Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਇਕਾਂਤਵਾਸ ਦਾ ਦਰਦ

November 13, 2020 06:27 AM

-ਮੁਕੇਸ਼ ਅਠਵਾਲ

ਦਫਤਰ ਤੋਂ ਡਿਊਟੀ ਕਰ ਕੇ ਠੀਕ-ਠਾਕ ਘਰ ਗਿਆ। ਘਰ ਪਹੁੰਚਣ ਤੱਕ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਸੀ ਤੇ ਮੈਂ ਆਮ ਵਾਂਗ ਆਪਣੇ-ਆਪ ਨੂੰ ਬਿਲਕੁਲ ਤੰਦਰੁਸਤ ਮਹਿਸੂਸ ਕਰ ਰਿਹਾ ਸਾਂ। ਇਸ ਕਰ ਕੇ ਆਮ ਦਿਨਾਂ ਵਾਂਗ ਹੀ ਪਰਵਾਰ ਦੇ ਜੀਆਂ ਨਾਲ ਰਲ ਬੈਠ ਕੇ ਗੱਲਾਂਬਾਤਾਂ ਕੀਤੀਆਂ। ਅਗਲੇ ਦਿਨ ਦੁਪਹਿਰ ਨੂੰ ਪਿੰਡੇ ਵਿੱਚ ਹਲਕਾ ਜਿਹਾ ਦਰਦ ਅਤੇ ਬੁਖਾਰ ਜਿਹਾ ਮਹਿਸੂਸ ਹੋਇਆ ਤਾਂ ਪਹਿਲਾਂ ਤੋਂ ਕੋਰੋਨਾ ਮਹਾਮਾਰੀ ਦੇ ਲੱਛਣਾਂ ਬਾਰੇ ਜਾਗਰੂਕ ਹੋਣ ਕਰ ਕੇ ਆਪਣੇ ਆਪ ਨੂੰ ਵੱਖਰੇ ਕਮਰੇ ਵਿੱਚ ਬੰਦ ਕਰ ਲਿਆ। ਪਰਵਾਰ ਦੇ ਜੀਅ ਮੈਨੂੰ ਧਰਵਾਸ ਦਿੰਦੇ ਰਹੇ ਕਿ ਮੌਸਮ ਬਦਲੀ ਕਾਰਨ ਆਮ ਫਲੂ ਹੋਵੇਗਾ, ਪਰ ਮੈਨੂੰ ਸ਼ੱਕ ਹੋ ਚੁੱਕਾ ਸੀ। ਅਗਲੇ ਦਿਨ ਬੁਖਾਰ ਅਤੇ ਉਸ ਤੋਂ ਅਗਲੇ ਦਿਨ ਐਤਵਾਰ ਹੋਣ ਕਰ ਕੇ ਮੈਂ ਕੋਰੋਨਾ ਵਾਇਰਸ ਸੰਬੰਧੀ ਜਾਂਚ ਕਰਵਾਉਣ ਲਈ ਹਸਪਤਾਲ ਨਹੀਂ ਜਾ ਸਕਿਆ। 

ਸੋਮਵਾਰ ਸਵੇਰੇ ਮੈਂ ਘਰ ਨੇੜੇ ਹੀ ਪੈਂਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ 32 ਚੰਡੀਗੜ੍ਹ ਵਿੱਚ ਟੈਸਟ ਕਰਵਾਉਣ ਲਈ ਪਹੁੰਚ ਗਿਆ। ਲੰਮੀ ਉਡੀਕ ਤੋਂ ਬਾਅਦ ਵਾਰੀ ਆਈ ਅਤੇ ਮੈਂ ਸੈਂਪਲ ਦੇ ਕੇ ਘਰ ਵੱਲ ਤੁਰ ਪਿਆ। ਰਸਤੇ ਵਿੱਚ ਇਹ ਸੋਚ ਕੇ ਵਾਹਵਾ ਸਾਰੇ ਫਲ ਖਰੀਦ ਲਏ ਕਿ ਜੇ ਰਿਪੋਰਟ ਪਾਜ਼ੀਟਿਵ ਆ ਗਈ ਤਾਂ ਫਿਰ ਕੌਣ ਬੱਚਿਆਂ ਲਈ ਫਲ ਲੈ ਕੇ ਆਵੇਗਾ। ਪੂਰੀ ਚੌਕਸੀ ਵਰਤਦਿਆਂ ਹੱਥ ਸੈਨੇਟਾਈਜ਼ ਕਰਨ ਪਿੱਛੋਂ ਮੋਟਰ ਸਾਈਕਲ ਦੀ ਡਿੱਗੀ ਵਿੱਚੋਂ ਸੂਤੀ ਦਸਤਾਨੇ ਕੱਢ ਕੇ ਹੱਥਾਂ ਵਿੱਚ ਪਾਏ ਤੇ ਫਿਰ ਫਲਾਂ ਵਾਲੇ ਨੂੰ ਦੂਰੋਂ ਬਣਦੇ ਪੈਸੇ ਫੜਾਏ ਤਾਂ ਜੋ ਉਹ ਮੇਰੇ ਕਰ ਕੇੇ ਲਾਗ ਦੀ ਲਪੇਟ ਵਿੱਚ ਨਾ ਆ ਜਾਵੇ। ਘਰ ਪਹੁੰਚ ਕੇ ਸਿਰਫ ਰਿਪੋਰਟ ਆਉਣ ਦੀ ਉਡੀਕ ਸੀ, ਜੋ ਅਗਲੇ ਦਿਨ ਮਿਲਣੀ ਸੀ, ਪਰ ਉਸੇ ਦਿਨ ਦੇਰ ਸ਼ਾਮ ਤੱਕ ਮੇਰੇ ਮੋਬਾਈਲ ਫੋਨ ਦੇ ਆਰੋਗਿਆ ਸੇਤੂ ਐਪ ਉਤੇ ਮੇਰਾ ਸਟੇਟਸ ਕੋਰੋਨਾ ਪਾਜ਼ੀਟਿਵ ਅਪਡੇਟ ਹੋ ਗਿਆ। ਮੈਂ ਆਪਣੇ ਪਰਵਾਰ ਦੇ ਜੀਆਂ ਤੇ ਫੋਨ ਰਾਹੀਂ ਘਰ ਨੇੜੇ ਰਹਿੰਦੇ ਆਪਣੇ ਮਾਪਿਆਂ, ਭਰਾ-ਭਰਜਾਈ ਤੇ ਸਹੁਰਾ ਪਰਵਾਰ ਨੂੰ ਇਸ ਦੀ ਸੂਚਨਾ ਦੇ ਦਿੱਤੀ। ਇਸ ਦੇ ਨਾਲ ਹੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸੋਸ਼ਲ ਮੀਡੀਆ 'ਤੇ ਵੀ ਕੋਰੋਨਾ ਪਾਜ਼ੀਟਿਵ ਰਿਪੋਰਟ ਆਉਣ ਬਾਰੇ ਸੂਚਨਾ ਪਾ ਦਿੱਤੀ ਤੇ ਅਪੀਲ ਕੀਤੀ ਕਿ ਪਿਛਲੇ ਕੁਝ ਦਿਨਾਂ ਦੌਰਾਨ ਸੰਪਰਕ ਵਿੱਚ ਆਉਣ ਵਾਲੇ ਲੋਕ ਆਪੋ-ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾ ਲੈਣ।

