Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਨਜਰਰੀਆ

ਕਾਨੂੰਨ ਅਤੇ ਜੁਰਮ ਦਾ ਤਾਲਮੇਲ

November 13, 2020 06:19 AM

-ਪੂਰਨ ਚੰਦ ਸਰੀਨ
ਭਾਰਤ ਵਿੱਚ ਆਮ ਨਾਗਰਿਕ ਨੂੰ ਜਦੋਂ ਰੋਜ਼ ਇਹੀ ਕੁਝ ਸੁਣਨ, ਪੜ੍ਹਨ ਤੇ ਦੇਖਣ ਨੂੰ ਮਿਲੇ, ਜੋ ਗੈਰ-ਕਾਨੂੰਨੀ ਹੈ, ਜੁਡੀਸ਼ਲ ਵਿਵਸਥਾ ਦੇ ਵਿਰੁੱਧ ਹੈ ਤਾਂ ਉਸ ਨੂੰ ਸੌਖੀ ਭਾਸ਼ਾ 'ਚ ਕਿਹਾ ਜਾਵੇ ਤਾਂ ਉਹ ਨੈਤਿਕ, ਪਰਵਾਰਕ, ਸਮਾਜਿਕ ਅਤੇ ਆਰਥਿਕ ਮੋਰਚੇ 'ਤੇ ਗਿਰਾਵਟ ਦਾ ਪ੍ਰਤੀਕ ਹੈ। ਬਲਾਤਕਾਰ, ਸ਼ੋਸ਼ਣ, ਕੁੱਟਮਾਰ, ਹਿੰਸਾ, ਧੋਖਾਦੇਹੀ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਸਿਰਫ ਗੈਰ-ਕਾਨੂੰਨੀ ਹਨ, ਸਗੋਂ ਕਾਨੂੰਨ 'ਚ ਉਨ੍ਹਾਂ ਲਈ ਸਖ਼ਤ ਸਜ਼ਾ ਦੀ ਵੀ ਵਿਵਸਥਾ ਹੈ। ਕੀ ਕਦੇ ਇਸ 'ਤੇ ਸੋਚਿਾ ਹੈ ਕਿ ਜੁਰਮ ਕਰਨਾ ਕੁਝ ਲੋਕਾਂ ਦੀ ਆਦਤ ਕਿਉਂ ਬਣ ਜਾਂਦੀ ਹੈ? ਅਸਲ 'ਚ ਜਦੋਂ ਅਪਰਾਧਿਕ ਮਾਨਸਿਕਤਾ ਕਿਸੇ ਪਰਵਾਰ ਜਾਂ ਜਿਸ ਸਮਾਜ 'ਚ ਉਹ ਰਹਿੰਦਾ ਹੈ, ਦੀ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਦਾ ਹਿੱਸਾ ਬਣ ਜਾਵੇ ਤਾਂ ਫਿਰ ਜੁਰਮ ਕਰਨਾ ਉਹੋ ਜਿਹਾ ਹੋ ਜਾਂਦਾ ਹੈ, ਜਿਵੇਂ ਭੁੱਖ ਲੱਗਣ 'ਤੇ ਖਾਣਾ ਖਾ ਕੇ ਮੁੱਛਾਂ ਨੂੰ ਤਾਅ ਦੇਣਾ ਜਾਂ ਡਕਾਰ ਮਾਰਨਾ।
ਇਹ ਆਮ ਪ੍ਰਵਿਰਤੀ ਹੈ ਕਿ ਜਦੋਂ ਪਰਵਾਰ, ਸਮਾਜ ਜਾਂ ਫਿਰ ਸਰਕਾਰ ਵੱਲੋਂ ਕੋਈ ਨਿਯਮ ਜਾਂ ਕਾਨੂੰਨ ਬਣਾਇਆ ਜਾਂਦਾ ਹੈ ਤਾਂ ਬਹੁਤੇ ਲੋਕਾਂ ਦੀ ਇਹੀ ਪ੍ਰਤੀਕਿਰਿਆ ਹੰੁਦੀ ਹੈ, ਲਓ ਇੱਕ ਹੋਰ ਕਾਨੂੰਨ ਆ ਗਿਆ, ਸਾਨੂੰ ਦੱਸਣ ਚੱਲੇ ਹਨ ਕਿ ਕੀ ਕਰਨਾ ਹੈ, ਪਹਿਲਾਂ ਖੁਦ ਇਸ ਨੂੰ ਮੰਨਣ, ਸਾਡੇ ਤੋਂ ਪੁੱਛ ਕੇ ਬਣਾਇਆ ਸੀ, ਕੋਈ ਸਾਡੇ 'ਤੇ ਆਪਣੀ ਮਰਜ਼ੀ ਨਹੀਂ ਥੋਪ ਸਕਦਾ ਜਾਂ ਫਿਰ ਇਹ ਕਿ ਉਂਝ ਤਾਂ ਕਾਨੂੰਨ 'ਚ ਕੋਈ ਘਾਟ ਨਹੀਂ, ਪਰ ਵਿਰੋਧੀ ਧਿਰ ਦਾ ਹੋਣ ਨਾਤੇ ਅਸੀਂ ਇਸ ਨੂੰ ਕਦੇ ਵੀ ਨਹੀਂ ਮੰਨ ਸਕਦੇ, ਭਾਵੇਂ! ਕੁਝ ਵੀ ਹੋ ਜਾਵੇ।
ਅੱਗੇ ਵਧਣ ਤੋਂ ਪਹਿਲਾਂ ਇੱਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਤਾਂ ਕਿ ਸਮਝਿਆਂ ਜਾ ਸਕੇ ਕਿ ਇਹ ਆਦਤ ਨਾਂ ਦੀ ਚਿੜੀ ਹੈ ਕੀ? ਕੁਝ ਸਮਾਂ ਪਹਿਲਾਂ ਇੱਕ ਕਾਰਪੋਰੇਟ ਸੰਸਥਾ ਵੱਲੋਂ ਆਪਣੇ ਮੁਲਾਜ਼ਮਾਂ ਲਈ ਇੱਕ ਫਿਲਮ ਬਣਾਉਣ ਦੀ ਤਜਵੀਜ਼ ਮਿਲੀ। ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਫੈਕਟਰੀ ਅਤੇ ਦਫ਼ਤਰ 'ਚ ਵੱਡੀ ਗਿਣਤੀ 'ਚ ਲੋਕ ਸਮੇਂ ਸਿਰ ਕੰਮ 'ਤੇ ਨਹੀਂ ਆਉਂਦੇ ਅਤੇ ਜੇ ਕੋਈ ਐਕਸ਼ਨ ਲੈ ਲਓ ਤਾਂ ਲਾਲ ਝੰਡਾ ਜਾਂ ਹੜਤਾਲ ਤੱਕ ਕਰ ਦਿੰਦੇ ਹਨ। ਦੂਸਰੀ ਗੱਲ ਇਹ ਕਿ ਕਾਰਖਾਨੇ 'ਚ ਕਾਮੇ ਲਾਪ੍ਰਵਾਹੀ ਨਾਲ ਕੰਮ ਕਰਦੇ ਅਤੇ ਭਾਰੀ ਨੁਕਸਾਨ ਕਰਦੇ ਹਨ, ਭਾਵੇਂ ਤਨਖ਼ਾਹ ਕੱਟ ਲਓ, ਸਜ਼ਾ ਦੇ ਦਿਓ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਥੇ ਯੂਨੀਅਨ ਬਹੁਤ ਤਾਕਤਵਰ ਹੈ।
