Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਹਮੇਸ਼ਾ ਪਾਜ਼ੀਟਿਵ ਸੋਚੋ : ਮੌਨੀ ਰਾਏ

November 11, 2020 08:23 AM

ਪਿੱਛੇ ਜਿਹੇ ਮੌਨੀ ਰਾਏ ਦੀ ਇੱਕ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਹਰ ਕੋਈ ਅਨੁਮਾਨ ਲਾਉਣ ਲੱਗਾ ਕਿ ਉਸ ਨੇ ਚੋਰੀ-ਛਿਪੇ ਮੰਗਣੀ ਕਰ ਲਈ ਹੈ। ਇਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ 'ਤੇ ਇੱਕ ਤੋਂ ਬਾਅਦ ਇੱਕ ਆਪਣੀ ਫੈਸਟਿਵ ਲੁਕ ਸ਼ੇਅ ਕਰ ਰਹੀ ਹੈ। ਮੌਨੀ ਦਾ ਇੱਕ ਅੰਦਾਜ਼ ਉਸ ਦੇ ਫੈਨਜ ਨੂੰ ਪਸੰਦ ਆ ਰਿਹਾ ਹੈ। ‘ਨਾਗਿਨ’ ਸੀਰੀਅਲ ਤੋਂ ਖੂਬ ਪ੍ਰਸਿੱਧੀ ਖੱਟਣ ਤੋਂ ਬਾਅਦ ਉਹ ਫਿਲਮਾਂ ਵਿੱਚ ਪੈਰ ਰੱਖ ਚੁੱਕੀ ਹੈ। ਪਿਛਲੇ ਦਿਨੀਂ ਉਸ ਦੀ ਫਿਲਮ ‘ਲੰਡਨ ਕਾਨਫੀਡੈਂਸ਼ੀਅਲ’ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਹੋਈ, ਜਿਸ ਵਿੱਚ ਉਸ ਨੇ ਇੱਕ ਰਾਅ ਏਜੰਟ ਦੀ ਭੂਮਿਕਾ ਨਿਭਾਈ। ਉਸ ਦੀਆਂ ਅਗਲੀਆਂ ਫਿਲਮਾਂ ਵਿੱਚ ‘ਬ੍ਰਹਮਾਸਤਰ’ ਅਤੇ ‘ਮੁਗਲ’ ਸ਼ਾਮਲ ਹਨ। ‘ਬ੍ਰਹਮਾਸਤਰ’ ਵਿੱਚ ਉਸ ਨੇ ਨੈਗੇਟਿਵ ਰੋਲ ਨਿਭਾਇਆ ਹੈ। ਏਦਾਂ ਦੇ ਰੋਲ ਕਰਨ ਵਿੱਚ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ। ਉਸ ਦਾ ਕਹਿਣਾ ਹੈ ਕਿ ਅਜਿਹੇ ਰੋਲ ਅਦਾ ਕਰਨ ਨਾਲ ਤੁਸੀਂ ਦਰਸ਼ਕਾਂ ਅੱਗੇ ਵੰਨ-ਸੁਵੰਨੇ ਰੋਲ ਕਰ ਕੇ ਪ੍ਰਭਾਵਤ ਕਰਦੇ ਹੋ ਤੇ ਦਰਸ਼ਕ ਪਸੰਦ ਵੀ ਕਰਦੇ ਹਨ। ਪੇਸ਼ ਹਨ ਮੌਨੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਲੰਡਨ ਕਾਨਫੀਡੈਂਸ਼ੀਅਲ’ ਦੇ ਨਾਲ ਤੁਸੀਂ ਡਿਜੀਟਲ ਮਾਧਿਅਮ 'ਤੇ ਆਪਣੀ ਸ਼ੁਰੂਆਤ ਨੂੰ ਕਿੰਝ ਦੇਖਦੇ ਹੋ?