ਅਗਲੇ ਦਿਨ ਸਵੇਰੇ ਪ੍ਰਸ਼ਾਸਨ ਅਤੇ ਹਸਪਤਾਲ ਤੋਂ ਫੋਨ ਆਉਣ ਦਾ ਸਿਲਸਿਲਾ ਚੱਲ ਪਿਆ। ਸਿਹਤ ਅਧਿਕਾਰੀਆਂ ਨੇ ਪਰਵਾਰ ਦੇ ਬਾਕੀ ਜੀਆਂ ਦਾ ਵੀ ਟੈਸਟ ਕਰਵਾਉਣ ਦਾ ਮਸ਼ਵਰਾ ਦਿੱਤਾ। ਉਨ੍ਹਾਂ ਦੀ ਗੱਲ ਮੰਨਦਿਆਂ ਪਤਨੀ ਅਤੇ ਦੋਵੇਂ ਬੱਚਿਆਂ ਨੂੰ ਹਸਪਤਾਲ ਭੇਜ ਕੇ ਟੈਸਟ ਕਰਵਾਇਆ। ਪਤਨੀ ਅਤੇ ਪੁੱਤਰ ਦੀ ਰਿਪੋਰਟ ਵੀ ਪਾਜ਼ੀਟਿਵ ਆ ਗਈ। ਦੁਪਹਿਰ ਤੱਕ ਨਗਰ ਨਿਗਮ ਦੀ ਟੀਮ ਸਾਨੂੰ ਇਕਾਂਤਵਾਸ ਕਰਨ ਲਈ ਘਰ ਪਹੁੰਚ ਗਈ, ਤੇ ਇੱਥੋਂ ਹੀ ਸ਼ੁਰੂ ਹੋਇਆ ਇਕਾਂਤਵਾਸ ਦੇ ਦਰਦ ਦਾ ਤਜਰਬਾ। ਜਿਵੇਂ ਹੀ ਟੀਮ ਸਾਡੇ ਘਰ ਪਹੁੰਚੀ ਤਾਂ ਗੁਆਂਢੀਆਂ ਦਾ ਰਵੱਈਆ ਇਕਦਮ ਬਦਲ ਗਿਆ। ਉਹ ਸਾਡੇ ਘਰ ਵੱਲ ਇੰਝ ਦੇਖ ਰਹੇ ਸਨ, ਜਿਵੇਂ ਕਿਸੇ ਅਪਰਾਧੀ ਨੂੰ ਫੜਨ ਲਈ ਫੌਜ ਦੀ ਟੁਕੜੀ ਆਈ ਹੋਵੇ, ਪਰ ਅਸੀਂ ਇਨ੍ਹਾਂ ਸਭ ਗੱਲਾਂ ਲਈ ਪਹਿਲਾਂ ਹੀ ਮਾਨਸਿਕ ਤੌਰ 'ਤੇ ਤਿਆਰ ਸਾਂ। ਜਿਸ ਦਿਨ ਇਕਾਂਤਵਾਸ ਸ਼ੁਰੂ ਹੋਇਆ, ਉਸੇ ਦਿਨ ਘਰ ਦਾ ਫਰਿੱਜ ਤੇ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ। ਮੁਸ਼ਕਲਾਂ ਹੋਰ ਵਧ ਗਈਆਂ ਸਨ। ਇਸ ਦੌਰਾਨ ਪੜ੍ਹੇ-ਲਿਖੇੇ ਲੋਕਾਂ ਦਾ ਮਾੜਾ ਵਤੀਰਾ ਦੇਖਣ ਨੂੰ ਮਿਲਿਆ। ਅਹਿਸਾਸ ਹੋਇਆ ਕਿ ਕੋਈ ਆਪਣੇ ਆਪ ਨੂੰ ਜਿੰਨਾ ਮਰਜ਼ੀ ਮਾਡਰਨ ਸੋਚ ਅਤੇ ਦਿੱਖ ਵਾਲਾ ਦਿਖਾਈ ਜਾਵੇ, ਉਨ੍ਹਾਂ ਦੀ ਮਾਨਸਿਕਤਾ ਉਹੀ ਪੱਛੜੀ ਹੋਈ ਰਹਿੰਦੀ ਹੈ।

