Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਕਹਾਣੀ : ਖੋਜ

October 14, 2020 10:04 AM

-ਆਸ਼ਾ ਪਾਂਡੇ
ਦੁਨੀਆ ਭਾਵੇਂ ਕਿੰਨੀ ਭਰੀ ਹੋਵੇ, ਪਰ ਆਪਣਾ ਦਿਲ ਖਾਲੀ ਹੋਵੇ ਤਾਂ ਸਭ ਪਾਸੇ ਖਾਲੀ ਖਾਲੀ ਲੱਗਦਾ ਹੈ। ਸ਼ਹਿਰ ਦੇ ਸਭ ਤੋਂ ਬਿਜ਼ੀ ਹੋਟਲ ਵਿੱਚ ਗ੍ਰਾਹਕਾਂ ਦੀ ਸੇਵਾ ਵਿੱਚ ਇੱਕ ਟੇਬਲ ਤੋਂ ਦੂਸਰੀ ਤੱਕ ਦੌੜਦਾ-ਭੱਜਦਾ ਛੋਟੂ ਆਪਣੀਆਂ ਉਦਾਸ ਅੱਖਾਂ ਨੂੰ ਲਪੇਟਦਾ, ਪਰ ਦਿਲ ਵਿੱਚ ਛਾਈ ਉਦਾਸੀ ਨੂੰ ਛੁਪਾ ਨਹੀਂ ਪਾਉਂਦਾ। ਹੋਟਲ ਦਾ ਮੈਨੇਜਰ ਝਿੜਕਦਾ ਹੈ, ‘ਕੀ ਹਮੇਸ਼ਾ ਰੋਣੀ ਸੂਰਤ ਬਣਾਈ ਰੱਖਦਾ ਏਂ ਗ੍ਰਾਹਕਾਂ ਦੇ ਸਾਹਮਣੇ ਪ੍ਰਸੰਨ ਹੋ ਕੇ ਜਾਇਆ ਕਰ, ਉਹ ਇਥੇ ਖਾਣ-ਪੀਣ, ਮੌਜਮਸਤੀ ਕਰਨ ਆਉਂਦੇ ਹਨ, ਤੇਰੀ ਰੋਣੀ ਸੂਰਤ ਦੇਖਣ ਨਹੀਂ, ਸਾਲਾ, ਭੁੱਖ ਵੀ ਲੱਗੀ ਹੋਵੇ ਤਾਂ ਮਿਟ ਜਾਏ ਤੇਰੀ ਸੂਰਤ ਦੇਖ ਕੇ।’
ਛੋਟੂ ਸੰਭਲਦਾ ਹੈ, ਮੁਸਕਰਾਉਂਦਾ ਹੈ, ਪਰ ਪਤਾ ਨਹੀਂ ਕਿਉਂ ਮੁਸਕਰਾਉਂਦੇ ਹੀ ਉਸ ਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ। ਮੈਨੇਜਰ ਮਨ ਹੀ ਮਨ ਬੁੜਬੁੜਾਉਂਦੇ ਹੋਏ ਗੁੱਸੇ ਨਾਲ ਉਸ ਵੱਲ ਦੇਖਦਾ ਹੈ, ‘‘ਸਾਲਾ, ਬਾਰ੍ਹਾਂ ਮਹੀਨੇ ਚੌਵੀ ਘੰਟੇ ਦੁੱਖ ਦੇ ਪਹਾੜ ਵਿੱਚ ਦੱਬਿਆ ਰਹਿੰਦਾ ਏ, ਆਦਤ ਪੈ ਗਈ ਏ ਸਾਲੇ ਨੂੰ, ਚਿਹਰੇ 'ਤੇ ਬਾਰਾਂ ਵਜਾਉਣ ਦੀ।”
