Welcome to Canadian Punjabi Post
Follow us on

16

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਮਨੋਰੰਜਨ

ਪ੍ਰਿਅੰਕਾ ਦੇ ਗੈਟਅਪ ਵਿੱਚ ਖੁਦ ਨੂੰ ਦੇਖ ਕੇ ਚੌਂਕ ਗਈ: ਆਹਨਾ

November 21, 2018 09:22 AM

ਆਹਨਾ ਕੁਮਰਾ ਇਨ੍ਹੀਂ ਦਿਨੀਂ ਵੈੱਬ ਸੀਰੀਜ਼ ‘ਰੰਗਬਾਜ਼’ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਬੀਤੇ ਦਿਨੀਂ ਪਰਵਾਰ ਦੇ ਨਾਲ ਦੀਵਾਲੀ ਮਨਾਉਣ ਲਈ ਉਹ ਖਾਸ ਤੌਰ 'ਤੇ ਛੁੱਟੀ ਲੈ ਕੇ ਮੁੰਬਈ ਪਹੁੰਚੀ। ਇਸ ਸਾਲ ਉਸ ਦੀਆਂ ਦੋ ਫਿਲਮਾਂ ‘ਯੋਰ ਸਟੋਰੀ’ ਅਤੇ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਰਿਲੀਜ਼ ਹੋਣ ਵਾਲੀਆਂ ਹਨ। ਆਹਨਾ ਨਾਲ ਉਸ ਦੇ ਪ੍ਰੋਜੈਕਟ ਅਤੇ ਪਰਵਾਰ ਦੇ ਬਾਰੇ ਵਿੱਚ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਵੈੱਬ ਸ਼ੋਅ ‘ਰੰਗਬਾਜ਼’ ਵਿੱਚ ਦਰਸ਼ਕਾਂ ਦੇ ਸਾਹਮਣੇ ਕਿਹੋ ਜਿਹੀ ਰੰਗਬਾਜ਼ੀ ਕਰਦੇ ਹੋਏ ਨਜ਼ਰ ਆਓਗੇ?
- ਇਸ ਵਿੱਚ ਦਰਸ਼ਕਾਂ ਨੂੰ ਕਾਫੀ ਰੰਗਬਾਜ਼ੀ ਦੇਖਣ ਨੂੰ ਮਿਲੇਗੀ, ਕਿਉਂਕਿ ਇਹ ਬਹੁਤ ਵੱਡਾ ਡਿਫਰੈਂਟ ਸ਼ੋਅ ਹੈ। ਇਸ ਵਿੱਚ ਰੋਮਾਂਸ, ਥ੍ਰਿਲਰ, ਡਰਾਮਾ, ਸਭ ਹੈ। ਮੈਂ ਜੋ ਕਿਰਦਾਰ ਨਿਭਾ ਰਹੀ ਹਾਂ, ਇਹ ਪ੍ਰੋਟੈਗੋਨਿਸਟ ਦਾ ਹੈ। ਮੇਰੇ ਆਪੋਜ਼ਿਟ ਸਾਕਿਬ ਸਲੀਮ ਹੈ। ਸਾਡੇ ਦੋਵਾਂ ਦੇ ਕਰੈਕਟਰ ਦਾ ਰਿਲੇਸ਼ਨਸ਼ਿਪ ਬਹੁਤ ਵਧੀਆ ਹੈ, ਇਸ ਲਈ ਇਸ ਨੂੰ ਕਰਨ ਦੀ ਹਾਮੀ ਭਰੀ। ਲਖਨਊ ਤੋਂ ਹੀ ਹਾਂ, ਇਸ ਲਈ ਇਸ ਕਿਰਦਾਰ ਦੇ ਲਈ ਖਾਸ ਤਿਆਰੀ ਨਹੀਂ ਕਰਨੀ ਪਈ।
* ਕੁਝ ਸਾਈਟ 'ਤੇ ਤੁਹਾਨੂੰ ਮੰੁਬਈ ਦਾ ਦੱਸਿਆ ਗਿਆ ਹੈ, ਜਦ ਕਿ ਤੁਸੀਂ ਆਪਣੇ ਆਪ ਨੂੰ ਲਖਨਊ ਦੀ ਦੱਸ ਰਹੇ ਹੋ?
-ਮੇਰੀ ਪੈਦਾਇਸ਼ ਲਖਨਊ ਦੀ ਹੈ। ਗੋਮਤੀ ਨਗਰ ਰਹਿੰਦੀ ਸੀ, ਉਥੇ ਪੜ੍ਹੀ ਤੇ ਵੱਡੀ ਹੋਈ ਹਾਂ। ਸੱਤਵੀਂ ਵਿੱਚ ਤਦ ਮੁੰਬਈ ਆ ਗਈ। ਉਸ ਦੇ ਬਾਅਦ ਦੀ ਸਾਰੀ ਪੜ੍ਹਾਈ ਮੁੰਬਈ ਵਿੱਚ ਕੀਤੀ। ਪਰਵਾਰ ਵਿੱਚ ਮੰਮੀ, ਪਾਪਾ, ਭੈਣ ਅਤੇ ਭਰਾ ਹਨ। ਮੰਮੀ ਪੁਲਸ ਵਿੱਚ ਸੀ, ਜਦ ਮੁੰਬਈ ਸ਼ਿਫਟ ਹੋਈ, ਤਦ ਸੀ ਬੀ ਆਈ ਵਿੱਚ ਆ ਗਈ। ਉਹ ਕਾਫੀ ਕੜਕ ਅਫਸਰ ਰਹੀ ਹੈ। ਪਾਪਾ ਮਾਸਕੋ ਵਿੱਚ ਰਹਿੰਦੇ ਸਨ, ਪਰ ਅੱਜ ਕੱਲ੍ਹ ਅਸੀਂ ਸਭ ਮੁੰਬਈ ਵਿੱਚ ਰਹਿੰਦੇ ਹਾਂ।
* ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਵਿੱਚ ਪ੍ਰਿਅੰਕਾ ਦਾ ਰੋਲ ਨਿਭਾ ਰਹੇ ਹੋ। ਉਸ ਬਾਰੇ ਤੁਸੀਂ ਕਾਫੀ ਸਰਚ-ਰਿਸਰਚ ਵੀ ਕੀਤੀ। ਕੀ ਗੱਲਾਂ ਹਨ, ਜੋ ਸਮਾਨ ਲੱਗਦੀਆਂ ਹਨ?
- ਆਈ ਥਿੰਕ, ਸਾਡੀ ਨੱਕ ਇੱਕੋ ਜਿਹੀ ਹੈ। ਸਾਡੇ ਚੀਕ ਡਿੰਪਲ ਇੱਕੋ ਜਿਹੇ ਹਨ। ਜਦ ਪ੍ਰਿਅੰਕਾ ਗਾਂਧੀ ਦੀ ਫੋਟੋ ਦੇਖੀ ਤਾਂ ਦੋ ਵਾਰ ਸੋਚਿਆ ਕਿ ਉਨ੍ਹਾਂ ਵਾਂਗ ਦਿੱਸਾਂਗੀ ਕਿ ਨਹੀਂ, ਪਰ ਜਦ ਗੈਟਅਪ ਦਿੱਤਾ ਗਿਆ ਤਾਂ ਆਪਣੇ ਆਪ ਨੂੰ ਉਨ੍ਹਾਂ ਵਾਂਗ ਦੇਖ ਕੇ ਹੈਰਾਨ ਰਹਿ ਗਈ। ਉਹ ਬਹੁਤ ਚਾਰਮਿੰਗ ਹਨ। ਜਦ ਉਹ ਯੰਗ ਸਨ, ਓਦੋਂ ਦੇ ਉਨ੍ਹਾਂ ਦੇ ਕਾਫੀ ਵੀਡੀਓਜ਼ ਦੇਖੇ ਹਨ। ਬੜੀ ਸਟਰਾਂਗ ਪ੍ਰਸਨੈਲਿਟੀ ਹਨ ਤੇ ਮੈਨੂੰ ਸਟਰਾਂਗ ਪ੍ਰਸਨੈਲਿਟੀ ਵਾਲੀਆਂ ਔਰਤਾਂ ਚੰਗੀਆਂ ਲੱਗਦੀਆਂ ਹਨ।
