Welcome to Canadian Punjabi Post
Follow us on

21

October 2020
ਬ੍ਰੈਕਿੰਗ ਖ਼ਬਰਾਂ :
ਕਾਲੇ ਖੇਤੀ ਕਾਨੂੰਨ ਰਸਮੀ ਤੌਰ 'ਤੇ ਰੱਦ ਕਰਕੇ ਪੰਜਾਬ ਮੁਲਕ ਦਾ ਪਹਿਲਾ ਸੂਬਾ ਬਣ ਕੇ ਉਭਰਿਆਜਦੋਂ ਨਵਜੋਤ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਤਾਂ ਬੰਦ ਹੋਇਆ ਸਿੱਧਾ ਪ੍ਰਸਾਰਣਕੈਪਟਨ ਨੇ ਮਾਰੀ ਮੋਦੀ ਸਰਕਾਰ ਨੂੰ ਲਲਕਾਰ, ਅਸਤੀਫਾ ਦੇਣ ਦਾ ਨਹੀਂ ਕੋਈ ਡਰ, ਜੇ ਚਾਹੋ ਤਾਂ ਸਰਕਾਰ ਬਰਖਾਸਤ ਕਰ ਦਿਓਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾ
ਨਜਰਰੀਆ

ਗਾਇਬ ਹੋਏ ਸਰੂਪਾਂ ਦੀ ਜਾਂਚ ਕਿਸੇ ਏਜੰਸੀ ਤੋਂ ਕਿਉਂ ਨਹੀਂ

September 24, 2020 09:04 AM

-ਜਸਵੰਤ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਕ ਵਿੱਚੋਂ 300 ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋ ਜਾਣ ਦਾ ਮੁੱਦਾ ਲਗਾਤਾਰ ਗੰਭੀਰ ਹੁੰਦਾ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਮੰਨਣਾ ਹੈ ਕਿ ਇੰਨੇ ਵੱਡੇ ਕਾਂਡ ਦੀ ਜਾਂਚ ਕਿਸੇ ਜਾਂਚ ਏਜੰਸੀ ਤੋਂ ਨਾ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਇਹ ਦਾਅਵਾ ਕਰਨਾ ਕਿ ਸ਼੍ਰੋਮਣੀ ਕਮੇਟੀ ਖੁਦ ਇਸ ਕਾਂਡ ਦੀ ਜਾਂਚ ਕਰਨ ਦੀ ਸਮਰੱਥਾ ਰੱਖਦੀ ਹੈ, ਕਈ ਕਿਸਮ ਦੇ ਖਦਸ਼ਿਆਂ ਨੂੰ ਜਨਮ ਦਿੰਦਾ ਹੈ। ਸਰਨਾ ਨੇ ਕਿਹਾ ਕਿ ਕੋਈ ਛੋਟਾ-ਵੱਡਾ ਕਰਮਚਾਰੀ ਜਾਂ ਕੋਈ ਅਧਿਕਾਰੀ ਪ੍ਰਬੰਧਕਾਂ ਦੀ ਮਨਜ਼ੂਰੀ ਬਿਨਾਂ ਇੰਨੇ ਜ਼ਿਆਦਾ ਸਰੂਪ ਕਿਵੇਂ ਇਧਰ-ਓਧਰ ਕਰ ਸਕਦਾ ਹੈ ਜਾਂ ਬਲੈਕ 'ਚ ਵੇਚ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਸ਼੍ਰੋਮਣੀ ਕਮੇਟੀ ਦੇ ਆਗੂ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਪ੍ਰਤੀ ਈਮਾਨਦਾਰ ਹੁੰਦੇ ਤਾਂ ਇਸ ਕਾਂਡ ਦੀ ਜਾਂਚ ਦੀ ਜ਼ਿੰਮੇਵਾਰੀ ਕਿਸੇ ਸਰਕਾਰੀ ਏਜੰਸੀ ਨੂੰ ਸੌਂਪਣ 'ਚ ਜ਼ਰਾ ਦੇਰ ਨਾ ਕਰਦੇ, ਪਰ ਉਨ੍ਹਾਂ ਨੇ ਏਦਾਂ ਨਹੀਂ ਕੀਤਾ ਅਤੇ ਅੰਦਰੂਨੀ ਜਾਂਚ ਕਰਵਾਉਣ ਦਾ ਨਾਟਕ ਕਰ ਕੇ ਕੋਈ ਛੋਟੇ ਮੁਲਾਜ਼ਮਾਂ ਨੂੰ ਕਟਹਿਰੇ 'ਚ ਖੜਾ ਕਰਕੇ, ਉਨ੍ਹਾਂ ਵਿਰੁੱਧ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਚਾ ਲਿਆ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਤੱਕ ਅਸਲੀ ਦੋਸ਼ੀ ਨਹੀਂ ਫੜੇ ਜਾਂਦੇ, ਉਦੋਂ ਤੱਕ ਸੰਗਤਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇੰਨੀ ਗਿਣਤੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਗਾਇਬ ਹੋਣਾ ਛੋਟੀ ਗੱਲ ਨਹੀਂ, ਜਿਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ।
ਜੇ ਇਸ ਸਾਰੀ ਸਥਿਤੀ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤਾਂ ਏਦਾਂ ਲੱਗਦਾ ਹੈ ਕਿ ਕੋਈ ਵੀ ਕਰਮਚਾਰੀ ਆਪਣੀ ਮਰਜ਼ੀ ਨਾਲ ਇੰਨੀ ਵੱਡੀ ਗਿਣਤੀ 'ਚ ਸਰੂਪਾਂ ਨੂੰ ਨਾ ਗਾਇਬ ਕਰ ਸਕਦਾ ਅਤੇ ਨਾ ਕਿਸੇ ਨੂੰ ਦੇ ਸਕਦਾ ਹੈ ਅਤੇ ਇੰਨੇ ਜ਼ਿਆਦਾ ਸਰੂਪ ਇੱਕ ਦਿਨ ਜਾਂ ਦੇ ਦਿਨ 'ਚ ਇਧਰ-ਓਧਰ ਨਹੀਂ ਹੋ ਸਕਦੇ। ਇਸ 'ਚ ਜ਼ਰੂਰ ਹੀ ਕਿਸੇ ਪ੍ਰਬੰਧਕ ਦੀ ਲੰਬੀ ਹਿੱਸੇਦਾਰੀ ਰਹੀ ਹੋਵੇਗੀ? ਸਵਾਲ ਉਠਦਾ ਹੈ ਕਿ ਕਿਤੇ ਇਹ ਸਰੂਪ ਗਲਤ ਹੱਥਾਂ 'ਚ ਤਾਂ ਨਹੀਂ ਦੇ ਦਿੱਤੇ ਗਏ।
ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਵਿਰੁੱਧ ਸ਼ਾਂਤਮਈ ਧਰਨਾ ਦੇ ਕੇ ਨਾਮ ਸਿਮਰਨ ਕਰਦੇ ਸਿੱਖਾਂ 'ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਹਥਿਆਰਬੰਦ ਹਮਲੇ ਨੇ ਬਹਿਬਲ ਕਲਾਂ ਦੀ ਘਟਨਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ, ਜਿਸ 'ਚ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਰੋਸ-ਧਰਨਾ ਦੇ ਕੇ ਨਾਮ ਸਿਮਰਨ ਕਰਦੇ ਸ਼ਾਂਤਮਈ ਸਿੱਖਾਂ 'ਤੇ ਪੁਲਸ ਨੇ ਗੋਲੀ ਚਲਾਈ ਸੀ।
‘ਜਾਗੋ' ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਸ਼ਾਂਤਮਈ ਸਿੱਖਾਂ 'ਤੇ ਟਾਸਕ ਫੋਰਸ ਨਾਲ ਹਥਿਆਰਬੰਦ ਹਮਲਾ ਕਰਾਉਣ ਤੋਂ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਨੂੰ ਪੜ੍ਹ ਕੇ ਉਸ ਤੋਂ ਸਬਕ ਲੈਣਾ ਚਾਹੀਦਾ ਸੀ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਅਜਿਹੇ ਹਮਲਿਆਂ ਨਾਲ ਸਿੱਖ ਜਗਤ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ।
ਸਮਰਪਿਤ ਸੇਵਾ ਕੀ ਹੁੰਦੀ? ਇਸ ਬਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਲਾਡ ਸਿੰਘ ਦੱਸਦੇ ਹਨ ਕਿ ਨਵੰਬਰ-84 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਵਿਸ਼ੇਸ਼ ਜਾਂਚ ਟੀਮ ਗਠਿਤ ਕਰਵਾਉ ਅਤੇ ਉਸ ਦੇ ਤਹਿਤ ਮੁੱਖ ਦੋਸ਼ੀਆਂ ਦੇ ਦੁਆਲੇ ਸ਼ਿਕੰਜਾ ਕੱਸਣ 'ਚ ਉਨ੍ਹਾਂ ਨੂੰ ਜੋ ਸਫਲਤਾ ਪ੍ਰਾਪਤ ਹੋਈ, ਉਹ ਸ਼ਾਇਦ ਕਦੇ ਨਾ ਮਿਲ ਸਕਦੀ, ਜੇ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਐਡਵੋਕੇਟ ਅਰਵਿੰਦ ਦਾਤਾਰ ਦਾ ਨਿਸ਼ਕਾਮ ਸਹਿਯੋਗ ਨਾ ਮਿਲਦਾ। ਉਨ੍ਹਾਂ ਦੱਸਿਆ ਕਿ ਐਡਵੋਕੇਟ ਅਰਵਿੰਦ ਦਾਤਾਰ ਸ਼ੁਰੂ ਤੋਂ ਇਸ ਕੇਸ ਦੀ ਕਾਰਵਾਈ ਕਰਦੇ ਰਹੇ ਹਨ। ਉਹ ਹਰ ਤਰੀਕ 'ਤੇ ਇਸ ਦੀ ਪੈਰਵੀ ਲਈ ਮਦਰਾਸ ਤੋਂ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਆਉਂਦੇ ਤੇ ਪਰਤਦੇ ਹਨ। ਗੁਰਲਾਡ ਸਿੰਘ ਨੇ ਦੇਸਿਆ ਕਿ ਅੱਜ ਤੱਕ ਉਨ੍ਹਾਂ ਨੇ ਨਾ ਕਦੇ ਪੈਰਵੀ ਕਰਨ ਦੀ ਫੀਸ ਲਈ ਹੈ ਅਤੇ ਨਾ ਆਉਣ-ਜਾਣ ਦਾ ਖਰਚਾ। ਉਹ ਪੂਰੀ ਤਰ੍ਹਾਂ ਸਮਰਪਿਤ ਅਤੇ ਨਿਸ਼ਕਾਮ ਭਾਵ ਨਾਲ ਇਹ ਜ਼ਿੰਮੇਵਾਰੀ ਨਿਭਾਉਂਦੇ ਚਲੇ ਆ ਰਹੇ ਹਨ।
ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਹਰਮਨਜੀਤ ਸਿੰਘ ਅਜੇ ਇਸ ਦੁਚਿੱਤੀ 'ਚੋਂ ਉਭਰ ਨਹੀਂ ਸਕੇ ਕਿ ਉਹ ਬਾਦਲ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤੇ ਆਪਣੇ ਅਸਤੀਫੇ 'ਤੇ ਦਿ੍ਰੜ੍ਹਤਾ ਨਾਲ ਕਾਇਮ ਰਹਿਣ ਜਾਂ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਲ ਦੇ ਰਾਸ਼ਟਰੀ ਸੀਨੀਅਰ ਉਪ-ਪ੍ਰਧਾਨਾਂ ਦੀ ਭੀੜ 'ਚ ਸ਼ਾਮਲ ਕੀਤੇ ਜਾਣ ਦਾ ਲਾਲੀਪਾਪ ਲੈਣ, ਆਪਣੇ ਅਸਤੀਫੇ ਅਤੇ ਉਸ 'ਚ ਦਲ ਦੇ ਦਿੱਲੀ ਪ੍ਰਦੇਸ਼ ਦੇ ਮੁਖੀਆਂ 'ਤੇ ਲਗਾਏ ਗਏ ਗੰਭੀਰ ਦੋਸ਼ਾਂ ਨੂੰ ਭੁੱਲ ਜਾਣ, ਜਿਨ੍ਹਾਂ ਦੇ ਕਾਰਨ ਦਿੱਲੀ 'ਚ ਦਲ ਅਤੇ ਉਨ੍ਹਾਂ ਦੀ ਸਥਿਤੀ ਖਰਾਬ ਹੋ ਰਹੀ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਬਾਦਲ ਅਕਾਲੀ ਦਲ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਹੈ, ਨੇ ਸੋਮਵਾਰ ਇਹ ਅਸਤੀਫਾ ਦਿੱਤੇ ਜਾਣ ਦਾ ਕਾਰਨ ਦੱਸਿਆ ਕਿ ਗੁਰੁਦਆਰਾ ਪ੍ਰਬੰਧਕ ਕਮੇਟੀ 'ਚ ਫੈਲੇ ਭਿ੍ਰਸ਼ਟਾਚਾਰ ਵੱਲ ਧਿਆਨ ਖਿੱਚਦੇ ਹੋਏ ਕਮੇਟੀ ਦੇ ਪ੍ਰਧਾਨ ਨੂੰ ਪੰਜ ਪੱਤਰ ਲਿਖੇ ਸਨ, ਪਰ ਉਨ੍ਹਾਂ ਦਾ ਉਨ੍ਹਾਂ ਨੂੰ ਇੱਕ ਵੀ ਪੱਤਰ ਨਹੀਂ ਮਿਲਿਆ। ਉਨ੍ਹਾਂ ਪੁੱਛਿਆਂ ਕਿ ਜਦ ਇੱਕ ਅਹੁਦੇਦਾਰ ਦੇ ਪੀ ਏ ਵਿਰੁੱਧ ਗੁਰਦੁਆਰਾ ਪ੍ਰਬੰਧਕ ਕਮੇਟੀ 'ਚੋਂ 13 ਲੱਖ 65 ਹਜ਼ਾਰ ਰੁਪਏ ਕੱਢੇ ਜਾਣ ਦਾ ਕੇਸ ਅਦਾਲਤ 'ਚ ਸੁਣਵਾਈ ਅਧੀਨ ਹੋਵੇ ਤਾਂ ਉਸ ਪੈਸੇ 'ਤੇ ਲਕੀਰ ਕਿਉਂ ਮਾਰੀ ਗਈ? ਇਸੇ ਤਰ੍ਹਾਂ ਉਨ੍ਹ ਨੇ ਕੁਝ ਹੋਰ ਦੋਸ਼ ਲਾ ਕੇ ਦਾਅਵਾ ਕੀਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਫੈਲੇ ਭਿ੍ਰਸ਼ਟਾਚਾਰ ਦੇ ਵਿਰੁੱਧ ਉਨ੍ਹਾਂ ਦੀ ਜੰਗ ਜਾਰੀ ਰਹੇਗੀ।
ਵਰਣਯੋਗ ਹੈ ਕਿ ਗੁਰਮੀਤ ਸਿੰਘ ਸ਼ੰਟੀ ਨੇ ਮਨਜੀਤ ਸਿੰਘ ਜੀ ਕੇ ਵਿਰੁੱਧ ਭ੍ਰਿਟਾਚਾਰ ਦੇ ਦੋਸ਼ਾਂ ਵਾਲਾ ਮਾਮਲਾ ਅਦਾਲਤ 'ਚ ਲਿਜਾ ਕੇ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਮਜ਼ਬੂਰ ਕਰ ਦਿੱਤਾ ਸੀ, ਜਿਸ ਕਾਰਨ ਮਨਜਿੰਦਰ ਸਿੰਘ ਸਿਰਸਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਦਾ ਰਾਹ ਪੱਧਰਾ ਹੋ ਗਿਆ ਸੀ। ਇਸੇ ਕਾਰਨ ਸਿਰਸਾ ਨੇ ਕੋਈ 10 ਮਹੀਨੇ ਪਹਿਲਾਂ ਸ਼ੰਟੀ ਨੂੰ ਸ਼ਾਇਦ ਭਰੋਸਾ ਦਿੱਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਅਕਾਲੀ ਦਲ 'ਚ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਬਾਦਲ ਅਕਾਲੀ ਦਲ 'ਚ ਸ਼ਮੂਲੀਅਤ ਕਰਵਾਈ ਸੀ।
ਓਧਰ ਦਿੱਲੀ ਗੁਰਦੁਆਰਾ ਕਮੇਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਸਭ ਤੋਂ ਪਹਿਲਾਂ ਪੀ ਏ ਦੇ ਨਾਂ ਨਿਕਲਦੀ ਵੱਡੀ ਰਕਮ ਉਤੇ ਲਕੀਰ ਮਾਰੇ ਜਾਣ ਦਾ ਮੁੱਖ ਕਾਰਨ ਸ਼ਾਇਦ ਇਹ ਹੈ ਕਿ ਇਹ ਪੀ ਏ ਅਦਾਲਤ 'ਚ ਬਿਆਨ ਦੇ ਸਕਦਾ ਸੀ ਕਿ ਇਹ ਪੈਸਾ ਉਸ ਨੇ ਨਹੀਂ, ਉਸ ਦੇ ਨਾਂ 'ਤੇ ਫਲਾਣੇ ਅਧਿਕਾਰੀ ਨੇ ਆਪਣੇ ਚੋਣ ਪ੍ਰਚਾਰ ਲਈ ਲਈ ਲਿਆ ਸੀ, ਜਿਸ ਕਾਰਨ ਸੰਬੰਧਤ ਅਧਿਕਾਰੀ ਦੀ ਨਾ ਸਿਰਫ ਕਿਰਕਿਰੀ ਹੁੰਦੀ, ਸਗੋਂ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪੈਣਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਇੱਕ ਵੱਡੇ ਅਧਿਕਾਰੀ ਨੇ ਇਸ ਲਈ ਸਹਿਯੋਗ ਦਿੱਤਾ ਕਿ ਉਹ ਉਸ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਂਦਾ ਰਹਿ ਸਕੇ। ਇਸ ਸੱਚਾਈ ਤੋਂ ਪਰਦਾ ਵੱਡੇ ਅਧਿਕਾਰੀ ਹੀ ਉਠਾ ਸਕਦਾ ਹਨ।

 

 

Have something to say? Post your comment