ਦਸ ਸਾਲ ਦਾ ਸੀ ਛੋਟੂ, ਜਦ ਕਿਸੇ ਰਿਸ਼ਤੇਦਾਰ ਨੇ ਉਸ ਨੂੰ ਇਥੇ ਰਖਵਾ ਦਿੱਤਾ ਸੀ। ਸ਼ੁਰੂ ਵਿੱਚ ਟੇਬਲ ਪੁੂੰਝਣ ਦਾ ਕੰਮ ਮਿਲਿਆ ਸੀ ਉਸ ਨੂੰ, ਪਰ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਆਰਡਰ ਲੈਣ, ਸਰਵ ਕਰਨ ਦਾ ਕੰਮ ਮਿਲ ਗਿਆ ਹੈ। ਵੈਸੇ ਛੋਟੂ ਇਸ ਹੋਟਲ ਦਾ ਸ਼ੁਕਰਗੁਜ਼ਾਰ ਹੈ, ਇਸ ਹੋਟਲ ਨੇ ਉਸ ਨੂੰ ਬਹੁਤ ਸਹਾਰਾ ਦਿੱਤਾ ਹੈ। ਜਦ ਉਹ ਇਥੇ ਸ਼ੁਰੂ-ਸ਼ੁਰੂ ਵਿੱਚ ਕੰਮ 'ਤੇ ਲੱਗਾ ਤਾਂ ਬਹੁਤ ਝਿਜਕਦੇ ਹੋਏ ਹੋਟਲ ਮਾਲਕ ਨੂੰ ਇੰਨਾ ਕਿਹਾ ਸੀ ਕਿ ਪੈਸੇ ਤੁਸੀਂ ਚਾਹੇ ਜੋ ਵੀ ਦੇ ਦੇਣਾ, ਪਰ ਘਰ ਜਾਂਦੇ ਸਮੇਂ ਦੋ ਜਣਿਆਂ ਦਾ ਖਾਣਾ ਦੇ ਦੇਣਾ। ਨਾਲ ਆਏ ਰਿਸ਼ਤੇਦਾਰ ਨੇ ਹੋਟਲ ਮਾਲਕ ਨੂੰ ਛੋਟੂ ਦੀ ਪੂਰੀ ਸਥਿਤੀ ਦੱਸ ਦਿੱਤੀ ਸੀ, ਮਾਲਕ ਨੇ ਛੋਟੂ ਨੂੰ ਕੰਮ 'ਤੇ ਰੱਖ ਲਿਆ ਸੀ ਅਤੇ ਰੋਜ਼ ਘਰ ਜਾਂਦੇ ਸਮੇਂ ਉਸ ਨੂੰ ਦੋ ਜਣਿਆਂ ਦਾ ਖਾਣਾ ਮਿਲਣ ਲੱਗਾ। ਛੋਟੂ ਰੋਜ਼ ਸਵੇਰੇ ਅੱਠ ਵਜੇ ਹੋਟਲ ਪਹੁੰਚਦਾ ਅਤੇ ਰਾਤ ਨੂੰ ਅੱਠ ਵਜੇ ਉਸ ਨੂੰ ਛੁੱਟੀ ਮਿਲ ਜਾਂਦੀ ਹੈ। ਦੋ ਜਣਿਆਂ ਦਾ ਖਾਣਾ ਲੈ ਕੇ ਉਹ ਘਰ ਪਹੁੰਚਦਾ ਹੈ। ਖਾਣਾ ਘਰ ਰੱਖ ਕੇ ਮਾਂ ਨੂੰ ਲੱਭਣ ਨਿਕਲਦਾ ਹੈ।
ਛੋਟੂ ਨੂੰ ਮਾਂ ਕਦੇ ਹਸਪਤਾਲ ਦੇ ਗੇਟ 'ਤੇ, ਕਦੇ ਹਸਪਤਾਲ ਦੇ ਬਰਾਂਡੇ ਵਿੱਚ ਤਾਂ ਕਦੇ ਹਸਪਤਾਲ ਦੇ ਬਾਹਰ ਲੱਗੇ ਬਿਜਲੀ ਦੇ ਖੰਭੇ ਨੇੜੇ ਬੈਠੀ ਮਿਲ ਜਾਂਦੀ ਹੈ। ਛੋਟੂ ਚੁੱਪਚਾਪ ਮਾਂ ਦਾ ਹੱਥ ਫੜਦਾ ਹੈ ਤੇ ਘਰ ਆ ਜਾਂਦਾ ਹੈ। ਘਰ ਪਹੁੰਚ ਕੇ ਪਹਿਲਾਂ ਸਾਬਣ ਨਾਲ ਮਾਂ ਦੇ ਹੱਥ-ਪੈਰ ਧੁਵਾਉਂਦਾ ਹੈ, ਕੱਪੜੇ ਬਦਲਵਾਉਂਦਾ ਹੈ। ਫਿਰ ਖਾਣੇ ਦਾ ਪੈਕੇਟ ਖੋਲ੍ਹ ਕੇ ਉਸ ਦੇ ਸਾਹਮਣੇ ਰੱਖ ਦਿੰਦਾ ਹੈ। ਮਾਂ ਪਹਿਲਾਂ ਖਾਣੇ ਨੂੰ ਦੇਖਦੀ ਹੈ। ਫਿਰ ਛੋਟੂ ਨੂੰ। ਜਦ ਛੋਟੂ ਵੀ ਨਾਲ ਖਾਣਾ ਖਾਣ ਬੈਠ ਜਾਂਦਾ ਤਦ ਮਾਂ ਪਹਿਲੀ ਬੁਰਕੀ ਤੋੜਦੀ ਹੈ।
ਪਿਤਾ ਦੇ ਜਾਣ ਦੇ ਬਾਅਦ ਅਤੇ ਉਸ ਦੀ ਨੌਕਰੀ ਲੱਗਣ ਦੇ ਪਹਿਲਾਂ ਤੱਕ ਉਸ ਦੀ ਨਾਨੀ ਉਸ ਦੇ ਘਰ ਦਾ ਖਰਚ ਚਲਾਉਂਦੀ ਸੀ। ਫਿਰ ਨਾਨੀ ਵੀ ਚਲ ਵਸੀ ਤੇ ਮਾਂ ਇਕਦਮ ਇਕੱਲੀ ਹੋ ਗਈ। ਇਕੱਲੇਪਨ ਨੇ ਹੀ ਮਾਂ ਨੂੰ ਇਕਦਮ ਬਦਲ ਦਿੱਤਾ ਹੋਵੇਗਾ ਅਤੇ ਉਸ ਨੇ ਚੁੱਪ ਹੁੰਦੇ-ਹੁੰਦੇ ਇਕਦਮ ਹੀ ਚੁੱਪ ਧਾਰ ਲਈ। ਪਿਛਲੇ ਕਈ ਸਾਲਾਂ ਤੋਂ ਛੋਟੂ ਮਾਂ ਨੂੰ ਇੰਝ ਹੀ ਦੇਖ ਰਿਹਾ ਹੈ, ਇਕਦਮ ਚੁੱਪ। ਉਸ ਨੂੰ ਯਾਦ ਨਹੀਂ ਕਿ ਮਾਂ ਨੇ ਬੋਲਣਾ ਅਚਾਨਕ ਬੰਦ ਕਰ ਦਿੱਤਾ ਸੀ ਜਾਂ ਹੌਲੀ-ਹੌਲੀ। ਉਹ ਕਿਸੇ ਦੇ ਕੁਝ ਪੁੱਛਣ ਜਾਂ ਕਹਿਣ 'ਤੇ ਵੀ ਬੱਸ ਚੁੱਪ ਹੀ ਰਹਿੰਦੀ ਹੈ। ਮਾਂ ਪਾਗਲ ਨਹੀਂ ਹੈ। ਇਹ ਪਿਤਾ ਅਤੇ ਨਾਨੀ ਦੇ ਜਾਣਦਾ ਡੂੰਘਾ ਸਦਮਾ ਹੈ, ਜਿਸ ਨੇ ਮਾਂ ਨੂੰ ਬਦਲ ਦਿੱਤਾ। ਕੋਈ ਕੁਝ ਵੀ ਕਹੇ, ਪਰ ਛੋਟੂ ਇਹੀ ਮੰਨਦਾ ਹੈ।
ਇਧਰ ਛੋਟੂ ਕਈ ਦਿਨਾਂ ਤੋਂ ਦੇਖ ਰਿਹਾ ਹੈ ਕਿ ਮਾਂ ਆਪਣੇ ਦੋਵਾਂ ਹੱਥਾਂ ਨਾਲ ਸਿਰ ਖੁਰਕਦੀ ਰਹਿੰਦੀ ਹੈ। ਪਿਛਲੇ ਕੁਝ ਸਾਲਾਂ ਤੋਂ, ਜਦ ਤੋਂ ਛੋਟੂ ਸਮਝਦਾਰ ਹੋਇਆ ਹੈ। ਜਦ ਵੀ ਇੰਝ ਹੁੰਦਾ ਸੀ, ਤਦ ਛੋਟੂ ਜੂੰਆਂ ਮਾਰਨ ਵਾਲੀ ਦਵਾ ਮਾਂ ਦੇ ਸਿਰ ਵਿੱਚ ਲਾ ਦਿੰਦਾ ਸੀ, ਪਰ ਇਸ ਵਾਰ ਅਜਿਹਾ ਨਹੀਂ ਕਰ ਪਾ ਰਿਹਾ ਹੈ, ਕਿਉਂਕਿ ਪਿਛਲੀ ਵਾਰ ਜਦ ਮਾਂ ਦੇ ਸਿਰ ਵਿੱਚ ਉਸ ਨੇ ਦਵਾ ਲਾਈ ਸੀ ਤਾਂ ਮੈਂ ਸਿਰ ਖੁਰਕਦੇ ਹੱਥਾਂ ਨਾਲ ਆਪਣੀਆਂ ਅੱਖਾਂ ਵੀ ਮਲਣ ਲੱਗਦੀ ਸੀ। ਅੱਖਾਂ ਇਕਦਮ ਦਾਲ ਹੋ ਗਈਆਂ ਸਨ ਤੇ ਉਨ੍ਹਾਂ ਵਿੱਚੋਂ ਪਾਣੀ ਨਿਕਲਣ ਲੱਗ ਗਿਆ ਸੀ, ਜੋ ਰੁਕ-ਰੁਕ ਕੇ ਹਫਤਾ ਭਰ ਹੀ ਨਿਕਲਦਾ ਸੀ। ਛੋਟੂ ਡਰ ਗਿਆ, ਮਾਂ ਨੂੰ ਡਾਕਟਰ ਦੇ ਕੋਲ ਲੈ ਲਿਆ। ਡਾਕਟਰ ਨੇ ਛੋਟੂ ਨੂੰ ਮਨ੍ਹਾ ਕੀਤਾ ਕਿ ਅੱਗੇ ਤੋਂ ਉਹ ਅਜਿਹੀ ਕੋਈ ਵੀ ਦਵਾ ਮਾਂ ਦੇ ਸਿਰ ਵਿੱਚ ਨਾ ਲਾਏ।
ਮਾਂ ਦੇ ਸਿਰ 'ਚੋਂ ਜੂੰਆਂ ਨੂੰ ਕਿਵੇਂ ਕੱਢੇ। ਦੋ-ਤਿੰਨ ਦਿਨ ਤੋਂ ਉਹ ਮਾਂ ਨੂੰ ਬਿਠਾ ਕੇ ਕੰਘੀ ਨਾਲ ਝਾੜ-ਝਾੜ ਕੇ ਜੂੰਆਂ ਕੱਢਦਾ ਰਿਹਾ, ਮਾਂ ਨੇ ਸਿਰ ਦੇ ਸਿਰ ਦੀਆਂ ਜੂੰਆਂ ਘੱਟ ਹੋਈਆਂ, ਪਰ ਛੋਟੂ ਦੇ ਸਿਰ ਵਿੱਚ ਖੁਰਕ ਸ਼ੁਰ ਹੋ ਗਈ। ਹੋਟਲ ਵਿੱਚ ਕੰਮ ਕਰਦੇ ਹੋਏ ਵੀ ਉਸ ਦੇ ਹੱਥ ਸਿਰ ਵੱਲ ਜਾਣ ਲੱਗਦੇ ਹਨ ਜਿਸ ਨੂੰ ਉਹ ਜ਼ਬਰਦਸਤੀ ਰੋਕੀ ਰੱਖਦਾ ਹੈ, ਪਰ ਉਸ ਦਿਨ ਅਣਹੋਣੀ ਹੋ ਗਈ। ਗ੍ਰਾਹਕਾਂ ਨਾਲ ਭਰੇ ਹੋਟਲ ਵਿੱਚ ਜਦ ਉਹ ਇੱਕ ਟੇਬਲ ਤੋਂ ਆਰਡਰ ਲੈ ਕੇ ਰਸੋਈ ਵੱਲ ਆ ਹੀ ਰਿਹਾ ਸੀ ਕਿ ਤਦ ਚੇਤਨ ਉਸ ਵੱਲ ਦੇਖ ਕੇ ਜ਼ੋਰ ਨਾਲ ਬੋਲ ਪਿਆ, ਓ, ਜੂੰਆਂ...ਜੂੰਆਂ।
