Welcome to Canadian Punjabi Post
Follow us on

02

July 2025
 
ਨਜਰਰੀਆ

ਬੜੇ ਬੇਆਬਰੂ ਹੋ ਕੇ ਹਾਊਸ ਆਫ ਲਾਰਡਸ 'ਚੋਂ ਵੋ ਨਿਕਲੇ

November 27, 2020 08:05 AM

-ਕ੍ਰਿਸ਼ਨ ਭਾਟੀਆ
ਹਾਊਸ ਆਫ ਲਾਰਡਸ ਦੇ ਪਾਕਿਸਤਾਨੀ ਮੈਂਬਰ ਲਾਰਡ ਨਜ਼ੀਰ ਅਹਿਮਦ ਨੂੰ ਇੱਕ ਔਰਤ ਨਾਲ ਸੈਕਸ ਸ਼ੋਸ਼ਣ ਦੇ ਮਾਮਲੇ 'ਚ ਪਾਰਲੀਮੈਂਟ ਮੈਂਬਰੀ ਤੋਂ ਕੱਢ ਦਿੱਤਾ ਗਿਆ। ਜਿਹੜੀਆਂ ਹਾਲਤਾਂ ਅਤੇ ਜਿਸ ਪਿਛੋਕੜ 'ਚ ਉਨ੍ਹਾਂ ਨੂੰ ਕੱਢਿਆ ਗਿਆ ਹੈ, ਉਹ ਇਸ ਮਹਾਨ ਸਦਨ ਦੇ ਲੰਮੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ। ਅੱਗੋਂ ਉਨ੍ਹਾਂ ਨੂੰ ‘ਲਾਰਡ' ਕਹਿ ਕੇ ਨਹੀਂ, ਸਿਰਫ ‘ਨਜ਼ੀਰ ਅਹਿਮਦ' ਦੇ ਨਾਂ ਨਾਲ ਸੰਬੋਧਿਤ ਕੀਤਾ ਜਾਵੇਗਾ। ਇਸ ਦੇ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਸਹੂਲਤਾਂ ਤੋਂ ਵਾਂਝਿਆਂ ਕਰ ਦਿੱਤਾ ਗਿਆ ਹੈ, ਜੋ ਇੱਕ ਸਾਬਕਾ ‘ਲਾਰਡ' ਦੇ ਤੌਰ 'ਤੇ ਉਨ੍ਹਾਂ ਨੂੰ ਮਿਲ ਸਕਦੀਆਂ ਸਨ। ਸਿਰਫ ਇੰਨਾ ਹੀ ਨਹੀਂ, ਉਹ ਬ੍ਰਿਟਿਸ਼ ਪਾਰਲੀਮੈਂਟ ਦੇ ਉਸ ਭਵਨ 'ਚ ਵੀ ਦਾਖਲ ਨਹੀਂ ਹੋ ਸਕਣਗੇ, ਜਿਸ ਦੇ ਵੱਕਾਰੀ ਉਚ ਸਦਨ ਦੇ ਉਹ 23 ਸਾਲ ਤੱਕ ਇੱਕ ‘ਮਾਣਯੋਗ ਮੈਂਬਰਾਂ' ਰਹੇ ਹਨ।
ਉਨ੍ਹਾਂ ਦਾ ਇਹ ਹਸ਼ਰ ਕਿਉਂ ਹੋਇਆ, ਕਿਵੇਂ ਹੋਇਆ, ਇਹ ਦਿਲਚਸਪ ਕਹਾਣੀ ਹੈ ਤੇ ਯਾਦ ਕਰਵਾਉਂਦੀ ਹੈ ਉਸ ਚਿਤਾਵਨੀ ਨੂੰ ਕਿ ਜਨਤਕ ਜ਼ਿੰਦਗੀ 'ਚ ਕੁਝ ਆਦਰਸ਼ਾਂ ਅਤੇ ਮਰਿਆਦਾਵਾਂ ਦੀ ਬੜੀ ਚੌਕਸੀ ਨਾਲ ਪਾਲਣਾ ਕਰਨੀ ਹੁੰਦੀ ਹੈ, ਨਹੀਂ ਤਾਂ ਜ਼ਰਾਂ ਜਿੰਨੀ ਵੀ ਕੋਤਾਹੀ ਹੋਈ ਨਹੀਂ ਕਿ ਤਿਲਕ ਕੇ ਧੜੱਮ ਹੇਠਾਂ ਡਿੱਗਣ ਤੋਂ ਸੰਭਲਣਾ ਸੰਭਵ ਨਹੀਂ। ਜਿਸ ਪਿਛੋਕੜ ਤੇ ਜਿਸ ਤਰ੍ਹਾਂ ਬ੍ਰਿਟੇਨ 'ਚ ਪਾਕਿਸਤਾਨੀ ਭਾਈਚਾਰੇ ਦੇ ਇਸ ਵੱਡੇ ਨੇਤਾ ਨੂੰ ਹਾਊਸ ਆਫ ਲਾਰਡਸ ਤੋਂ ‘ਕਿੱਕ-ਆਊਟ' ਹੋਣਾ ਪਿਆ। ਉਹ ਉਨ੍ਹਾਂ ਦੇ ਆਪਣੇ ਲਈ ਬੜਾ ਨਿਰਾਦਰਯੋਗ ਤਾਂ ਹੈ, ਵਿਸ਼ਾਲ ਪਾਕਿਸਤਾਨੀ ਭਾਈਚਾਰੇ ਲਈ ਵੀ ਭਾਰੀ ਸ਼ਰਮ ਦਾ ਕਾਰਨ ਬਣ ਗਿਆ ਹੈ। ਹੁਣ ਤਾਂ ਬਾਕੀ ਜ਼ਿੰਦਗੀ ਉਹ ਇਹ ਸ਼ੇਅਰ ਦੁਹਰਾਉਂਦੇ ਰਹਿ ਜਾਣਗੇ।
ਕਿੱਸਾ ਹੈ ਦੋ ਬੱਚਿਆਂ ਦੀ ਮਾਂ ਇੱਕ 43 ਸਾਲਾ ਔਰਤ ਰਿਹਾਨਾ ਜ਼ਮਾਨ ਦਾ, ਜਿਸ ਨੇ ਸਾਲ 2017 ਵਿੱਚ ਬ੍ਰਿਟਿਸ਼ ਪਾਰਲੀਮੈਂਟ ਦੀ ਮਰਿਆਦਾ ਕਮੇਟੀ ਨੂੰ ਸ਼ਿਕਾਇਤ ਕੀਤੀ ਕਿ ਉਹ ਕਿਸੇ ਸਮੱਸਿਆ ਦੇ ਬਾਰੇ ਲਾਰਡ ਨਜ਼ੀਰ ਅਹਿਮਦ ਦੇ ਕੋਲ ਗਈ ਸੀ, ਮਦਦ ਲਈ ਪਰ ਹੋ ਗਿਆ ‘ਸੈਕਸ ਸ਼ੋਸ਼ਣ'।
ਲਾਰਡ ਨਜ਼ੀਦ ਅਹਿਮਦ ਤੋਂ ਇਸ ਬਾਰੇ ਜਦੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਸਾਫ ਨਾਂਹ ਕਰ ਦਿੱਤੀ। ਮਰਿਆਦਾ ਕਮੇਟੀ ਨੇ ਮਾਮਲੇ ਨੂੰ ਠੱਪ ਕਰ ਦਿੱਤਾ, ਪਰ ਇੱਕ ਭਾਰਤੀ ਪੱਤਰਕਾਰ ਨੇ ਖੋਜਬੀਨ ਜਾਰੀ ਰੱਖੀ ਅਤੇ ਲਗਾਤਾਰ ਯਤਨਾਂ ਉਪਰੰਤ ਬੀ ਬੀ ਸੀ ਨੂੰ ਰਿਹਾਨਾ ਦੀ ਇੰਟਰਵਿਊ ਕਰਨ ਲਈ ਰਜ਼ਾਮੰਦ ਕੀਤਾ। ਬੀ ਬੀ ਸੀ ਨਿਊਜ਼ ਨਾਈਟ ਪ੍ਰੋਗਰਾਮ 'ਚ ਆਪਣੀ ਕਹਾਣੀ ਦੇ ਵਰਣਨ ਦੇ ਬਾਅਦ ਰਿਹਾਨਾ ਨੇ ਮਾਮਲਾ ਫਿਰ ਪਾਰਲੀਮੈਂਟ ਦੀ ਮਰਿਆਦਾ ਕਮੇਟੀ ਕੋਲ ਉਠਾਇਆ। ਪਾਰਲੀਮੈਂਟ ਦੀ 9 ਮੈਂਬਰੀ ਮਰਿਆਦਾ ਕਮੇਟੀ ਜਾਂਚ ਦੇ ਬਾਅਦ ਸਰਬ ਸੰਮਤੀ ਨਾਲ ਇਸ ਸਿੱਟੇ 'ਤੇ ਪੁੱਜੀ ਕਿ ਤਰਸਯੋਗ ਨਾਰੀ ਦਾ ਮਾਨਸਿਕ ਅਤੇ ਸੈਕਸ ਸ਼ੋਸ਼ਣ ਹੋਇਆ ਹੈ। ਲਾਰਡ ਨਜ਼ੀਰ ਅਹਿਮਦ ਨੇ ਦੋਸ਼ਾਂ ਤੋਂ ਫਿਰ ਨਾਂਹ ਕੀਤੀ ਅਤੇ ਆਪਣੇ ਆਪ ਨੂੰ ਉਚ ਚਰਿੱਤਰਵਾਨ ਵਿਅਕਤੀ ਸਾਬਤ ਕਰਨ ਲਈ ਕਈ ਲੋਕਾਂ ਦੇ ‘ਰੈਫਰੈਂਸ' ਪੇਸ਼ ਕੀਤੇ। ਬਚਣ-ਬਚਾਉਣ ਲਈ ਬੜੇ ਹੱਥ-ਪੈਰ ਮਾਰੇ, ਪਰ ਆਖਿਰ ਸੱਚਾਈ ਦੇ ਫੰਦੇ 'ਚ ਫਸਣ ਤੋਂ ਬਚ ਨਾ ਸਕੇ।
ਇਸ ਦੌਰਾਨ ਪਤਾ ਲੱਗਾ ਕਿ 5 ਹੋਰ ਔਰਤਾਂ ਨੇ ਵੀ ਲਾਰਡ ਨਜ਼ੀਦ ਅਹਿਮਦ 'ਤੇ ਇਸੇ ਤਰ੍ਹਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਹਨ, ਪਰ ਆਪਣੇ ਨਾਂ ਜਨਤਕ ਨਹੀਂ ਕਰਨਾ ਚਾਹੁੰਦੀਆਂ। ਲਾਰਡ ਅਹਿਮਦ ਤੇ ਉਸਦੇ ਦੋ ਭਰਾਵਾਂ ਵਿਰੁੱਧ ਘੱਟ ਉਮਰ ਦੇ ਬੱਚਿਆਂ ਨਾਲ ਕੁਕਰਮ ਕਰਨ ਦੇ ਕੇਸ ਦਾ ਭੇਦ ਵੀ ਖੁੱਲ੍ਹਾ। ਲਾਪ੍ਰਵਾਹੀ ਨਾਲ ਡਰਾਈਵਿੰਗ ਕਰਦੇ ਇੱਕ ਅੰਗਰੇਜ਼ ਨੌਜਵਾਨ ਨੂੰ ਆਪਣੀ ਕਾਰ ਹੇਠ ਦਰੜ ਕੇ ਮਾਰ ਦੇਣ ਦੇ ਕੇਸ 'ਚ ਲਾਰਡ ਅਹਿਮਦ ਜੇਲ ਦੀ ਕੈਦ ਵੀ ਕੱਟ ਚੁੱਕੇ ਹਨ।
