Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਅੰਤਰਰਾਸ਼ਟਰੀ

ਜੇ ਲੀਗਲ ਵੋਟਾਂ ਦੀ ਗਿਣਤੀ ਕੀਤੀ ਜਾਵੇ ਤਾਂ ਮੇਰੀ ਜਿੱਤ ਪੱਕੀ ਹੈ : ਟਰੰਪ

November 06, 2020 06:36 AM

ਵਾਸਿੰæਗਟਨ, 5 ਨਵੰਬਰ (ਪੋਸਟ ਬਿਊਰੋ) : ਆਪਣੇ ਮੁੜ ਰਾਸ਼ਟਰਪਤੀ ਚੁਣੇ ਜਾਣ ਦੀਆਂ ਸੰਭਾਵਨਾਵਾਂ ਧੁੰਦਲੀਆਂ ਪੈਂਦੀਆਂ ਵੇਖ ਕੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਵਾe੍ਹੀਟ ਹਾਊਸ ਤੋਂ ਦੇਸ਼ ਦੀ ਜਮਹੂਰੀ ਪ੍ਰਕਿਰਿਆ ਉੱਤੇ ਹਮਲਾ ਬੋਲਦਿਆਂ ਇਹ ਝੂਠਾ ਦਾਅਵਾ ਕੀਤਾ ਕਿ ਇਹ ਇਲੈਕਸ਼ਨ ਉਨ੍ਹਾਂ ਤੋਂ ਚੋਰੀ ਕੀਤੀ ਗਈ ਹੈ|
ਕਿਸੇ ਤਰ੍ਹਾਂ ਦਾ ਸਬੂਤ ਪੇਸ਼ ਨਾ ਕਰ ਸਕਣ ਦੇ ਬਾਵਜੂਦ ਟਰੰਪ ਨੇ ਇਲੈਕਸ਼ਨ ਵਰਕਰਜ਼ ਦੇ ਨਾਲ ਨਾਲ ਉਨ੍ਹਾਂ ਸਟੇਟਸ ਉੱਤੇ ਫਰਾਡ ਦਾ ਦੋæਸ ਲਾਉਣ ਤੋਂ ਇਲਾਵਾ ਨਜ਼ਲਾ ਝਾੜਿਆ ਜਿੱਥੇ ਅਜੇ ਤੱਕ ਗਿਣੀਆਂ ਨਹੀਂ ਗਈਆਂ ਵੋਟਾਂ ਸਦਕਾ ਜੋਅ ਬਾਇਡਨ ਜਿੱਤ ਵੱਲ ਵਧਦੇ ਨਜ਼ਰ ਆ ਰਹੇ ਹਨ| ਟਰੰਪ ਨੇ ਆਖਿਆ ਕਿ ਇਸ ਮਾਮਲੇ ਵਿੱਚ ਉਹ ਇਲੈਕਸ਼ਨ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ| ਵਾe੍ਹੀਟ ਹਾਊਸ ਦੇ ਬ੍ਰੀਫਿੰਗ ਰੂਮ ਵਿੱਚ 15 ਮਿੰਟ ਤੱਕ ਇਸ ਵਿਸੇæ ਉੱਤੇ ਬੋਲਣ ਤੋਂ ਬਾਅਦ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਉੱਥੋਂ ਜਾਣ ਵਾਲੇ ਟਰੰਪ ਤੋਂ ਕਈ ਨਿਊਜ਼ ਨੈੱਟਵਰਕ ਕਿਨਾਰਾ ਹੀ ਕਰ ਗਏ|
ਸਾਬਕਾ ਵਾਈਸ ਪ੍ਰੈਜ਼ੀਡੈਂਟ ਤੇ ਇਸ ਵਾਰੀ ਰਾਸ਼ਟਰਪਤੀ ਦੇ ਅਹੁਦੇ ਦੇ ਮੁੱਖ ਦਾਅਵੇਦਾਰ ਬਾਇਡਨ ਵੱਲੋਂ ਪੈਨਸਿਲਵੇਨੀਆ ਤੇ ਜਾਰਜੀਆ ਵਿੱਚ ਹੌਲੀ ਹੌਲੀ ਮਜ਼ਬੂਤ ਪਕੜ ਬਣਾ ਲਈ ਗਈ ਹੈ ਤੇ ਨੇਵਾਡਾ ਤੇ ਐਰੀਜ਼ੋਨਾ ਵਿੱਚ ਵੀ ਬਾਇਡਨ ਨੂੰ ਮਾਮੂਲੀ ਫਰਕ ਨਾਲ ਹੀ ਸਹੀ ਪਰ ਲੀਡ ਹਾਸਲ ਹੈ| ਇਸ ਤਰ੍ਹਾਂ ਹੌਲੀ ਹੌਲੀ ਅੱਗੇ ਵੱਧਦੇ ਹੋਏ ਬਾਇਡਨ 270 ਵੋਟਾਂ ਹਾਸਲ ਕਰਨ ਦੇ ਕਾਫੀ ਨੇੜੇ ਪਹੁੰਚ ਗਏ ਹਨ ਤੇ ਇਸ ਨਾਲ ਉਨ੍ਹਾਂ ਦੀ ਜਿੱਤ ਤੈਅ ਹੋ ਚੁੱਕੀ ਹੈ|
