Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਪੰਜਾਬ ਨੂੰ ਨਵੀਂ ਮਾਰ ਬਾਹਰਲੇ ਰਾਜਾਂਵਿੱਚੋਂ ਪੰਜਾਬ ਵਿੱਚ ਵੇਚਣ ਲਈ ਝੋਨਾ ਲਿਆਂਦਾ ਜਾ ਰਿਹੈ

October 20, 2020 07:40 AM

* ਤਸਕਰੀ ਕਰ ਕੇ ਲਿਆਂਦੇ ਝੋਨੇ ਦੇ 21 ਟਰੱਕ ਫੜੇ

ਚੰਡੀਗੜ੍ਹ, 19 ਅਕਤੂਬਰ, (ਪੋਸਟ ਬਿਊਰੋ)-ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂਤੋਂ, ਜਿੱਥੇ ਫਸਲ ਦੀ ਘੱਟੋ-ਘੱਟ ਖਰੀਦ ਦੀ ਕੀਮਤ (ਐੱਮ ਐੱਸ ਪੀ) ਨਹੀਂ ਮਿਲਦੀ, ਓਥੋਂ ਘੱਟ ਮੁੱਲ ਉੱਤੇ ਝੋਨਾ ਖ਼ਰੀਦ ਕੇ ਚੋਰੀ-ਚੋਰੀ ਪੰਜਾਬ ਵਿੱਚ ਲਿਆਉਣ ਦਾ ਗੈਰ-ਕਾਨੂੰਨੀ ਧੰਦਾ ਜਾਰੀ ਹੈ। ਅੱਜ ਸੋਮਵਾਰ ਨੂੰ ਪਟਿਆਲਾ, ਬਠਿੰਡਾ, ਅਬੋਹਰ ਅਤੇ ਮੋਗਾ ਵਿਚ ਝੋਨੇ ਨਾਲ ਲੱਦੇ 21 ਟਰੱਕ ਪੁਲਿਸ ਨੇ ਫੜੇ ਅਤੇ ਇਸ ਸੰਬੰਧ ਵਿੱਚ 13 ਕੇਸ ਦਰਜ ਕੀਤੇ ਹਨ।ਪੁਲਿਸ ਅਧਿਕਾਰੀਆਂ ਦੇ ਮੁਤਾਬਕ ਫੜੇ ਗਏ ਬਹੁਤੇ ਟਰੱਕ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਨੇ ਮੰਗਵਾਏ ਹਨ, ਪਰ ਅਬੋਹਰ ਵਿਚ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਦੋ ਕਿਸਾਨ ਖੁਦ ਵੀ ਪੰਜਾਬ ਦੀ ਮੰਡੀ ਵਿਚ ਝੋਨਾ ਵੇਚਣ ਆਏ ਸਨ।
ਮਿਲ ਸਕੀ ਜਾਣਕਾਰੀ ਮੁਤਾਬਕ ਇਸ ਤਸਕਰੀ ਵਿੱਚ ਹਜ਼ਾਰਾਂ ਕੁਇੰਟਲ ਝੋਨੇ ਦੇ ਫਰਜ਼ੀ ਬਿੱਲ ਬਣਾ ਕੇ ਇਸ ਨੂੰ ਪੰਜਾਬ ਵਿਚ ਖ਼ਰੀਦ ਕੀਤਾ ਝੋਨਾ ਦੱਸ ਕੇ ਸਰਕਾਰ ਤੋਂਇਸ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਹਿਸਾਬ ਨਾਲ ਪੈਸਾ ਵਸੂਲ ਕੀਤਾ ਜਾਵੇਗਾ। ਇਸ ਗੰਦੇ ਧੰਦੇ ਤੋਂ ਆੜ੍ਹਤੀ ਤੇ ਸ਼ੈਲਰ ਮਾਲਕ ਮੋਟਾ ਮੁਨਾਫਾ ਕਮਾਉਣ ਲੱਗੇ ਹੋਏ ਹਨ, ਜਦ ਕਿ ਕਿਸਾਨਾਂ ਦੇ ਹਿੱਸੇ ਦੀ ਪੰਜਾਬ ਦੀ ਖਰੀਦ ਦੀ ਲਿਮਿਟ ਖਤਮ ਹੋਣ ਨਾਲ ਨੁਕਸਾਨ ਹੋਵੇਗਾ।
ਪਤਾ ਲੱਗਾ ਹੈ ਕਿ ਜਿ਼ਲਾ ਫਾਜ਼ਿਲਕਾ ਦੇ ਜਲਾਲਾਬਾਦ ਵਿਚ ਅੱਜ ਕਿਸਾਨਾਂ ਨੇ ਉੱਤਰ ਪ੍ਰਦੇਸ਼ ਤੋਂਆਈ ਬਾਸਮਤੀ ਦੇ 11 ਟਰੱਕ ਟੋਲ ਪਲਾਜ਼ਾ ਉੱਤੇ ਰੋਕੇ ਹਨ। ਸ਼ੈਲਰ ਮਾਲਿਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਪਰਮਲ ਦੀ ਸਰਕਾਰੀ ਖ਼ਰੀਦ ਹੈ, ਪਰ ਉਹ ਬਾਸਮਤੀ ਕਿਤੋਂ ਵੀ ਲੈ ਸਕਦੇ ਹਨ। ਅੰਮ੍ਰਿਤਸਰ ਵਿਚ ਵੀ ਕਿਸਾਨਾਂ ਨੇ ਦੂਸਰੇਰਾਜਾਂਤੋਂ ਲਿਆਂਦੇਝੋਨੇ ਦੇ 7 ਟਰੱਕ ਟੋਲ ਪਲਾਜ਼ਿਆਂ ਉੱਤੇ ਰੋਕੇ ਗਏ, ਪਰ ਇਸ ਬਾਰੇ ਹਾਲੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ।
