ਬੀਤੇ ਦਿਨ ਇੱਕ ਹੋਰ ਬਿਗ ਬਜਟ ਫਿਲਮ ਦੀ ਅਨਾਊਂਸਮੈਂਟ ਹੋਈ ਹੈ, ਜਿਸ ਵਿੱਚ ਅਮਿਤਾਭ ਬੱਚਨ ਅਤੇ ਅਜੈ ਦੇਵਗਨ ਦੇ ਬੈਨਰ ਹੇਠ ਕੰਮ ਕਰਨਗੇ। ਫਿਲਮ ਨੂੰ ਅਜੈ ਹੀ ਡਾਇਰੈਕਟ ਕਰਨਗੇ ਅਤੇ ਇਸ ਦਾ ਨਾਂਅ ‘ਮਾਈਡੇ’ ਦੱਸਿਆ ਜਾ ਰਿਹਾ ਹੈ। ਚਰਚਾ ਹੈ ਕਿ ਇਸ ਵਿੱਚ ਅਜੈ ਦੇਵਗਨ ਇੱਕ ਪਾਇਲਟ ਦਾ ਰੋਲ ਵੀ ਨਿਭਾਉਣਗੇ। ਫਿਲਮ ਵਿੱਚ ਬਿੱਗ ਬੀ ਦਾ ਕੀ ਰੋਲ ਹੈ, ਇਸ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ।
ਫਿਲਮ ਦੀ ਸ਼ੂਟਿੰਗ ਪਹਿਲਾਂ ਮੱਧ ਪ੍ਰਦੇਸ਼ ਅਤੇ ਫਿਰ ਰਾਜਸਥਾਨ ਵਿੱਚ ਕੀਤੀ ਜਾਣੀ ਸੀ, ਪਰ ਮੇਕਰਸ ਨੇ ਇਸ ਦੇ ਲਈ ਹੈਦਰਾਬਾਦ ਫਾਈਨਲ ਕੀਤਾ ਹੈ। ਦਸੰਬਰ ਵਿੱਚ ਕੇ ਬੀ ਸੀ ਦੀ ਸ਼ੂਟ ਤੋਂ ਫਰੀ ਹੋਣ ਪਿੱਛੋਂ ਅਮਿਤਾਭ ਇਸ 'ਤੇ ਕੰਮ ਕਰਨਗੇ। ਇਸ ਤੋਂ ਪਹਿਲਾਂ ਅਮਿਤਾਭ ਅਤੇ ਅਜੈ ‘ਮੇਜਰ ਸਾਬ੍ਹ’, ‘ਖਾਕੀ’ ਅਤੇ ‘ਸੱਤਿਆਗ੍ਰਹਿ’ ਵਿੱਚ ਆ ਚੁੱਕੇ ਹਨ।