ਬਹੁਤ ਸੋਚਣ ਦੇ ਬਾਅਦ ਫਿਲਮ ਬਣਾਉਣੀ ਸ਼ੁਰੂ ਕੀਤੀ ਅਤੇ ਉਸ 'ਚ ਪਹਿਲਾਂ ਸੀਨ ਇਹ ਰੱਖਿਆ ਕਿ ਸਵੇਰੇ 9 ਵਜੇ ਹਨ, ਪਰ ਕੋਈ ਕੰਮ 'ਤੇ ਨਹੀਂ ਆਇਆ, ਦੂਜਾ ਸੀਨ 10 ਵਜੇ ਦਾ ਸੀ ਤੇ ਕੁਝ ਲੋਕ ਕੰਮ 'ਤੇ ਆਉਂਦੇ ਦਿਸੇ, ਇਸ ਦੇ ਬਾਅਦ 11 ਵਜੇ ਦਾ ਸੀਨ ਦਿਖਾਇਆ ਗਿਆ, ਜਿਸ 'ਚ ਸਾਰੇ ਕਰਮਚਾਰੀ ਕੰਮ ਉੱਤੇ ਆਉਂਦੇ ਅਤੇ ਆਪਣੀ ਡਿਊਟੀ ਕਰਦੇ ਦਿਸੇ। ਹੋ ਸਕਦਾ ਹੈ ਅੱਜ ਤੁਸੀਂ ਦੇਰ ਨਾਲ ਉਠੇ ਹੋਵੋ, ਕਿਸੇ ਘਰੇਲੂ ਕੰਮ ਕਿਤੇ ਜ਼ਰੂਰੀ ਜਾਣਾ ਹੋਵੇ, ਕੋਈ ਮਿਲਣ ਆ ਗਿਆ ਹੋਵੇ ਜਾਂ ਕਿਸੇ ਵੀ ਕਾਰਨ ਕੰਮ 'ਤੇ ਸਮੇਂ ਸਿਰ ਇਹ ਸੋਚ ਕੇ ਨਾ ਪਹੁੰਚ ਸਕੇ ਕਿ ਜਲਦੀ ਕੀ ਹੈ, ਚਲੇ ਜਾਵਾਂਗੇ, ਨੌਕਰੀ ਪੱਕੀ ਹੈ, ਪਰ ਧਿਆਨ ਰੱਖੋ ਕਿ ਕਿਤੇ ਕੰਮ 'ਤੇ ਦੇਰ ਨਾਲ ਜਾਣਾ ਤੁਹਾਡੀ ਆਦਤ ਨਾ ਬਣ ਜਾਵੇ ਤੇ ਕਿਤੇ ਅਜਿਹਾ ਹੋਇਆ ਤਾਂ ਜ਼ਿੰਦਗੀ 'ਚ ਤੁਸੀਂ ਸਾਰੀਆਂ ਥਾਵਾਂ 'ਤੇ ਦੇਰ ਨਾਲ ਪਹੁੰਚੋਗੇ, ਜਿਸ ਕਾਰਨ ਨਾ ਸਿਰਫ ਦੂਸਰਿਆਂ ਤੋਂ ਪਿੱਛੇ ਰਹਿ ਜਾਵੋਗੇ, ਸਗੋਂ ਹੋ ਸਕਦਾ ਹੈ ਕਿ ਤੁਹਾਡਾ ਕੋਈ ਬਹੁਤ ਵੱਡਾ ਨੁਕਸਾਨ ਹੋ ਜਾਵੇ।
