Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਭਾਰਤੀ ਔਰਤਾਂ ਨੇ ਸ਼ਤਰੰਜ ਦਾ ਗੋਲਡ ਮੈਡਲ ਜਿੱਤਿਆ, ਮਰਦਾਂ ਨੂੰ ਸਿਲਵਰ ਮਿਲਿਆ

October 26, 2020 09:38 AM

ਚੇਨਈ, 25 ਅਕਤੂਬਰ, (ਪੋਸਟ ਬਿਊਰੋ)- ਭਾਰਤੀ ਮਹਿਲਾ ਟੀਮ ਨੇ ਅੱਜ ਐਤਵਾਰ ਇੰਡੋਨੇਸ਼ੀਆ ਨੂੰ 6-2 ਨਾਲ ਹਰਾ ਕੇ ਏਸ਼ੀਆਈ ਨੇਸ਼ਨਜ਼ (ਰੀਜਨਲ) ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਹੈ, ਪਰ ਮਰਦ ਟੀਮ ਨੂੰ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ ਹਾਰ ਦੇ ਕਾਰਨ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ ਹੈ।
ਵਰਨਣ ਯੋਗ ਹੈ ਕਿ ਭਾਰਤ ਨੇ ਅਗਸਤ ਵਿਚ ਫਿਡੇ ਆਨਲਾਈਨ ਓਲੰਪਿਆਡ ਜਿੱਤਿਆ ਸੀ ਤੇ ਆਪਣੇ ਚੋਟੀ ਦੇ ਖਿਡਾਰੀਆਂ ਕੋਨੇਰੂ ਹੰਪੀ ਅਤੇ ਡੀ ਹਰਿਕਾ ਦੀ ਗ਼ੈਰ-ਹਾਜ਼ਰੀ ਵਿਚ ਵੀ ਮਹਿਲਾ ਟੀਮ ਦੀ ਤਾਜ਼ਾ ਪ੍ਰਾਪਤੀ ਨਾਲ ਦੇਸ਼ ਵਿਚ ਇਸ ਖੇਡ ਨੂੰ ਉਤਸ਼ਾਹ ਮਿਲੇਗਾ। ਮਰਦ ਟੀਮ ਨੂੰ ਬਹੁਤ ਫ਼ਸਵੇਂ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ 3.5-4.5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਟੀਮ ਪਹਿਲਾ ਮੈਚ 1.5-2.5 ਨਾਲ ਹਾਰ ਗਈ ਸੀ, ਜਦਕਿ ਦੂਜਾ ਮੈਚ 2-2 ਨਾਲ ਬਰਾਬਰ ਰਿਹਾ ਅਤੇ ਇਸ ਤਰ੍ਹਾਂ ਆਸਟਰੇਲੀਆ ਜਿੱਤ ਗਿਆ।
ਮਹਿਲਾ ਵਰਗ ਦੇ ਫਾਈਨਲ ਵਿਚ ਮਹਿਲਾ ਗਰੈਂਡ ਮਾਸਟਰ ਪੀਵੀ ਨੰਦਿਤਾ ਨੇ ਚੇਲਸੀ ਮੋਨਿਕਾ ਇਗਨੇਸਿਆਸ ਸਹੇਤੀ ਨੂੰ ਹਰਾ ਕੇ ਭਾਰਤ ਨੂੰ ਪਹਿਲਾ ਅੰਕ ਦਿਵਾਇਆ। ਇਸ ਤੋਂ ਬਾਅਦ ਪੂਨਮ ਰਾਉਤ ਨੇ ਮੇਡੀਨਾ ਵਰਦਾ ਆਈਲੀਆ ਨੂੰ ਹਰਾਇਆ। ਆਰ ਵੈਸ਼ਾਲੀ ਤੇ ਕਪਤਾਨ ਮੈਰੀ ਐੱਨ ਗੋਮਜ਼ ਨੇ ਆਪੋ-ਆਪਣੀਆਂ ਬਾਜ਼ੀਆਂ ਡਰਾਅ ਖੇਡੀਆਂ।ਇਸ ਤਰ੍ਹਾਂ ਭਾਰਤ ਨੇ ਪਹਿਲਾ ਮੈਚ 3-1 ਨਾਲ ਜਿੱਤਿਆ। ਦੂਜੇ ਮੈਚ ਵਿਚ ਵੈਸ਼ਾਲੀ ਨੂੰ ਟਾਪ ਬੋਰਡ ਉੱਤੇ ਇਰੀਨ ਕਰਿਸ਼ਮਾ ਸੁਕੰਦਰ ਤੋਂ ਹਾਰ ਸਹਿਣੀ ਪਈ, ਪਰ ਭਗਤੀ ਕੁਲਕਰਨੀ, ਪਦਮਿਨੀ ਰਾਉਤ ਤੇ ਨੰਦਿਤਾ ਨੇ ਬਾਜ਼ੀਆਂ ਜਿੱਤੀਆਂ। ਭਾਰਤੀ ਮਹਿਲਾ ਟੀਮ ਮੁੱਢਲੇ ਗੇੜ ਵਿਚ ਚੋਟੀ ਉੱਤੇ ਰਹੀ ਸੀ। ਵੈਸ਼ਾਲੀ ਨੇ ਨੌਂਮੈਚਾਂ ਵਿਚ 6.5 ਅੰਕ ਲੈ ਕੇ ਸਿਖ਼ਰਲੇ ਬੋਰਡ ਦਾ ਗੋਲਡ ਮੈਡਲ ਜਿੱਤਿਆ ਸੀ।
ਮਰਦ ਵਰਗ ਦੇ ਫਾਈਨਲ ਦੇ ਪਹਿਲੇ ਮੈਚ ਵਿਚ ਬੀ ਅਧੀਬਾਨ ਅਤੇ ਐੱਸ ਪੀ ਸੇਤੁਰਮਨ ਦੀ ਏਂਟਨ ਸਮਿਰਨੋਵ ਅਤੇ ਮੈਕਸ ਇਲਿੰਗਵਰਥ ਹੱਥੋਂ ਹਾਰ ਹੋਈ ਭਾਰਤ ਨੂੰ ਮਹਿੰਗੀ ਪਈ। ਦੂਜੇ ਮੈਚ ਵਿਚ ਸੇਤੁਰਮਨ ਦੀ ਥਾਂ ਸੂਰਿਆ ਸ਼ੇਖਰ ਗਾਂਗੁਲੀ ਖੇਡੇ ਅਤੇ ਉਹ ਇਲਿੰਗਵਰਥ ਨੂੰ ਹਰਾਉਣ ਵਿਚ ਕਾਮਯਾਬ ਰਹੇ, ਪਰ ਕੁਆਬੋਕਾਰੋਵ ਨੇ ਵੀ ਸਰੀਨ ਨੂੰ ਹਰਾ ਕੇ ਹਿਸਾਬ ਬਰਾਬਰ ਕਰ ਦਿੱਤਾ। ਅਧੀਬਾਨ ਤੇ ਸ਼ਸ਼ੀਕਰਨ ਨੇ ਆਪੋ-ਆਪਣੀਆਂ ਬਾਜ਼ੀਆਂ ਡਰਾਅ ਖੇਡੀਆਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