Welcome to Canadian Punjabi Post
Follow us on

29

March 2024
 
ਨਜਰਰੀਆ

ਵਿਅੰਗ: ਸਿੱਖਿਆ ਦੀ ਆਤਮਾ ਵਿੱਚ ਆਨਲਾਈਨ ਧੜਕਨ

November 25, 2020 09:05 AM

-ਡਾਕਟਰ ਅਜੈ ਅਨੁਰਾਗੀ
ਕਾਫੀ ਕੋਸ਼ਿਸ਼ਾਂ ਦੇ ਬਅਦ ਜੋ ਸਿੱਖਿਆ ਲਾਈਨ ਉਤੇ ਨਹੀਂ ਆ ਸਕੀ, ਉਹ ਅਚਾਨਕ ਆਨਲਾਈਨ ਆ ਗਈ ਹੈ। ਹੈਰਾਨੀ ਤਾਂ ਇਹ ਹੈ ਕਿ ਜੋ ਸਿੱਖਿਆਰਥੀ ਲਾਈਨ 'ਤੇ ਕਦੀ ਨਹੀਂ ਚੱਲਿਆ, ਉਹ ਚੁੱਪਚਾਪ ਆਨਲਾਈਨ ਚੱਲ ਰਿਹਾ ਹੈ। ਅੱਜਕੱਲ੍ਹ ਸਿੱਖਿਆਰਥੀ ਦੇ ਆਨਲਾਈਨ ਹੋ ਜਾਣ ਨਾਲ ਸਿੱਖਿਆ ਨੂੰ ਲਾਈਨ 'ਤੇ ਲਿਆਉਣਾ ਮੁਸ਼ਕਲ ਹੋ ਗਿਆ ਹੈ। ਦੇਸ਼ ਵਿੱਚ ਸਿੱਖਿਆ ਲਾਈਨ 'ਤੇ ਆ ਜਾਏ ਤਾਂ ਸਮਝੋ ਸਭ ਲਾਈਨ 'ਤੇ ਗਿਆ। ਲੋਕ ਸਿੱਖਿਆ ਦੇ ਲਾਈਨ ਤੋਂ ਲੱਥਣ ਦਾ ਸਾਰਾ ਦੋਸ਼ ਸਿੱਖਿਆ ਨੀਤੀ 'ਤੇ ਸੁੱਟ ਕੇ ਨਿਸ਼ਚਿੰਤ ਹੋ ਗਏ ਹਨ। ਸਿੱਖਿਆ ਦੀ ਨੀਤੀ ਹੈ ਹੀ ਅਜਿਹੀ ਕਿ ਸਿੱਖਿਆਰਥੀ ਅਨੀਤੀ 'ਤੇ ਚੱਲਣ ਲੱਗਦੀ ਹੈ। ਦੇਸ਼ ਵਿੱਚ ਜਦ ਦੂਸਰੀਆਂ ਚੀਜ਼ਾਂ ਲਾਈਨ ਤੋਂ ਖਿਸਕ ਗਈਆਂ ਤਾਂ ਵਿਚਾਰੀ ਸਿੱਖਿਆ ਨੂੰ ਲਾਈਨ ਤੋਂ ਖਿਸਕਣ ਦਾ ਦੋਸ਼ੀ ਠਹਿਰਾਉਣਾ ਠੀਕ ਨਹੀਂ।
ਆਨਲਾਈਨ ਸਿੱਖਿਆ ਪ੍ਰਗਤੀ 'ਤੇ ਹੈ ਜਾਂ ਦੁਰਗਤੀ ਉੱਤੇ, ਇਹ ਕਿਸੇ ਨੂੰ ਨਹੀਂ ਪਤਾ। ਇਹ ਪਤਾ ਕਰ ਵੀ ਲਿਆ ਤਾਂ ਉਹ ਫਿਰ ਵੀ ਲਾਈਨ 'ਤੇ ਆਉਣ ਤੋਂ ਰਹੀ। ਇਸ ਲਈ ਸਿੱਖਿਆ ਦੀ ਆਤਮਾ ਨੂੰ ਆਨਲਾਈਨ ਧੜਕਣ ਦਿਓ। ਇਹ ਗੱਲ ਸਹੀ ਹੈ ਕਿ ਜੋ ਵਿਅਕਤੀ ਆਪਣੇ ਜੀਵਨ ਵਿੱਚ ਇੱਕ ਵਾਰ ਆਨਲਾਈਨ ਹੋ ਜਾਂਦਾ ਹੈ, ਉਸ ਨੂੰ ਵਾਪਸ ਲਾਈਨ 'ਤੇ ਲਿਆਉਣਾ ਔਖਾ ਹੁੰਦਾ ਹੈ। ਸਾਰੀਆਂ ਸਿੱਖਿਆ ਪ੍ਰਣਾਲੀਆਂ ਸਿੱਖਿਆਰਥੀ ਦੇ ਕੰਨ ਤੋਂ ਹੋ ਕੇ ਦਾਖਲ ਹੁੰਦੀਆਂ ਹਨ। ਪਹਿਲਾਂ ਗੁਰੂ-ਚੇਲੇ ਦੇ ਕੰਨਾਂ ਨੂੰ ਖਿੱਚ-ਖਿੱਚ ਕੇ ਸਿੱਖਿਆ ਦਾ ਪ੍ਰਵੇਸ਼ ਕਰਾਇਆ ਕਰਦੇ ਸਨ। ਅੱਜਕੱਲ੍ਹ ਹੈੱਡਫੋਨ ਲਗਾ ਕੇ ਸਿੱਖਿਆ ਦਾ ਪ੍ਰਵੇਸ਼ ਹੋ ਰਿਹਾ ਹੈ। ਇਹ ਇੱਕ ਤਰ੍ਹਾਂ ਸਿੱਖਿਆ ਦਾ ਕਾਨਾਂਤਰਣ ਹੈ (ਕੰਨ ਦੁਆਰਾ ਸਿੱਖਿਆ ਦਾ ਪ੍ਰਵੇਸ਼), ਇਸ ਨਾਲ ਕੰਨ ਮਜ਼ਬੂਤ ਹੋ ਰਹੇ ਹਨ ਅਤੇ ਬੱਚਿਆਂ ਦੇ ਕੱਚੇ ਕੰਨ ਵੀ ਪੱਕੇ ਬਣ ਰਹੇ ਹਨ।
ਆਦਿ ਕਾਲ ਵਿੱਚ ਗੁਰੂ ਗਿਆਨ-ਮੰਤਰ ਦੇਣ ਲਈ ਕੰਨ ਨੂੰ ਫੂਕ ਮਾਰਦੇ ਸਨ, ਅੱਜਕੱਲ੍ਹ ਗੁਰੁ ਵੀ ਗਿਆਨ-ਮੰਤਰ ਚੇਲੇ ਦੇ ਕੰਨ ਵਿੱਚ ਧੱਕ ਰਹੇ ਹਨ, ਪਰ ਇਹ ਕੰਨ ਤਦ ਕਾਰਗਰ ਹੁੰਦੇ ਹਨ, ਜਦ ਮੋਬਾਈਲ ਫੋਨ ਵਿੱਚ ਡਾਟਾ ਹੋਵੇ। ਡਾਟਾ ਰਹਿਤ ਕੰਨ ਕਿਸੇ ਕੰਮ ਦੇ ਨਹੀਂ ਹੁੰਦੇ। ਇਸ ਤਰ੍ਹਾਂ ਸਿੱਖਿਆ ਵੀ ਚਹੁੰ-ਮੁਖੀ ਦਿ੍ਰਸ਼ਟੀ ਤੋਂ ਆਨਲਾਈਨ ਹੋ ਚੁੱਕੀ ਹੈ। ਮਾਪੇ ਪ੍ਰੇਸ਼ਾਨ ਹਨ ਕਿ ਉਹ ਆਨਲਾਈਨ ਤੋਂ ਆਫਲਾਈਨ ਆਉਣ ਵਿੱਚ ਆਨਾਕਾਨੀ ਕਰ ਰਿਹਾ ਹੈ।
