Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਇੱਕ ਅਜਿਹਾ ਸਵਾਲ ਜਿਸ ਦਾ ਜਵਾਬ ਓਬਾਮਾ ਦੇ ਕੋਲ ਨਹੀਂ

November 25, 2020 09:03 AM

-ਕਰਣ ਥਾਪਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਜੀਵਨੀ ‘ਏ ਪ੍ਰਾਮਿਸਡ ਲੈਂਡ’ ਦਾ ਸਭ ਤੋਂ ਦਿਲਚਸਪ ਚੈਪਟਰ ਅੰਤਿਮ ਵਾਲਾ ਹੈ। ਇਸ 'ਚ 2011 ਵਿੱਚ ਪਾਕਿਸਤਾਨ ਦੇ ਐਬਟਾਬਾਦ 'ਚ ਓਬਾਮਾ ਬਿਨ ਲਾਦੇਨ ਨੂੰ ਮਾਰਨ ਲਈ ਚਲਾਏ ਗਏ ਨੇਵੀ ਸੀਲ ਦੇ ਆਪਰੇਸ਼ਨ ਬਾਰੇ ਕਹਾਣੀ ਹੈ। ਇਹ ਕਹਾਣੀ ਚੈਪਟਰ 27 ਵਿੱਚ 673ਵੇਂ ਪੰਨੇ 'ਤੇ ਸ਼ੁਰੂ ਹੁੰਦੀ ਹੈ। ਜੇ ਤੁਸੀਂ ਸ਼ੁਰੂ ਤੋਂ ਲੈ ਕੇ ਇਸ ਨੂੰ ਪੜ੍ਹੋਗੇ ਤਾਂ ਇਹ ਇੰਨੀ ਔਖੀ ਕਹਾਣੀ ਨਹੀਂ ਹੋਵੇਗੀ ਜਿਵੇਂ ਕਿ ਜਾਪਦੀ ਹੈ। ਪਕੜ ਰੱਖਣ ਵਾਲੇ ਸਟਾਈਲ ਵਿੱਚ ਲਿਖੀ ਗਈ ਇਹ ਕਿਤਾਬ ਪੜ੍ਹਨ ਵਾਲੀ ਹੈ।
ਬਿਨ ਲਾਦੇਨ ਨੂੰ ਮਾਰਨ ਬਾਰੇ ਓਬਾਮਾ ਉਨ੍ਹਾਂ ਪਲਾਂ ਨੂੰ ਯਾਦ ਕਰਦੇ ਤੇ ਲਿਖਦੇ ਹਨ ਕਿ ਅਚਾਨਕ ਮੈਨੂੰ ਆਸ ਨਹੀਂ ਸੀ। ਮੈਂ ਮੈਕ੍ਰੇਵਨ ਅਤੇ ਲਿਓਨ ਦੀਆਂ ਆਵਾਜ਼ਾਂ ਸੁਣੀਆਂ। ਉਹ ਵੀ ਲਗਾਤਾਰ ਸੁਣਾਈ ਦਿੱਤੀਆਂ। ਉਨ੍ਹਾਂ ਨੇ ਇਨ੍ਹਾਂ ਸ਼ਬਦਾਂ 'ਚ ਕਿਹਾ ਕਿ ਕਾਰਵਾਈ ਵਿੱਚ ਦੁਸ਼ਮਣ ਮਾਰਿਆ ਗਿਆ। ਕਾਨਫਰੰਸ ਰੂਮ ਦੇ ਅੰਦਰ ਇਕੱਠੀਆਂ ਆਵਾਜ਼ਾਂ ਆਈਆਂ ਅਤੇ ਮੈਂ ਕਿਹਾ ‘‘ਵੀ ਗਾਟ ਹਿਮ” (ਅਸੀਂ ਉਸ ਨੂੰ ਪਾ ਲਿਆ)।