ਚੇਤਨ ਨੂੰ ਜਦ ਤੱਕ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਸੰਭਲਦਾ ਤਦ ਤੱਕ ਉਸ ਦੇ ਆਸਪਾਸ ਖੜ੍ਹੇ ਕਰਮਚਾਰੀ ਛੋਟੂ ਨੂੰ ਘੂਰਨ ਲੱਗੇ। ਸ਼ੁਕਰ ਸੀ ਕਿ ਗ੍ਰਾਹਕਾਂ ਦਾ ਧਿਆਨ ਇਸ ਵੱਲ ਨਹੀਂ ਗਿਆ, ਪਰ ਗੱਲ ਮੈਨੇਜਰ ਤੱਕ ਪਹੁੰਚ ਗਈ। ਛੋਟੂ ਨੂੰ ਬਹੁਤ ਝਿੜਕਾਂ ਪਈਆਂ। ਸ਼ਰਮ ਦੇ ਮਾਰੇ ਦੂਸਰੇ ਦਿਨ ਉਹ ਹੋਟਲ ਨਹੀਂ ਗਿਆ, ਬਲਕਿ ਆਪਣੀ ਮਾਂ ਦਾ ਹੱਥ ਫੜ ਕੇ ਉਸ ਨੂੰ ਘਸੀਟਦੇ ਹੋਏ ਨਾਈ ਦੀ ਦੁਕਾਨ 'ਤੇ ਪਹੁੰਚਿਆ। ਮਾਂ ਉਸ ਦੇ ਗੁੱਸੇ ਭਰੇ ਚਿਹਰੇ ਨੂੰ ਦੇਖ ਕੇ ਡਰ ਗਈ ਅਤੇ ਚੁੱਪਚਾਪ ਉਸ ਦੇ ਨਾਲ ਤੁਰੀ ਜਾ ਰਹੀ ਸੀ। ਨਾਈ ਉਸ ਦੀ ਮਾਂ ਨੂੰ ਦੇਖ ਕੇ ਡਰ, ‘‘ਨਿਕਲੋ ਦੁਕਾਨ 'ਚੋਂ ਬਾਹਰ, ਮੈਂ ਪਾਗਲਾਂ ਦੇ ਵਾਲ ਨਹੀਂ ਕੱਟਦਾ।”
ਛੋਟੂ ਨੇ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ, ਪਰ ਉਸ ਨੇ ਨਹੀਂ ਸੁਣਿਆ। ਛੋਟੂ ਦੂਸਰੀ ਦੁਕਾਨ 'ਤੇ ਗਿਆ, ਪਰ ਉਥੇ ਵੀ ਉਹੀ ਹਾਲ। ਅਖੀਰ ਛੋਟੂ ਥੱਕ ਹਾਰ ਕੇ ਘਰ ਵਾਪਸ ਮੁੜ ਆਇਆ ਅਤੇ ਨਿਰਾਸ਼ ਹੋ ਕੇ ਪਿੱਪਲ ਦੇ ਹੇਠਾਂ ਹੀ ਬੈਠ ਗਿਆ। ਕੁਝ ਦੇਰ ਨਿਰਾਸ਼ ਬੈਠਣ ਪਿੱਛੋਂ ਉਸ ਨੂੰ ਉਪਾਅ ਸੁੱਝਿਆ। ਉਹ ਝਟ ਉਠਿਆ ਤੇ ਕੈਂਚੀ ਖਰੀਦ ਲਿਆਇਆ ਅਤੇ ਮਾਂ ਨੂੰ ਚਬੂਤਰੇ 'ਤੇ ਬਿਠਾ ਕੇ ਉਸ ਦੇ ਸਿਰ ਦੇ ਵਾਲ ਕੱਟਣ ਲੱਗਾ। ਕੈਂਚੀ ਕਿਤੇ ਇਕਦਮ ਵਾਲਾਂ ਦੀ ਜੜ੍ਹ ਦੇ ਨਜ਼ਦੀਕ ਲੱਗਦੀ, ਕਿਤਿਉਂ ਕੁਝ ਉਪਰੋਂ ਵਾਲਾਂ ਨੂੰ ਕੱਟ ਦਿੰਦੀ। ਪੂਰੇ ਵਾਲ ਕੱਟੇ ਗਏ। ਛੋਟੂ ਨੇ ਸੁੱਖ ਦਾ ਸਾਹ ਲਿਆ, ਪਰ ਵਾਲਾਂ ਦੇ ਬਿਨਾਂ ਮਾਂ ਦਾ ਸਿਰ ਉਸ ਨੂੰ ਡਰਾਉਣਾ ਲੱਗ ਰਿਹਾ ਸੀ। ਉਸ ਨੇ ਮੋਢੇ 'ਤੇ ਲਟਕ ਆਈ ਮਾਂ ਦੀ ਸਾੜੀ ਨੂੰ ਉਸ ਦੇ ਸਿਰ 'ਤੇ ਦੇ ਦਿੱਤਾ। ਮਾਂ ਚੁੱਪਚਾਪ ਡਰੀ-ਸਹਿਮੀ ਕਦੇ ਉਸ ਵੱਲ ਦੇਖਦੀ ਤਾਂ ਕਿਤੇ ਆਪਣੇ ਕੱਟੇ ਵਾਲਾਂ ਵੱਲ।
ਹਨੇਰਾ ਹੋ ਗਿਆ ਸੀ। ਛੋਟੂ ਪਿੱਪਲ ਦੇ ਹੇਠੋਂ ਉਠਿਆ ਅਤੇ ਕਮਰੇ ਵਿੱਚ ਜਾ ਕੇ ਬਲਬ ਜਗਾਇਆ। ਪੀਲੀ ਰੋਸ਼ਨੀ ਕਮਰੇ ਵਿੱਚ ਫੈਲ ਗਈ। ਅੱਜ ਸਵੇਰ ਤੋਂ ਮਾਂ-ਪੁੱਤ ਨੇ ਕੁਝ ਖਾਧਾ ਨਹੀਂ ਸੀ। ਛੋਟੂ ਦਾ ਮਨ ਦੁਖੀ ਸੀ। ਭੁੱਖ ਦਾ ਅਹਿਸਾਸ ਉਸ ਨੂੰ ਨਹੀਂ ਹੋ ਰਿਹਾ ਸੀ, ਕੁਝ ਬਣਾਉਣ ਦਾ ਮਨ ਨਹੀਂ ਸੀ, ਪਰ ਮਾਂ ਦੀ ਭੁੱਖ ਦਾ ਧਿਆਨ ਆਉਂਦੇ ਹੀ ਉਠਿਆ ਅਤੇ ਸ਼ਰਟ ਬਦਲ ਕੇ ਬਾਹਰ ਨਿਕਲ ਗਿਆ। ਬਸਤੀ ਦੇ ਮੋੜ 'ਤੇ ਇੱਕ ਰੇਹੜੀ ਲੱਗਦੀ ਹੈ, ਜਿਸ 'ਤੇ ਵੜਾ ਪਾਵ, ਸਮੋਸਾ, ਕਚੌਰੀ ਆਦਿ ਮਿਲ ਜਾਂਦਾ ਹੈ। ਛੋਟੂ ਵੜਾ ਪਾਵ ਖਰੀਦ ਲਿਆਇਆ ਅਤੇ ਮਾਂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ। ਮਾਂ ਚੁੱਪਚਾਪ ਉਸ ਨੂੰ ਦੇਖਣ ਲੱਗੀ, ਰੋਜ਼ ਭੋਜਨ ਤੋਂ ਪਹਿਲਾਂ ਹੱਥ-ਮੂੰਹ ਧਵਾਉਂਦਾ ਹੈ ਅਤੇ ਅੱਜ ਸਿੱਧਾ ਖਾਣ ਨੂੰ ਕਹਿ ਰਿਹਾ ਹੈ। ਅਜੇ ਵੀ ਨਾਰਾਜ਼ ਹੈ ਕੀ! ਮਾਂ ਸ਼ਸ਼ੋਪੰਜ ਵਿੱਚ ਹੈ, ਪਰ ਛੋਟੂ ਦੇ ਵਾਰ-ਵਾਰ ਕਹਿਣ 'ਤੇ ਉਹ ਵੜਾ ਪਾਵ ਖਾਣ ਲੱਗੀ।