ਇਸ ਦੌਰਾਨ ਪਟਿਆਲਾ ਦੇ ਥਾਣਾ ਜੁਲਕਾ ਦੀ ਪੁਲਿਸ ਨੇ ਪਿੰਡ ਸ਼ੰਕਰਪੁਰ ਦੇ ਅਮਰੀਕ ਸਿੰਘ ਨੂੰ ਝੋਨੇ ਨਾਲ ਲੱਦੇ ਹੋਏ ਟਰੱਕ ਸਮੇਤ ਫੜਿਆ ਹੈ। ਉਸ ਨੇ ਪੰਜਾਬ ਫੂਡ ਐਂਡ ਪੋਲਟਰੀ ਪ੍ਰੋਡਕਟਸ ਕਪੂਰਥਲਾ ਨਾਂ ਦੀ ਫਰਮ ਦੇ ਬਿੱਲ ਅਤੇ ਹੋਰ ਕਾਗਜ਼ ਦਿਖਾਏ, ਪਰ ਜਾਂਚ ਕਰਨ ਤੋਂ ਪਤਾ ਲੱਗਾ ਕਿ ਕਪੂਰਥਲਾ ਵਿਚ ਇਸ ਨਾਂ ਦੀ ਕੋਈ ਫਰਮ ਨਹੀਂ ਹੈ। ਇਸ ਤੋਂ ਪਹਿਲਾਂ ਫ਼ਤਹਿਗੜ੍ਹ ਸਾਹਿਬ ਵਿਚ ਦੋ ਦਿਨ ਪਹਿਲਾਂ ਫੜੇ ਪੰਜ ਟਰੱਕਾਂ ਦੀ ਜਾਂਚ ਵਿੱਚ ਪਤਾ ਲੱਗਾ ਸੀ ਕਿ 138 ਟਨ ਝੋਨਾ ਖੰਨਾ ਦੀਆਂ ਦੋ ਅਤੇ ਅੰਮ੍ਰਿਤਸਰ ਦੇ ਮਾਨਾਂਵਾਲਾ ਦੀਆਂ ਦੋ ਫਰਮਾਂ ਨੇ ਮੰਗਵਾਇਆ ਸੀ। ਇਸ ਝੋਨੇ ਨਾਲ ਲੱਦੇ ਟਰੱਕ ਨਾਲ ਪਟਿਆਲਾ ਪੁਲਿਸ ਨੇ ਸਹਾਰਨਪੁਰ ਦੇ ਪਿੰਡ ਲੋਹਰਗਵਾ ਜੈਤੀਪੁਰ ਦੇ ਸਤਾਨਾ ਸਿੰਘ ਅਤੇ ਪਿੰਡ ਕੁਮਾਡਾਡਾ ਦੇ ਡਰਾਈਵਰ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲੋਕ ਉੱਤਰ ਪ੍ਰਦੇਸ਼ ਤੋਂਝੋਨਾ ਸਸਤਾ ਖ਼ਰੀਦ ਕੇ ਆੜ੍ਹਤੀਆਂ ਦੀ ਮਿਲੀਭੁਗਤ ਨਾਲ ਪਟਿਆਲਾ ਦੀ ਦਿੱਤੂਪੁਰ ਮੰਡੀ ਵਿਚ ਵੇਚਣ ਨੂੰ ਲਿਆਏ ਸਨ। ਇਹੋ ਜਿਹੇ ਕੰਮ ਵਿੱਚ ਆੜ੍ਹਤੀ ਅੱਗੋਂ ਕਿਸਾਨ ਦੇ ਨਾਂ ਉੱਤੇ ਫਰਜ਼ੀ ਜੇ-ਫਾਰਮ ਕੱਟ ਦਿੰਦੇ ਹਨ।
ਪਟਿਆਲਾ ਜਿ਼ਲੇ ਦੀ ਥਾਣਾ ਪਸਿਆਣਾ ਦੀ ਪੁਲਿਸ ਨੇ ਚਾਰ ਅਣਪਛਾਤੇ ਲੋਕਾਂ ਅਤੇ ਥਾਣਾ ਸ਼ੰਭੂ ਪੁਲਿਸ ਨੇ ਚਾਰ ਕੇਸਾਂ ਵਿਚ ਪੰਜ ਲੋਕਾਂ ਖਿਲਾਪ ਪਰਚਾ ਦਰਜ ਕੀਤਾ ਹੈ। ਇਨ੍ਹਾਂ ਵਿਚਗੁਰਦੀਪ ਸਿੰਘ ਪਿੰਡ ਦਾਤੇਵਾਲਾ,ਮੋਗਾ, ਕੁਲਜੀਤ ਸਿੰਘਪਿੰਡ ਮਨਾਵਾਂ, ਗੁਰਪ੍ਰੀਤ ਸਿੰਘ ਪਿੰਡ ਬਡਾਲਾ,ਫਿਰੋਜ਼ਪੁਰ, ਮਹਿੰਦਰ ਸਿੰਘ ਪਿੰਡ ਅਮਾਨਤਵਾਲਾ ਤੇ ਤਰਨਤਾਰਨ ਦੇ ਹਰੀਕੇ ਪੱਤਣ ਦਾ ਡਰਾਈਵਰ ਪਰਮਜੀਤ ਸਿੰਘ ਸ਼ਾਮਲ ਹਨ। ਪੁਲਿਸ ਵੱਲੋਂ ਇਨ੍ਹਾਂ ਉੱਤੇ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