ਕਈ ਘੰਟਿਆਂ ਬਾਅਦ ਓਬਾਮਾ ਨੇ ਆਪਣੀ ਪਤਨੀ ਮਿਸ਼ੇਲ ਨੂੰ ਦੱਸਿਆ। ਇਸ ਸਮੇਂ ਉਨ੍ਹਾਂ ਆਪਣੇ ਖੁਸ਼ੀ ਦੇ ਪਲਾਂ ਨੂੰ ਸਾਂਝੇ ਕੀਤਾ। ਉਨ੍ਹਾਂ ਦੇ ਅਨੁਸਾਰ ‘‘ਮੈਂ ਸ਼ੇਵ ਕਰ ਕੇ ਹਟਿਆ ਸੀ ਅਤੇ ਆਪਣਾ ਸੂਟ ਅਤੇ ਟਾਈ ਪਹਿਨ ਰਿਹਾ ਸੀ ਜਦੋਂ ਦਰਵਾਜ਼ੇ 'ਤੇ ਮਿਸ਼ੇਲ ਦਿਖਾਈ ਦਿੱਤੀ। ਮੈਂ ਉਸ ਨੂੰ ਥਮਸ-ਅਪ ਦਾ ਇਸ਼ਾਰਾ ਦਿੱਤਾ ਤੇ ਹੱਸ ਪਈ ਅਤੇ ਮੇਰੇ ਨਾਲ ਲਿਪਟ ਗਈ।” ਉਹ ਬੋਲੀ, ‘‘ਇਹ ਅਜੀਬ ਰਿਹਾ।” ਚੈਨ ਦਾ ਸਾਹ ਲੈਂਦੇ ਹੋਏ ਮੈਂ ਕਿਹਾ, ‘‘ਤੁਸੀਂ ਕਿਵੇਂ ਮਹਿਸੂਸ ਕਰਦੇ ਹੋ।”
ਇੱਕ ਸਵਾਲ, ਜਿਸ ਦਾ ਓਬਾਮਾ ਨੇ ਜਵਾਬ ਨਹੀਂ ਦਿੱਤਾ ਜਾਂ ਫਿਰ ਉਸ ਦੇ ਬਾਰੇ ਸੰਬੋਧਨ ਨਹੀਂ ਕੀਤਾ, ਉਹ ਇਸ ਸਾਰੇ ਕਾਂਡ 'ਚ ਪਾਕਿਸਤਾਨ ਦੀ ਭੂਮਿਕਾ ਸੀ। ਕੀ ਪਾਕਿਸਤਾਨ ਬਿਨ ਲਾਦੇਨ ਨੂੰ ਲੁਕਾ ਰਿਹਾ ਸੀ ਜਾਂ ਉਸ ਦੀ ਮੌਜੂਦਗੀ ਤੋਂ ਅਣਜਾਣ ਸੀ ਜਾਂ ਨਿਕੰਮਾ ਸੀ। ਓਬਾਮਾ ਵੱਲੋਂ ਚੁੱਪ ਧਾਰਨ 'ਤੇ ਮੈਂ ਹੈਰਾਨ ਸੀ। ਉਹ ਜਾਣਦੇ ਹਨ ਕਿ ਇਹ ਇੱਕ ਸਪੱਸ਼ਟ ਸਵਾਲ ਹੈ ਅਤੇ ਇਸ ਦੇ ਜਵਾਬ ਦੇਣ ਦੀ ਉਨ੍ਹਾਂ ਤੋਂ ਕਈ ਲੋਕ ਆਸ ਨਹੀਂ ਕਰਦੇ ਕਿਉਂਕਿ ਉਹ ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਸਨ, ਇਸ ਲਈ ਉਹ ਸਭ ਜਾਣਦੇ ਸਨ।
2017 ਵਿੱਚ ਜਦੋਂ ਓਬਾਮਾ ‘ਹਿੰਦੋਸਤਾਨ ਟਾਈਮਜ਼ ਲੀਡਰਸ਼ਿਪ ਸਮਿਟ’ ਵਿੱਚ ਖਿੱਚ ਦਾ ਕੇਂਦਰ ਸਨ, ਉਸ ਸਮੇਂ ਮੈਂ ਉਨ੍ਹਾਂ ਕੋਲੋਂ ਪੁੱਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਕੋਲ ਅਜਿਹਾ ਕੋਈ ਸਬੂਤ ਨਹੀਂ ਸੀ ਕਿ ਉਹ ਬਿਨ ਲਾਦੇਨ ਦੀ ਮੌਜੂਦਗੀ ਬਾਰੇ ਜਾਗਰੂਕ ਸੀ। ਇੱਕ ਕਸ਼ਟ ਭਰੇ ਸੁਭਾਅ 'ਚ ਉਨ੍ਹਾਂ ਨੇ ਅੱਗੇ ਕਿਹਾ ਕਿ ‘ਮੈਂ ਗੱਲ ਨੂੰ ਤੁਹਾਡੇ 'ਤੇ ਛੱਡਦਾ ਹਾਂ ਕਿ ਤੁਸੀਂ ਇਸ ਚੀਜ਼ ਦਾ ਵਰਣਨ ਕਰੋ, ਜੋ ਮੈਂ ਤੁਹਾਨੂੰ ਕਹੀ ਹੈ।” ਇਹ ਉਹ ਮੌਕਾ ਸੀ ਜਿਸ ਨੂੰ ਮੈਂ ਦਬਾਉਣਾ ਨਹੀਂ ਚਾਹੁੰਦਾ ਸੀ। ਓਬਾਮਾ ਮੈਨੂੰ ਮੋਹ ਰਹੇ ਸਨ ਕਿ ਮੈਂ ਆਪਣਾ ਸਿੱਟਾ ਖੁਦ ਕੱਢਾਂ ਤੇ ਇਸ ਨੂੰ ਉਨ੍ਹਾਂ ਨੂੰ ਸੌਂਪ ਦੇਵਾਂ। ਇਸ ਕਾਰਨ ਇਹ ਅਯੋਗਤਾ ਵਾਲੀ ਗੱਲ ਸੀ। ਸਾਬਕਾ ਰਾਸ਼ਟਰਪਤੀ ਨੇ ਕੁਝ ਨਹੀਂ ਕਿਹਾ। ਉਨ੍ਹਾਂ ਨੇ ਇਹ ਨਿਸ਼ਚਿਤ ਕੀਤਾ ਸੀ ਕਿ ਉਹ ਇਸ ਤੋਂ ਅੱਗੇ ਕੁਝ ਨਹੀਂ ਕਹਿਣਗੇ। ਸਾਧਾਰਨ ਤੌਰ 'ਤੇ ਉਹ ਥੋੜ੍ਹਾ ਜਿਹਾ ਹੱਸ ਪਏ।
ਸੰਜੋਗ ਵੱਸ ਮੈਂ ਇਹੀ ਸਵਾਲ ‘ਹਿੰਦੋਸਤਾਨ ਟਾਈਮਜ਼ ਲੀਡਰਸ਼ਿਪ ਸਮਿਟ' ਵਿੱਚ ਓਦੋਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ ਨੂੰ ਕੁਝ ਸਾਲ ਪਹਿਲਾਂ ਕੀਤਾ ਸੀ। ਮੈਂ ਉਨ੍ਹਾਂ ਕੋਲੋਂ ਪੁੱਛਿਆ ਕਿ ਕੀ ਪਾਕਿਸਤਾਨ ਅਸਮਰੱਥ ਜਾਂ ਅਯੋਗ ਸੀ ਤਾਂ ਉਨ੍ਹਾਂ ਨੇ ਸਪੱਸ਼ਟ ਨਹੀਂ, ਪਰ ਕੁਝ ਹੱਸਦਿਆਂ ਕਿਹਾ, ‘‘ਸੱਚਾਈ ਇਹ ਹੈ ਕਿ ਆਈ ਐੱਸ ਆਈ ਸੁੱਤੀ ਪਈ ਸੀ।” ਉਨ੍ਹਾਂ ਨੇ ਹਾਸੇ ਭਰੇ ਮਜ਼ਾਕ 'ਚ ਕਿਹਾ, ‘‘ਆਈ ਐਸ ਆਈ ਕੋਲ ਅਧਿਕਾਰ ਹੈ ਕਿ ਕੁਝ ਮੌਕਿਆਂ 'ਤੇ ਉਹ ਸੌਂ ਜਾਵੇ।”
ਮੈਂ ਦੁਬਾਰਾ ਤੋਂ ਇਸ ਕਹਾਣੀ ਬਾਰੇ ਓਬਾਮਾ ਨੂੰ ਕਿਹਾ ਸੀ, ਇਸ ਆਸ ਵਿੱਚ ਕਿ ਇਹ ਉਨ੍ਹਾਂ ਨੂੰ ਪ੍ਰੇਰਿਤ ਕਰੇਗੀ, ਪਰ ਉਹ ਸਿਰਫ ਹੱਸ ਪਏ ਅਤੇ ਇਸ ਬਾਰੇ ਹੋਰ ਜ਼ਿਆਦਾ ਗੱਲ ਨਹੀਂ ਕੀਤੀ। ਆਪਣੀ ਇਸ ਕਿਤਾਬ 'ਚ ਓਬਾਮਾ ਨੇ ਪਾਕਿਸਤਾਨੀ ਫੌਜ ਦੇ ਮੁਖੀ ਅਤੇ ਰਾਸ਼ਟਰਪਤੀ ਦੋਵਾਂ ਦੀਆਂ ਪ੍ਰਤੀਕਿਰਿਆਵਾਂ ਬਾਰੇ ਖੁਲਾਸਾ ਕੀਤਾ। ਸਾਂਝੀਆਂ ਫੌਜਾਂ ਦੇ ਤਤਕਾਲੀ ਚੇਅਰਮੈਨ ਐਡਮਿਰਲ ਮਿਊਲੈਨ ਨੇ ਕਿਆਨੀ ਨੂੰ ਫੋਨ ਕੀਤਾ। ਓਬਾਮਾ ਕਹਿੰਦੇ ਹਨ ਕਿ ਗੱਲਬਾਤ ਬੇਹੱਦ ਨਰਮ ਸੀ, ਪਰ ਜਨਰਲ ਕਿਆਨੀ ਨੇ ਬੇਨਤੀ ਕੀਤੀ ਕਿ ਛਾਪੇਮਾਰੀ 'ਚ ਜਿੰਨੀ ਛੇਤੀ ਹੋ ਸਕੇ, ਅਸੀਂ ਸਾਫ ਨਿਕਲ ਜਾਈਏ, ਤਾਂ ਕਿ ਪਾਕਿਸਤਾਨੀ ਲੋਕਾਂ ਦੀ ਪ੍ਰਤੀਕਿਰਿਆ ਸੰਭਾਲੀ ਜਾ ਸਕੇ। ਇਸ ਦੇ ਉਲਟ ਆਸਿਫ ਅਲੀ ਜ਼ਰਦਾਰੀ ਦੀ ਪ੍ਰਤੀਕਿਰਿਆ ਸ਼ਲਾਘਾ ਯੋਗ ਸੀ, ਪਰ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਨਿਸ਼ਚਿਤ ਤੌਰ 'ਤੇ ਆਲੋਚਨਾ ਝੱਲਣੀ ਪਈ ਸੀ, ਜੋ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਬਾਰੇ ਸੀ। ਜਦੋਂ ਓਬਾਮਾ ਉਨ੍ਹਾਂ ਤੱਕ ਪਹੁੰਚੇ ਤਾਂ ਉਨ੍ਹਾਂ ਨੇ ਵਧਾਈ ਦਿੱਤੀ ਤੇ ਸਮਰਥਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਬੜੀ ਚੰਗੀ ਖਬਰ ਹੈ।
ਅੱਜਕੱਲ੍ਹ ਸਿਆਸੀ ਯਾਦਾਂ ਲਿਖਣਾ ਇੰਨਾ ਸੌਖਾ ਨਹੀਂ ਕਿਉਂਕਿ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਕਿੰਨੀ ਸੱਚਾਈ ਦੱਸਣੀ ਹੈ। ਚੈਪਟਰ 27 ਇਹ ਸੁਝਾਉਂਦਾ ਹੈ ਕਿ ਓਬਾਮ ਕਾਫੀ ਆਪਣੇ ਕੰਟਰੋਲ ਵਿੱਚ ਰਹੇ। ਇਸ 'ਚ ਕੋਈ ਦੋ ਰਾਇ ਨਹੀਂ ਕਿ ਕੁਝ ਖੁਫੀਆ ਚੀਜ਼ਾਂ ਰੱਖਣੀਆਂ ਜ਼ਰੂਰੀ ਹੁੰਦੀਆਂ ਹਨ, ਪਰ ਉਨ੍ਹਾਂ ਨੇ ਇਸ ਗੱਲ ਦਾ ਕਿਉਂ ਖੁਲਾਸਾ ਕੀਤਾ ਕਿ ਪਾਕਿਸਤਾਨ ਅਸਮਰੱਥ ਜਾਂ ਫਿਰ ਆਯੋਗ ਸੀ। ਖੁਸ਼ ਹੋ ਕੇ ਆਪਣੀ ਕਹਾਣੀ ਨੂੰ ਦੱਸਣ ਦੇ ਬਾਵਜੂਦ ਇਸ ਮੁੱਦੇ 'ਤੇ ਉਨ੍ਹਾਂ ਦੀ ਚੁੱਪ ਸੁਣਾਈ ਦੇਣ ਯੋਗ ਇੱਕ ਸਵਾਲ ਨੂੰ ਨਕਾਰਨ ਦਾ ਭਾਵ ਇਹ ਨਹੀਂ ਕਿ ਤੁਸੀਂ ਉਸ ਸਵਾਲ ਤੋਂ ਭੱਜ ਰਹੇ ਹੋ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’