ਰਿਹਾਨਾ ਨੇ ਦੱਸਿਆ ਹੈ ਕਿ ਉਸ ਨੇ ਲਾਰਡ ਨਜ਼ੀਰ ਅਹਿਮਦ ਨਾਲ ਆਪਣੇ ਕੰਮ ਦੇ ਸਬੰਧ 'ਚ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਰੈਸਟੋਰੈਂਟ ਮੈਖਾਨੇ 'ਤੇ ਸੱਦਿਆ ਅਤੇ ਪਹਿਲੀ ਮੁਲਾਕਾਤ 'ਚ ਹੀ ਉਸ ਦੇ ਪੱਟਾਂ 'ਤੇ ਹੱਥ ਫੇਰਨ ਲੱਗੇ। ਲਾਰਡ ਨਜ਼ੀਰ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਸ ਦੀ ਸਮੱਸਿਆ ਬਾਰੇ ਉਹ ਪੁਲਸ ਨੂੰ ਚਿੱਠੀ ਲਿਖਣਗੇ। ਕੁਝ ਸਮੇਂ ਪਿੱਛੋਂ ਇਹ ਪੁੱਛਣ ਲਈ ਕਿ ਪੁਲਸ ਦਾ ਕੋਈ ਜਵਾਬ ਆਇਆ ਹੈ ਕਿ ਨਹੀਂ, ਰਿਹਾਨਾ ਨੇ ਜਦੋਂ ਫੋਨ ਕੀਤਾ ਤਾਂ ਲਾਰਡ ਨਜ਼ੀਰ ਨੇ ਉਸ ਨੂੰ ਫਿਰ ਰੈਸਟੋਰੈਂਟ 'ਚ ਅਤੇ ਉਸ ਤੋਂ ਬਾਅਦ ਅਗਲੀ ਮੁਲਾਕਾਤ ਲਈ ਆਪਣੇ ਘਰ ਸੱਦਿਆ। ਫਿਰ ਕੀ ਹੋਇਆ? ਦੁਨੀਆ ਨੇ ਫਿਰ ਨਾ ਪੂਛੋ, ਲੂਟਾ ਹੈ ਮੁਝਕੋ ਕੈਸੋ।
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੀਰਪੁਰ 'ਚ ਜਨਮੇ ਨਜ਼ੀਰ ਅਹਿਮਦ ਉਨ੍ਹਾਂ ਦੰਗਾਕਾਰੀ ਬ੍ਰਿਟਿਸ਼ ਪਾਕਿਸਤਾਨੀਆਂ ਦੇ ਇੱਕ ਪ੍ਰਮੁੱਖ ਮੋਹਰੀਆਂ 'ਚੋਂ ਹਨ, ਜੋ ਨਿੱਕੀ ਜਿਹੀ ਘਟਨਾ 'ਤੇ ਭਾਰਤ ਦੇ ਵਿਰੁੱਧ ਰੋਸ ਵਿਖਾਵੇ ਕਰਨ ਲਈ ਝੰਡੇ ਚੁੱਕ ਕੇ ਇਕੱਠੇ ਹੋ ਜਾਂਦੇ ਹਨ। ਕਸ਼ਮੀਰ 'ਚ ਧਾਰਾ 370 ਹਟਾਏ ਜਾਣ 'ਤੇ ਲੰਡਨ ਦੇ ਭਾਰਤੀ ਹਾਈ ਕਮਿਸ਼ਰ ਦੇ ਬਾਹਰ ਦੰਗਾ, ਰੋਸ ਮੁਜ਼ਾਹਰਾ ਅਤੇ ਭੰਨ-ਤੋੜ ਦੀਆਂ ਕਾਰਵਾਈਆਂ ਕਰਨ ਵਾਲੇ ਇਹੀ ਲੋਕ ਸਨ। ਪਿਛਲੇ ਸਾਲ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਸਬੰਧ ਲੰਡਨ 'ਚ ਆਯੋਜਿਤ ਇੱਕ ਸਮਾਰੋਹ 'ਚ ਤਿਰੰਗਾ ਪਾੜਨ ਅਤੇ ਇੱਕ ਭਾਰਤੀ ਪੱਤਰਕਾਰ ਦਾ ਨਿਰਾਦਰ ਕਰਨ ਵਾਲਾ ਦੰਗਾਕਾਰੀ ਪਾਕਿਸਤਾਨੀਆਂ ਦੇ ਮੋਹਰੀਆਂ 'ਚ ਵੀ ਇਹੀ ਸੀ।
ਲਾਰਡ ਨਜ਼ੀਦ ਅਹਿਮਦ ਨੂੰ ਜਦੋਂ ਪਤਾ ਲੱਗਾ ਕਿ ਮਰਿਆਦਾ ਕਮੇਟੀ ਉਨ੍ਹਾਂ ਨੂੰ ਲੰਡਨ ਤੋਂ ਕੱਢ ਦੇਣ ਦੀ ਸਿਫਾਰਸ਼ ਕਰਨ ਵਾਲੀ ਹੈ ਤਾਂ ਉਨ੍ਹਾਂ ਇਸ ਨਿਰਾਦਰ ਤੋਂ ਬਚਣ ਲਈ ਨਾਟਕ ਖੇਡਿਆ ਤੇ ਲਿਖ ਕੇ ਭੇਜ ਦਿੱਤਾ ਕਿ ਉਹ ਹਾਊਸ ਆਫ ਲਾਰਡਸ ਦੀ ਮੈਂਬਰੀ ਤੋਂ ‘ਰਿਟਾਇਰਮੈਂਟ' ਲੈਣੀ ਚਾਹੁੰਦੇ ਹਨ। ਇਸ ਸਦਨ ਦਾ ਮੈਂਬਰ ਨਾਮਜ਼ਦ ਕੀਤੇ ਜਾਣ ਵਾਲੇ ਉਹ ਪਹਿਲੇ ਪਾਕਿਸਤਾਨੀ ਸਨ ਤੇ ਲਾਈਫ ਟਾਈਮ ਮੈਂਬਰ ਨਾਮਜ਼ਦ ਹੋਏ ਸਨ। 23 ਸਾਲ ਮੈਂਬਰ ਰਹਿਣ ਦੇ ਬਾਵਜੂਦ ਵੀ ਉਹ ‘ਭੁੱਲ ਗਏ ਕਿ ਲਾਈਫ ਟਾਈਮ ਮੈਂਬਰ ‘ਰਿਟਾਇਰ' ਨਹੀਂ ਹੋ ਸਕਦੇ, ਸਿਰਫ ਉਹ ਅਸਤੀਫਾ ਦੇ ਸਕਦੇ ਹਨ। ਮਰਿਆਦਾ ਕਮੇਟੀ ਨੇ ਉਨ੍ਹਾਂ ਦੇ ‘ਰਿਟਾਇਰਮੈਂਟ ਨਾਟਕ' ਨੂੰ ਖਤਮ ਕਰਦੇ ਹੋਏ ਉਨ੍ਹਾਂ ਨੂੰ ਹਾਊਸ ਆਫ ਲਾਰਡਸ ਦੀ ਮੈਂਬਰੀ ਤੋਂ ਹੀ ਖਾਰਿਜ ਕਰ ਦਿੱਤਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!