ਇਹ ਫਿਲਮ ਰੋਜ਼ ਸ਼੍ੂਟ ਹੁੰਦੀ ਅਤੇ ਅਗਲੇ ਦਿਨ ਗੇਟ 'ਤੇ ਦਿਖਾਈ ਜਾਂਦੀ। ਕੁਝ ਦਿਨਾਂ 'ਚ ਲੱਗਭਗ 100 ਫੀਸਦੀ ਲੋਕ 9 ਵਜੇ ਆਉਣ ਲੱਗੇ। ਕਾਰਨ ਸੀ ਕਿ ਕੋਈ ਵੀ ਨਿੱਜੀ ਜ਼ਿੰਦਗੀ 'ਚ ਪਿੱਛੇ ਨਹੀਂ ਰਹਿਣਾ ਚਾਹੁੰਦਾ ਅਤੇ ਇਹ ਸਮਝ 'ਚ ਆਉਣ ਲੱਗਾ ਕਿ ਦੇਰੀ ਦੀ ਆਦਤ ਇੱਕ ਵਾਰ ਪੈ ਗਈ ਤਾਂ ਨੁਕਸਾਨ ਆਪਣਾ ਹੀ ਹੋਣਾ ਹੈ। ਕੋਈ ਵੀ ਕਰਮਚਾਰੀ 10 ਜਾਂ 11 ਵਜੇ ਕੰਮ 'ਤੇ ਆਉਂਦਾ ਦਿਖਾਈ ਦੇਣਾ ਨਹੀਂ ਚਾਹੰੁਦਾ ਸੀ।
ਦੂਜੀ ਸਮੱਸਿਆ ਨੂੰ ਹੱਲ ਕਰਨ ਲਈ ਟਰੇਨਿੰਗ ਫਿਲਮ ਬਣਾਈ, ਜਿਸ 'ਚ ਵਿਸਥਾਰ ਨਾਲ ਉਤਪਾਦ ਬਣਾਉਣ ਦੀ ਪ੍ਰਕਿਰਿਆ ਦਿਖਾਈ ਗਈ ਅਤੇ ਉਸ ਨੂੰ ਟੀ ਵੀ ਰੂਮ 'ਚ ਸਾਰਿਆਂ ਦੇ ਦੇਖਣ ਲਈ ਰੱਖ ਦਿੱਤਾ। ਇਸ ਨਾਲ ਇਹ ਸੰਦੇਸ਼ ਵਾਲੀ ਫਿਲਮ ਸਾਰਿਆਂ ਨੂੰ ਦਿੱਤੀ ਗਈ ਕਿ ਜੇ ਤੁਹਾਡੀ ਸਮਝ 'ਚ ਪ੍ਰੋਸੈਸ ਨਾ ਆਵੇ ਜਾਂ ਕਿਤੇ ਅਟਕ ਜਾਓ ਤਾਂ ਤੁਰੰਤ ਕੰਮ ਬੰਦ ਕਰ ਦਿਓ ਅਤੇ ਇਸ ਦੇ ਲਈ ਤੁਹਾਡੇ ਕੋਲੋਂ ਨਾ ਕੁਝ ਪੁੱਛਿਆ ਜਾਵੇਗਾ ਅਤੇ ਨਾ ਪ੍ਰੋਡਕਸ਼ਨ 'ਚ ਕਮੀ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਤੁਸੀਂ ਬਸ ਇਹ ਕਰਨਾ ਹੈ ਕਿ ਕੰਮ ਰੋਕਣ ਤੋਂ ਬਾਅਦ ਟੀ ਵੀ ਰੂਮ ਵਿੱਚ ਜਾ ਕੇ ਟਰੇਨਿੰਗ ਫਿਲਮ ਦੇਖੋ ਅਤੇ ਸਮਝੋ ਕਿ ਤੁਸੀਂ ਕੀ ਗਲਤੀ ਕਰ ਰਹੇ ਸੀ ਤੇ ਫਿਰ ਉਸ ਦੇ ਅਨੁਸਾਰ ਆਪਣਾ ਕੰਮ ਕਰੋ। ਫਿਰ ਵੀ ਉਤਪਾਦ ਠੀਕ ਨਾ ਬਣੇ ਤਾਂ ਆਪਣੇ ਸੁਪਰਵਾਈਜ਼ਰ ਨੂੰ ਸੂਚਿਤ ਕਰ ਦਿਓ ਅਤੇ ਜਦੋਂ ਤੱਕ ਹੱਲ ਨਾ ਨਿਕਲੇ, ਕੁਝ ਨਾ ਕਰੋ। ਇਸ ਫਿਲਮ ਦਾ ਅਸਰ ਇਹ ਹੋਇਆ ਕਿ ਪ੍ਰੋਡਕਸ਼ਨ ਤਾਂ ਵਧੀ, ਨਾਲ ਸਹੀ ਕੁਆਲਿਟੀ ਦੀ ਵੀ ਬਣਨ ਲੱਗੀ। ਇਹ ਕਿੱਸਾ ਸੁਣਾਉਣ ਦਾ ਭਾਵ ਇਹ ਹੈ ਕਿ ਕਾਨੂੰਨ ਬਣਾਉਣ ਵਾਲੇ ਕੋਈ ਵੀ ਨਿਯਮ ਬਣਾਉਣ ਤੋਂ ਪਹਿਲਾਂ ਇਹ ਯਕੀਨੀ ਨਹੀਂ ਕਰਦੇ ਕਿ ਉਸ ਦਾ ਪਾਲਣ ਕਰਨ 'ਚ ਕੋਈ ਦਿੱਕਤ ਤਾਂ ਨਹੀਂ ਆਵੇਗੀ, ਬਸ ਉਸ ਦਾ ਐਲਾਨ ਕਰ ਦਿੰਦੇ ਹਨ।
ਜਿਸ ਦੇਸ਼ 'ਚ ਪ੍ਰਧਾਨ ਮੰਤਰੀ ਨੂੰ ਚੋਣ ਜਿੱਤਣ ਲਈ ਇਹ ਕਹਿਣਾ ਪਵੇ ਕਿ ਉਨ੍ਹਾਂ ਦੀ ਪਾਰਟੀ ਨੂੰ ਵੋਟ ਪਾਉਣ 'ਤੇ ਕੋਰੋਨਾ ਦੀ ਦਵਾਈ ਮੁਫਤ ਮਿਲੇਗੀ, ਬਿਨਾਂ ਕਿਸੇ ਠੋਸ ਯੋਜਨਾ ਦੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਵੋਟਾਂ ਬਟੋਰਨ ਲਈ ਲਾਲੀਪਾਪ ਦਿੱਤਾ ਜਾਂਦਾ ਹੋਵੇ, ਯੋਗਤਾ ਦੀ ਬਜਾਏ ਭਾਈ-ਭਤੀਜਾਵਾਦ, ਧਨ, ਬਾਹੂਬਲ ਤੇ ਭਿ੍ਰਸ਼ਟਾਚਾਰ ਦਾ ਬੋਲਬਾਲਾ ਹੋਵੇ, ਉਥੇ ਕਾਨੂੰਨ ਨੂੰ ਟਿੱਚ ਜਾਣਨ ਦਾ ਰਿਵਾਜ਼ ਤਾਂ ਹੋਵੇਗਾ, ਅਪਰਾਧੀਆਂ ਦਾ ਵਿਧਾਨ ਸਭਾ ਅਤੇ ਪਾਰਲੀਮੈਂਟ ਦੇ ਮੈਂਬਰ ਬਣ ਜਾਣਾ ਮਾਮੂਲੀ ਗੱਲ ਹੈ! ਨਿਯਮ ਕਾਨੂੰਨ ਦੀ ਅਣਦੇਖੀ ਦਾ ਨਤੀਜਾ ਟੈਕਸ ਚੋਰੀ, ਘਟੀਆ ਉਤਪਾਦਨ, ਅਸੁਰੱਖਿਅਤ ਸਮੱਗਰੀ ਅਤੇ ਜਾਨ ਦਾ ਜੋਖਮ ਤਾਂ ਹੁੰਦਾ ਹੈ, ਨਾਲ ਜਿੱਥੋਂ ਖਰੀਦੋ, ਉਹ ਹੀ ਸਾਮਾਨ ਮਿਲਦਾ ਹੈ, ਜਿਸ ਨੂੰ ਬਣਾਉਣ ਸਮੇਂ ਕੁਆਲਿਟੀ ਦਾ ਨਹੀਂ, ਸਗੋਂ ਵੱਧ ਤੋਂ ਵੱਧ ਮੁਨਾਫਾ ਕਮਾਉਣ ਦਾ ਧਿਆਨ ਰੱਖਿਆ ਜਾਂਦਾ ਹੈ।