ਵਿਦਵਾਨਾਂ ਦੇ ਲਈ ਸਿੱਖਿਆ ਦੇ ਦੋ ਗੁੱਟ ਬਣ ਗਏ ਹਨ। ਇੱਕ ਲਾਈਨ ਦਾ ਵਿਰੋਧੀ ਗੁਟ ਤੇ ਦੂਸਰਾ ਆਨਲਾਈਨ ਦਾ ਵਿਰੋਧੀ ਗੁੱਟ। ਦੋਵੇਂ ਵਿਰੋਧ ਦੇ, ਕਿਉਂਕਿ ਵਿਦਵਾਨ ਪੱਖ ਵਿੱਚ ਦੋ ਗੁਟ ਬਣਦੇ ਹੀ ਨਹੀਂ। ਲਾਈਨ ਵਾਲੇ ਆਨਲਾਈਨ ਨੂੰ ਕੁਝ ਨਹੀਂ ਸਮਝਦੇ। ਆਨਲਾਈਨ ਵਾਲੇ ਲਾਈਨ ਵਾਲਿਆਂ ਨੂੰ ਕੁਝ ਨਹੀਂ ਸਮਝਦੇ। ਬਚੇ ਹੋਏ ਲੋਕ ਜੋ ਲਾਈਨ ਅਤੇ ਆਨਲਾਈਨ ਦੋਵਾਂ ਨੂੰ ਸਮਝਦੇ ਹਨ, ਉਹ ਸਿੱਖਿਆ ਨੂੰ ਕੁਝ ਨਹੀਂ ਸਮਝਦੇ। ਆਨਲਾਈਨ ਸਿੱਖਿਆ ਨਾਲ ਵਿਦਿਆਰਥੀ ਇੰਨਾ ਵੱਸ ਵਿੱਚ ਹੋ ਗਿਆ ਹੈ ਕਿ ਉਹ ਕੰਨਾਂ ਨਾਲ ਪੜ੍ਹਨ ਅਤੇ ਅੱਖਾਂ ਨਾਲ ਸੁਣਨ ਲੱਗਾ ਹੈ। ਦਿਮਾਗ ਤੱਕ ਚੀਜ਼ਾਂ ਬਹੁਤ ਘੱਟ ਪਹੁੰਚਦੀਆਂ ਹਨ। ਕੰਨ 'ਤੇ ਹੈੱਡਫੋਨ ਚੜ੍ਹਾਏ ਹੋਏ, ਲੀਡ ਲਾਏ ਹੋਏ ਮੰਨਿਆ ਜਾਂਦਾ ਹੈ ਕਿ ਉਹ ਪੜ੍ਹ ਰਿਹਾ ਹੈ। ਮੈਥ ਵਿੱਚ ਸਭ ਕੁਝ ਮੰਨਿਆ ਜਾਂਦਾ ਹੈ ਅਤੇ ਅਖੀਰ ਵਿੱਚ ਪੂਰਾ ਸਵਾਲ ਹੱਲ ਹੋਣ ਦੇ ਬਾਅਦ ਮੰਨੀ ਗਈ ਗਿਣਤੀ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ। ਵਿਦਿਆਰਥੀ ਵੀ ਮੰਨਿਆ ਪੜ੍ਹ ਰਿਹਾ ਹੈ ਤੇ ਪੜ੍ਹਦੇ ਹੋਏ ਸਾਰੀਆਂ ਕਿਰਿਆਵਾਂ ਕਰ ਰਿਹਾ ਹੈ। ਅੰਤ ਵਿੱਚ ਮੰਨਿਆ ਗਿਆ, ਪੜ੍ਹਨਾ ਕਿਰਿਆ ਜ਼ੀਰੋ ਰਹਿ ਜਾਏਗੀ। ਆਨਲਾਈਨ ਵਿੱਚ ਜੋ ਪੌੜੀ ਪੜ੍ਹਾਈ ਦੇ ਲਈ ਤਿਆਰ ਹੋ ਰਹੀ ਹੈ, ਇਸ ਵਿੱਚ ਦੋ ਅੰਗ ਜ਼ਿਆਦਾ ਕੰਮ ਕਰਦੇ ਹਨ, ਅੱਖਾਂ ਅਤੇ ਕੰਨ, ਬਾਕੀ ਅੰਗ ਨਿਕੰਮੇ ਹੁੰਦੇ ਜਾ ਰਹੇ ਹਨ।
ਹੱਥ-ਪੈਰ, ਦਿਲ-ਦਿਮਾਗ ਆਦਿ ਦਾ ਆਨਲਾਈਨ ਵਿੱਚ ਕੋਈ ਯੋਗਦਾਨ ਨਹੀਂ ਹੰੁਦਾ। ਸਿੱਖਿਆ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਿਦਿਆਰਥੀ ਦਾ ਚਹੁੰ-ਮੁਖੀ ਵਿਕਾਸ ਕਰਦੀ ਹੈ। ਆਨਲਾਈਨ ਸਿੱਖਿਆ ਵਿਦਿਆਰਥੀ ਦਾ ਇੱਕ ਮੁਖੀ ਵਿਕਾਸ ਹੀ ਕਰ ਰਹੀ ਹੈ। ਉਹ ਵਿਦਿਆਰਥੀ ਦੇ ਸਰੀਰ ਦੇ ਅੰਗਾਂ ਦੇ ਚਹੁੰ-ਮੁਖੀ ਵਿਕਾਸ ਤੱਕ ਹੀ ਨਹੀਂ ਪਹੁੰਚ ਰਹੀ ਤਾਂ ਵਿਅਕਤੀਤਵ ਦੇ ਚਾਰੇ ਪਾਸੇ ਕਿਵੇਂ ਪਹੁੰਚੇਗੀ? ਮੈਨੂੰ ਸਿੱਖਿਆ ਦੀ ਨਹੀਂ, ਵਿਦਿਆਰਥੀ ਦੀ ਚਿੰਤਾ ਹੈ। ਉਸ ਦਾ ਸਕੂਲ ਬੈਗ ਅਲਮਾਰੀ ਵਿੱਚ ਬੰਦ ਪਿਆ ਹੰਝੂ ਕੇਰਦਾ ਹੈ। ਕਿਤਾਬਾਂ-ਕਾਪੀਆਂ ਆਪੋ ਵਿੱਚ ਖਹਿਬੜਦੀਆਂ ਹਨ। ਪੈੱਨ ਪਏ-ਪਏ ਪਿਲਪਿਲੇ ਹੋ ਗਏ। ਡਰਾਇੰਗ ਅਤੇ ਜਿਊਮੈਟਰੀ ਬਾਕਸ ਘੁੱਟੇ ਜਾ ਰਹੇ ਹਨ। ਨਵੀਆਂ ਕਿਤਾਬਾਂ ਦੀ ਜਗ੍ਹਾ ਬੇਟਾ ਡਾਟਾ ਮੰਗ ਰਿਹਾ ਹੈ। ਗਿਆਨ ਦਾ ਸਰੋਤ ਡਾਟਾ ਵਿੱਚ ਹੈ। ਡਾਟਾ ਦੇ ਬਿਨਾਂ ਗਿਆਨ ਗੰਗਾ ਰੁਕ ਜਾਂਦੀ ਹੈ।
ਦੇਖਿਆ ਜਾਏ ਤਾਂ ਸਿੱਖਿਆ ਦੇ ਪੇਟ ਵਿੱਚ ਇੰਟਰਨੈੱਟ ਦਾ ਪੈਕ ਵੜ ਗਿਆ। ਇੰਟਰਨੈੱਟ ਪੈਕ ਵਿੱਚ ਸਿੱਖਿਆਰਥੀ ਖੁੱਭਿਆ ਹੋਇਆ ਹੈ, ਉਹ ਉਥੋਂ ਸਿੱਖ ਰਿਹਾ ਹੈ। ਸਿੱਖਿਆ ਦੀ ਆਤਮ ਆਨਲਾਈਨ ਫੈਲਾ ਰਿਹਾ ਹੈ। ਉਸ ਦੀ ਆਤਮਾ ਵਿੱਚ ਪ੍ਰਕਾਸ਼ ਇੰਟਰਨੈੱਟ ਫੈਲਾ ਰਿਹਾ ਹੈ। ਨੈੱਟ ਦੇ ਬਿਨਾਂ ਸਿਖਿਆ ਨੂੰ ਅੰਧਕਾਰ-ਮਈ ਹੀ ਸਮਝੋ। ਆਨਲਾਈਨ ਸਿੱਖਿਆ ਦੇ ਮਹੱਤਵ ਨੂੰ ਆਨਲਾਈਨ ਕੀ ਸਮਝਣ? ਹੇ ਪ੍ਰਭੂ, ਉਨ੍ਹਾਂ ਨੂੰ ਮੁਆਫ ਕਰਨ.

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