Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਅੰਤਰਰਾਸ਼ਟਰੀ

ਅਮਰੀਕਾ ਵਿੱਚ ਅਨੰਨਿਆ ਬਿਰਲਾ ਨੂੰ ਨਸਲਵਾਦ ਭੁਗਤਣਾ ਪਿਆ

October 27, 2020 07:57 PM

* 3 ਘੰਟੇ ਉਡੀਕ ਦੇ ਬਾਅਦ ਰੈਸਟੋਰੈਂਟ ਨੇ ਬਾਹਰ ਕੱਢਿਆ

ਨਿਊਯਾਰਕ, 27 ਅਕਤੂਬਰ (ਪੋਸਟ ਬਿਊਰੋ)- ਅਮਰੀਕਾ `ਚ ਅਜੇ ਕੁਝ ਹੀ ਦਿਨ ਪਹਿਲਾਂ ਜਾਰਜ ਫਲਾਇਡ ਦੇ ਮੌਤ ਦੇ ਬਾਅਦ ‘ਬਲੈਕ ਲਾਈਵਸ ਮੈਟਰ` ਅੰਦੋਲਨ ਤੇ ਨਸਲਵਾਦ ਦੇ ਮਾਮਲੇ ਨੇ ਕਾਫੀ ਜ਼ੋਰ ਫੜਿਆ ਸੀ। ਇਹ ਮੁੱਦਾ ਅਜੇ ਸ਼ਾਂਤ ਨਹੀਂਹੋਇਆ ਕਿ ਪ੍ਰਮੁੱਖ ਕਾਰੋਬਾਰੀ ਕੁਮਾਰਮੰਗਲਮ ਬਿਰਲਾ (ਅਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ) ਦੀ ਬੇਟੀ ਅਤੇ ਗਾਇਕਾ ਅਨੰਨਿਆ ਬਿਰਲਾ ਤੇ ਬਿਰਲਾ ਪਰਵਾਰ ਨਾਲ ਨਸਲੀ ਵਿਤਕਰੇ ਦਾ ਕਸੇ ਸਾਹਮਣੇ ਆਇਆ ਹੈ। 

ਅਨੰਨਿਆ ਬਿਰਲਾ ਨੇ ਟਵੀਟ ਕਰਕੇ ਦੱਸਿਆ ਕਿ ਵਾਸ਼ਿੰਗਟਨ ਦੇ ਸਕੋਪਾ ਇਟਾਲੀਅਨ ਰੈਸਟੋਰੈਂਟ ਨੇ ਉਸ ਨੂੰ ਤੇ ਉਸਦੇ ਪਰਵਾਰ ਨੂੰ ਬਾਹਰ ਕੱਢ ਦਿੱਤਾ। ਇਸ ਨਸਲੀ ਵਿਤਕਰੇ ਨਾਲ ਬਹੁਤ ਦੁੱਖ ਹੋਇਆ। ਅਗਲੇ ਟਵੀਟ ਵਿੱਚ ਉਸ ਨੇ ਕਿਹਾ ਕਿ ਵੇਟਰ ਨੇ ਉਸ ਦੀ ਮਾਤਾ ਨਾਲ ਮਾੜਾ ਵਿਹਾਰ ਕੀਤਾ। ਅਨੰਨਿਆ ਨੇ ਕਿਹਾ ਕਿ ਅਸੀਂ ਰੈਸਟੋਰੈਂਟ ਵਿੱਚ ਖਾਣੇ ਦੇ ਲਈ ਤਿੰਨ ਘੰਟੇ ਉਡੀਕ ਕੀਤੀ। ਉਸ ਨੇ ਕਿਹਾ ਕਿ ‘ਸ਼ੈਫ ਐਟੋਨੀਓ, ਤੁਹਾਡੇ ਵੇਟਰ ਜੋਸ਼ੁਆ ਸਿਲਵਰਮੈਨ ਦਾ ਵਿਹਾਰ ਮੇਰੀ ਮਾਂ ਲਈ ਬੇਹੱਦ ਅਸੱਭਿਆ ਤੇ ਨਸਲਵਾਦੀ ਸੀ, ਜੋ ਠੀਕ ਨਹੀਂ ਸੀ।’ ਅਨੰਨਿਆ ਦੀ ਮਾਂ ਨੀਰਜਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਘਟਨਾ ਹੈ। ਇਸ ਤਰ੍ਹਾਂ ਕਿਸੇ ਗ੍ਰਾਹਕ ਨਾਲ ਵਿਹਾਰ ਕਰਨ ਦਾ ਕਿਸੇ ਨੂੰ ਕੋਈ ਹੱਕਨਹੀਂ। ਅਨੰਨਿਆ ਦੇ ਭਰਾ ਆਰਿਆਮਾਨ ਨੇ ਟਵੀਟ ਕੀਤਾ ਕਿ ਮੈਂ ਇਸ ਤਰ੍ਹਾਂ ਦਾ ਕਦੇ ਵੀ ਅਨੁਭਵ ਨਹੀਂ ਕੀਤਾ ਸੀ, ਨਸਲਵਾਦ ਮੌਜੂਦ ਹੈ ਤੇ ਇਹ ਹਕੀਕੀ ਹੈ।
ਦੂਸਰੇ ਪਾਸੇ ਰੈਸਟੋਰੈਂਟ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਹੋਟਲ ਦੇ ਇੱਕ ਭਾਈਵਾਲ ਪਾਬਲੋ ਮੋਈਕਸ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੋਟਲ ਤੋਂ ਕੱਢ ਦਿੱਤਾ ਗਿਆ ਸੀ ਅਤੇ ਕਿਹਾ ਕਿ ਉਹ ਆਪਣਾ ਭੋਜਨ ਕਰਨ ਤੱਕ ਰੁਕੇ ਸਨ। ਉਨ੍ਹਾਂ ਕਿਹਾ ਕਿ ਸ਼ਰਾਬ ਦੇਣ ਲਈ ਰਾਜ ਦੇ ਕਾਨੂੰਨ ਹੇਠ ਜ਼ਰੂਰੀ ਆਈ ਡੀ ਮੰਗਣ ਉੱਤੇ ਅਜਿਹੀ ਸਥਿਤੀ ਪੈਦਾ ਹੋ ਗਈ, ਜੋ ਪਾਰਟੀ ਵਿੱਚ ਦੋ ਲੋਕਾਂ ਕੋਲ ਸੀ ਤੇ ਬਾਕੀਆਂ ਕੋਲ ਕੇਵਲ ਉਸ ਦੀ ਕਾਪੀ ਸੀ। ਮੋਈਕਸ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਸਥਿਤੀ ਸੀ ਤੇ ਉਹ ਚਾਹੁੰਦੇ ਹਨ ਕਿ ਉਹ ਫਿਰ ਰੈਸਟੋਰੈਂਟ `ਚ ਆਉਣ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