- ਪਹਿਲਾਂ ਹਰ ਚੀਜ਼ ਬਹੁਤ ਖਾਸ ਹੁੰਦੀ ਹੈ। ਮੈਂ ਬਹੁਤ ਖੁਸ਼ ਹਾਂ। ਮੌਜੂਦਾ ਸਮਾਂ ਅਜਿਹਾ ਹੈ ਕਿ ਡਿਜੀਟਲ ਮਾਧਿਅਮ ਮਨੋਰੰਜਨ ਲਈ ਸਭ ਤੋਂ ਵੱਧ ਵਰਤ ਰਿਹਾ ਹੈ। ਮੈਂ ਆਪਣੇ ਸਾਰੇ ਫੈਨਜ਼ ਨੂੰ ਕਹਾਂਗੀ ਕਿ ਮੈਨੂੰ ਇਥੇ ਵੱਧ ਤੋਂ ਵੱਧ ਦੇਖਣ।
* ਕੀ ਨਿੱਜੀ ਜ਼ਿੰਦਗੀ 'ਚ ਤੁਸੀਂ ਕਦੀ ਧੋਖਾ ਖਾਧਾ ਹੈ?
- ਮੈਨੂੰ ਲੱਗਦਾ ਹੈ ਕਿ ਧੋਖਾ ਇੱਕ ਫੀਲਿੰਗ ਹੈ। ਲੋਕ ਤੁਹਾਨੂੰ ਦੇਣਗੇ, ਪਰ ਉਹ ਤੁਹਾਡੇ ਉਤੇ ਹੈ ਕਿ ਤੁਸੀਂ ਉਸ ਨੂੰ ਧੋਖੇ ਵਾਂਗ ਲੈਂਦੇ ਹੋ ਜਾਂ ਨਹੀਂ। ਤੁਸੀਂ ਇਸ ਤਰ੍ਹਾਂ ਦੀ ਨੈਗੇਟਿਵ ਸੋਚ ਨੂੰ ਆਪਣੇ ਤੋਂ ਦੂਰ ਰੱਖੋਗੇ। ਮੈਂ ਨੈਗੇਟਿਵ ਸੋਚ ਨੂੰ ਦੂਰ ਰੱਖਣ ਵਾਲਿਆਂ 'ਚੋਂ ਹਾਂ। ਮੇਰੀ ਲਾਈਫ 'ਚ ਕਿਸੇ ਨੈਗਿਟੀਵਿਟੀ ਤੋਂ ਲਈ ਜਗ੍ਹਾ ਨਹੀਂ ਹੈ। ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਜ਼ਿੰਦਗੀ ਤੋਂ ਜਿੰਨਾ ਹੋ ਸਕੇ, ਨੈਗੇਟੀਵਿਟੀ ਤੋਂ ਦੂਰ ਰਹੇ। ਆਪਣੇ ਅੰਦਰ ਬਹੁਤ ਸਕਾਰਾਤਮਕ ਪਾ ਰਹੀ ਹਾਂ। ਸਾਰਿਆਂ ਨੂੰ ਭਾਗਵਤ ਗੀਤਾ ਪੜ੍ਹਨੀ ਚਾਹੀਦੀ ਹੈ।
* ਲਾਕਡਾਊਨ ਦੌਰਾਨ ਕਾਫੀ ਸਮਾਂ ਲੰਡਨ 'ਚ ਰਹੇ, ਅਜਿਹੇ 'ਚ ਆਪਣੇ ਪਰਵਾਰ ਨੂੰ ਕਿੰਨਾ ਮਿਸ ਕੀਤਾ?
- ਲੰਡਨ ਤੋਂ ਬਾਅਦ ਮੈਂ ਆਬੂ ਧਾਬੀ ਗਈ ਸੀ ਜਿੱਥੇ ਮੈਨੂੰ ਇੱਕ ਸ਼ੂਟਿੰਗ ਕਰਨੀ ਸੀ। ਹਾਂ, ਜਦੋਂ ਦੂਰ ਹੁੰਦੀ ਹਾਂ ਤਾਂ ਆਪਣੇ ਪਰਵਾਰ ਨੂੰ ਮਿਸ ਕਰਦੀ ਹਾਂ।
* ਤੁਸੀਂ ਅਕਸ਼ੈ ਕੁਮਾਰ ਦੀ ਫਿਲਮ ‘ਗੋਲਡ’ ਨਾਲ ਬਾਲੀਵੁੱਡ ਡੈਬਿਊ ਕੀਤਾ। ਇਸ ਤੋਂ ਪਿੱਛੋਂ ਤੁਸੀਂ ਵੱਡੀਆਂ ਫਿਲਮਾਂ ਦਾ ਹਿੱਸਾ ਬਣ ਰਹੇ ਹੋ। ਕਿੰਝ ਦੇਖਦੇ ਹੋ, ਆਪਣੀ ਸਫਲਤਾ ਨੂੰ?
