਹੋ
ਦੁੱਲਾ ਭੱਟੀ ਵਾਲਾ... ਹੋ
ਦੁੱਲੇ ਧੀ ਵਿਆਹੀ... ਹੋ
ਸੇਰ ਸ਼ੱਕਰ ਪਾਈ... ਹੋ
ਕੁੜੀ ਤੇ ਲਾਲ ਫਟਾਕਾ... ਹੋ
ਕੁੜੀ ਦਾ ਸਾਲੂ ਪਾਟਾ... ਹੋ
ਚਾਚਾ ਨਵਾਂ ਰੰਗਾਏ... ਹੋ
ਚਾਚੀ ਚੂਰੀ ਕੁੱਟੀ... ਹੋ
ਜ਼ਿਮੀਂਦਾਰ ਨੇ ਲੁੱਟੀ... ਹੋ
ਤੇ ਆ ਗਿਆ ਸ਼ਪਾਹੀ... ਹੋ
ਏਸ ਤੋਂ ਅੱਗੇ ਇੱਕ ਧਿਰ :
ਇੱਕ ਭੋਰਾ ਰਹਿ ਗਿਆ
ਤੇ ਦੂਜੀ ਧਿਰ :
ਓਹ ਸ਼ਪਾਹੀ ਲੈ ਗਿਆ
ਇੱਥੇ ਆ ਕੇ ਸਾਰੇ ਰਲ ਜਾਂਦੇ ਤੇ ਕਿਸੇ ਬੂਹੇ ਅੱਗੇ ਖਲੋ ਕੇ ਅਤਿ ਚੁੱਕ ਲੈਂਦੇ :
ਸ਼ਪਾਹੀ ਨੂੰ ਮਾਰੀ ਇੱਟ
ਰੋ ਤੇ ਭਾਵੇਂ ਪਿੱਟ
ਸਾਨੂੰ ਦੇ ਤੂੰ ਲੋੜ੍ਹੀ
ਤੇ ਤੇਰੀ ਜੀਵੇ ਜੋੜੀ।
(‘ਧਰਤੀ ਪੰਜ ਦਰਿਆਈ'(ਪੰਜਾਬੀ ਰੂਪ-ਪਰਮਜੀਤ ਸਿੰਘ ਮੀਸ਼ਾ) ਵਿੱਚੋਂ)

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