* ਪਿਛਲੇ ਸਾਲ ‘ਲਿਪਸਟਿਕ ਅੰਡਰ ਮਾਇ ਬੁਰਕਾ’ ਆਈ ਸੀ, ਜੋ ਬਾਕਸ ਆਫਿਸ 'ਤੇ ਕਾਫੀ ਸਫਲ ਰਹੀ, ਪਰ 2018 ਬੀਤਣ ਵਾਲਾ ਹੈ, ਹਾਲੇ ਤੱਕ ਕੋਈ ਫਿਲਮ ਰਿਲੀਜ਼ ਨਹੀਂ ਹੋਈ, ਕੀ ਕਾਰਨ ਹੈ?
- ਦਸੰਬਰ 2018 ਵਿੱਚ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਆਏਗੀ। ‘ਯੋਰ ਸਟੋਰੀ' ਦੇ ਨਾਲ ਵੈੱਬ ਸ਼ੋਅ ‘ਰੰਗਬਾਜ਼’ ਵੀ ਇਸੇ ਸਾਲ ਆਉਣ ਵਾਲਾ ਹੈ।
* ਫਿਲਮਾਂ ਤੋਂ ਜ਼ਿਆਦਾ ਵੈੱਬ ਸੀਰੀਜ਼ ਕਰ ਰਹੇ ਹੋ। ਕੋਈ ਖਾਸ ਕਾਰਨ?
- ਇਸ ਦਾ ਕੋਈ ਖਾਸ ਕਾਰਨ ਕਾਰਨ ਨਹੀਂ। ਮੈਨੂੰ ਜੋ ਕੰਮ ਮਿਲਦਾ ਹੈ, ਉਸ ਵਿੱਚੋਂ ਪਸੰਦੀਦਾ ਕੰਮ ਕਰਦੀ ਹਾਂ। ਫਿਲਮ ਅਤੇ ਵੈੱਬ ਸੀਰੀਜ਼ ਵਿੱਚ ਕੰਮ ਕਰਨ ਦਾ ਜ਼ਿਆਦਾ ਫਰਕ ਨਹੀਂ ਲੱਗਦਾ। ਜ਼ਿਆਦਾਤਰ ਫਿਲਮਾਂ ਦੇ ਹੀ ਡਾਇਰੈਕਟਰ ਵੈੱਬ ਸੀਰੀਜ਼ ਬਣਾ ਰਹੇ ਹਨ। ਵੈਬ ਸੀਰੀਜ਼ ਦਾ ਕੈਨਵਸ ਜ਼ਿਆਦਾ ਵੱਡਾ ਹੁੰਦਾ ਹੈ। ਇਸ ਵਿੱਚ ਕਰੈਕਟਰ ਵੱਧ ਹੁੰਦੇ ਹਨ। ਇਸ ਦੀ ਕਾਫੀ ਲੰਬੀ ਸ਼ੂਟਿੰਗ ਚੱਲਦੀ ਹੈ। ਇੱਕ-ਇੱਕ ਐਪੀਸੋਡ ਇੱਕ-ਇੱਕ ਫਿਲਮ ਦੇ ਬਰਾਬਰ ਹੁੰਦਾ ਹੈ।
* ਇਸ ਸਾਲ ਦੀਵਾਲੀ ਕਿੱਥੇ ਅਤੇ ਕਿਵੇਂ ਮਨਾਈ?
- ਕੰਮ ਦੇ ਚੱਕਰ ਵਿੱਚ ਕਈ ਸਾਲਾਂ ਤੋਂ ਘਰ ਦੀਵਾਲੀ ਨਹੀਂ ਮਨਾਈ ਸੀ। ਇਸ ਵਾਰ ਪੂਰੇ ਪਰਵਾਰ ਨਾਲ ਮੁੰਬਈ ਵਿੱਚ ਦੀਵਾਲੀ ਮਨਾਈ। ਇਸ ਦੇ ਲਈ ਖਾਸ ਤੌਰ ਉਤੇ ‘ਰੰਗਬਾਜ਼’ ਦੇ ਸੈੱਟ ਤੋਂ ਛੁੱਟੀ ਲੈ ਕੇ ਗਈ ਸੀ। ਦੀਵਾਲੀ ਮੇਰਾ ਫੇਵਰੇਟ ਤਿਉਹਾਰ ਰਿਹਾ ਹੈ। ਮੈਂ ਲਾਈਟਿੰਗ ਅਤੇ ਰੰਗੋਲੀ ਬਣਾਉਣ ਦੀ ਇੰਚਾਰਜ ਹੁੰਦੀ ਹਾਂ। ਇਸ ਦਿਨ ਮੁੰਬਈ ਵਿੱਚ ਰਹਿ ਕੇ ਲਖਨਊ ਦੀਆਂ ਕਈ ਚੀਜ਼ਾਂ ਮਿਸ ਕਰਦੀ ਹਾਂ।

Have something to say? Post your comment