- ਮੈਂ ਇੱਥੋਂ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਮਾਡਲਿੰਗ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਫਿਰ ਛੋਟੇ ਪਰਦੇ 'ਤੇ ਸੀਰੀਅਲਾਂ 'ਚ ਕੰਮ ਕੀਤਾ ਅਤੇ ਉਥੇ ਆਪਣੀ ਇੱਕ ਵੱਖਰੀ ਪਛਾਣ ਬਣਾਈ। ਹੁਣ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਰਹੀ ਹਾਂ। ਮੈਨੂੰ ਇੱਥੇ ਵੀ ਪਛਾਣ ਮਿਲ ਰਹੀ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਮੇਰੀ ਮਿਹਨਤ ਰੰਗ ਲਿਆ ਰਹੀ ਹੈ।
* ਕੀ ਤੁਹਾਨੂੰ ਪਛਾਣ ਆਸਾਨੀ ਨਾਲ ਮਿਲੀ ਮਤਲਬ ਸੰਘਰਸ਼ ਨਹੀਂ ਕਰਨਾ ਪਿਆ?
- ਅਜਿਹੀ ਨਹੀਂ, ਮੈਂ ਸਟ੍ਰਗਲ ਕੀਤਾ ਹੈ। ਅਭਿਸ਼ੇਕ ਬੱਚਨ ਨਾਲ ਫਿਲਮ ‘ਰਨ' ਵਿੱਚ ਮੈਂ ਐਕਸਟ੍ਰਾ ਦਾ ਰੋਲ ਕੀਤਾ। ਉਸ ਤੋਂ ਬਾਅਦ ਕਈ ਸਾਰੇ ਐਡੀਸ਼ਨ ਦੇ ਕੇ ਛੋਟੇ ਪਰਦੇ ਉੱਤੇ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਛੋਟੇ ਪਰਦੇ 'ਤੇ ਸਫਲਤਾ ਮਿਲੀ, ਫਿਰ ਜਾ ਕੇ ਮੇਰਾ ਸੰਘਰਸ਼ ਖਤਮ ਹੋਇਆ।
* ਕੀ ਤੁਹਾਨੂੰ ਫੈਮਿਲੀ ਨੇ ਹੀ ਐਕਟਿੰਗ 'ਚ ਆਉਣ ਲਈ ਪ੍ਰੇਰਿਤ ਕੀਤਾ?
- ਨਹੀਂ, ਮੇਰੇ ਘਰ ਦੇ ਚਾਹੁੰਦੇ ਸਨ ਕਿ ਮੈਂ ਜਰਨਲਿਸਟ ਬਣਾਂ। ਇਸ ਲਈ ਮੈਂ ਦਿੱਲੀ ਤੋਂ ਮਾਸ ਕਮਿਊਨਿਕੇਸ਼ਨ ਵੀ ਕੀਤਾ। ਫਿਰ ਮਾਸ ਕਮਿਊਨਿਕੇਸ਼ਨ ਦੀ ਪੜ੍ਹਾਈ ਵਿਚਾਲੇ ਛੱਡ ਦਿੱਤੀ ਅਤੇ ਐਕਟਿੰਗ ਨਾਲ ਜੁੜ ਗਈ। ਸੁਣਿਆ ਹੈ ਕਿ ਗਾਉਣ ਦਾ ਵੀ ਬਹੁਤ ਸ਼ੌਕ ਹੈ? ਹਾਂ, ਮੈਂ ਸਿੰਗਰ ਦੇ ਤੌਰ 'ਤੇ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਮੈਂ ਕਲਾਸੀਕਲ ਮਿਊਜ਼ਿਕ ਸਿੱਖਿਆ ਹੈ, ਪਰ ਇਹ ਟੈਲੇਂਟ ਅਜੇ ਤੱਕ ਲਾਈਮ ਲਾਈਟ 'ਚ ਨਹੀਂ ਆ ਸਕਿਆ। ਮੈਂ ਇੰਸਟਾਗ੍ਰਾਮ ਉੱਤੇ ਆਪਣੀ ਆਵਾਜ਼ 'ਚ ਗੀਤ ਰਿਕਾਰਡ ਕਰ ਕੇ ਪਾਉਂਦੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