Welcome to Canadian Punjabi Post
Follow us on

01

May 2024
ਬ੍ਰੈਕਿੰਗ ਖ਼ਬਰਾਂ :
ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀਚੀਨ 'ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇੱਕ ਹਿੱਸਾ ਡਿੱਗਿਆ, 24 ਲੋਕਾਂ ਦੀ ਮੌਤਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇਮਾਰਤ 'ਤੇ ਕੀਤਾ ਕਬਜ਼ਾ, ਪੁਲਿਸ ਨੇ ਕੀਤੀ ਕਾਰਵਾਈ ਜਿ਼ਮਬਾਵੇ ਦੀ 'ਜਿਗ' ਬਣੀ ਦੁਨੀਆਂ ਦੀ ਸਭ ਤੋਂ ਨਵੀਂ ਕਰੰਸੀਪੋਰਨ ਸਟਾਰ ਮਾਮਲੇ `ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ
 
ਅੰਤਰਰਾਸ਼ਟਰੀ

ਪਾਕਿ ਫੌਜ ਅਤੇ ਆਈ ਐਸ ਆਈ ਵੱਲੋਂ ਵਿਰੋਧੀ ਨੇਤਾਵਾਂ ਧਿਰ ਦੇ ਨਾਲ ਗੁਪਤ ਬੈਠਕ

September 23, 2020 10:22 PM

ਪਾਕਿ ਫੌਜ ਅਤੇ ਆਈ ਐਸ ਆਈ ਵੱਲੋਂ ਵਿਰੋਧੀ ਨੇਤਾਵਾਂ ਧਿਰ ਦੇ ਨਾਲ ਗੁਪਤ ਬੈਠਕ ਇਸਲਾਮਾਬਾਦ, 23 ਸਤੰਬਰ (ਪੋਸਟ ਬਿਊਰੋ)- ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈ ਐਸ ਆਈ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੇ ਬਹੁ-ਪਾਰਟੀ ਸੰਮੇਲਨ ਤੋਂ ਕੁਝ ਦਿਨ ਪਹਿਲਾਂ ਪ੍ਰਮੱਖ ਵਿਰੋਧੀ ਨੇਤਾਵਾਂ ਨਾਲ ਗੁਪਤ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਆਪਣੇ ਸਿਆਸੀ ਮਤਭੇਦਾਂ ਵਿੱਚ ਫੌਜ ਦਾ ਨਾਂਅ ਘਸੀਟਣ ਤੋਂ ਬਚਣ ਨੂੰ ਕਿਹਾ ਸੀ।
ਮੀਡੀਆ ਵਿੱਚ ਕੱਲ੍ਹ ਆਈ ਇੱਕ ਖਬਰ ਮੁਤਾਬਕ ਬਾਜਵਾ ਤੇ ਹਮੀਦ ਨੇ ਬੈਠਕ 16 ਸਤੰਬਰ ਨੂੰ ਕੀਤੀ ਸੀ, ਜਿਸ ਵਿੱਚ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਤੇ ਪਾਕਿਸਤਾਨ ਪੀਪੁਲਸ ਪਾਰਟੀ (ਪੀ ਪੀ ਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਸਮੇਤ ਕਰੀਬ 15 ਨੇਤਾ ਸ਼ਾਮਲ ਸਨ। ਖਬਰ ਮੁਤਾਬਕ ਸੈਸ਼ਨ ਲਈ ਤੈਅ ਨਿਯਮਾਂ ਦੇ ਮੁਤਾਬਕ ਬੈਠਕ ਦਾ ਜਨਤਕ ਖੁਲਾਸਾ ਨਹੀਂ ਕੀਤਾ ਜਾਣਾ ਸੀ।
ਰੇਲ ਮੰਤਰੀ ਸ਼ੇਖ਼ ਰਾਸ਼ਿਦ ਨੇ ਬੈਠਕ ਅਤੇ ਉਸ ਦੇ ਭਾਈਵਾਲਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਬੈਠਕ ਗਿਲਗਿਤ-ਬਾਲਟਿਸਤਾਨ ਦੀ ਸੰਵਿਧਾਨਕ ਸਥਿਤੀ ਵਿੱਚ ਹੋਣ ਵਾਲੇ ਬਦਲਾਅ `ਤੇ ਚਰਚਾ ਬਾਰੇ ਹੋਈ ਸੀ। ਭਾਰਤ ਇਸ ਬਦਲਾਅ ਦਾ ਵਿਰੋਧ ਕਰਦਾ ਹੈ। ਵਿਰੋਧੀ ਧਿਰ ਨੇ ਇਸ ਮੌਕੇ ਨੂੰ ਹੋਰਨਾਂ ਮੁੱਦਿਆਂ ਬਾਰੇੇ ਆਪਣੀਆਂ ਚਿੰਤਾਵਾਂ ਪੇਸ਼ ਕਰਨ ਲਈ ਵਰਤਿਆ, ਜਿਨ੍ਹਾਂ ਵਿੱਚ ਖਾਸ ਤੌਰ `ਤੇ ਸਿਆਸਤ ਵਿੱਚ ਫੌਜ ਦੇ ਦਖਲ ਅਤੇ ਜਵਾਬਦੇਹੀ ਦੇ ਨਾਂਅ `ਤੇ ਵਿਰੋਧੀ ਧਿਰ ਦੇ ਵੱਡੇ ਆਗੂਆਂ ਦਾ ਸ਼ੋਸ਼ਣ ਸ਼ਾਮਲ ਸੀ।
ਉਂਜ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਗਿਲਗਿਤ ਪਲਾਨ ਦੇ ਪਿੱਛੇ ਪਾਕਿਸਤਾਨ ਦੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਦਾ ਹੱਥ ਹੈ। ਪਾਕਿਸਤਾਨ ਦੀ ਇੱਕ ਚਰਚਿਤ ਪੱਤਰਕਾਰ ਰਾਉਫਾ ਕਲਾਸਰਾ ਮੁਤਾਬਕ ਫੌਜ ਦੇ ਮੁਖੀ ਨੇ ਗਿਲਗਿਤ ਬਾਰੇ ਦੇਸ਼ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਫੌਜੀ ਹੈਡਕੁਆਰਟਰ ਰਾਵਲਪਿੰਡੀ ਵਿੱਚ ਇੱਕ ਦਾਵਤ ਵਿੱਚ ਬੁਲਾਇਆ ਸੀ। ਕਲਾਸਰਾ ਮੁਤਾਬਕ, ਲੋਕਤੰਤਰ ਦਾ ਦਾਅਵਾ ਕਰਦੇ ਪਾਕਿਸਤਾਨੀ ਨੇਤਾਵਾਂ ਨੂੰ ਫੌਜ ਮੁਖੀ ਨੇ ਤਲਬ ਕੀਤਾ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਕਿਸੇ ਨੇਤਾ ਨੇ ਇਸ ਗੁਪਤ ਬੈਠਕ ਦੇ ਬਾਰੇ ਜਨਤਕ ਤੌਰ `ਤੇ ਮੂੰਹ ਨਹੀਂ ਖੋਲ੍ਹਿਆ। ਇਸ ਦੌਰਾਨ ਬਾਜਵਾ ਨੇ ਗਿਲਗਿਤ ਨੂੰ ਸੂਬਾ ਬਣਾਏ ਜਾਣ ਬਾਰੇ ਚਰਚਾ ਕੀਤੀ, ਪਰ ਉਸੇ ਦੌਰਾਨ ਉਨ੍ਹਾਂ ਦੀ ਬਿਲਾਵਲ ਭੁੱਟੋ ਤੇ ਸ਼ਾਹਬਾਜ਼ ਸ਼ਰੀਫ ਨਾਲ ਬਹਿਸ ਹੋ ਗਈ। ਜਨਰਲ ਬਾਜਵਾ ਅਤੇ ਬਿਲਾਵਲ ਭੁੱਟੋ ਕਾਫੀ ਦੇਰ ਆਪਸ ਵਿੱਚ ਖਹਿਬੜਦੇ ਰਹੇ। ਬਾਜਵਾ ਨੇ ਕਿਹਾ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ ਓ ਕੇ) ਉੱਤੇ ਭਾਰਤ ਸਰਕਾਰ ਦੀ ਕਿਸੇ ਅਚਾਨਕ ਕਾਰਵਾਈ ਦਾ ਡਰ ਹੈ ਅਤੇ ਚੀਨ ਇਸ ਇਲਾਕੇ ਵਿੱਚ ਵੱਡੇ ਪੱਧਰ `ਤੇ ਨਿਵੇਸ਼ ਕਰ ਰਿਹਾ ਹੈ। ਅਜਿਹੇ ਵਿੱਚ ਅਸੀਂ ਗਿਲਗਿਤ ਨੂੰ ਇੱਕ ਨਵਾਂ ਸੂਬਾ ਬਣਾਉਣਾ ਚਾਹੁੰਦੇ ਹਾਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੀਨ 'ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇੱਕ ਹਿੱਸਾ ਡਿੱਗਿਆ, 24 ਲੋਕਾਂ ਦੀ ਮੌਤ ਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇਮਾਰਤ 'ਤੇ ਕੀਤਾ ਕਬਜ਼ਾ, ਪੁਲਿਸ ਨੇ ਕੀਤੀ ਕਾਰਵਾਈ ਜਿ਼ਮਬਾਵੇ ਦੀ 'ਜਿਗ' ਬਣੀ ਦੁਨੀਆਂ ਦੀ ਸਭ ਤੋਂ ਨਵੀਂ ਕਰੰਸੀ ਪੋਰਨ ਸਟਾਰ ਮਾਮਲੇ `ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾ ਲਾਸ ਏਂਜਲਿਸ ਦੇ ਇੱਕ ਸਕੂਲ ਵਿਚ ਬੱਚੇ ਨੂੰ ਉਲਟਾ ਲਟਕਾ ਕੇ ਕੁੱਟਣ ਦੀ ਵੀਡੀਓ ਆਈ ਸਾਹਮਣੇ, ਸਕੂਲ ਨੇ ਮੰਨੀ ਗਲਤੀ ਅਮਰੀਕਾ ਦੇ ਓਕਲਾਹੋਮਾ ਵਿੱਚ ਦੋ ਦਿਨਾਂ ਵਿੱਚ 35 ਟਾਰਨੇਡੋ ਆਏ, 4 ਮੌਤਾਂ, 500 ਘਰ ਹੋਏ ਤਬਾਹ ਦੁਬਈ ਵਿੱਚ ਬਣ ਰਿਹਾ ਦੁਨੀਆਂ ਦਾ ਸਭ ਤੋਂ ਵੱਡਾ 400 ਟਰਮੀਨਲ ਗੇਟਾਂ ਵਾਲਾ ਹਵਾਈ ਅੱਡਾ ਬਰਤਾਨੀਆ 'ਚ ਕਤਲ ਦੇ ਦੋਸ਼ੀ ਭਾਰਤੀ ਨੂੰ 16 ਸਾਲ ਦੀ ਸਜ਼ਾ, ਸਾਬਕਾ ਪ੍ਰੇਮਿਕਾ ਨੇ ਵਿਆਹ ਕਰਨ ਤੋਂ ਕੀਤਾ ਸੀ ਇਨਕਾਰ ਚੀਨ 'ਚ ਆਇਆ ਤੂਫਾਨ, 5 ਲੋਕਾਂ ਦੀ ਮੌਤ, 33 ਜ਼ਖਮੀ ਇਰਾਕ 'ਚ ਸਮਲਿੰਗੀ ਸਬੰਧਾਂ ਨੂੰ ਅਪਰਾਧ ਐਲਾਨਿਆ, ਹੋਵੇਗੀ 15 ਸਾਲ ਦੀ ਸਜ਼ਾ