Welcome to Canadian Punjabi Post
Follow us on

28

March 2024
 
ਨਜਰਰੀਆ

ਸਿੱਖ ਰਾਜ ਦਾ ਬਾਨੀ ਬੰਦਾ ਸਿੰਘ ਬਹਾਦਰ

October 21, 2020 09:24 AM

-ਡਾ. ਬੂਟਾ ਸਿੰਘ ਸੇਖੋਂ
ਬਾਬਾ ਬੰਦਾ ਸਿੰਘ ਬਹਾਦਰ ਉਹ ਮਹਾਂ ਬਲੀ ਸੀ, ਜਿਸ ਦੇ ਯਤਨਾਂ ਸਦਕਾ ਛੋਟੀ ਜਿਹੀ ਕੌਮ ਪਹਿਲੀ ਵਾਰ ਇੱਕ ਰਾਜਸੀ ਸ਼ਕਤੀ ਵਜੋੰ ਉਭਰ ਕੇ ਸਾਹਮਣੇ ਆਈ ਸੀ। ਗੱਲ ਕੀ, ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਨੀਂਹ ਰੱਖੀ ਸੀ। ਆਪ ਨੇ ਸਿੱਖ ਸੰਗਠਨ, ਸਿੱਖ ਪ੍ਰਬੰਧ, ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਤੇ ਨਵੀਂ ਦਿੱਖ ਦਿੱਤੀ, ਪਰ ਅਫਸੋਸ ਦੀ ਗੱਲ ਹੈ ਕਿ ਸਮੇਂ ਦੇ ਮੁਗ਼ਲ ਹਾਕਮਾਂ, ਇਤਿਹਾਸਕਾਰਾਂ ਤੇ ਲੇਖਕਾਂ ਨੇ ਬਹੁਤ ਸਾਰੇ ਭੁਲੇਖੇ ਅਤੇ ਗਲਤ ਫਹਿਮੀਆਂ ਪੈਦਾ ਕੀਤੀਆਂ ਹਨ, ਜਿਨ੍ਹਾਂ ਨੇ ਇਤਿਹਾਸ ਦੇ ਇਸ ਲਾਸਾਨੀ ਨਾਇਕ ਦਾ ਅਕਸ ਧੁੰਦਲਾ ਕਰਨ ਦੀ ਹਿਮਾਕਤ ਕੀਤੀ ਹੈ। ਇਨ੍ਹਾਂ ਗਲਤ ਫਹਿਮੀਆਂ ਅਤੇ ਭੁਲੇਖਿਆਂ ਨੂੰ ਪਏ ਰਹਿਣ ਦੇਣਾ ਇਤਿਹਾਸ ਨਾਲ ਅਨਿਆਂ ਕਰਨਾ ਹੋਵੇਗਾ।
ਸਿੱਖ ਲਿਖਾਰੀਆਂ ਵਿੱਚੋਂ ਵੀ ਕਈ ਬਾਬਾ ਬੰਦਾ ਸਿੰਘ ਬਹਾਦਰ ਨਾਲ ਨਿਆਂ ਨਹੀਂ ਕਰ ਸਕੇ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਮੁੱਖ ਸਰੋਤ ਫਾਰਸੀ ਵਿੱਚ ਹਨ, ਪਰ ਕੁਝ ਸਰੋਤ ਗੁਰਮੁਖੀ ਲਿਪੀ ਵਿੱਚ ਵੀ ਹਨ। ਮੁੱਢਲੇ ਯੂਰਪੀਅਨ ਲੇਖਕਾਂ ਦੀਆਂ ਲਿਖਤਾਂ ਵਿੱਚ ਵੀ ਉਨ੍ਹਾਂ ਦੇ ਹਵਾਲੇ ਮਿਲਦੇ ਹਨ। ਅਖਬਾਰ-ਏ-ਦਰਬਾਰ-ਏ-ਮੁਅੱਲ ਬੰਦਾ ਸਿੰਘ ਬਹਾਦਰ ਦੇ ਘੋਲ ਬਾਰੇ ਜਾਣਕਾਰੀ ਦੇਣ ਵਾਲਾ ਸਭ ਤੋਂ ਮਹੱਤਵ ਪੂਰਨ ਸਮਕਾਲੀ ਫਾਰਸੀ ਸਰੋਤ ਹੈ, ਜੋ ਉਨ੍ਹਾਂ ਦੀਆਂ ਰੋਜ਼ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਾ ਹੈ। ਇਨ੍ਹਾਂ ਖਬਰਾਂ ਨੂੰ ਠਹੲ ਂੲੱਸ ੋਾ ੍ਰੋੇਅਲ ੰੁਗਹਅਲ ਛੋੁਰਟ 1707-18 ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਅਕਤੂਬਰ 1984 ਦੇ ਜਰਨਲ “ਠਹੲ ਫੁਨਜਅਬ ਫਅਸਟ ਅਨਦ ਫਰੲਸੲਨਟ ਵਿੱਚ ਛਾਪਿਆ ਗਿਆ ਹੈ। ‘ਅਸਰਾਰਿ ਸਮਦੀਦ` ਵੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇੱਕ ਹੋਰ ਫਾਰਸੀ ਦਾ ਸਮਕਾਲੀ ਤੇ ਮਹੱਤਵ ਪੂਰਨ ਸਰੋਤ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਇਸ ਦਾ ਪੰਜਾਬੀ ਵਿੱਚ ਅਨੁਵਾਦ ਵੀ ਕਰਵਾਇਆ ਗਿਆ ਹੈ। ਫਾਰਸੀ ਦੇ ਹੋਰ ਮੁੱਖ ਸਰੋਤਾਂ ਵਿੱਚ ਇਬਾਰਤਨਾਮਾ (ਮਿਰਜ਼ਾ ਮੁਹੰਮਦ ਹਾਸ਼ੀ), ਤਜਕਰਾ-ਏ-ਇਰਾਦਤਖਾਨ (ਕ੍ਰਿਤ ਇਰਾਦਤ ਖਾਨ), ਤਾਰੀਖ-ਏ-ਮੁਹੰਮਦ ਸ਼ਾਹੀ (ਕ੍ਰਿਤ ਨਾਦਰ ਸ਼ਾਹ ਜ਼ਮਾਨੀ), ਸ਼ੀਅਰ-ਉਲ-ਮੁਤਾਖਰੀਨ (ਕ੍ਰਿਤ ਗੁਲਾਮ ਹੁਸੈਨ), ਤਜਕਰਾ-ਇ-ਸੁਲਾਤੀਨ-ਇ-ਚੁਗਤਾਈ (ਕ੍ਰਿਤ ਕਾਮਵਾਨ ਖਾਨ), ਦਸਤੂਰ ਉਲ ਇਨਸਾ (ਯਾਰ ਮੁਹੰਮਦ) ਫਰੱਖਸੀਅਰ ਨਾਮਾ (ਮੁਹੰਮਦ ਇਹਮਾਨ ਇਜ਼ਾਦ), ਫੁਰਹਤ ਨਾਮਾ-ਏ-ਸਮਦੀ ਆਦਿ ਸ਼ਾਮਲ ਹਨ। ਇਨ੍ਹਾਂ ਫਾਰਸੀ ਸਰੋਤਾਂ ਤੋਂ ਬਿਨਾਂ ਬਾਬਾ ਜੀ ਤੋਂ ਬਾਅਦ ਦੀਆਂ ਲਿਖਤਾਂ ਤੋਂ ਵੀ ਗਵਾਹੀਆਂ ਮਿਲਦੀਆਂ ਹਨ। ਕੇਸਰ ਸਿੰਘ ਛਿੱਬਰ ਦੀ ‘ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ` ਪੰਜਾਬੀ ਦੀ ਸਭ ਤੋਂ ਪਹਿਲੀ ਅਤੇ ਇੱਕੋ-ਇੱਕ ਲਿਖਤ ਹੈ ਜਿਹੜੀ ਆਪ ਦੇ ਕੁਝ ਨੇੜੇ ਦੀ ਮੰਨੀ ਜਾ ਸਕਦੀ ਹੈ। ਸਰੂਪ ਦਾਸ ਭੱਲਾ ਰਚਿਤ ‘ਮਹਿਮਾ ਪ੍ਰਕਾਸ਼`, ਰਤਨ ਸਿੰਘ ਭੰਗੂ ਰਚਿਤ ‘ਪ੍ਰਾਚੀਨ ਪੰਥ ਪ੍ਰਕਾਸ਼`, ਸੰਤੋਖ ਸਿੰਘ ਰਚਿਤ ‘ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ`, ਗਿਆਨੀ ਗਿਆਨ ਸਿੰਘ ਰਚਿਤ ‘ਗੁਰੂ ਪੰਥ ਪ੍ਰਕਾਸ਼` ਆਦਿ ਬੰਦਾ ਬਹਾਦਰ ਬਾਰੇ ਗੁਰਮੁਖੀ ਦੇ ਸਰੋਤ ਹਨ, ਪਰ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਦੇ ਲੇਖਕਾਂ ਦਾ ਝੁਕਾਅ ਵੀ ਇਕਤਰਫਾ ਰਿਹਾ ਹੈ ਅਤੇ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨੂੰ ਨਾਂਹ-ਪੱਖੀ ਰੂਪ ਵਿੱਚ ਪੇਸ਼ ਕੀਤਾ ਹੈ।
ਡਾ. ਗੰਡਾ ਸਿੰਘ ਨੇ ਬੰਦਾ ਸਿੰਘ ਬਹਾਦਰ ਬਾਰੇ ਸਮਕਾਲੀ ਸੋਮਿਆਂ ਦੀ ਪੜਚੋਲ ਕਰ ਕੇ ਵੇਰਵੇ ਦੇਣ ਦਾ ਦਾਅਵਾ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਉਰਦੂ ਅਤੇ ਹਿੰਦੀ ਵਿੱਚ ਵੀ ਵੇਰਵੇ ਮਿਲ ਜਾਂਦੇ ਹਨ। ਉਰਦੂ ਲਿਖਤਾਂ `ਚ ਤਾਰੀਖ-ਏ-ਪੰਜਾਬ (ਕ੍ਰਿਤ ਘਨੱਈਆ ਲਾਲ) ਮੁੱਖ ਹੈ, ਪਰ ਇਸ ਨੂੰ ਸਮਕਾਲੀ ਵੇਰਵਿਆਂ ਦੇ ਆਧਾਰ `ਤੇ ਨਹੀਂ ਮੰਨਿਆ ਜਾ ਸਕਦਾ। ਹਿੰਦੀ ਦੀ ਲਿਖਤ ‘ਵੀਰ ਵੈਰਾਗੀ` (ਕ੍ਰਿਤ ਪਰਮਾਨੰਦ) ਅਜਿਹੀ ਰਚਨਾ ਹੈ ਜਿਸ ਨੇ ਅਨੇਕਾਂ ਭੁਲੇਖਿਆਂ ਨੂੰ ਜਨਮ ਦਿੱਤਾ ਹੈ। ਅੰਗਰੇਜ਼ੀ ਦੀਆਂ ਲਿਖਤਾਂ `ਚੋਂ ਸਭ ਤੋਂ ਪਹਿਲੀ ਜਾਹਨ ਸ਼ਰਮਨ ਤੇ ਐਡਵਰਡ ਸਟੀਫਨਸਨ ਦਾ ਮਾਰਚ 1716 ਦਾ ਮਹੱਤਵ ਪੂਰਨ ਪੱਤਰ ਹੈ, ਜੋ ਬਾਬਾ ਜੀ ਦੀ ਸ਼ਹਾਦਤ ਦਾ ਅੱਖੀਂ ਡਿੱਠਾ ਹਾਲ ਪੇਸ਼ ਕਰਦਾ ਹੈ। ਇਸ ਤੋਂ ਬਿਨਾ ਮੈਲਕਮ ਦੀ ਰਚਨਾ ‘ਸਕੈਚ ਆਫ ਸਿੱਖਸ`, ਜੇਮਜ਼ ਬਰਾਊਨ ਦੀ ਰਚਨਾ ‘ਹਿਸਟਰੀ ਆਫ ਦ ਓਰੀਜਨ ਐਂਡ ਦ ਪ੍ਰੋਗਰੈਂਸ ਆਫ ਦਾ ਸਿੱਖਸ`, ਕਨਿੰਘਮ ਦੀ ਰਚਨਾ ‘ਹਿਸਟਰੀ ਆਫ ਦ ਸਿੱਖਸ` ਵੀ ਮਿਲਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ `ਤੇ ਲੱਗੇ ਹੋਏ ਦਾਗ ਨੂੰ ਮਿਟਾਉਣ ਲਈ ਵੀਹਵੀਂ ਸਦੀ ਵਿੱਚ ਕੁਝ ਇਤਿਹਾਸਕਾਰਾਂ ਵੱਲੋਂ ਉਪਰਾਲੇ ਕੀਤੇ ਗਏ ਹਨ।
ਗੋਕਲ ਚੰਦ ਨਾਰੰਗ ਨੇ ਆਪਣੀ ਪੁਸਤਕ ‘ਟਰਾਂਸਫਾਰਮੇਸ਼ਨ ਆਫ ਸਿੱਖਇਜ਼ਮ` ਵਿੱਚ ਉਨ੍ਹਾਂ ਬਾਰੇ ਪੂਰਾ ਚੈਪਟਰ ਲਿਖਿਆ ਹੈ। ਸੰਨ 1937 ਵਿੱਚ ਹਰੀ ਰਾਮ ਗੁਪਤਾ ਨੇ ਆਪਣੀ ਪੁਸਤਕ ‘ਹਿਸਟਰੀ ਆਫ ਸਿੱਖਸ` ਵਿੱਚ ਬਾਬਾ ਜੀ ਬਾਰੇ ਪੂਰਾ ਚੈਪਟਰ ਹੈ। ਇਨ੍ਹਾਂ ਇਤਿਹਾਸਕਾਰਾਂ ਦੀਆਂ ਲਿਖਤਾਂ `ਚ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਡਾ. ਸੁਖਦਿਆਲ ਸਿੰਘ ਨੇ ਉਨ੍ਹਾਂ ਬਾਰੇ ਕਈ ਪੁਸਤਕਾਂ ‘ਖਾਲਸਾ ਰਾਜ ਦਾ ਬਾਨੀ ਬੰਦਾ ਸਿੰਘ ਬਹਾਦਰ-ਇਤਿਹਾਸਕ ਅਧਿਐਨ`, ‘ਬੰਦਾ ਸਿੰਘ ਬਹਾਦਰ ਦਾ ਖਾਲਸਾ ਇਨਕਲਾਬ` ਨਾਲ ਉਨ੍ਹਾਂ ਦੀ ਸਾਰਥਕ ਤਸਵੀਰ ਪੇਸ਼ ਕਰਨ ਵਿੱਚ ਸ਼ਲਾਘਾ ਯੋਗ ਹੰਭਲਾ ਮਾਰਿਆ ਹੈ। ਬੰਦਾ ਸਿੰਘ ਬਹਾਦਰ ਸਵੈ-ਵਿਸ਼ਵਾਸ ਨਾਲ ਲਬਰੇਜ਼, ਲਾਸਾਨੀ ਤਾਕਤ ਦੇ ਮਾਲਕ, ਰਾਜਸ਼ਾਹੀ ਲਾਲਸਾਵਾਂ ਤੋਂ ਪੂਰੀ ਤਰ੍ਹਾਂ ਹਟ ਕੇ ਇਕ ਮਹਾਂਬਲੀ ਖਾਲਸਾ ਹੋਏ ਹਨ। ਉਹ ਇੱਕ ਅਜਿਹੀ ਸ਼ਖਸੀਅਤ ਹੋਏ ਹਨ ਜਿਨਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਿੱਖ ਕੌਮ ਦੀ ਵਾਗ ਸੰਭਾਲੀ। ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਦਾ ਰਾਜਨੀਤਕ ਨੇਤਾ ਐਲਾਨ ਕੇ ਪੰਜ ਪਿਆਰਿਆਂ ਨਾਲ ਪੰਜਾਬ ਭੇਜਿਆ ਸੀ। ਗੁਰੂ ਜੀ ਵੱਲੋਂ ਥਾਪੇ ਗਏ ਇਸ ਨੇਤਾ ਦੇ ਆਗਮਨ ਦੀ ਖਬਰ ਸੁਣ ਕੇ ਸੰਗਤ `ਚ ਨਵੀਂ ਰੂਹ ਆ ਗਈ। ਜਿਹੜੀ ਸੰਗਤ ਗੁਰੂ ਜੀ ਦੇ ਵਿਯੋਗ ਕਾਰਨ ਢੇਰੀ ਢਾਹ ਚੁੱਕੀ ਸੀ ਅਤੇ ਮੁਗਲਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀ ਸੀ, ਉਸ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਹਨੇਰੇ ਵਿੱਚ ਪ੍ਰਕਾਸ਼ ਦੀ ਕਿਰਨ ਦਾ ਕੰਮ ਕੀਤਾ ਜਿਸ ਨੇ ਬਾਅਦ ਵਿੱਚ ਮੁਗਲਾਂ ਦੇ ਹਨੇਰੇ ਖਤਮ ਕਰ ਕੇ ਨਵਾਂ ਚਾਨਣ ਫੈਲਾਇਆ ਸੀ। ਸਿੱਖਾਂ ਨੇ ਉਨ੍ਹਾਂ ਦੀ ਅਗਵਾਈ ਹੇਠ ਮੁਗਲਾਂ ਨੂੰ ਆਪਣੀ ਸ਼ਕਤੀ ਦਾ ਲੋਹਾ ਮੰਨਵਾਇਆ ਸੀ।
ਗੰਡਾ ਸਿੰਘ ਲਿਖਦੇ ਹਨ, ‘ਉਹ (ਬੰਦਾ ਸਿੰਘ ਬਹਾਦਰ) ਪੰਜਾਬ ਵਿੱਚ ਮੁਗ਼ਲਾਂ ਦੇ ਅਸਹਿਣਸ਼ੀਲ ਸ਼ਾਸਨ ਨੂੰ ਸਖਤ ਚੋਟ ਲਾਉਣ ਵਾਲਾ ਅਤੇ ਪ੍ਰਾਂਤ `ਚ ਸਿੱਖਾਂ ਦੀ ਜਿੱਤ ਦੀ ਢੀਮ ਮਾਰਨ ਵਾਲਾ ਪਹਿਲਾਂ ਆਦਮੀ ਸੀ। ਭਾਵੇਂ ਉਸ ਦੀ ਮੌਤ ਤੋਂ ਚਾਲੀ ਸਾਲ ਬਾਅਦ ਲਾਹੌਰ ਦੀ ਰਾਜਧਾਨੀ ਸਿੱਖਾਂ ਦੇ ਹੱਥ ਆਈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਰਾਜ ਦਾ ਨੀਂਹ-ਪੱਥਰ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖਿਆ। ਇਤਿਹਾਸਕਾਰਾਂ ਅਨੁਸਾਰ ਉਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਉਹੀ ਸਥਾਨ ਹੈ, ਜਿਹੜਾ ਯੂਨਾਨ ਦੇ ਇਤਿਹਾਸ ਵਿੱਚ ਅਲੈਗਜੈਂਡਰ ਦਾ, ਫਰਾਂਸ ਦੇ ਇਤਿਹਾਸ ਵਿੱਚ ਨੈਪੋਲੀਅਨ ਤੇ ਰੂਸ ਦੇ ਇਤਿਹਾਸ ਵਿੱਚ ਲੈਨਿਨ ਦਾ ਹੈ। ਜਿੱਥੋਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸੈਨਿਕ ਜਿੱਤਾਂ ਦਾ ਸਬੰਧ ਹੈ, ਉਨ੍ਹਾਂ ਨੇ ਆਪਣੇ ਸਮੇਂ ਵਿੱਚ ਤਿੰਨ ਮੁਗ਼ਲ ਬਾਦਸ਼ਾਹਾਂ ਨੂੰ ਵਖਤ ਪਾਈ ਰੱਖਿਆ ਅਤੇ ਮੁਗ਼ਲਾਂ ਦੇ ਅਜੇਤੂ ਮੰਨੇ ਜਾਂਦੇ ਇਲਾਕਿਆਂ ਵਿੱਚ ਫਤਿਹ ਕਰ ਕੇ ਆਪਣਾ ਲੋਹਾ ਮੰਨਵਾਇਆ। ਉਨ੍ਹਾਂ ਦੀਆਂ ਜਿੱਤਾਂ ਸਦਕਾ ਸਿੱਖ ਰਾਜ ਦੀ ਸਥਾਪਤੀ ਦਾ ਰਾਹ ਖੁੱਲ੍ਹਿਆ। ਇਥੋਂ ਤੱਕ ਕਿ ਇਨ੍ਹਾਂ ਜਿੱਤਾਂ ਨੇ ਸਿੱਖ ਕੌਮ ਵਿੱਚ ਅਜਿਹੀ ਰੂਹ ਫੂਕੀ ਕਿ ਉਹ ਸੰਗਠਤ ਹੁੰਦੇ ਗਏ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਆਪਣਾ ਵੱਖਰਾ ਸਿੱਖ ਰਾਜ ਕਾਇਮ ਕਰ ਸਕੇ। ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਇੱਕ ਸੈਨਿਕ ਕਮਾਂਡਰ ਦੀਆਂ ਜਿੱਤਾਂ ਸਨ, ਨਾ ਕਿ ਕਿਸੇ ਕਰਾਮਾਤੀ ਦੀਆਂ। ਕੁਝ ਲੇਖਕਾਂ ਵੱਲੋਂ ਉਨ੍ਹਾਂ ਨੂੰ ਕਰਾਮਾਤੀ ਦੱਸਣਾ ਇੰਝ ਜਾਪਦਾ ਹੈ ਕਿ ਜਿਵੇਂ ਉਨ੍ਹਾਂ ਨੇ ਇਸ ਮਹਾਂ ਨਾਇਕ ਦਾ ਨਿਰਾਦਰ ਕੀਤਾ ਹੋਵੇ।
ਬਾਬਾ ਬੰਦਾ ਸਿੰਘ ਬਹਾਦਰ ਦਾ ਅਸਲ ਟਕਰਾਅ ਮਜ਼੍ਹਬੀ ਵਿਤਕਰਿਆਂ ਤੋਂ ਉਪਰ ਉਠ ਕੇ ਜਬਰ ਜ਼ੁਲਮ ਨਾਲ ਸੀ। ਉਨ੍ਹਾਂ ਨੇ ਹਮੇਸ਼ਾ ਸਮਾਜਕ, ਆਰਥਿਕ ਅਤੇ ਰਾਜਨੀਤਕ ਕਦਰਾਂ ਕੀਮਤਾਂ ਦੀ ਕਾਇਮੀ ਲਈ ਜੂਝਣ ਦਾ ਪ੍ਰਣ ਲਿਆ ਸੀ। ਉਨ੍ਹਾਂ ਨੇ ਦੱਬੇ ਕੁਚਲੇ, ਨਿਮਾਣੇ, ਨਿਆਸਰੇ ਲੋਕਾਂ ਦੀ ਆਜ਼ਾਦੀ ਅਤੇ ਸੁੱਖ-ਸ਼ਾਂਤੀ ਦੇ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਜ਼ਿੰਮੀਂਦਾਰੀ ਪ੍ਰਥਾ ਨੂੰ ਖਤਮ ਕਰ ਕੇ ਵਾਹੀਕਾਰਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ। ਇਸ ਤਰ੍ਹਾਂ ਇਸ ਮਹਾਨ ਸੂਰਬੀਰ ਯੋਧੇ ਨੇ ਨਾ ਸਿਰਫ ਜ਼ੁਲਮ ਦਾ ਖਾਤਮਾ ਕੀਤਾ, ਬਲਕਿ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਵੀ ਉਖਾੜ ਕੇ ਰੱਖ ਦਿੱਤਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