ਕਿਸੇ ਵੀ ਕਾਨੂੰਨ ਦੀ ਅਵੱਗਿਆ, ਉਸ ਦਾ ਵਿਰੋਧ, ਅੰਦੋਲਨ ਜਾਂ ਉਸ ਦਾ ਕੁੜੇ ਦੀ ਟੋਕਰੀ 'ਚ ਸੁੱਟ ਦਿੱਤਾ ਜਾਣਾ ਅਤੇ ਉਸਦ ੀ ਵਰਤੋਂ ਸਿਰਫ ਉਦੋਂ ਕਰਨੀ, ਜਦੋਂ ਉਸ ਨਾਲ ਕਿਸੇ ਪਾਰਟੀ, ਸਰਕਾਰ ਜਾਂ ਸੱਤਾਧਾਰੀਆਂ ਦਾ ਮਤਲਬ ਪੂਰਾ ਹੁੰਦਾ ਹੋਵੇ ਜਾਂ ਆਮ ਜਨਤਾ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਾ ਹੋਵੇ, ਉਦੋਂ ਹੀ ਅਜਿਹੇ ਹਾਲਾਤ ਬਣਦੇ ਹਨ, ਜਿਨ੍ਹਾਂ ਨਾਲ ਅਰਾਜਕਤਾ ਫੈਲਦੀ ਹੈ।
ਵੱਡਾ ਹੋਵੇ ਜਾਂ ਛੋਟਾ, ਕੋਈ ਵੀ ਕਾਨੂੰਨ ਹੋਵੇ, ਜਿਵੇਂ ਨੋਟਬੰਦੀ, ਜੀ ਐਸ ਟੀ ਨਾਗਰਿਕਤਾ ਤੋਂ ਨਵੇਂ ਖੇਤੀਬਾੜੀ ਕਾਨੂੰਨ ਦੀ ਫਜ਼ੀਹਤ ਜਾਂ ਫਿਰ ਟੈਕਸ 'ਚ ਰਾਹਤ ਦੇ ਨਾਂ 'ਤੇ ਸ਼ਿਕੰਜੇ ਨੂੰ ਹੋਰ ਵੱਧ ਮਜ਼ਬੂਤ ਕਰਨਾ, ਆਮ ਵਿਅਕਤੀ ਨੂੰ ਇਹ ਜਾਪਣਾ ਕਿ ਕਾਨੂੰਨ ਜਾਂ ਨਿਯਮ ਅਣਵਿਹਾਰਿਕ ਹੀ ਨਹੀਂ, ਅਨੈਤਿਕ ਵੀ ਹੈ ਤਾਂ ਫਿਰ ਗੜਬੜ ਹੋਵੇਗੀ ਹੀ, ਕਾਨੂੰਨ ਤੋੜਨਾ ਹੀ ਬਦਲ ਬਣ ਜਾਵੇਗਾ ਅਤੇ ਤਰੱਕੀ ਦੇ ਰਸਤੇ ਬੰਦ ਹੋਣ ਦੀ ਨੌਬਤ ਤਾਂ ਆਵੇਗੀ ਹੀ, ਅਜਿਹੀ ਹਾਲਤ 'ਚ ਖੁਦ ਨੂੰ ਕੋਸਣ ਜਾਂ ਫਿਰ ਬਗਾਵਤ ਤੱਕ ਕਰਨ ਤੋਂ ਇਲਾਵਾ ਹੋਰ ਕੁਝ ਉਪਾਅ ਬੱਚਦਾ ਹੀ ਕਿੱਥੇ ਹੈ।

 

Have something to say? Post your comment