ਮੇਰੇ ਮਾਪੇ, ਭਰਾ-ਭਰਜਾਈ ਅਤੇ ਸਹੁਰਾ ਪਰਵਾਰ ਵੱਲੋਂ ਵੱਡੀ ਗਿਣਤੀ ਰਿਸ਼ਤੇਦਾਰ ਇਸੇ ਸ਼ਹਿਰ ਵਿੱਚ ਹੋਣ ਕਰ ਕੇ ਸਾਨੂੰ ਇਕਾਂਤਵਾਸ ਦੌਰਾਨ ਕਿਸੇ ਚੀਜ਼ ਦੀ ਕੋਈ ਤੰਗੀ ਮਹਿਸੂਸ ਨਹੀਂ ਹੋਈ, ਪਰ ਇਸ ਸਮੇਂ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਕਾਂਤਵਾਸ ਹੋਣ ਵਾਲੇ ਜਿਨ੍ਹਾਂ ਲੋਕਾਂ ਦੇ ਆਸਪਾਸ ਕੋਈ ਰਿਸ਼ਤੇਦਾਰ ਜਾਂ ਸਕੇ ਸੰਬੰਧੀ ਨਹੀਂ ਰਹਿੰਦੇ, ਉਨ੍ਹਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ। ਸਰਕਾਰ ਜਾਂ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਬਿਮਾਰੀ ਦੌਰਾਨ ਜ਼ਰੂਰੀ ਵਸਤਾਂ ਤਾਂ ਦੂਰ ਦੀ ਗੱਲ, ਮਦਦ ਦੇ ਨਾਂਅ ਤੇ ਬੁਖਾਰ ਜਾਂ ਤਾਕਤ ਦੀਆਂ ਆਮ ਦਵਾਈਆਂ ਵੀ ਨਹੀਂ ਦਿੱਤੀਆਂ ਜਾਂਦੀਆਂ। ਦੂਜੇ ਪਾਸੇ ਸਰਕਾਰ ਵੱਲੋਂ ਇਸ ਬਿਮਾਰੀ ਬਾਰੇ ਲੋਕ ਮਨਾਂ ਵਿੱਚ ਪੈਦਾ ਕੀਤੀ ਵਾਧੂ ਦਹਿਸ਼ਤ ਕਾਰਨ ਗੁਆਂਢੀ ਵੀ ਮਰੀਜ਼ ਜਾਂ ਉਸ ਦੇ ਪਰਵਾਰ ਦੀ ਮਦਦ ਲਈ ਅੱਗੇ ਨਹੀਂ ਆਉਂਦੇ। ਇਸ ਦੇ ਮਰੀਜ਼ ਨਾਲ ਸਮਾਜ ਦਾ ਅਜਿਹਾ ਵਤੀਰਾ ਹੀ ਇਸ ਬਿਮਾਰੀ ਦੀ ਦਹਿਸ਼ਤ ਦਾ ਮੁੱਖ ਕਾਰਨ ਬਣਿਆ ਹੋਇਆ ਹੈ। ਇਸ ਵਤੀਰੇ ਨੂੰ ਬਦਲਣਾ ਬਹੁਤ ਜ਼ਰੂਰੀ ਕਿਉਂਕਿ ਕੋਈ ਵੀ ਕਦੇ ਵੀ ਕਿਸੇ ਹਾਲਾਤ ਵਿੱਚ ਘਿਰ ਸਕਦਾ ਹੈ। ਇਸ ਸੂਰਤ ਵਿੱਚ ਦੋਸਤ-ਮਿੱਤਰ ਜਾਂ ਗੁਆਂਢੀ ਦਾ ਸਾਥ ਨਾ ਮਿਲਣਾ ਬਹੁਤ ਦਰਦ ਭਰਿਆ ਹੁੰਦਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’