ਭਿਵਾਨੀ, 21 ਅਕਤੂਬਰ (ਪੋਸਟ ਬਿਊਰੋ)- ਹਿਸਾਰ ਜਿ਼ਲੇ ਦੇ ਪਿੰਡ ਦੌਲਤਪੁਰ ਦੇ ਕੇਂਦਰੀ ਸੀਨੀਅਰ ਸੈਕੰਡਰੀ ਸਕੂਲ ਦੇ 58 ਬੱਚਿਆਂ ਨੂੰ ਦੋ ਟੀਚਰਾਂ ਦੀ ਗਲਤੀ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਪਹਿਲਾਂ ਪਾਸ ਕੀਤੇ ਗਏ ਬੱਚਿਆਂ ਵਿੱਚੋਂ ਜ਼ਿਆਦਾਤਰ ਬਾਅਦ ਵਿੱਚ ਫੇਲ ਹੋ ਗਏ ਹਨ ਅਤੇ ਪਹਿਲਾਂ ਫੇਲ ਬੱਚਿਆਂ ਵਿੱਚੋਂਬਹੁਤੇ ਪਾਸ ਹੋ ਗਏ ਹਨ।
ਸਿੱਖਿਆ ਬੋਰਡ ਦੇ ਸੈਕਟਰੀ ਨੇ ਕਿਹਾ ਕਿ ਜਿਹੜੇ ਬੱਚਿਆਂ ਦਾ ਨਤੀਜਾ ਸੀ ਉਹ ਦੇ ਦਿੱਤਾ ਗਿਆ ਹੈ। ਕੋਰੋਨਾ ਦੇ ਕਾਰਨ ਇਸ ਵਾਰ ਬੋਰਡ ਪ੍ਰੀਖਿਆਵਾਂ ਦੀ ਮਾਰਕਿੰਗ ਤੈਅ ਕੇਂਦਰਾਂ ਉੱਤੇ ਨਾ ਹੋ ਕੇ ਘਰਾਂ ਵਿੱਚ ਟੀਚਰਾਂ ਨੇ ਕੀਤੀ ਸੀ। ਇਸੇ ਕਾਰਨ ਹਿਸਾਰ ਦੇ ਦੌਲਤਪੁਰ ਪਿੰਡ ਦੁ ਕੇਂਦਰੀ ਸਕੂਲ ਦੇ ਦਸਵੀਂ ਦੇ ਵਿਦਿਆਰਥੀਆਂ ਦੇ ਸੋਸ਼ਲ ਸਾਇੰਸ ਵਿਸ਼ੇ ਦੀ ਉਤਰ ਸੀਟ ਗੁਰੂਗ੍ਰਾਮ ਸੋਹਨਾ ਦੇ ਦੋ ਟੀਚਰਾਂ ਨੂੰ ਭੇਜੀ ਸੀ। ਉਨ੍ਹਾਂ ਟੀਚਰਾਂ ਨੇ ਪੇਪਰ ਚੈਕ ਕਰ ਕੇ ਅਵਾਰਡ ਲਿਸਟ ਬੋਰਡ ਨੂੰ ਭੇਜ ਦਿੱਤੀ। ਅਵਾਰਡ ਲਿਸਟ ਦੇ ਆਧਾਰ `ਤੇ ਬੋਰਡ ਨੇ ਨਤੀਜਾ ਤਿਆਰ ਕਰ ਕੇ ਐਲਾਨ ਕਰ ਦਿੱਤਾ। ਬੋਰਡ ਪ੍ਰਸ਼ਾਸਨ ਨੇ ਸੋਹਨਾ ਦੇ ਰਣਜੋਦ ਸਿੰਘ ਬੁਲਾਰਾ ਸਮਾਜਕ ਅਧਿਐਨ ਅਤੇ ਦਿਨੇਸ਼ ਕੁਮਾਰ ਬੁਲਾਰਾ ਭੂਗੋਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਦੋਵਾਂ ਨੂੰ ਬੋਰਡ ਨੇ 3100 ਅਤੇ 2200 ਰੁਪਏ ਜੁਰਮਾਨਾ ਲਗਾਇਆ।