ਪੈਨਸਿਲਵੇਨੀਆ ਵਿੱਚ ਟਰੰਪ ਦੀ ਲੀਡ ਬੁੱਧਵਾਰ ਨ੍ਹੂੰ 319,000 ਤੋਂ ਘੱਟ ਕੇ ਇੱਕ ਦਿਨ ਬਾਅਦ 74000 ਰਹਿ ਗਈ| ਜਾਰਜੀਆ ਵਿੱਚ ਵੀ ਉਨ੍ਹਾਂ ਦਾ ਮਾਰਜਿਨ 68000 ਤੋਂ ਘੱਟ ਕੇ 4000 ਰਹਿ ਗਿਆ| ਇਹ ਸਾਰੇ ਅੰਕੜੇ ਬਾਇਡਨ ਦੇ ਹੱਕ ਵਿੱਚ ਭੁਗਤ ਰਹੇ ਹਨ| ਫਿਲਾਡੈਲਫੀਆ ਤੇ ਅਟਲਾਂਟਾ ਵਿੱਚ ਤਾਂ ਡੈਮੋਕ੍ਰੈਟਿਕਸ ਦਾ ਆਧਾਰ ਮਜ਼ਬੂਤ ਹੀ ਹੈ| ਇਸ ਦੌਰਾਨ ਐਰੀਜ਼ੋਨਾ ਵਿੱਚ ਬਾਇਡਨ ਦੀ ਲੀਡ 93000 ਤੋਂ ਘੱਟ ਕੇ 65000 ਰਹਿ ਗਈ ਹੈ ਤੇ ਨੇਵਾਡਾ ਵਿੱਚ ਬਾਇਡਨ 11000 ਵੋਟਾਂ ਨਾਲ ਹੀ ਅੱਗੇ ਹਨ| ਬਹੁਤੇ ਟੈਲੀਵਿਜ਼ਨ ਨੈੱਟਵਰਕਸ ਵੱਲੋਂ ਬਾਇਡਨ ਨੂੰ ਇਲੈਕਟੋਰਲ ਕਾਲਜ ਵੋਟਾਂ ਵਿੱਚ 253 ਤੋਂ 214 ਦੀ ਲੀਡ ਦਿੱਤੀ ਜਾ ਰਹੀ ਹੈ| ਬੁੱਧਵਾਰ ਨੂੰ ਬਾਇਡਨ ਨੇ ਵਿਸਕੌਨਸਿਨ ਤੇ ਮਿਸ਼ੀਗਨ ਵਿੱਚ ਜਿੱਤ ਦਰਜ ਕਰਵਾਈ|
ਬਾਇਡਨ ਪੈਨਸਿਲਵੇਨੀਆ ਵਿੱਚ ਜਿੱਤ ਦਰਜ ਕਰਵਾਕੇ ਜਾਂ ਜਾਰਜੀਆ, ਨੇਵਾਡਾ ਤੇ ਐਰੀਜ਼ੋਨਾ ਵਿੱਚੋਂ ਦੋ ਸੀਟਾਂ ਉੱਤੇ ਜਿੱਤ ਦਰਜ ਕਰਵਾਕੇ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ| ਟਰੰਪ ਦੀ ਜਿੱਤ ਦੀ ਆਸ ਹੁਣ ਕਾਫੀ ਮੱਠੀ ਪੈ ਚੁੱਕੀ ਹੈ ਉਨ੍ਹਾਂ ਨੂੰ ਪੈਨਸਿਲਵੇਨੀਆ ਤੇ ਜਾਰਜੀਆ ਨੂੰ ਜਿੱਤਣਾ ਹੋਵੇਗਾ ਤੇ ਨੇਵਾਡਾ ਜਾਂ ਐਰੀਜ਼ੋਨਾ ਵਿੱਚੋਂ ਇੱਕ ਵਿੱਚ ਬਾਇਡਨ ਨੂੰ ਮਾਤ ਦੇਣੀ ਹੋਵੇਗੀ, ਜੋ ਕਿ ਸੰਭਵ ਨਜ਼ਰ ਨਹੀਂ ਆ ਰਿਹਾ|
ਅਜੇ ਵੀ ਕਈ ਸਟੇਟਸ ਵਿੱਚ ਵੋਟਾਂ ਦੀ ਗਿਣਤੀ ਚਾਲੂ ਹੈ| ਕਰੋਨਾਵਾਇਰਸ ਮਹਾਂਮਾਰੀ ਕਾਰਨ ਕਈ ਵੋਟਾਂ ਡਾਕ ਰਾਹੀਂ ਭੇਜੇ ਜਾਣ ਕਾਰਨ ਸਿਵਲ ਇੰਪਲੌਈਜ਼ ਵੱਲੋਂ ਮੈਥੌਡਿਕਲੀ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ| ਨਤੀਜਿਆਂ ਤੋਂ ਬੌਖਲਾਏ ਟਰੰਪ ਵੱਲੋਂ ਟਵਿੱਟਰ ਉੱਤੇ ਇਹ ਬਿਆਨ ਤੱਕ ਦੇ ਦਿੱਤਾ ਗਿਆ ਕਿ ਜੇ ਲੀਗਲ ਵੋਟਾਂ ਦੀ ਗਿਣਤੀ ਕੀਤੀ ਜਾਵੇ ਤਾਂ ਉਨ੍ਹਾਂ ਦੀ ਜਿੱਤ ਪੱਕੀ ਹੈ ਤੇ ਜੇ ਗੈਰਕਾਨੂੰਨੀ ਅਤੇ ਲੇਟ ਵੋਟਾਂ ਦੀ ਗਿਣਤੀ ਕੀਤੀ ਜਾਵੇ ਤਾਂ ਵਿਰੋਧੀ ਧਿਰ ਸਾਡੇ ਤੋਂ ਇਲੈਕਸਨ ਚੋਰੀ ਕਰ ਸਕਦੀ ਹੈ|  

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