ਅਗਲਾ ਦਿਨ! ਛੋਟੂ ਅੱਜ ਹੋਟਲ ਨਹੀਂ ਜਾਣਾ ਚਾਹੰੁਦਾ ਸੀ, ਪਰ ਉਸ ਦੇ ਕੋਲ ਕੋਈ ਚਾਰਾ ਵੀ ਨਹੀਂ ਸੀ, ਨੌਕਰੀ ਕਰਨੀ ਸੀ। ਉਹ ਦੁਖੀ ਮਨ ਨਾਲ ਉਠਿਆ, ਪੋਹਾ ਬਣਾ ਕੇ ਮਾਂ ਖਵਾਇਆ, ਖੁਦ ਵੀ ਖਾਧਾ ਅਤੇ ਮਾਂ ਨੂੰ ਚਬੂਤਰੇ 'ਤੇ ਬਿਠਾ ਕੇ ਪਾਣੀ ਦੀ ਬੋਤਲ ਉਸ ਦੇ ਕੋਲ ਰੱਖ ਦਿੱਤੀ ਅਤੇ ਕਮਰੇ ਨੂੰ ਤਾਲਾ ਲਾ ਕੇ ਹੋਟਲ ਚਲਾ ਗਿਆ। ਪਹੁੰਚਦੇ ਹੀ ਬਿਨਾਂ ਦੱਸੇ ਘਰ ਬੈਠ ਜਾਣ ਦੇ ਕਾਰਨ ਉਸ ਨੂੰ ਅੱਜ ਵੀ ਮੈਨੇਜਰ ਦੀਆਂ ਝਿੜਕਾਂ ਖਾਣੀਆਂ ਪਈਆਂ। ਉਹ ਸਾਰਾ ਦਿਨ ਕੰਮ ਕਰਦਾ ਰਿਹਾ ਅਤੇ ਛੁਪ-ਛੁਪ ਕੇ ਰੋਂਦਾ ਰਿਹਾ। ਬਚਪਨ ਤੋਂ ਅੱਜ ਤੱਕ ਉਹ ਛੁਪ ਕੇ ਹੀ ਰੋਇਆ ਹੈ। ਉਸ ਦੇ ਅੱਥਰੂ ਪੂੰਝ ਕੇ ਚੁੱਪ ਕਰਾਉਣ ਵਾਲਾ ਹੈ ਵੀ ਕੌਣ ਸੀ, ਜੋ ਉਹ ਕਿਸੇ ਦੇ ਸਾਹਮਣੇ ਰੋਂਦਾ।
ਅੱਜ ਰਾਤ ਨੌਂ ਵਜੇ ਜਦ ਉਸ ਨੂੰ ਛੁੱਟੀ ਮਿਲੀ, ਤਦ ਵੀ ਉਸ ਦੇ ਕਦਮ ਘਰ ਵੱਲ ਉਠ ਨਹੀਂ ਰਹੇ ਸਨ। ਹੋਟਲ ਤੋਂ ਨਿਕਲ ਕੇ ਕੁਝ ਦੇਰ ਉਹ ਮੋੜ ਵਾਲੀ ਪੁਲੀ 'ਤੇ ਬੈਠਾ ਰਿਹਾ। ਫਿਰ ਉਠ ਕੇ ਹੌਲੀ-ਹੌਲੀ ਉਹ ਘਰ ਪਹੁੰਚਿਆ। ਘਰ ਪਹੁੰਚਦੇ-ਪਹੁੰਚਦੇ ਰਾਤ ਦੇ ਦਸ ਵੱਜ ਗਏ। ਰੋਜ਼ਾਨਾ ਵਾਂਗ ਉਹ ਕਮਰੇ ਵਿੱਚ ਖਾਣਾ ਰੱਖ ਕੇ ਮਾਂ ਨੂੰ ਲੱਭਣ ਨਿਕਲਿਆ। ਹਸਪਤਾਲ ਤੱਕ ਗਿਆ, ਉਸ ਦੇ ਗੇਟ ਅਤੇ ਬਰਾਂਡੇ ਵਿੱਚ ਦੇਖਿਆ। ਬਾਹਰ ਆ ਕੇ ਬਿਜਲੀ ਦੇ ਖੰਭੇ ਦੇ ਨੇੜੇ ਦੇਖਿਆ, ਮਾਂ ਕਿਤੇ ਨਹੀਂ ਸੀ। ਰੋਜ਼ ਇਥੇ ਹੀ ਮਿਲ ਜਾਂਦੀ ਸੀ, ਅੱਜ ਕਿੱਥੇ ਚਲੀ ਗਈ।
ਹਸਪਤਾਲ ਦੇ ਆਸਪਾਸ ਲੱਭਣ ਦੇ ਬਾਅਦ ਛੋਟੂ ਉਸੇ ਰਸਤਿਉਂ ਘਰ ਤੱਕ ਆਇਆ, ਸੋਚਿਆ ਸ਼ਾਇਦ ਮਾਂ ਘਰ ਚਲੀ ਗਈ ਹੋਵੇ, ਪਰ ਮਾਂ ਘਰ ਨਹੀਂ ਆਈ ਸੀ। ਛੋਟੂ ਨੂੰ ਚਿੰਤਾ ਹੋਈ। ਕੱਲ੍ਹ ਤੋਂ ਮਾਂ ਦੇ ਨਾਲ ਉਸ ਦਾ ਵਤੀਰਾ ਚੰਗਾ ਨਹੀਂ ਹੈ, ਮਾਂ ਨੇ ਉਸ ਦੀਆਂ ਗੱਲਾਂ ਨੂੰ ਦਿਲ 'ਤੇ ਨਾ ਲਾ ਲਿਆ ਹੋਵੇ। ਇੰਨੇ ਸਾਲਾਂ ਵਿੱਚ ਮਾਂ ਨੇ ਆਪਣਾ ਸਥਾਨ ਨਹੀਂ ਬਦਲਿਆ ਸੀ, ਅੱਜ ਕਿੱਥੇ ਚਲੀ ਗਈ। ਰਾਤ ਵਿੱਚ ਛੋਟੂ ਲੱਭੇ ਤਾਂ ਕਿੱਥੇ ਲੱਭੇ। ਛੋਟੂ ਫਿਰ ਤੋਂ ਹਸਪਤਾਲ ਗਿਆ, ਦੂਸਰੇ ਰਸਤਿਉਂ ਲੱਭਦੇ ਹੋਏ ਫਿਰ ਘਰ ਆਇਆ ਅਤੇ ਨਿਰਾਸ਼ ਹੋ ਕੇ ਚਬੂਤਰੇ 'ਤੇ ਬੈਠਾ ਹੀ ਸੀ ਕਿ ਪਿੱਛਿਉਂ ਆਵਾਜ਼ ਆਈ, ਤੂੰ ਇੰਨਾ ਨਾਰਾਜ਼ ਹੋ ਗਿਆ? ਅੱਜ ਮੈਨੂੰ ਲੱਭਣ ਵੀ ਨਹੀਂ ਆਇਆ?
ਛੋਟੂ ਨੇ ਹੈਰਾਨਗੀ ਨਾਲ ਦੇਖਿਆ, ਮਾਂ ਸੀ! ਤਾਂ ਮਾਂ ਉਸ ਦਾ ਰੋਜ਼ ਇੰਤਜ਼ਾਰ ਕਰਦੀ ਸੀ। ਅੱਜ ਜਦ ਸਮੇਂ 'ਤੇ ਨਹੀਂ ਪਹੁੰਚਿਆ ਤਾਂ ਮਾਂ ਦੁਖੀ ਹੋਈ! ਇੰਨੀ ਦੁਖੀ ਹੋਈ ਕਿ ਬੋਲ ਪਈ। ਛੋਟੂ ਦੌੜ ਕੇ ਮਾਂ ਦੇ ਗਲੇ ਲੱਗ ਗਿਆ, ਅੱਜ ਹੀ ਤਾਂ ਤੈਨੂੰ ਲੱਭ ਸਕਿਆ ਹਾਂ ਮਾਂ। ਤੂੰ ਇੰਨੇ ਦਿਨਾਂ ਬਾਅਦ ਬੋਲੀ। ਤੂੰ ਮੇਰੇ ਨਾਲ ਗੱਲ ਕੀਤੀ। ਕਦੇ ਚੁੱਪ ਨਾ ਹੋਣਾ, ਮੇਰੇ ਨਾਲ ਬੋਲਣਾ ਮਾਂ, ਇੰਝ ਹੀ ਬੋਲਣਾ।
ਮਾਂ ਦੇ ਗਲੇ ਲੱਗਾ ਛੋਟੂ ਜ਼ਾਰ-ਜ਼ਾਰ ਰੋ ਰਿਹਾ ਹੈ ਅਤੇ ਮਾਂ ਉਸ ਨੂੰ ਚੁੱਪ ਕਰਾ ਰਹੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